Publicidade

Deuteronômio 22

1 ਜੇ ਤੁਸੀਂ ਆਪਣੇ ਇਸਰਾਏਲੀ ਭਰਾ ਦੇ ਬਲਦ ਜਾਂ ਭੇਡ ਨੂੰ ਭਟਕਦੇ ਵੇਖਦੇ ਹੋ ਤਾਂ ਉਸ ਨੂੰ ਨਜ਼ਰ ਅੰਦਾਜ਼ ਨਾ ਕਰੋ, ਪਰ ਉਸਨੂੰ ਉਸਦੇ ਮਾਲਕ ਕੋਲ ਵਾਪਸ ਮੋੜ ਕੇ ਲੈ ਜਾਣਾ। 2 ਜੇਕਰ ਉਹ ਤੁਹਾਡੇ ਨੇੜੇ ਨਹੀਂ ਰਹਿੰਦੇ ਜਾਂ ਤੁਸੀਂ ਨਹੀਂ ਜਾਣਦੇ ਕਿ ਇਹ ਕਿਸਦਾ ਹੈ, ਤਾਂ ਇਸਨੂੰ ਆਪਣੇ ਨਾਲ ਘਰ ਲੈ ਜਾਓ ਅਤੇ ਜਦੋਂ ਤੱਕ ਉਹ ਇਸ ਨੂੰ ਲੱਭਣ ਨਾ ਆਉਣ, ਉਸਨੂੰ ਰੱਖੋ। ਫਿਰ ਇਸਨੂੰ ਵਾਪਸ ਮੋੜ ਦਿਓ। 3 ਜੇਕਰ ਤੁਸੀਂ ਉਹਨਾਂ ਦਾ ਖੋਤਾ ਜਾਂ ਬਸਤਰ ਜਾਂ ਕੋਈ ਹੋਰ ਗੁਆਚੀ ਚੀਜ਼ ਲੱਭ ਲਵੋ ਤਾਂ ਇਸੇ ਤਰ੍ਹਾਂ ਹੀ ਕਰਨਾ। ਇਸ ਨੂੰ ਨਜ਼ਰ ਅੰਦਾਜ਼ ਨਾ ਕਰਨਾ।

4 ਜੇਕਰ ਤੂੰ ਇਸਰਾਏਲੀ ਭਰਾ ਦੇ ਖੋਤੇ ਜਾਂ ਬਲਦ ਨੂੰ ਰਾਹ ਵਿੱਚ ਡਿੱਗੇ ਹੋਏ ਵੇਖੇ, ਤਾਂ ਉਸ ਨੂੰ ਅਣਡਿੱਠਾ ਨਾ ਕਰੀ। ਤੂੰ ਜ਼ਰੂਰ ਉਸਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀ।

5 ਔਰਤ ਨੂੰ ਮਰਦਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਅਤੇ ਨਾ ਹੀ ਕਿਸੇ ਮਰਦ ਨੂੰ ਔਰਤਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ, ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਅਜਿਹਾ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।

6 ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀ। 7 ਤੁਸੀਂ ਬੱਚੇ ਨੂੰ ਤਾਂ ਲੈ ਸਕਦੇ ਹੋ ਪਰ ਮਾਂ ਨੂੰ ਛੱਡ ਦੇਣਾ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਲੰਬੀ ਉਮਰ ਹੋਵੇ।

8 ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ, ਤਾਂ ਆਪਣੀ ਛੱਤ ਦੇ ਆਲੇ-ਦੁਆਲੇ ਇੱਕ ਬਨੇਰਾ ਬਣਾਵੋ, ਤਾਂ ਜੇ ਕੋਈ ਛੱਤ ਤੋਂ ਡਿੱਗ ਜਾਵੇ ਤਾਂ ਤੁਸੀਂ ਆਪਣੇ ਘਰ ਵਿੱਚ ਖੂਨ-ਖਰਾਬੇ ਦਾ ਦੋਸ਼ ਨਾ ਲਿਆਵੋ।

