Consequências dos nossos atos
Toda ação tem consequências. A Bíblia ensina que colhemos o que semeamos — para o bem e para o mal. Deus pesará cada palavra e ato no dia do juízo.
Colher o que semear
Cada um prestará contas de si mesmo a Deus. O Senhor julgará as obras e os segredos dos homens com justiça perfeita.
ਤਾਂ ਫਿਰ, ਸਾਡੇ ਵਿੱਚੋਂ ਹਰ ਕੋਈ ਪਰਮੇਸ਼ਵਰ ਨੂੰ ਆਪਣਾ ਲੇਖਾ ਦੇਵੇਗਾ।
"ਪਰਮੇਸ਼ਵਰ ਹਰੇਕ ਵਿਅਕਤੀ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫ਼ਲ ਦੇਣਗੇ।" ਉਹਨਾਂ ਲੋਕਾਂ ਲਈ ਜਿਹੜੇ ਚੰਗੇ ਕੰਮ ਕਰਨ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਸਤਿਕਾਰ ਅਤੇ ਅਮਰਤਾ ਦੀ ਭਾਲ ਕਰਦੇ ਹਨ, ਪਰਮੇਸ਼ਵਰ ਉਹਨਾਂ ਨੂੰ ਸਦੀਪਕ ਜੀਵਨ ਦੇਣਗੇ। ਪਰ ਉਹਨਾਂ ਦੇ ਲਈ ਪਰਮੇਸ਼ਵਰ ਦਾ ਗੁੱਸਾ ਅਤੇ ਕ੍ਰੋਧ ਹੋਵੇਗਾ ਜੋ ਮਤਲਬੀ ਹਨ ਅਤੇ ਜੋ ਸੱਚ ਨੂੰ ਨਹੀਂ ਮੰਨਦੇ ਸਗੋਂ ਬੁਰਾਈ ਦੀ ਪਾਲਣਾ ਕਰਦੇ ਹਨ। ਹਰ ਇੱਕ ਮਨੁੱਖ ਲਈ ਕਸ਼ਟ ਅਤੇ ਬਿਪਤਾ ਹੋਵੇਗੀ: ਜਿਹੜਾ ਬੁਰਾਈ ਕਰਦਾ ਹੈ, ਪਹਿਲਾਂ ਯਹੂਦੀ ਲਈ ਅਤੇ ਫਿਰ ਗ਼ੈਰ-ਯਹੂਦੀ ਲਈ। ਪਰ ਹਰ ਉਹ ਵਿਅਕਤੀ ਲਈ ਜੋ ਭਲਾਈ ਕਰਦਾ ਹੈ ਉਹ ਮਹਿਮਾ, ਸਤਿਕਾਰ ਅਤੇ ਸ਼ਾਂਤੀ ਪ੍ਰਾਪਤ ਕਰੇਗਾ: ਪਹਿਲਾਂ ਯਹੂਦੀ ਲਈ, ਫਿਰ ਗ਼ੈਰ-ਯਹੂਦੀ ਲਈ। ਕਿਉਂਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦੇ ਹਨ।
ਨਾ ਹੀ ਪਰਮੇਸ਼ਵਰ ਦਾ ਵਰਦਾਨ ਇੱਕ ਆਦਮੀ ਦੇ ਪਾਪ ਦੇ ਨਤੀਜੇ ਦੇ ਨਾਲ ਤੋਲਿਆ ਜਾ ਸਕਦਾ ਹੈ: ਇੱਕ ਪਾਪ ਦੇ ਕਾਰਨ ਨਿਆਂ ਅਤੇ ਨਿੰਦਾ ਆਈ, ਪਰ ਇਹ ਵਰਦਾਨ ਬਹੁਤ ਸਾਰੇ ਗੁਨਾਹਾਂ ਦੇ ਬਾਅਦ ਆਇਆ ਅਤੇ ਜਿਸ ਨੇ ਧਰਮੀ ਠਹਿਰਾਇਆ ਹੈ। ਜੇ ਆਦਮ ਦੇ ਪਾਪ ਕਰਨ ਦੁਆਰਾ ਮੌਤ ਦਾ ਰਾਜ ਹੋ ਗਿਆ, ਤਾਂ ਉਹ ਲੋਕ ਜਿਹੜੇ ਪਰਮੇਸ਼ਵਰ ਦੀ ਕਿਰਪਾ ਅਤੇ ਧਰਮੀ ਹੋਣ ਦੇ ਵਰਦਾਨ ਨੂੰ ਪ੍ਰਾਪਤ ਕਰਦੇ ਹਨ, ਇੱਕ ਆਦਮੀ, ਯਿਸ਼ੂ ਮਸੀਹ ਦੇ ਰਾਹੀਂ ਜੀਉਣਗੇ।
ਦੂਸਰਿਆਂ ਉੱਤੇ ਦੋਸ਼ ਨਾ ਲਗਾਓ
"ਕਿਸੇ ਉੱਤੇ ਵੀ ਦੋਸ਼ ਨਾ ਲਗਾਓ, ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਗਾਇਆ ਜਾਵੇ। ਕਿਉਂਕਿ ਜਿਵੇਂ ਤੁਸੀਂ ਦੂਸਰਿਆਂ ਉੱਤੇ ਦੋਸ਼ ਲਗਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਗਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ।
ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲਾਂ ਦਾ ਜੋ ਉਹ ਬੋਲਦਾ ਹੈ, ਨਿਆਂ ਦੇ ਦਿਨ ਉਸਦਾ ਹਿਸਾਬ ਦੇਵੇਗਾ।
ਕਿਉਂਕਿ ਪਰਮੇਸ਼ਵਰ ਦਾ ਬਚਨ ਜੀਉਂਦਾ ਅਤੇ ਕਿਰਿਆਸ਼ੀਲ ਹੈ। ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ, ਇਹ ਪ੍ਰਾਣ ਅਤੇ ਆਤਮਾ, ਜੋੜ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ੍ਹ ਸੁੱਟਦਾ ਹੈ; ਇਹ ਦਿਲ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਣ ਲੈਂਦਾ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਵਿੱਚੋਂ ਕੁਝ ਵੀ ਪਰਮੇਸ਼ਵਰ ਦੀ ਨਜ਼ਰ ਤੋਂ ਲੁਕਿਆ ਹੋਇਆ ਨਹੀਂ ਹੈ। ਅਤੇ ਹਰ ਇੱਕ ਚੀਜ਼ ਉਸ ਦੀਆਂ ਅੱਖਾਂ ਦੇ ਸਾਹਮਣੇ ਖੁੱਲੀ ਪਈ ਹੈ ਜਿਸ ਦਾ ਸਾਨੂੰ ਲੇਖਾ ਦੇਣਾ ਪੈਣਾ ਹੈ।
Responsabilidade pessoal
Quem é sábio prevê o perigo e se esconde. A Palavra examina os pensamentos e intenções do coração.
ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ,
ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।
ਜੇ ਤੁਸੀਂ ਸਿਆਣੇ ਹੋ ਤਾਂ ਤੁਹਾਡੀ ਬੁੱਧ ਤੁਹਾਨੂੰ ਇਨਾਮ ਦੇਵੇਗੀ,
ਜੇ ਤੁਸੀਂ ਮਖੌਲ ਕਰਨ ਵਾਲੇ ਹੋ ਤਾਂ ਤੁਸੀਂ ਹੀ ਦੁੱਖ ਝੱਲੋਗੇ।
ਜੇ ਬਿਨ੍ਹਾਂ ਵਿਚਾਰੇ ਕੋਈ ਆਖੇ ਕਿ ਇਹ ਵਸਤ ਪਵਿੱਤਰ ਹੈ,
ਅਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।
" ‘ਜੇਕਰ ਕੋਈ ਵਿਅਕਤੀ ਕਿਸੇ ਅਜਿਹੇ ਗੁਨਾਹ ਦਾ ਗਵਾਹ ਹੈ ਜਿਸਨੂੰ ਉਸਨੇ ਕਰਦੇ ਹੋਏ ਦੇਖਿਆ ਹੋਵੇ, ਜਾਂ ਉਸਨੂੰ ਇਸ ਗੁਨਾਹ ਦਾ ਪਤਾ ਹੈ, ਮਹਿਸੂਸ ਕੀਤਾ ਹੋਵੇ, ਅਤੇ ਜਨਤਕ ਤੌਰ ਤੇ ਅਜਿਹਾ ਕਰਨ ਦੀ ਸਹੁੰ ਖਾਣ ਤੋਂ ਬਾਅਦ ਵੀ ਇਸ ਬਾਰੇ ਚੁੱਪ ਰਹਿੰਦਾ ਹੈ, ਤਾਂ ਉਹ ਦੋਸ਼ੀ ਠਹਿਰੇਗਾ।
"ਜੇਕਰ ਕੋਈ ਪਾਪ ਕਰਦਾ ਹੈ ਅਤੇ ਉਹ ਕਰਦਾ ਹੈ ਜੋ ਯਾਹਵੇਹ ਦੇ ਹੁਕਮਾਂ ਵਿੱਚ ਮਨਾ ਹੈ, ਭਾਵੇਂ ਉਹ ਇਸ ਨੂੰ ਨਹੀਂ ਜਾਣਦੇ, ਉਹ ਦੋਸ਼ੀ ਹਨ ਅਤੇ ਉਸ ਨੂੰ ਆਪਣੇ ਪਾਪ ਦਾ ਭਾਰ ਚੁੱਕਣਾ ਪਵੇਗਾ।
" ‘ਆਪਣੇ ਦਿਲ ਵਿੱਚ ਕਿਸੇ ਇਸਰਾਏਲੀ ਨਾਲ ਨਫ਼ਰਤ ਨਾ ਕਰ। ਆਪਣੇ ਗੁਆਂਢੀ ਨੂੰ ਸਾਫ਼-ਸਾਫ਼ ਝਿੜਕੋ ਤਾਂ ਜੋ ਤੁਸੀਂ ਉਹਨਾਂ ਦੇ ਦੋਸ਼ ਵਿੱਚ ਸ਼ਾਮਲ ਨਾ ਹੋਵੋ।
Consequências inevitáveis
A terra deu seu fruto conforme as obras dos que nela habitam. Ninguém escapa do juízo — Deus pesa cada ação.
