Pular para o conteúdo
Publicidade

ਨਿਆਈਂ 15

ਸਮਸੂਨ ਦਾ ਫ਼ਲਿਸਤੀਆਂ ਤੋਂ ਬਦਲਾ

1 ਕੁੱਝ ਸਮੇਂ ਬਾਅਦ, ਕਣਕ ਦੀ ਵਾਢੀ ਦੇ ਸਮੇਂ ਸਮਸੂਨ ਇੱਕ ਬੱਕਰੀ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ। ਉਸਨੇ ਕਿਹਾ, "ਮੈਂ ਆਪਣੀ ਪਤਨੀ ਦੇ ਕਮਰੇ ਵਿੱਚ ਜਾ ਰਿਹਾ ਹਾਂ।" ਪਰ ਉਸਦੇ ਸਹੁਰੇ ਨੇ ਉਸਨੂੰ ਅੰਦਰ ਨਹੀਂ ਜਾਣ ਦਿੱਤਾ।

2 "ਅਤੇ ਉਸਦੇ ਸਹੁਰੇ ਨੇ ਕਿਹਾ, ਮੈਂ ਸੱਚ-ਮੁੱਚ ਜਾਣਦਾ ਸੀ ਕਿ ਤੂੰ ਉਸ ਦੇ ਨਾਲ ਵੈਰ ਹੀ ਰੱਖਦਾ ਹੈ, ਇਸ ਲਈ ਮੈਂ ਉਸਦਾ ਵਿਆਹ ਤੇਰੇ ਮਿੱਤਰ ਨਾਲ ਕਰਾ ਦਿੱਤਾ ਹੈ। ਭਲਾ ਉਸਦੀ ਛੋਟੀ ਭੈਣ ਉਸ ਨਾਲੋਂ ਸੋਹਣੀ ਨਹੀਂ? ਉਸ ਦੇ ਬਦਲੇ ਤੂੰ ਉਸ ਨਾਲ ਵਿਆਹ ਕਰ ਲੈ।"

3 ਸਮਸੂਨ ਨੇ ਉਨ੍ਹਾਂ ਨੂੰ ਕਿਹਾ, "ਇਸ ਵਾਰ ਮੈਂ ਫ਼ਲਿਸਤੀਆਂ ਦਾ ਨੁਕਸਾਨ ਕਰਾਂਗਾ, ਤਾਂ ਵੀ ਮੈਂ ਨਿਰਦੋਸ਼ ਹੀ ਠਹਿਰਾਂਗਾ।" 4 ਇਸ ਲਈ ਸਮਸੂਨ ਨੇ ਬਾਹਰ ਜਾ ਕੇ ਤਿੰਨ ਸੌ ਲੂੰਬੜੀਆਂ ਨੂੰ ਫੜਿਆ, ਅਤੇ ਦੋ-ਦੋ ਲੂੰਬੜੀਆਂ ਦੀ ਪੂਛ ਨਾਲ ਪੂਛ ਬੰਨ੍ਹੀ ਅਤੇ ਦੋਹਾਂ ਪੂਛਾਂ ਵਿੱਚ ਇੱਕ ਮਸ਼ਾਲ ਬੰਨ੍ਹ ਦਿੱਤੀ, 5 ਅਤੇ ਮਸ਼ਾਲਾਂ ਬਾਲ ਕੇ ਲੂੰਬੜੀਆਂ ਨੂੰ ਫ਼ਲਿਸਤੀਆਂ ਦੇ ਖੜ੍ਹੀਆਂ ਅਨਾਜ ਦੀਆਂ ਫ਼ਸਲਾਂ ਵਿੱਚ ਛੱਡ ਦਿੱਤਾ। ਇਸ ਤਰ੍ਹਾਂ ਉਸਨੇ ਪੂਲਿਆਂ ਤੋਂ ਲੈ ਕੇ ਪੱਕੀਆਂ ਫ਼ਸਲਾਂ ਅਤੇ ਅੰਗੂਰੀ ਦੇ ਬਾਗ ਅਤੇ ਜ਼ੈਤੂਨ ਦੇ ਬਾਗ਼ ਵੀ ਸਾੜ ਦਿੱਤੇ।

6 ਜਦੋਂ ਫ਼ਲਿਸਤੀਆਂ ਨੇ ਪੁੱਛਿਆ, "ਇਹ ਕਿਸਨੇ ਕੀਤਾ?" ਲੋਕਾਂ ਨੇ ਕਿਹਾ, "ਤਿਮਨਾਹ ਦੇ ਜਵਾਈ ਸਮਸੂਨ ਨੇ ਕਿਉਂਕਿ ਉਸਦੀ ਪਤਨੀ ਉਸਦੇ ਸਾਥੀ ਨੂੰ ਦਿੱਤੀ ਗਈ ਸੀ।"

