Pular para o conteúdo
Publicidade

ਬਿਵਸਥਾ 19

ਪਨਾਹ ਦੇ ਸ਼ਹਿਰ

1 ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਕੌਮਾਂ ਨੂੰ ਤਬਾਹ ਕਰ ਦੇਵੇ, ਜਿਨ੍ਹਾਂ ਦੀ ਧਰਤੀ ਉਹ ਤੁਹਾਨੂੰ ਦੇਣ ਵਾਲਾ ਹੈ ਅਤੇ ਜਦੋਂ ਤੁਸੀਂ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਉਹਨਾਂ ਦੇ ਸ਼ਹਿਰਾਂ ਤੇ ਘਰਾਂ ਵਿੱਚ ਵੱਸਣ ਲੱਗ ਪਵੋ, 2 ਤਦ ਤੁਸੀਂ ਆਪਣੇ ਲਈ ਉਸ ਧਰਤੀ ਵਿੱਚ ਤਿੰਨ ਸ਼ਹਿਰ ਅਲੱਗ ਰੱਖੋ, ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਧਿਕਾਰ ਦੇਣ ਲਈ ਦੇ ਰਿਹਾ ਹੈ। 3 ਤੁਸੀਂ ਆਪਣੇ ਰਾਹ ਠੀਕ ਕਰ ਲਓ ਅਤੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦੇ ਰਿਹਾ ਹੈ, ਤਿੰਨ ਹਿੱਸਿਆਂ ਵਿੱਚ ਵੰਡ ਲੈਣਾ ਤਾਂ ਜੋ ਹਰੇਕ ਖੂਨੀ ਉੱਥੇ ਭੱਜ ਜਾਵੇ।

4 ਇਹ ਉਸ ਵਿਅਕਤੀ ਦੇ ਲਈ ਨਿਯਮ ਹੈ ਜੋ ਕਿਸੇ ਵਿਅਕਤੀ ਨੂੰ ਮਾਰਦਾ ਹੈ ਅਤੇ ਸੁਰੱਖਿਆ ਲਈ ਉੱਥੋਂ ਭੱਜ ਜਾਂਦਾ ਹੈ, ਕੋਈ ਵੀ ਜਿਹੜਾ ਕਿਸੇ ਗੁਆਂਢੀ ਨੂੰ ਅਣਜਾਣੇ ਵਿੱਚ, ਬਿਨਾਂ ਸੋਚੇ ਸਮਝੇ ਮਾਰ ਦਿੰਦਾ ਹੈ। 5 ਉਦਾਹਰਣ ਵਜੋਂ, ਕੋਈ ਮਨੁੱਖ ਆਪਣੇ ਗੁਆਂਢੀ ਨਾਲ ਜੰਗਲ ਵਿੱਚ ਲੱਕੜਾਂ ਵੱਢਣ ਲਈ ਜਾਂਦਾ ਹੈ, ਅਤੇ ਜਦ ਉਹ ਹੱਥ ਵਿੱਚ ਕੁਹਾੜੀ ਫੜ੍ਹ ਕੇ ਰੁੱਖ ਨੂੰ ਵੱਢਣ ਲਈ ਟੱਕ ਮਾਰੇ ਅਤੇ ਕੁਹਾੜੀ ਦਾ ਫਲ ਦਸਤੇ ਵਿੱਚ ਨਿੱਕਲ ਕੇ ਉਸ ਦੇ ਗੁਆਂਢੀ ਨੂੰ ਅਜਿਹਾ ਵੱਜੇ ਕਿ ਉਹ ਮਰ ਜਾਵੇ, ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਭੱਜ ਜਾਵੇ ਅਤੇ ਜੀਉਂਦਾ ਰਹੇ। 6 ਨਹੀਂ ਤਾਂ ਖ਼ੂਨ ਦਾ ਬਦਲਾ ਲੈਣ ਵਾਲਾ ਗੁੱਸੇ ਵਿੱਚ ਉਹ ਦਾ ਪਿੱਛਾ ਕਰ ਸਕਦਾ ਹੈ, ਜੇਕਰ ਦੂਰੀ ਬਹੁਤ ਜ਼ਿਆਦਾ ਨਾ ਹੋਵੇ ਤਾਂ ਉਹ ਨੂੰ ਫੜ ਲਵੇ ਅਤੇ ਉਸਨੂੰ ਮਾਰ ਸੁੱਟੇ ਭਾਵੇਂ ਕਿ ਉਹ ਮਾਰਨ ਯੋਗ ਨਹੀਂ ਸੀ, ਕਿਉਂ ਜੋ ਉਹ ਆਪਣੇ ਗੁਆਂਢੀ ਨਾਲ ਪਹਿਲਾਂ ਤੋਂ ਹੀ ਵੈਰ ਨਹੀਂ ਰੱਖਦਾ ਸੀ। 7 ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਲਈ ਤਿੰਨ ਸ਼ਹਿਰ ਅਲੱਗ ਰੱਖੋ।

