Publicidade

Juízes 3

1 ਇਹ ਉਹ ਕੌਮਾਂ ਹਨ ਜਿਹੜੀਆਂ ਯਾਹਵੇਹ ਨੇ ਉਹਨਾਂ ਸਾਰੇ ਇਸਰਾਏਲੀਆਂ ਨੂੰ ਪਰਖਣ ਲਈ ਛੱਡੀਆਂ ਸਨ ਜਿਨ੍ਹਾਂ ਨੇ ਕਨਾਨ ਵਿੱਚ ਕਿਸੇ ਵੀ ਯੁੱਧ ਦਾ ਅਨੁਭਵ ਨਹੀਂ ਕੀਤਾ ਸੀ 2 ਸਿਰਫ ਇਸ ਲਈ ਤਾਂ ਜੋ ਇਸਰਾਏਲਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ। 3 ਫ਼ਲਿਸਤੀਆਂ ਦੇ ਪੰਜ ਹਾਕਮ, ਅਤੇ ਸਾਰੇ ਕਨਾਨੀ ਸੀਦੋਨ ਅਤੇ ਹਿੱਤੀਆਂ ਜਿਹੜੇ ਲਬਾਨੋਨ ਦੇ ਪਰਬਤ ਵਿੱਚ ਬਆਲ ਹਰਮੋਨ ਦੇ ਪਰਬਤ ਤੋਂ ਲੈ ਕੇ ਹਮਾਥ ਦੇ ਰਸਤੇ ਤੱਕ ਵੱਸਦੇ ਸਨ। 4 ਇਨ੍ਹਾਂ ਸਾਰਿਆਂ ਨੂੰ ਇਸਰਾਏਲ ਦੀ ਪਰਖ ਕਰਨ ਲਈ ਰੱਖਿਆ ਗਿਆ ਸੀ, ਇਹ ਵੇਖਣ ਲਈ ਕਿ ਕੀ ਉਨ੍ਹਾਂ ਨੇ ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕੀਤੀ, ਜੋ ਯਾਹਵੇਹ ਨੇ ਮੋਸ਼ੇਹ ਰਾਹੀਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤੇ ਸਨ।

5 ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿਚਕਾਰ ਵੱਸਦੇ ਸਨ। 6 ਉਨ੍ਹਾਂ ਨੇ ਉਹਨਾਂ ਧੀਆਂ ਨਾਲ ਆਪ ਵਿਆਹ ਕੀਤੇ ਅਤੇ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨਾਲ ਵਿਆਹ ਦਿੱਤੀਆਂ ਅਤੇ ਉਹਨਾਂ ਦੇ ਦੇਵਤਿਆਂ ਦੀ ਸੇਵਾ ਕੀਤੀ।

ਆਥਨੀਏਲ

7 ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਕਿਉਂ ਜੋ ਉਹ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ ਅਤੇ ਬਆਲ ਅਤੇ ਅਸ਼ੇਰਾਹ ਦੇਵੀ ਦੀ ਪੂਜਾ ਕਰਨ ਲੱਗੇ। 8 ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਇਸ ਤਰ੍ਹਾਂ ਭੜਕਿਆ ਕਿ ਉਸਨੇ ਉਹਨਾਂ ਨੂੰ ਮਸੋਪੋਤਾਮੀਆ ਦੇ ਰਾਜਾ ਕੂਸ਼ਨ-ਰਿਸ਼ਾਤੈਮ ਦੇ ਹੱਥਾਂ ਵਿੱਚ ਵੇਚ ਦਿੱਤਾ, ਜਿਸ ਦੇ ਅਧੀਨ ਇਸਰਾਏਲੀ ਅੱਠ ਸਾਲ ਤੱਕ ਰਹੇ। 9 ਪਰ ਜਦੋਂ ਇਸਰਾਏਲੀਆਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, ਤਾਂ ਉਸ ਨੇ ਉਹਨਾਂ ਲਈ ਇੱਕ ਛੁਟਕਾਰਾ ਦੇਣ ਲਈ ਕਾਲੇਬ ਦੇ ਛੋਟੇ ਭਰਾ ਕੇਨਜ਼ ਦੇ ਪੁੱਤਰ ਆਥਨੀਏਲ ਨੂੰ ਖੜ੍ਹਾ ਕੀਤਾ, ਜਿਸ ਨੇ ਉਹਨਾਂ ਨੂੰ ਬਚਾਇਆ। 10 ਯਾਹਵੇਹ ਦਾ ਆਤਮਾ ਉਸ ਉੱਤੇ ਆਇਆ, ਇਸ ਲਈ ਉਹ ਇਸਰਾਏਲ ਦਾ ਨਿਆਈਂ ਬਣਿਆ ਅਤੇ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਾਹਵੇਹ ਨੇ ਅਰਾਮ ਦੇ ਰਾਜਾ ਕੂਸ਼ਨ-ਰਿਸ਼ਾਤੈਮ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਆਥਨੀਏਲ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ। 11 ਇਸ ਲਈ ਦੇਸ਼ ਵਿੱਚ ਚਾਲੀ ਸਾਲਾਂ ਤੱਕ ਸ਼ਾਂਤੀ ਰਹੀ, ਜਦੋਂ ਤੱਕ ਕੇਨਜ਼ ਦੇ ਪੁੱਤਰ ਆਥਨੀਏਲ ਦੀ ਮੌਤ ਨਾ ਹੋ ਗਈ।