9 ਆਪਣੇ ਅੰਗੂਰੀ ਬਾਗ਼ ਵਿੱਚ ਦੋ ਕਿਸਮਾਂ ਦੇ ਬੀਜ ਨਾ ਬੀਜੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਸਿਰਫ ਉਹ ਫ਼ਸਲਾਂ ਹੀ ਨਹੀਂ ਜਿਹੜੀਆਂ ਤੁਸੀਂ ਬੀਜਦੇ ਹੋ, ਸਗੋਂ ਅੰਗੂਰਾਂ ਦੇ ਬਾਗ਼ ਦਾ ਫ਼ਲ ਵੀ ਅਸ਼ੁੱਧ ਹੋ ਜਾਵੇਗਾ।

10 ਬਲਦ ਅਤੇ ਗਧੇ ਨੂੰ ਜੋੜ ਕੇ ਹਲ ਨਾ ਚਲਾਓ।

11 ਤੁਸੀਂ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਹਿਨਣਾ।

12 ਜਿਸ ਕੱਪੜੇ ਨੂੰ ਤੁਸੀਂ ਪਹਿਨਦੇ ਹੋ ਉਸ ਦੇ ਚਾਰੇ ਕੋਨਿਆਂ ਉੱਤੇ ਝਾਲਰ ਲਗਾਉਣਾ।

ਵਿਆਹ ਦੀ ਉਲੰਘਣਾ

13 ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰੇ ਅਤੇ ਉਸ ਦੇ ਨਾਲ ਸੰਗ ਕਰਨ ਤੋਂ ਬਾਅਦ, ਉਸ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇ। 14 ਅਤੇ ਉਸ ਨੂੰ ਬਦਨਾਮ ਕਰਦਾ ਹੈ ਅਤੇ ਉਸ ਨੂੰ ਬੁਰਾ-ਭਲਾ ਕਹਿੰਦਾ ਹੈ, "ਮੈਂ ਇਸ ਔਰਤ ਨਾਲ ਵਿਆਹ ਕੀਤਾ, ਪਰ ਜਦੋਂ ਮੈਂ ਇਸ ਦੇ ਕੋਲ ਆਇਆ, ਤਾਂ ਮੈਨੂੰ ਉਸਦੇ ਕੁਆਰੀ ਹੋਣ ਦਾ ਸਬੂਤ ਨਹੀਂ ਮਿਲਿਆ," 15 ਤਦ ਉਸ ਮੁਟਿਆਰ ਦੇ ਪਿਤਾ ਅਤੇ ਮਾਤਾ ਉਸਦੇ ਕੁਆਰੇਪਣ ਦੇ ਨਿਸ਼ਾਨ ਲੈ ਕੇ, ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਜਾਣ। 16 ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, "ਮੈਂ ਆਪਣੀ ਧੀ ਦਾ ਵਿਆਹ ਇਸ ਆਦਮੀ ਨਾਲ ਕੀਤਾ ਸੀ, ਪਰ ਉਹ ਉਸਨੂੰ ਪਸੰਦ ਨਹੀਂ ਕਰਦਾ। 17 ਅਤੇ ਵੇਖੋ ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ, ‘ਕਿ ਮੈਂ ਤੇਰੀ ਧੀ ਵਿੱਚ ਕੁਆਰੇਪਣ ਦੇ ਨਿਸ਼ਾਨ ਨਹੀਂ ਪਾਏ।’ ਪਰ ਮੇਰੀ ਧੀ ਦੇ ਕੁਆਰੇਪਣ ਦੇ ਨਿਸ਼ਾਨ ਇਹ ਹਨ।" ਫ਼ੇਰ ਉਸਦੇ ਮਾਪੇ ਸ਼ਹਿਰ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਕੱਪੜਾ ਦਿਖਾਉਣ। 18 ਅਤੇ ਬਜ਼ੁਰਗ ਉਸ ਮਨੁੱਖ ਨੂੰ ਫੜ ਕੇ ਸਜ਼ਾ ਦੇਣਗੇ। 19 ਉਹ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਕਰਕੇ ਉਸ ਮੁਟਿਆਰ ਦੇ ਪਿਤਾ ਨੂੰ ਦੇ ਦੇਣ ਕਿਉਂਕਿ ਇਸ ਮਨੁੱਖ ਨੇ ਇੱਕ ਇਸਰਾਏਲੀ ਕੁਆਰੀ ਨੂੰ ਬਦਨਾਮ ਕੀਤਾ ਹੈ। ਉਹ ਉਸਦੀ ਪਤਨੀ ਬਣੀ ਰਹੇਗੀ, ਉਸਨੂੰ ਜਿੰਨਾ ਚਿਰ ਉਹ ਜਿਉਂਦਾ ਹੈ ਤਲਾਕ ਨਹੀਂ ਦੇਣਾ ਚਾਹੀਦਾ।

