Pular para o conteúdo
Publicidade

ਬਿਵਸਥਾ 25

1 ਜਦੋਂ ਲੋਕਾਂ ਵਿੱਚ ਝਗੜਾ ਹੁੰਦਾ ਹੈ, ਉਹ ਅਦਾਲਤ ਵਿੱਚ ਜਾਂਦੇ ਹਨ ਤਾਂ ਜੋ ਨਿਆਂਕਾਰ ਝਗੜੇ ਦਾ ਸਹੀ ਫੈਸਲਾ ਕਰਨ, ਨਿਰਦੋਸ਼ਾਂ ਨੂੰ ਬਰੀ ਕਰਨ ਅਤੇ ਦੋਸ਼ੀ ਨੂੰ ਦੋਸ਼ੀ ਠਹਿਰਾਉਣ। 2 ਜੇ ਦੋਸ਼ੀ ਕੁੱਟਣ ਦੇ ਲਾਇਕ ਹੈ, ਤਾਂ ਨਿਆਂਕਾਰ ਉਹਨਾਂ ਨੂੰ ਲੰਮਾ ਪਾ ਲਵੇ ਅਤੇ ਆਪਣੀ ਹਜ਼ੂਰੀ ਵਿੱਚ ਉਹਨਾਂ ਨੂੰ ਕੋਰੜਿਆਂ ਦੀ ਗਿਣਤੀ ਦੇ ਨਾਲ ਜਿੰਨੇ ਅਪਰਾਧ ਦਾ ਹੱਕਦਾਰ ਹੈ, ਕੋਰੜੇ ਮਾਰੇ। 3 ਪਰ ਨਿਆਂਕਾਰ ਨੂੰ ਚਾਲੀ ਤੋਂ ਵੱਧ ਕੋੜੇ ਨਹੀਂ ਮਾਰਨੇ ਚਾਹੀਦੇ, ਜੇਕਰ ਦੋਸ਼ੀ ਨੂੰ ਇਸ ਤੋਂ ਵੱਧ ਕੋਰੜੇ ਮਾਰੇ ਗਏ, ਤਾਂ ਤੁਹਾਡਾ ਸਾਥੀ ਇਸਰਾਏਲੀ ਤੁਹਾਡੀਆਂ ਨਜ਼ਰਾਂ ਵਿੱਚ ਨੀਚ ਹੋ ਜਾਵੇਗਾ।

4 ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ।

5 ਜੇਕਰ ਭਰਾ ਇਕੱਠੇ ਰਹਿੰਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਬੇਟੇ ਤੋਂ ਬਿਨਾਂ ਮਰ ਜਾਵੇ, ਤਾਂ ਉਸਦੀ ਇਸਤਰੀ ਨੂੰ ਪਰਿਵਾਰ ਤੋਂ ਬਾਹਰ ਵਿਆਹ ਨਹੀਂ ਕਰਨਾ ਚਾਹੀਦਾ। ਉਸ ਦੇ ਪਤੀ ਦਾ ਭਰਾ ਉਸ ਨੂੰ ਲੈ ਜਾਵੇਗਾ ਅਤੇ ਉਸ ਨਾਲ ਵਿਆਹ ਕਰੇਗਾ ਅਤੇ ਉਸ ਪ੍ਰਤੀ ਦਿਓਰ ਦਾ ਫਰਜ਼ ਨਿਭਾਵੇਗਾ। 6 ਜਿਹੜਾ ਪਹਿਲਾ ਪੁੱਤਰ ਉਸ ਨੇ ਜਨਮਿਆ ਉਹ ਮਰੇ ਹੋਏ ਭਰਾ ਦਾ ਨਾਮ ਰੱਖੇ ਤਾਂ ਜੋ ਉਹ ਦਾ ਨਾਮ ਇਸਰਾਏਲ ਵਿੱਚੋਂ ਮਿਟ ਨਾ ਜਾਵੇ।

7 ਪਰ ਜੇ ਕੋਈ ਆਦਮੀ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ, ਤਾਂ ਉਹ ਸ਼ਹਿਰ ਦੇ ਦਰਵਾਜ਼ੇ ਉੱਤੇ ਬਜ਼ੁਰਗਾਂ ਕੋਲ ਜਾ ਕੇ ਆਖੇ, "ਮੇਰੇ ਪਤੀ ਦਾ ਭਰਾ ਇਸਰਾਏਲ ਵਿੱਚ ਆਪਣੇ ਭਰਾ ਦਾ ਨਾਮ ਰੱਖਣ ਤੋਂ ਇਨਕਾਰ ਕਰਦਾ ਹੈ, ਉਹ ਮੇਰੇ ਪਤੀ ਦੇ ਭਰਾ ਦਾ ਫਰਜ਼ ਨਹੀਂ ਨਿਭਾਏਗਾ।" 8 ਤਦ ਉਸ ਦੇ ਨਗਰ ਦੇ ਬਜ਼ੁਰਗ ਉਸ ਨੂੰ ਬੁਲਾ ਕੇ ਉਸ ਨਾਲ ਗੱਲ ਕਰਨ, ਜੇ ਉਹ ਇਹ ਕਹਿਣ ਉੱਤੇ ਕਾਇਮ ਰਹਿੰਦਾ ਹੈ, "ਮੈਂ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ," 9 ਉਹ ਦੇ ਭਰਾ ਦੀ ਵਿਧਵਾ ਬਜ਼ੁਰਗਾਂ ਦੀ ਹਜ਼ੂਰੀ ਵਿੱਚ ਉਹ ਦੇ ਕੋਲ ਜਾ ਕੇ ਉਹ ਦੀ ਜੁੱਤੀ ਲਾਹ ਕੇ ਉਹ ਦੇ ਮੂੰਹ ਉੱਤੇ ਥੁੱਕੇ ਅਤੇ ਆਖੇ, "ਇਹ ਉਸ ਮਨੁੱਖ ਨਾਲ ਹੋਇਆ ਹੈ ਜੋ ਆਪਣੇ ਭਰਾ ਦਾ ਪਰਿਵਾਰ ਨਹੀਂ ਬਣਾਏਗਾ।" 10 ਉਸ ਮਨੁੱਖ ਦੇ ਵੰਸ਼ ਨੂੰ ਇਸਰਾਏਲ ਵਿੱਚ ਜੁੱਤੀ ਲੱਥੇ ਦਾ ਘਰਾਣਾ ਦੇ ਪਰਿਵਾਰ ਵਜੋਂ ਜਾਣਿਆ ਜਾਵੇਗਾ।