ਏਹੂਦ

12 ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਇਸ ਲਈ ਯਾਹਵੇਹ ਨੇ ਮੋਆਬ ਦੇ ਰਾਜੇ ਏਗਲੋਨ ਨੂੰ ਇਸਰਾਏਲ ਉੱਤੇ ਪਰਬਲ ਕੀਤਾ। 13 ਅੰਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਉਣ ਲਈ, ਏਗਲੋਨ ਆਇਆ ਅਤੇ ਇਸਰਾਏਲ ਉੱਤੇ ਹਮਲਾ ਕੀਤਾ, ਅਤੇ ਉਹਨਾਂ ਨੇ ਖਜੂਰਾਂ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ। 14 ਇਸਰਾਏਲੀ ਅਠਾਰਾਂ ਸਾਲਾਂ ਤੱਕ ਮੋਆਬ ਦੇ ਰਾਜੇ ਏਗਲੋਨ ਦੇ ਅਧੀਨ ਰਹੇ।

15 ਤਦ ਇਸਰਾਏਲੀਆਂ ਨੇ ਫਿਰ ਯਾਹਵੇਹ ਅੱਗੇ ਦੁਹਾਈ ਦਿੱਤੀ ਅਤੇ ਯਾਹਵੇਹ ਨੇ ਉਨ੍ਹਾਂ ਦੇ ਲਈ ਇੱਕ ਛੁਟਕਾਰਾ ਦੇਣ ਵਾਲਾ ਖੜ੍ਹਾ ਕੀਤਾ ਅਰਥਾਤ ਗੇਰਾ ਦਾ ਪੁੱਤਰ ਏਹੂਦ ਜੋ ਬਿਨਯਾਮੀਨ ਦੇ ਉੱਤਰਾਧਿਕਾਰੀ ਸੀ। ਉਹ ਖੱਬੇ ਹੱਥ ਨਾਲ ਕੰਮ ਕਰਦਾ ਸੀ। ਇਸਰਾਏਲੀਆਂ ਨੇ ਉਸ ਰਾਹੀਂ ਨਜ਼ਰਾਨਾਂ ਮੋਆਬ ਦੇ ਰਾਜੇ ਏਗਲੋਨ ਨੂੰ ਭੇਜਿਆ। 16 ਹੁਣ ਏਹੂਦ ਨੇ ਇੱਕ ਹੱਥ ਲੰਮੀ ਦੋਧਾਰੀ ਤਲਵਾਰ ਬਣਾਈ ਸੀ, ਜਿਸ ਨੂੰ ਉਸਨੇ ਆਪਣੇ ਕੱਪੜੇ ਦੇ ਹੇਠਾਂ ਆਪਣੇ ਸੱਜੇ ਪੱਟ ਵਿੱਚ ਬੰਨ੍ਹਿਆ ਸੀ। 17 ਉਸ ਨੇ ਮੋਆਬ ਦੇ ਰਾਜੇ ਏਗਲੋਨ ਨੂੰ ਨਜ਼ਰਾਨਾ ਭੇਟ ਕੀਤਾ, ਏਗਲੋਨ ਇੱਕ ਬਹੁਤ ਹੀ ਮੋਟਾ ਮਨੁੱਖ ਸੀ। 18 ਜਦੋਂ ਏਹੂਦ ਨੇ ਨਜ਼ਰਾਨਾ ਉਸ ਨੂੰ ਭੇਟ ਕੀਤਾ, ਤਾਂ ਉਸ ਨੇ ਆਪਣੇ ਨਾਲ ਆਏ ਸਾਰੇ ਆਦਮੀਆਂ ਨੂੰ ਭੇਜ ਦਿੱਤਾ। 19 ਪਰ ਗਿਲਗਾਲ ਦੇ ਨੇੜੇ ਪੱਥਰ ਦੀਆਂ ਮੂਰਤਾਂ ਕੋਲ ਪਹੁੰਚ ਕੇ ਉਹ ਆਪ ਏਗਲੋਨ ਨੂੰ ਵਾਪਸ ਗਿਆ ਅਤੇ ਕਿਹਾ, "ਹੇ ਮਹਾਰਾਜ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।"