20 ਪਰ ਜੇ ਇਹ ਦੋਸ਼ ਸੱਚਾ ਹੋਵੇ ਅਤੇ ਉਸ ਮੁਟਿਆਰ ਦੇ ਵਿੱਚ ਕੁਆਰੀ ਹੋਣ ਦੇ ਨਿਸ਼ਾਨ ਨਾ ਪਾਏ ਜਾਣ, 21 ਤਾਂ ਉਸ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਲਿਆਂਦਾ ਜਾਵੇ ਅਤੇ ਉੱਥੇ ਉਸ ਦੇ ਨਗਰ ਦੇ ਪੁਰਖ ਉਸ ਨੂੰ ਪੱਥਰਾਂ ਨਾਲ ਮਾਰ ਸੁੱਟਣ ਕਿਉਂਕਿ ਉਸਨੇ ਆਪਣੇ ਪਿਤਾ ਦੇ ਘਰ ਵਿੱਚ ਵਿਭਚਾਰ ਕਰਕੇ ਇਸਰਾਏਲ ਵਿੱਚ ਅਜਿਹਾ ਕੰਮ ਕੀਤਾ ਹੈ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ।

22 ਜੇਕਰ ਕੋਈ ਆਦਮੀ ਕਿਸੇ ਦੂਜੇ ਆਦਮੀ ਦੀ ਪਤਨੀ ਨਾਲ ਸੁੱਤਾ ਹੋਇਆ ਪਾਇਆ ਜਾਵੇ, ਤਾਂ ਉਸ ਆਦਮੀ ਅਤੇ ਔਰਤ ਦੋਵਾਂ ਨੂੰ ਮਾਰ ਦਿੱਤਾ ਜਾਵੇ। ਇਸ ਤਰ੍ਹਾਂ ਤੁਸੀਂ ਇਸਰਾਏਲ ਵਿੱਚੋਂ ਬੁਰਾਈ ਨੂੰ ਸਾਫ਼ ਕਰ ਦੇਣਾ।

23 ਜੇਕਰ ਕਿਸੇ ਕੁਆਰੀ ਕੁੜੀ ਦੀ ਕਿਸੇ ਪੁਰਖ ਨਾਲ ਮੰਗਣੀ ਹੋਈ ਹੋਵੇ ਅਤੇ ਕੋਈ ਹੋਰ ਪੁਰਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ। 24 ਤੁਸੀਂ ਉਹਨਾਂ ਦੋਹਾਂ ਨੂੰ ਉਸ ਨਗਰ ਦੇ ਫਾਟਕ ਉੱਤੇ ਲੈ ਜਾਓ ਅਤੇ ਉਹਨਾਂ ਨੂੰ ਪੱਥਰਾਂ ਨਾਲ ਮਾਰ ਦਿਓ, ਔਰਤ ਦੋਸ਼ੀ ਹੈ ਕਿਉਂਕਿ ਉਸਨੇ ਸ਼ਹਿਰ ਵਿੱਚ ਹੁੰਦੇ ਹੋਏ ਵੀ ਮਦਦ ਲਈ ਚੀਕਾਂ ਨਹੀਂ ਮਾਰੀਆਂ ਅਤੇ ਉਸ ਆਦਮੀ ਨੂੰ ਇਸ ਕਾਰਨ ਮਾਰ ਦੇਣਾ ਚਾਹੀਦਾ ਹੈ ਕਿ ਉਸ ਨੇ ਆਪਣੇ ਗੁਆਂਢੀ ਦੀ ਪਤਨੀ ਨਾਲ ਛੇੜਛਾੜ ਕੀਤੀ ਹੈ। ਇਸ ਤਰ੍ਹਾਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟੋ।

