Pular para o conteúdo
Publicidade

ਨਿਆਈਂ 14

ਸਮਸੂਨ ਦਾ ਵਿਆਹ

1 ਸਮਸੂਨ ਤਿਮਨਾਹ ਨੂੰ ਗਿਆ ਅਤੇ ਉੱਥੇ ਉਸਨੇ ਇੱਕ ਜਵਾਨ ਫ਼ਲਿਸਤੀ ਔਰਤ ਨੂੰ ਵੇਖਿਆ। 2 ਜਦੋਂ ਉਹ ਵਾਪਸ ਆਇਆ, ਉਸਨੇ ਆਪਣੇ ਮਾਤਾ-ਪਿਤਾ ਨੂੰ ਕਿਹਾ, "ਮੈਂ ਤਿਮਨਾਹ ਵਿੱਚ ਇੱਕ ਫ਼ਲਿਸਤੀ ਔਰਤ ਨੂੰ ਦੇਖਿਆ ਹੈ। ਹੁਣ ਤੁਸੀਂ ਉਸ ਨਾਲ ਮੇਰਾ ਵਿਆਹ ਕਰਵਾ ਦਿਉ।"

3 ਤਦ ਉਸਦੇ ਮਾਤਾ ਪਿਤਾ ਨੇ ਉਸਨੂੰ ਆਖਿਆ ਕਿ ਤੇਰੇ ਰਿਸ਼ਤੇਦਾਰਾਂ ਦੀਆਂ ਧੀਆਂ ਵਿੱਚੋਂ ਅਤੇ ਸਾਡੇ ਲੋਕਾਂ ਵਿੱਚੋਂ ਕੋਈ ਇਸਤਰੀ ਨਹੀਂ ਹੈ ਜੋ ਤੂੰ ਫ਼ਲਿਸਤੀਆਂ ਅਸੁੰਨਤੀ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ?

ਪਰ ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ, "ਮੇਰਾ ਵਿਆਹ ਉਸੇ ਨਾਲ ਹੀ ਕਰਾ ਦਿਉ, ਕਿਉਂ ਜੋ ਉਹ ਮੈਨੂੰ ਚੰਗੀ ਲੱਗਦੀ ਹੈ।" 4 ਉਸ ਦੇ ਮਾਤਾ-ਪਿਤਾ ਨੂੰ ਪਤਾ ਨਹੀਂ ਸੀ ਕਿ ਇਹ ਯਾਹਵੇਹ ਵੱਲੋਂ ਹੈ, ਜੋ ਫ਼ਲਿਸਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਲੱਭ ਰਿਹਾ ਸੀ ਕਿਉਂਕਿ ਉਸ ਸਮੇਂ ਫ਼ਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ।

5 ਸਮਸੂਨ ਆਪਣੇ ਮਾਤਾ-ਪਿਤਾ ਨਾਲ ਤਿਮਨਾਹ ਨੂੰ ਗਿਆ। ਜਦੋਂ ਉਹ ਤਿਮਨਾਹ ਦੇ ਅੰਗੂਰੀ ਬਾਗ਼ਾਂ ਕੋਲ ਪਹੁੰਚੇ, ਤਾਂ ਅਚਾਨਕ ਇੱਕ ਬੱਬਰ ਸ਼ੇਰ ਗਰਜਦਾ ਹੋਇਆ ਉਸ ਵੱਲ ਆਇਆ। 6 ਤਾਂ ਯਾਹਵੇਹ ਦਾ ਆਤਮਾ ਸਮਸੂਨ ਉੱਤੇ ਜੋਰ ਨਾਲ ਆਇਆ ਅਤੇ ਭਾਵੇਂ ਉਸਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਤਾਂ ਵੀ ਉਸਨੇ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਵੇਂ ਇੱਕ ਮੇਮਣੇ ਨੂੰ ਪਾੜਦਾ ਹੈ, ਪਰ ਉਸਨੇ ਨਾ ਤਾਂ ਆਪਣੇ ਪਿਤਾ ਅਤੇ ਨਾ ਹੀ ਆਪਣੀ ਮਾਂ ਨੂੰ ਦੱਸਿਆ ਕਿ ਉਸਨੇ ਕੀ ਕੀਤਾ ਸੀ। 7 ਫਿਰ ਉਸ ਨੇ ਹੇਠਾਂ ਜਾ ਕੇ ਉਸ ਔਰਤ ਨਾਲ ਗੱਲ ਕੀਤੀ ਅਤੇ ਉਹ ਸਮਸੂਨ ਨੂੰ ਚੰਗੀ ਲੱਗੀ।