ਰਾਜੇ ਨੇ ਆਪਣੇ ਸੇਵਕਾਂ ਨੂੰ ਕਿਹਾ, "ਥੋੜੀ ਦੇਰ ਬਾਹਰ ਜਾਓ!" ਤਦ ਉਹ ਸਾਰੇ ਚਲੇ ਗਏ।

20 ਏਹੂਦ ਫਿਰ ਉਸ ਕੋਲ ਆਇਆ ਜਦੋਂ ਉਹ ਆਪਣੇ ਮਹਿਲ ਦੇ ਉੱਪਰਲੇ ਕਮਰੇ ਵਿੱਚ ਇਕੱਲਾ ਬੈਠਾ ਸੀ ਏਹੂਦ ਨੇ ਫਿਰ ਉਸਨੂੰ ਕਿਹਾ, "ਮੇਰੇ ਕੋਲ ਤੁਹਾਡੇ ਲਈ ਪਰਮੇਸ਼ਵਰ ਦਾ ਸੰਦੇਸ਼ ਹੈ।" ਜਿਵੇਂ ਹੀ ਰਾਜਾ ਆਪਣੀ ਗੱਦੀ ਤੋਂ ਉੱਠਿਆ, 21 ਏਹੂਦ ਨੇ ਆਪਣੇ ਖੱਬੇ ਹੱਥ ਨਾਲ ਸੱਜੇ ਪੱਟ ਤੋਂ ਤਲਵਾਰ ਕੱਢੀ ਅਤੇ ਰਾਜੇ ਦੇ ਢਿੱਡ ਵਿੱਚ ਖੋਬ ਦਿੱਤੀ। 22 ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸ ਦੇ ਢਿੱਡ ਵਿੱਚ ਧੱਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ ਕਿਉ ਜੋ ਉਸ ਨੇ ਤਲਵਾਰ ਨੂੰ ਉਹ ਦੇ ਢਿੱਡ ਵਿੱਚ ਨਹੀਂ ਕੱਢਿਆ ਸਗੋਂ ਤਲਵਾਰ ਉਸ ਦੇ ਆਰ-ਪਾਰ ਨਿੱਕਲ ਗਈ ਅਤੇ ਚਰਬੀ ਨੇ ਉਸ ਨੂੰ ਢੱਕ ਲਿਆ। 23 ਤਦ ਏਹੂਦ ਬਾਹਰ ਵੇਹੜੇ ਵੱਲ ਗਿਆ, ਉਸਨੇ ਉੱਪਰਲੇ ਕਮਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਹਨਾਂ ਨੂੰ ਤਾਲਾ ਲਗਾ ਦਿੱਤਾ।

