Pular para o conteúdo
Publicidade

ਨਿਆਈਂ 17

ਮੀਕਾਹ ਦੁਆਰ ਮੂਰਤੀ ਪੂਜਨ

1 ਹੁਣ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਮੀਕਾਹ ਨਾਂ ਦਾ ਇੱਕ ਆਦਮੀ ਸੀ 2 ਉਸਨੇ ਆਪਣੀ ਮਾਂ ਨੂੰ ਕਿਹਾ, "ਚਾਂਦੀ ਦੇ ਗਿਆਰਾਂ ਸੌ ਸਿੱਕੇ17:2 ਗਿਆਰਾਂ ਸੌ ਸਿੱਕੇ ਲਗਭਗ ਇਹ ਲਗਭਗ 13 ਕਿਲੋਗ੍ਰਾਮ ਜੋ ਤੇਰੇ ਕੋਲੋਂ ਲਏ ਗਏ ਸਨ ਅਤੇ ਜਿਸ ਬਾਰੇ ਮੈਂ ਤੈਨੂੰ ਸਰਾਪ ਦਿੰਦੇ ਸੁਣਿਆ ਸੀ, ਵੇਖ ਉਹ ਚਾਂਦੀ ਮੇਰੇ ਕੋਲ ਹੈ; ਮੈਂ ਹੀ ਉਹਨਾਂ ਸਿੱਕਿਆਂ ਨੂੰ ਲਿਆ ਸੀ।"

ਤਦ ਉਸਦੀ ਮਾਂ ਨੇ ਕਿਹਾ, "ਹੇ ਮੇਰੇ ਪੁੱਤਰ, ਯਾਹਵੇਹ ਤੈਨੂੰ ਅਸੀਸ ਦੇਵੇ!"

3 ਜਦੋਂ ਉਸਨੇ ਚਾਂਦੀ ਦੇ ਗਿਆਰਾਂ ਸੌ ਸਿੱਕੇ ਆਪਣੀ ਮਾਂ ਨੂੰ ਵਾਪਸ ਕਰ ਦਿੱਤੇ, ਤਾਂ ਉਸਨੇ ਕਿਹਾ, "ਮੈਂ ਆਪਣੀ ਚਾਂਦੀ ਨੂੰ ਯਾਹਵੇਹ ਦੇ ਅੱਗੇ ਪਵਿੱਤਰ ਕਰਦੀ ਹਾਂ ਕਿ ਮੇਰਾ ਪੁੱਤਰ ਚਾਂਦੀ ਨਾਲ ਮੜ੍ਹੀ ਹੋਈ ਮੂਰਤ ਬਣਾਵੇ। ਮੈਂ ਇਹ ਤੈਨੂੰ ਵਾਪਸ ਦੇ ਦਿਆਂਗੀ।"

4 ਇਸ ਲਈ ਜਦੋਂ ਉਸਨੇ ਚਾਂਦੀ ਆਪਣੀ ਮਾਂ ਨੂੰ ਵਾਪਸ ਕਰ ਦਿੱਤੀ, ਤਾਂ ਉਸਨੇ ਦੋ ਸੌ ਚਾਂਦੀ ਦੇ ਸਿੱਕੇ ਲੈ ਕੇ ਢਾਲਣ ਵਾਲੇ ਕਾਰੀਗਰ ਨੂੰ ਦਿੱਤੇ ਅਤੇ ਉਸ ਨੇ ਉਨ੍ਹਾਂ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ, ਅਤੇ ਉਹ ਮੂਰਤ ਮੀਕਾਹ ਦੇ ਘਰ ਵਿੱਚ ਰਹੀ।

5 ਉਸ ਆਦਮੀ ਮੀਕਾਹ ਨੇ ਇੱਕ ਮੰਦਰ ਬਣਿਆ ਹੋਇਆ ਸੀ, ਅਤੇ ਉਸਨੇ ਇੱਕ ਏਫ਼ੋਦ ਤਿਰਾਫੀਮ ਅਰਥਾਤ ਘਰੇਲੂ ਦੇਵਤੇ ਬਣਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਉਸ ਮੰਦਰ ਵਿੱਚ ਜਾਜਕ ਬਣਾਇਆ। 6 ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਹਰ ਕਿਸੇ ਨੇ ਉਵੇਂ ਹੀ ਕੀਤਾ ਜਿਵੇਂ ਉਹ ਠੀਕ ਸਮਝਦੇ ਸਨ।