8 ਕੁਝ ਸਮੇਂ ਬਾਅਦ, ਜਦੋਂ ਉਹ ਉਸ ਨਾਲ ਵਿਆਹ ਕਰਨ ਲਈ ਵਾਪਸ ਗਿਆ, ਤਾਂ ਉਹ ਸ਼ੇਰ ਦੀ ਲਾਸ਼ ਨੂੰ ਵੇਖਣ ਲਈ ਇੱਕ ਪਾਸੇ ਮੁੜਿਆ, ਅਤੇ ਉਸ ਵਿੱਚ ਮਧੂ-ਮੱਖੀਆਂ ਦਾ ਝੁੰਡ ਅਤੇ ਕੁਝ ਸ਼ਹਿਦ ਦੇਖਿਆ। 9 ਉਸਨੇ ਆਪਣੇ ਹੱਥਾਂ ਨਾਲ ਸ਼ਹਿਦ ਕੱਢਿਆ ਅਤੇ ਜਾਂਦੇ ਹੋਏ ਖਾਧਾ। ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਮੁੜ ਗਿਆ ਤਾਂ ਉਸਨੇ ਉਨ੍ਹਾਂ ਨੂੰ ਕੁਝ ਦਿੱਤਾ ਅਤੇ ਉਨ੍ਹਾਂ ਨੇ ਵੀ ਖਾਧਾ, ਪਰ ਉਸ ਨੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਮੈਂ ਸ਼ਹਿਦ ਬੱਬਰ ਸ਼ੇਰ ਦੀ ਲਾਸ਼ ਵਿੱਚੋਂ ਕੱਢਿਆ ਹੈ।

10 ਹੁਣ ਉਸਦਾ ਪਿਤਾ ਔਰਤ ਨੂੰ ਦੇਖਣ ਲਈ ਹੇਠਾਂ ਗਿਆ ਅਤੇ ਉੱਥੇ ਸਮਸੂਨ ਨੇ ਭੋਜਨ ਦਾ ਪ੍ਰਬੰਧ ਕੀਤਾ ਕਿਉਂ ਜੋ ਉੱਥੇ ਨੌਜਵਾਨਾਂ ਲਈ ਇਹੋ ਰੀਤ ਸੀ। 11 ਜਦੋਂ ਲੋਕਾਂ ਨੇ ਉਸਨੂੰ ਦੇਖਿਆ, ਤਾਂ ਉਨ੍ਹਾਂ ਨੇ ਤੀਹ ਆਦਮੀਆਂ ਨੂੰ ਉਸਦੇ ਸਾਥੀ ਵਜੋਂ ਚੁਣਿਆ।

12 ਸਮਸੂਨ ਨੇ ਉਨ੍ਹਾਂ ਨੂੰ ਕਿਹਾ, "ਮੈਂ ਤੁਹਾਨੂੰ ਇੱਕ ਬੁਝਾਰਤ ਪਾਉਂਦਾ ਹਾਂ, ਜੇਕਰ ਤੁਸੀਂ ਮੈਨੂੰ ਤਿਉਹਾਰ ਦੇ ਸੱਤ ਦਿਨਾਂ ਦੇ ਅੰਦਰ ਜਵਾਬ ਦੇ ਸਕਦੇ ਹੋ, ਤਾਂ ਮੈਂ ਤੁਹਾਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਕੱਪੜਿਆਂ ਦੇ ਜੋੜੇ ਦਿਆਂਗਾ। 13 ਜੇ ਤੁਸੀਂ ਮੈਨੂੰ ਜਵਾਬ ਨਾ ਸਕੋ, ਤਾਂ ਤੁਹਾਨੂੰ ਮੈਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਜੋੜੇ ਕੱਪੜੇ ਦੇਣੇ ਪੈਣਗੇ।"

ਉਨ੍ਹਾਂ ਨੇ ਕਿਹਾ, "ਸਾਨੂੰ ਆਪਣੀ ਬੁਝਾਰਤ ਤੇ ਦੱਸ ਅਤੇ ਅਸੀਂ ਸੁਣੀਏ।"

14 ਉਸਨੇ ਜਵਾਬ ਦਿੱਤਾ,

"ਖਾਣ ਵਾਲੇ ਵਿੱਚੋਂ ਕੁਝ ਭੋਜਨ ਨਿੱਕਲਿਆ,

ਅਤੇ ਤੜਕੇ ਵਿੱਚੋਂ ਮਿਠਾਸ।"

ਅਤੇ ਤਿੰਨਾਂ ਦਿਨ ਵਿੱਚ ਉਹ ਜਵਾਬ ਨਹੀਂ ਦੇ ਸਕੇ।

15 ਚੌਥੇ ਦਿਨ, ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ, "ਆਪਣੇ ਪਤੀ ਨੂੰ ਫੁਸਲਾ ਤਾਂ ਜੋ ਉਹ ਬੁਝਾਰਤ ਦਾ ਅਰਥ ਸਾਨੂੰ ਦੱਸੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਤਾ ਦੇ ਘਰ ਨੂੰ ਸਾੜ ਦਿਆਂਗੇ। ਕੀ ਤੁਸੀਂ ਇਸ ਕਰਕੇ ਸਾਨੂੰ ਇੱਥੇ ਸੱਦਿਆ ਹੈ ਕਿ ਜੋ ਕੁਝ ਸਾਡਾ ਹੈ ਤੁਸੀਂ ਆਪਣਾ ਬਣਾ ਸਕੋ?"