24 ਉਸ ਦੇ ਜਾਣ ਤੋਂ ਬਾਅਦ ਨੌਕਰਾਂ ਨੇ ਆ ਕੇ ਦੇਖਿਆ ਤਾਂ ਉੱਪਰਲੇ ਕਮਰੇ ਦੇ ਦਰਵਾਜ਼ੇ ਬੰਦ ਸਨ। ਉਹਨਾਂ ਨੇ ਕਿਹਾ, "ਏਗਲੋਨ ਮਹਿਲ ਦੇ ਅੰਦਰਲੇ ਕਮਰੇ ਵਿੱਚ ਆਰਾਮ ਕਰ ਰਿਹਾ ਹੋਵੇਗਾ।" 25 ਉਹ ਇੰਤਜ਼ਾਰ ਕਰਦੇ-ਕਰਦੇ ਚਿੰਤਾ ਨਾਲ ਭਰ ਗਏ, ਪਰ ਜਦੋਂ ਉਸਨੇ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹਨਾਂ ਨੇ ਚਾਬੀ ਲੈ ਕੇ ਤਾਲਾ ਖੋਲ੍ਹ ਦਿੱਤਾ। ਉੱਥੇ ਉਹਨਾਂ ਨੇ ਆਪਣੇ ਮਾਲਕ ਨੂੰ ਫਰਸ਼ ਤੇ ਡਿੱਗਿਆ, ਅਤੇ ਮਰਿਆ ਹੋਇਆ ਦੇਖਿਆ।

26 ਜਦੋਂ ਉਹ ਉਡੀਕ ਕਰ ਰਹੇ ਸਨ, ਏਹੂਦ ਉੱਥੋਂ ਚਲਾ ਗਿਆ। ਉਹ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾਹ ਨੂੰ ਭੱਜ ਗਿਆ। 27 ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤੁਰ੍ਹੀ ਵਜਾਈ ਅਤੇ ਇਸਰਾਏਲੀ ਉਸ ਦੇ ਨਾਲ ਪਹਾੜੀਆਂ ਤੋਂ ਹੇਠਾਂ ਉੱਤਰ ਗਏ ਅਤੇ ਉਹ ਉਹਨਾਂ ਦੀ ਅਗਵਾਈ ਕਰ ਰਿਹਾ ਸੀ।

28 ਉਸਨੇ ਹੁਕਮ ਦਿੱਤਾ, "ਮੇਰੇ ਪਿੱਛੇ ਚੱਲੋ, ਕਿਉਂਕਿ ਯਾਹਵੇਹ ਨੇ ਤੁਹਾਡੇ ਦੁਸ਼ਮਣ ਮੋਆਬ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ ਹੈ।" ਇਸ ਲਈ ਉਹ ਉਸ ਦੇ ਪਿੱਛੇ-ਪਿੱਛੇ ਚੱਲੇ ਗਏ ਅਤੇ ਯਰਦਨ ਦੇ ਦਰਿਆਵਾਂ ਉੱਤੇ ਕਬਜ਼ਾ ਕਰ ਲਿਆ ਜੋ ਮੋਆਬ ਵੱਲ ਜਾਂਦੇ ਸਨ। ਉਹਨਾਂ ਨੇ ਕਿਸੇ ਨੂੰ ਵੀ ਪਾਰ ਨਹੀਂ ਜਾਣ ਦਿੱਤਾ। 29 ਉਸ ਸਮੇਂ ਉਹਨਾਂ ਨੇ ਤਕਰੀਬਨ ਦਸ ਹਜ਼ਾਰ ਮੋਆਬੀਆਂ ਨੂੰ ਮਾਰਿਆ, ਸਾਰੇ ਬਲਵੰਤ ਅਤੇ ਤਕੜੇ ਸਨ ਅਤੇ ਉਹਨਾਂ ਵਿੱਚੋਂ ਕੋਈ ਵੀ ਨਹੀਂ ਬਚਿਆ। 30 ਉਸ ਦਿਨ ਮੋਆਬ ਇਸਰਾਏਲ ਦੇ ਅਧੀਨ ਕਰ ਦਿੱਤਾ ਗਿਆ ਅਤੇ ਦੇਸ਼ ਵਿੱਚ ਅੱਸੀ ਸਾਲਾਂ ਤੱਕ ਸ਼ਾਂਤੀ ਰਹੀ।

ਸ਼ਮਗਾਰ

31 ਏਹੂਦ ਤੋਂ ਬਾਅਦ ਅਨਾਥ ਦਾ ਪੁੱਤਰ ਸ਼ਮਗਾਰ ਆਇਆ, ਜਿਸ ਨੇ ਛੇ ਸੌ ਫ਼ਲਿਸਤੀਆਂ ਨੂੰ ਬਲਦ ਦੇ ਡੰਡੇ ਨਾਲ ਮਾਰਿਆ ਅਤੇ ਉਸਨੇ ਇਸਰਾਏਲ ਨੂੰ ਵੀ ਬਚਾਇਆ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-