25 ਪਰ ਜੇਕਰ ਕੋਈ ਪੁਰਖ ਕਿਸੇ ਕੁੜੀ ਨੂੰ ਜਿਸ ਦੀ ਮੰਗਣੀ ਹੋ ਚੁੱਕੀ ਹੈ, ਖੇਤ ਵਿੱਚ ਪਾਵੇ ਅਤੇ ਜ਼ਬਰਦਸਤੀ ਉਸ ਨਾਲ ਸੰਗ ਕਰੇ, ਤਾਂ ਸਿਰਫ ਉਹ ਮਨੁੱਖ ਹੀ ਮਾਰਿਆ ਜਾਵੇ ਜਿਸ ਨੇ ਉਸ ਨਾਲ ਜ਼ਬਰਦਸਤੀ ਕੀਤੀ ਹੈ। 26 ਉਸ ਕੁੜੀ ਨਾਲ ਕੁਝ ਨਾ ਕਰੋ; ਉਸਨੇ ਮੌਤ ਦੇ ਲਾਇਕ ਕੋਈ ਪਾਪ ਨਹੀਂ ਕੀਤਾ ਹੈ। ਇਹ ਮਾਮਲਾ ਉਸ ਵਿਅਕਤੀ ਵਰਗਾ ਹੈ ਜੋ ਕਿਸੇ ਗੁਆਂਢੀ ਉੱਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੰਦਾ ਹੈ, 27 ਕਿਉਂ ਜੋ ਉਸ ਮਨੁੱਖ ਨੇ ਉਸ ਨੂੰ ਖੇਤ ਵਿੱਚ ਪਾਇਆ, ਅਤੇ ਉਸ ਮੰਗੀ ਹੋਈ ਕੁੜੀ ਨੇ ਚੀਕਾਂ ਤਾਂ ਮਾਰੀਆਂ, ਪਰ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ।

28 ਜੇ ਕੋਈ ਮਨੁੱਖ ਕਿਸੇ ਕੁਆਰੀ ਨੂੰ ਮਿਲੇ ਜਿਸ ਦੀ ਮੰਗਣੀ ਨਾ ਹੋਈ ਹੋਵੇ ਅਤੇ ਉਹ ਉਸ ਨਾਲ ਬਲਾਤਕਾਰ ਕਰੇ ਅਤੇ ਉਹ ਲੱਭੇ, 29 ਤਾਂ ਉਹ ਪੁਰਖ ਉਸ ਦੇ ਪਿਤਾ ਨੂੰ ਚਾਂਦੀ ਦੇ ਪੰਜਾਹ ਸ਼ੈਕੇਲ ਦੇਵੇ। ਉਹ ਉਸ ਮੁਟਿਆਰ ਨਾਲ ਵਿਆਹ ਕਰ ਲਵੇ, ਕਿਉਂਕਿ ਉਸਨੇ ਉਸਦੀ ਉਲੰਘਣਾ ਕੀਤੀ ਹੈ। ਜਦੋਂ ਤੱਕ ਉਹ ਜਿਉਂਦਾ ਹੈ, ਉਹ ਕਦੇ ਵੀ ਉਸ ਨੂੰ ਤਲਾਕ ਨਹੀਂ ਦੇ ਸਕਦਾ।

30 ਕੋਈ ਮਨੁੱਖ ਆਪਣੀ ਸੌਤੇਲੀ ਮਾਂ ਨੂੰ ਆਪਣੀ ਇਸਤਰੀ ਨਾ ਬਣਾਵੇ, ਨਾ ਹੀ ਆਪਣੇ ਪਿਤਾ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-