16 ਤਦ ਸਮਸੂਨ ਦੀ ਪਤਨੀ ਨੇ ਉਸ ਅੱਗੇ ਡਿੱਗ ਗਈ ਅਤੇ ਰੋਣ ਲੱਗ ਪਈ ਅਤੇ ਉਸ ਨੇ ਸਮਸੂਨ ਨੂੰ ਕਿਹਾ, "ਤੂੰ ਮੈਨੂੰ ਨਫ਼ਰਤ ਕਰਦਾ ਹੈ! ਤੁਸੀਂ ਮੈਨੂੰ ਸੱਚਮੁੱਚ ਪਿਆਰ ਨਹੀਂ ਕਰਦੇ। ਤੁਸੀਂ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਦੱਸੀ ਹੈ, ਪਰ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ ਹੈ।"

ਸਮਸੂਨ ਨੇ ਜਵਾਬ ਦਿੱਤਾ, "ਮੈਂ ਆਪਣੇ ਪਿਤਾ ਜਾਂ ਮਾਤਾ ਨੂੰ ਵੀ ਨਹੀਂ ਦੱਸਿਆ, ਤਾਂ ਮੈਂ ਤੈਨੂੰ ਕਿਉਂ ਦੱਸਾਂ?" 17 ਉਹ ਤਿਉਹਾਰ ਦੇ ਪੂਰੇ ਸੱਤ ਦਿਨ ਰੋਂਦੀ ਰਹੀ। ਅੰਤ ਵਿੱਚ, ਸੱਤਵੇਂ ਦਿਨ, ਸਮਸੂਨ ਨੇ ਉਸਨੂੰ ਬੁਝਾਰਤ ਦਾ ਹੱਲ ਦੱਸਿਆ, ਉਸ ਦੀ ਪਤਨੀ ਨੇ ਉਸ ਨੂੰ ਤੰਗ ਕਰਦੀ ਰਹੀ। ਉਸਨੇ ਜਾ ਕੇ ਆਪਣੇ ਲੋਕਾਂ ਨੂੰ ਇਹ ਬੁਝਾਰਤ ਦਾ ਅਰਥ ਦੱਸ ਦਿੱਤਾ।

18 ਸੱਤਵੇਂ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ਨੇ ਉਸਨੂੰ ਕਿਹਾ,

"ਸ਼ਹਿਦ ਨਾਲੋਂ ਮਿੱਠਾ ਕੀ ਹੈ?

ਬੱਬਰ ਸ਼ੇਰ ਨਾਲੋਂ ਤਾਕਤਵਰ ਕੌਣ ਹੈ?"

ਸਮਸੂਨ ਨੇ ਉਨ੍ਹਾਂ ਨੂੰ ਕਿਹਾ,

"ਜੇ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਤਦੇ,

ਤਾਂ ਤੁਸੀਂ ਮੇਰੀ ਬੁਝਾਰਤ ਨੂੰ ਕਦੇ ਬੁੱਝਦੇ।"

19 ਤਦ ਯਾਹਵੇਹ ਦਾ ਆਤਮਾ ਸ਼ਕਤੀਸ਼ਾਲੀ ਰੂਪ ਵਿੱਚ ਉਸ ਉੱਤੇ ਆਇਆ। ਉਹ ਅਸ਼ਕਲੋਨ ਨੂੰ ਗਿਆ, ਉਨ੍ਹਾਂ ਦੇ ਤੀਹ ਬੰਦਿਆਂ ਨੂੰ ਮਾਰਿਆ, ਉਨ੍ਹਾਂ ਦੇ ਕੱਪੜੇ ਉਤਾਰ ਕੇ ਉਹ ਕੱਪੜੇ ਉਨ੍ਹਾਂ ਨੂੰ ਦਿੱਤੇ ਜਿਨ੍ਹਾਂ ਨੇ ਬੁਝਾਰਤ ਨੂੰ ਬੁੱਝਿਆ ਸੀ। ਗੁੱਸੇ ਨਾਲ ਸੜਦਾ ਹੋਇਆ, ਉਹ ਆਪਣੇ ਪਿਤਾ ਦੇ ਘਰ ਵਾਪਸ ਆ ਗਿਆ। 20 ਅਤੇ ਸਮਸੂਨ ਦੀ ਪਤਨੀ ਉਸ ਦੇ ਇੱਕ ਸਾਥੀ ਨੂੰ ਦਿੱਤੀ ਗਈ ਸੀ ਜੋ ਉਸ ਦੇ ਤਿਉਹਾਰ ਵਿੱਚ ਆਇਆ ਹੋਇਆ ਸੀ।

Estes versículos te tocaram? Ore agora!

+581 estão orando agora.

Junte-se à corrente de oração.