ਧਰਤੀ ਆਪਣੇ ਵਾਸੀਆਂ ਦੇ ਕਾਰਨ ਅਤੇ ਉਹਨਾਂ ਦੇ ਕੰਮਾਂ ਦੇ ਨਤੀਜੇ ਵਜੋਂ
ਧਰਤੀ ਵਿਰਾਨ ਹੋ ਜਾਵੇਗੀ।
ਅਤੇ ਉਹ ਤੁਹਾਡੇ ਲੁੱਚਪੁਣੇ ਦਾ ਬਦਲਾ ਤੁਹਾਨੂੰ ਦੇਣਗੇ ਅਤੇ ਤੁਸੀਂ ਆਪਣੀਆਂ ਮੂਰਤੀਆਂ ਦੇ ਪਾਪਾਂ ਦੀ ਸਜ਼ਾ ਭੋਗੋਗੀਆਂ, ਤਾਂ ਜੋ ਤੁਸੀਂ ਜਾਣੋ ਕਿ ਮੈਂ ਹੀ ਹਾਂ ਸਰਬਸ਼ਕਤੀਮਾਨ ਯਾਹਵੇਹ ਹਾਂ।"
ਅਤੇ ਮੈਂ ਤੁਹਾਡੇ ਜੀਵਨ ਦੇ ਲਹੂ ਦਾ ਲੇਖਾ ਜ਼ਰੂਰ ਮੰਗਾਂਗਾ। ਮੈਂ ਹਰ ਜਾਨਵਰ ਤੋਂ ਹਿਸਾਬ ਮੰਗਾਂਗਾ ਅਤੇ ਹਰੇਕ ਮਨੁੱਖ ਤੋਂ, ਮੈਂ ਦੂਜੇ ਮਨੁੱਖ ਦੀ ਜ਼ਿੰਦਗੀ ਦਾ ਲੇਖਾ-ਜੋਖਾ ਵੀ ਮੰਗਾਂਗਾ।
ਦੁਸ਼ਟ ਆਦਮੀ ਪਰਮੇਸ਼ਵਰ ਨੂੰ ਤੁੱਛ ਕਿਉਂ ਜਾਣਦਾ ਹੈ?
ਉਹ ਆਪਣੇ ਆਪ ਨੂੰ ਕਿਉਂ ਕਹਿੰਦਾ ਹੈ,
"ਉਹ ਮੇਰੇ ਤੋਂ ਲੇਖਾ ਨਹੀਂ ਲਵੇਂਗਾ"?
ਪਰ ਹੇ ਪਰਮੇਸ਼ਵਰ, ਤੁਸੀਂ ਦੁਖੀਆਂ ਦੀ ਮੁਸੀਬਤ ਨੂੰ ਵੇਖਦੇ ਹੋ;
ਤੁਸੀਂ ਉਹਨਾਂ ਦੇ ਦੁੱਖ ਨੂੰ ਸਮਝਦੇ ਹੋ ਅਤੇ ਇਸਨੂੰ ਹੱਥ ਵਿੱਚ ਲੈਂਦੇ ਹੋ।
ਪੀੜਤ ਤੁਹਾਡੇ ਲਈ ਆਪਣੇ ਆਪ ਨੂੰ ਸੌਂਪ ਦਿੰਦੇ ਹਨ;
ਤੂੰ ਅਨਾਥਾਂ ਦਾ ਸਹਾਇਕ ਹੈ।