ਇਸ ਲਈ ਫ਼ਲਿਸਤੀਆਂ ਨੇ ਜਾ ਕੇ ਉਸਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਸਾੜ ਦਿੱਤਾ। 7 ਸਮਸੂਨ ਨੇ ਉਨ੍ਹਾਂ ਨੂੰ ਕਿਹਾ, "ਜੇ ਤੁਸੀਂ ਇਸ ਤਰ੍ਹਾਂ ਕੀਤਾ ਹੈ, ਮੈਂ ਵੀ ਸਹੁੰ ਖਾਂਦਾ ਹਾਂ ਕਿ ਜਦੋਂ ਤੱਕ ਮੈਂ ਤੁਹਾਡੇ ਤੋਂ ਬਦਲਾ ਨਹੀਂ ਲਵਾਂਗਾ, ਮੈਂ ਸ਼ਾਂਤ ਨਹੀਂ ਹੋਵਾਂਗਾ।" 8 ਉਸ ਨੇ ਉਨ੍ਹਾਂ ਉੱਤੇ ਬੇਰਹਿਮੀ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਵੱਢ ਸੁੱਟਿਆ। ਫਿਰ ਉਹ ਹੇਠਾਂ ਗਿਆ ਅਤੇ ਏਤਾਮ ਦੀ ਚੱਟਾਨ ਦੀ ਇੱਕ ਗੁਫ਼ਾ ਵਿੱਚ ਠਹਿਰਿਆ।

9 ਫ਼ਲਿਸਤੀਆਂ ਨੇ ਚੜ੍ਹ ਕੇ ਯਹੂਦਾਹ ਵਿੱਚ ਡੇਰੇ ਲਾਏ ਅਤੇ ਲੇਹੀ ਦੇ ਨੇੜੇ ਫੈਲ ਗਏ। 10 ਯਹੂਦਾਹ ਦੇ ਲੋਕਾਂ ਨੇ ਪੁੱਛਿਆ, "ਤੁਸੀਂ ਸਾਡੇ ਨਾਲ ਲੜਨ ਲਈ ਕਿਉਂ ਆਏ ਹੋ?"

ਉਨ੍ਹਾਂ ਨੇ ਜਵਾਬ ਦਿੱਤਾ, "ਅਸੀਂ ਸਮਸੂਨ ਨੂੰ ਬੰਨ੍ਹਣ ਲਈ ਆਏ ਹਾਂ, ਉਸ ਨਾਲ ਉਹ ਕਰਨ ਲਈ ਜਿਵੇਂ ਉਸਨੇ ਸਾਡੇ ਨਾਲ ਕੀਤਾ ਸੀ।"

11 ਤਦ ਯਹੂਦਾਹ ਦੇ ਤਿੰਨ ਹਜ਼ਾਰ ਮਨੁੱਖ ਏਤਾਮ ਦੀ ਚੱਟਾਨ ਦੀ ਗੁਫ਼ਾ ਵਿੱਚ ਗਏ ਅਤੇ ਸਮਸੂਨ ਨੂੰ ਆਖਿਆ, "ਕੀ ਤੈਨੂੰ ਪਤਾ ਨਹੀਂ ਕਿ ਫ਼ਲਿਸਤੀ ਸਾਡੇ ਉੱਤੇ ਹਾਕਮ ਹਨ? ਫਿਰ ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ?"

ਉਸਨੇ ਜਵਾਬ ਦਿੱਤਾ, "ਮੈਂ ਉਹਨਾਂ ਨਾਲ ਉਹੀ ਕੀਤਾ ਜੋ ਉਹਨਾਂ ਨੇ ਮੇਰੇ ਨਾਲ ਕੀਤਾ।"

12 ਯਹੂਦਾਹ ਦੇ ਮਨੁੱਖਾਂ ਨੇ ਸਮਸੂਨ ਨੂੰ ਕਿਹਾ, "ਅਸੀਂ ਤੈਨੂੰ ਬੰਨ੍ਹਣ ਅਤੇ ਫ਼ਲਿਸਤੀਆਂ ਦੇ ਹਵਾਲੇ ਕਰਨ ਆਏ ਹਾਂ।"

ਸਮਸੂਨ ਨੇ ਕਿਹਾ, "ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ।"