8 ਜੇਕਰ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੀਆਂ ਹੱਦਾਂ ਨੂੰ ਵਧਾਉਂਦਾ ਹੈ, ਜਿਵੇਂ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਤੁਹਾਨੂੰ ਉਹ ਸਾਰੀ ਧਰਤੀ ਦੇ ਦੇਵੇ ਜਿਸਦਾ ਉਸਨੇ ਉਹਨਾਂ ਨਾਲ ਵਾਅਦਾ ਕੀਤਾ ਸੀ, 9 ਕਿਉਂਕਿ ਤੁਸੀਂ ਅੱਜ ਇਨ੍ਹਾਂ ਸਾਰੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ ਅਤੇ ਉਸਦੀ ਆਗਿਆਕਾਰੀ ਵਿੱਚ ਚੱਲੋ ਫਿਰ ਤੁਸੀਂ ਇਨ੍ਹਾਂ ਸ਼ਹਿਰਾਂ ਨਾਲ ਤਿੰਨ ਹੋਰ ਸ਼ਹਿਰਾਂ ਨੂੰ ਵੱਖਰਾ ਕਰ ਲੈਣਾ। 10 ਅਜਿਹਾ ਇਸ ਲਈ ਕਰੋ ਤਾਂ ਜੋ ਤੁਹਾਡੀ ਧਰਤੀ ਵਿੱਚ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਮਿਰਾਸ ਵਜੋਂ ਦੇ ਰਿਹਾ ਹੈ, ਨਿਰਦੋਸ਼ਾਂ ਦਾ ਖੂਨ ਨਾ ਵਹਾਇਆ ਜਾਵੇ ਅਤੇ ਤੁਸੀਂ ਖੂਨ-ਖਰਾਬੇ ਦੇ ਦੋਸ਼ੀ ਨਾ ਹੋਵੋ।

11 ਪਰ ਜੇ ਕੋਈ ਨਫ਼ਰਤ ਦੇ ਕਾਰਨ ਕਿਸੇ ਗੁਆਂਢੀ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਹਮਲਾ ਕਰਕੇ ਉਸਨੂੰ ਮਾਰ ਸੁੱਟੇ ਅਤੇ ਫਿਰ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਭੱਜ ਜਾਵੇ, 12 ਤਾਂ ਉਸ ਸ਼ਹਿਰ ਦੇ ਬਜ਼ੁਰਗ ਕਿਸੇ ਨੂੰ ਭੇਜ ਕੇ ਉਸ ਨੂੰ ਸ਼ਹਿਰ ਵਿੱਚੋਂ ਵਾਪਸ ਲਿਆਉਣ ਅਤੇ ਮਾਰਨ ਲਈ ਖੂਨ ਦਾ ਬਦਲਾ ਲੈਣ ਵਾਲੇ ਦੇ ਹਵਾਲੇ ਕੀਤਾ ਜਾਵੇ। 13 ਤੁਸੀਂ ਉਸ ਦੇ ਉੱਤੇ ਤਰਸ ਨਾ ਖਾਓ ਪਰ ਤੁਸੀਂ ਨਿਰਦੋਸ਼ ਦੇ ਖੂਨ ਨੂੰ ਇਸਰਾਏਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ।

14 ਆਪਣੇ ਗੁਆਂਢੀ ਦੇ ਸੀਮਾ ਦੇ ਪੱਥਰ ਨੂੰ ਆਪਣੇ ਪੂਰਵਜਾਂ ਦੁਆਰਾ ਸਥਾਪਿਤ ਕੀਤੀ ਗਈ ਵਿਰਾਸਤ ਵਿੱਚ ਜਿਹੜੀ ਧਰਤੀ ਤੁਹਾਨੂੰ ਪ੍ਰਾਪਤ ਹੋਈ ਹੈ, ਉਸ ਨੂੰ ਨਾ ਹਿਲਾਓ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਧਿਕਾਰ ਦੇਣ ਲਈ ਦੇ ਰਿਹਾ ਹੈ।

ਗਵਾਹ

15 ਕਿਸੇ ਮਨੁੱਖ ਦੇ ਵਿਰੁੱਧ ਕਿਸੇ ਵੀ ਬੁਰਿਆਈ ਜਾ ਪਾਪ ਦੇ ਕਾਰਨ, ਭਾਵੇਂ ਕੋਈ ਵੀ ਪਾਪ ਹੋਵੇ, ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।

16 ਜੇਕਰ ਕੋਈ ਝੂਠਾ ਗਵਾਹ ਕਿਸੇ ਉੱਤੇ ਦੋਸ਼ ਲਾਉਣ ਲਈ ਖੜ੍ਹਾਂ ਹੋਵੇ, 17 ਤਾਂ ਉਹ ਦੋਵੇਂ ਮਨੁੱਖ ਜਿਨ੍ਹਾਂ ਦੇ ਵਿੱਚ ਝਗੜਾ ਹੈ ਯਾਹਵੇਹ ਦੇ ਸਨਮੁੱਖ ਅਰਥਾਤ ਉਹਨਾਂ ਦਿਨਾਂ ਦੇ ਜਾਜਕਾਂ ਅਤੇ ਨਿਆਂਈਆਂ ਦੇ ਅੱਗੇ ਖੜ੍ਹੇ ਕੀਤੇ ਜਾਣ। 18 ਨਿਆਂਈਆਂ ਨੂੰ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਗਵਾਹ ਝੂਠਾ ਸਾਬਤ ਹੁੰਦਾ ਹੈ ਅਤੇ ਆਪਣੇ ਭਰਾ ਇਸਰਾਏਲੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ, 19 ਤਾਂ ਝੂਠੇ ਗਵਾਹ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਯੋਜਨਾ ਬਣਾਈ ਸੀ, ਇਸ ਤਰ੍ਹਾਂ ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ। 20 ਬਾਕੀ ਦੇ ਲੋਕ ਇਹ ਸੁਣ ਕੇ ਡਰਨਗੇ ਅਤੇ ਤੁਹਾਡੇ ਵਿੱਚ ਅਜਿਹਾ ਬੁਰਾ ਕੰਮ ਫੇਰ ਕਦੇ ਨਹੀਂ ਹੋਵੇਗਾ। 21 ਤੁਸੀਂ ਬਿਲਕੁਲ ਤਰਸ ਨਾ ਕਰੋ: ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ।

Estes versículos te tocaram? Ore agora!

+581 estão orando agora.

Junte-se à corrente de oração.