11 ਜੇ ਦੋ ਆਦਮੀ ਲੜ ਰਹੇ ਹਨ ਅਤੇ ਉਹਨਾਂ ਵਿੱਚੋਂ ਇੱਕ ਦੀ ਪਤਨੀ ਆਪਣੇ ਪਤੀ ਨੂੰ ਹਮਲਾਵਰ ਤੋਂ ਛੁਡਾਉਣ ਲਈ ਆਉਂਦੀ ਹੈ ਅਤੇ ਉਸ ਨੇ ਅੱਗੇ ਵਧ ਕੇ ਉਸ ਦੇ ਗੁਪਤ ਅੰਗਾਂ ਨੂੰ ਫੜ ਲਿਆ ਹੈ, 12 ਤਾਂ ਤੁਸੀਂ ਉਸ ਦਾ ਹੱਥ ਵੱਢ ਸੁੱਟੋ ਅਤੇ ਨਾ ਹੀ ਉਸ ਉੱਤੇ ਕੋਈ ਤਰਸ ਦਿਖਾਓ।

13 ਆਪਣੇ ਥੈਲੇ ਵਿੱਚ ਦੋ ਵੱਖਰੇ ਵਜ਼ਨ ਨਾ ਰੱਖੋ—ਇੱਕ ਭਾਰਾ, ਇੱਕ ਹਲਕਾ। 14 ਆਪਣੇ ਘਰ ਵਿੱਚ ਦੋ ਵੱਖੋ-ਵੱਖਰੇ ਉਪਾਅ ਨਾ ਰੱਖੋ—ਇੱਕ ਵੱਡਾ, ਇੱਕ ਛੋਟਾ। 15 ਤੁਹਾਡੇ ਕੋਲ ਸਹੀ ਅਤੇ ਇਮਾਨਦਾਰ ਤੋਲ ਅਤੇ ਮਾਪ ਹੋਣੇ ਚਾਹੀਦੇ ਹਨ, ਤਾਂ ਜੋ ਤੁਸੀਂ ਉਸ ਧਰਤੀ ਵਿੱਚ ਲੰਬੇ ਸਮੇਂ ਤੱਕ ਜੀਓ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। 16 ਕਿਉਂਕਿ ਤੁਹਾਡਾ ਪਰਮੇਸ਼ਵਰ ਹਰ ਉਸ ਵਿਅਕਤੀ ਨੂੰ ਨਫ਼ਰਤ ਕਰਦਾ ਹੈ ਜੋ ਇਹ ਕੰਮ ਕਰਦਾ ਹੈ, ਜੋ ਕੋਈ ਬੇਈਮਾਨੀ ਕਰਦਾ ਹੈ।

17 ਯਾਦ ਰੱਖੋ ਕਿ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ ਤਾਂ ਰਾਹ ਵਿੱਚ ਅਮਾਲੇਕੀਆਂ ਨੇ ਤੁਹਾਡੇ ਨਾਲ ਕੀ ਕੀਤਾ ਸੀ। 18 ਜਦੋਂ ਤੁਸੀਂ ਥੱਕੇ-ਮਾਂਦੇ ਹੋਏ ਸੀ, ਤਾਂ ਉਹ ਤੁਹਾਡੇ ਸਫ਼ਰ ਵਿੱਚ ਤੁਹਾਨੂੰ ਮਿਲੇ ਅਤੇ ਉਹਨਾਂ ਸਾਰਿਆਂ ਉੱਤੇ ਹਮਲਾ ਕੀਤਾ ਜੋ ਤੁਹਾਡੇ ਤੋਂ ਪਿੱਛੇ ਰਹਿ ਗਏ ਸਨ, ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਸੀ। 19 ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਉਸ ਧਰਤੀ ਵਿੱਚ ਅਰਾਮ ਦੇਵੇ, ਜੋ ਉਹ ਤੁਹਾਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਲਈ ਦੇ ਰਿਹਾ ਹੈ ਤਾਂ ਤੁਸੀਂ ਅਮਾਲੇਕ ਦਾ ਨਾਮ ਅਕਾਸ਼ ਦੇ ਹੇਠੋਂ ਮਿਟਾ ਦਿਓ, ਇਹ ਤੁਸੀਂ ਨਾ ਭੁੱਲੋ!

Estes versículos te tocaram? Ore agora!

+581 estão orando agora.

Junte-se à corrente de oração.