13 ਉਨ੍ਹਾਂ ਨੇ ਕਿਹਾ, "ਅਸੀਂ ਨਹੀਂ ਕਰਾਂਗੇ, ਅਸੀਂ ਸਿਰਫ ਤੈਨੂੰ ਬੰਨ੍ਹਾਂਗੇ ਅਤੇ ਤੈਨੂੰ ਉਨ੍ਹਾਂ ਦੇ ਹਵਾਲੇ ਕਰਾਂਗੇ। ਅਸੀਂ ਤੈਨੂੰ ਨਹੀਂ ਮਾਰਾਂਗੇ।" ਇਸ ਲਈ ਉਨ੍ਹਾਂ ਨੇ ਉਸਨੂੰ ਦੋ ਨਵੀਆਂ ਰੱਸੀਆਂ ਨਾਲ ਬੰਨ੍ਹਿਆ ਅਤੇ ਉਸਨੂੰ ਚੱਟਾਨ ਤੋਂ ਉੱਪਰ ਲੈ ਗਏ। 14 ਜਦੋਂ ਉਹ ਲੇਹੀ ਦੇ ਨੇੜੇ ਪਹੁੰਚਿਆ ਤਾਂ ਫ਼ਲਿਸਤੀ ਚੀਕਦੇ ਹੋਏ ਉਸਦੇ ਵੱਲ ਆਏ। ਤਦ ਯਾਹਵੇਹ ਦਾ ਆਤਮਾ ਉਸ ਉੱਤੇ ਵੱਡੇ ਜੋਰ ਨਾਲ ਆਇਆ। ਉਸ ਦੀਆਂ ਬਾਹਾਂ ਦੀਆਂ ਰੱਸੀਆਂ ਅੱਗ ਨਾਲ ਸੜੇ ਹੋਏ ਸਣ ਵਾਂਗ ਬਣ ਗਈਆਂ ਅਤੇ ਉਸ ਦੇ ਹੱਥਾਂ ਤੋਂ ਬੰਧਨ ਖੁੱਲ੍ਹ ਗਏ। 15 ਉਸ ਵੇਲੇ ਉਸਨੂੰ ਖੋਤੇ ਦੇ ਜਬਾੜੇ ਦੀ ਇੱਕ ਨਵੀਂ ਹੱਡੀ ਲੱਭੀ ਅਤੇ ਉਸਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਬੰਦੇ ਨੂੰ ਮਾਰ ਦਿੱਤਾ।

16 ਤਦ ਸਮਸੂਨ ਨੇ ਕਿਹਾ,

"ਮੈਂ ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ

ਉਨ੍ਹਾਂ ਦੇ ਢੇਰ ਲਗਾ ਦਿੱਤੇ।

ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ

ਮੈਂ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ ਹੈ।"

17 ਜਦੋਂ ਉਹ ਇਹ ਗੱਲ ਬੋਲ ਹਟਿਆ, ਉਸਨੇ ਜਬਾੜੇ ਦੀ ਹੱਡੀ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲੇਹੀ15:17 ਰਾਮਥ-ਲੇਹੀ ਅਰਥ ਜਬਾੜੇ ਦੀ ਹੱਡੀ ਪਹਾੜੀ ਰੱਖਿਆ ਗਿਆ।

18 ਕਿਉਂਕਿ ਉਹ ਬਹੁਤ ਪਿਆਸਾ ਸੀ, ਉਸਨੇ ਯਾਹਵੇਹ ਅੱਗੇ ਬੇਨਤੀ ਕੀਤੀ, "ਤੂੰ ਆਪਣੇ ਸੇਵਕ ਨੂੰ ਇਹ ਮਹਾਨ ਜਿੱਤ ਦਿੱਤੀ ਹੈ। ਕੀ ਮੈਂ ਹੁਣ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪੈ ਜਾਵਾਂ?" 19 ਤਦ ਪਰਮੇਸ਼ਵਰ ਨੇ ਲੇਹੀ ਵਿੱਚ ਇੱਕ ਟੋਇਆ ਬਣਾ ਦਿੱਤਾ ਅਤੇ ਉਸ ਵਿੱਚੋਂ ਪਾਣੀ ਨਿੱਕਲਿਆ। ਜਦੋਂ ਸਮਸੂਨ ਨੇ ਪੀਤਾ, ਉਸਦੀ ਤਾਕਤ ਵਾਪਸ ਆ ਗਈ ਅਤੇ ਉਹ ਮੁੜ ਤਕੜਾ ਹੋ ਗਿਆ। ਇਸ ਲਈ ਉਸ ਥਾਂ ਦਾ ਨਾਮ ਏਨ-ਹੰਕੋਰ15:19 ਏਨ-ਹੰਕੋਰ ਅਰਥ ਪੁਕਰਨਾ ਵਾਲੇ ਦਾ ਝਰਨਾ ਰੱਖਿਆ ਗਿਆ ਅਤੇ ਇਹ ਅਜੇ ਵੀ ਲੇਹੀ ਵਿੱਚ ਹੈ।

20 ਸਮਸੂਨ ਨੇ ਫ਼ਲਿਸਤੀਆਂ ਦੇ ਦਿਨਾਂ ਵਿੱਚ ਵੀਹ ਸਾਲ ਇਸਰਾਏਲ ਦੀ ਨਿਆਂ ਕੀਤਾ।

Estes versículos te tocaram? Ore agora!

+581 estão orando agora.

Junte-se à corrente de oração.