7 ਯਹੂਦਾਹ ਦੇ ਬੈਤਲਹਮ ਤੋਂ ਇੱਕ ਨੌਜਵਾਨ ਲੇਵੀ, ਜੋ ਯਹੂਦਾਹ ਦੇ ਗੋਤ ਵਿੱਚ ਰਹਿੰਦਾ ਸੀ, 8 ਇਹ ਮਨੁੱਖ ਬੈਤਲਹਮ ਯਹੂਦਾਹ ਨੂੰ ਛੱਡ ਕੇ ਰਹਿਣ ਲਈ ਕਿਸੇ ਹੋਰ ਥਾਂ ਦੀ ਭਾਲ ਵਿੱਚ ਗਿਆ। ਰਾਹ ਵਿੱਚ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਆਇਆ।

9 ਮੀਕਾਹ ਨੇ ਉਸਨੂੰ ਪੁੱਛਿਆ, "ਤੂੰ ਕਿੱਥੋਂ ਦਾ ਹੈ?"

ਉਸਨੇ ਕਿਹਾ, "ਮੈਂ ਯਹੂਦਾਹ ਦੇ ਬੈਤਲਹਮ ਤੋਂ ਇੱਕ ਲੇਵੀ ਹਾਂ ਅਤੇ ਮੈਂ ਰਹਿਣ ਲਈ ਜਗ੍ਹਾ ਲੱਭ ਰਿਹਾ ਹਾਂ।"

10 ਤਦ ਮੀਕਾਹ ਨੇ ਉਸ ਨੂੰ ਕਿਹਾ, "ਮੇਰੇ ਨਾਲ ਰਹਿ ਅਤੇ ਮੇਰਾ ਪਿਤਾ ਅਤੇ ਮੇਰਾ ਜਾਜਕ ਬਣ, ਅਤੇ ਮੈਂ ਤੈਨੂੰ ਸਾਲ ਵਿੱਚ ਦਸ ਚਾਂਦੀ ਦੀ ਸਿੱਕੇ17:10 ਦਸ ਚਾਂਦੀ ਦੀ ਸਿੱਕੇ ਲਗਭਗ 115 ਗ੍ਰਾਮ, ਅਤੇ ਤੈਨੂੰ ਕੱਪੜੇ ਅਤੇ ਭੋਜਨ ਵੀ ਦਿਆਂਗਾ।" 11 ਇਸ ਲਈ ਲੇਵੀ ਉਸਦੇ ਨਾਲ ਰਹਿਣ ਲਈ ਰਾਜ਼ੀ ਹੋ ਗਿਆ, ਅਤੇ ਉਹ ਨੌਜਵਾਨ ਉਸਦੇ ਪੁੱਤਰਾਂ ਵਿੱਚੋਂ ਇੱਕ ਵਰਗਾ ਹੋ ਗਿਆ। 12 ਤਾਂ ਮੀਕਾਹ ਨੇ ਉਸ ਲੇਵੀ ਨੂੰ ਨਿਯੁਕਤ ਕੀਤਾ ਅਤੇ ਉਹ ਜੁਆਨ ਉਸਦਾ ਜਾਜਕ ਬਣ ਕੇ ਮੀਕਾਹ ਦੇ ਘਰ ਵਿੱਚ ਰਹਿਣ ਲੱਗਾ। 13 ਅਤੇ ਮੀਕਾਹ ਨੇ ਕਿਹਾ, "ਹੁਣ ਮੈਂ ਜਾਣ ਗਿਆ ਹਾਂ ਕਿ ਯਾਹਵੇਹ ਮੇਰੇ ਲਈ ਭਲਾ ਕਰੇਗਾ ਕਿਉਂਕਿ ਇਹ ਲੇਵੀ ਮੇਰਾ ਜਾਜਕ ਬਣ ਗਿਆ ਹੈ।"

Estes versículos te tocaram? Ore agora!

+581 estão orando agora.

Junte-se à corrente de oração.