Pular para o conteúdo
Publicidade

ਨਿਆਈਂ 10

ਤੋਲਾ

1 ਅਬੀਮੇਲੇਕ ਦੇ ਸਮੇਂ ਤੋਂ ਬਾਅਦ, ਯਿੱਸਾਕਾਰ ਦੇ ਗੋਤ ਵਿੱਚੋਂ ਇੱਕ ਤੋਲਾ ਨਾਂ ਦਾ ਆਦਮੀ, ਜੋ ਪੁਆਹ ਦਾ ਪੁੱਤਰ ਸੀ, ਤੇ ਦੋਦੋ ਦਾ ਪੋਤਰਾ ਸੀ, ਇਸਰਾਏਲ ਨੂੰ ਬਚਾਉਣ ਲਈ ਉੱਠਿਆ। ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਸ਼ਾਮੀਰ ਵਿੱਚ ਰਹਿੰਦਾ ਸੀ। 2 ਉਸਨੇ ਤੇਈ ਸਾਲ ਇਸਰਾਏਲ ਦੀ ਅਗਵਾਈ ਕੀਤੀ, ਫਿਰ ਉਹ ਮਰ ਗਿਆ ਅਤੇ ਉਸਨੂੰ ਸ਼ਾਮੀਰ ਵਿੱਚ ਦਫ਼ਨਾਇਆ ਗਿਆ।

ਯਾਈਰ

3 ਉਸ ਦੇ ਬਾਅਦ ਗਿਲਆਦਵਾਸੀ ਵਿਚੋਂ ਯਾਈਰ ਆਇਆ, ਜਿਸ ਨੇ ਬਾਈ ਸਾਲ ਇਸਰਾਏਲ ਦੀ ਅਗਵਾਈ ਕੀਤੀ। 4 ਉਸ ਦੇ ਤੀਹ ਪੁੱਤਰ ਸਨ, ਜੋ ਤੀਹ ਗਧਿਆਂ ਉੱਤੇ ਸਵਾਰ ਹੁੰਦੇ ਸਨ। ਉਨ੍ਹਾਂ ਨੇ ਗਿਲਆਦ ਦੇ ਤੀਹ ਕਸਬਿਆਂ ਉੱਤੇ ਕਬਜ਼ਾ ਕੀਤਾ, ਜਿਨ੍ਹਾਂ ਨੂੰ ਅੱਜ ਤੱਕ ਹਵਵੋਥ ਯਾਈਰ10:4 ਹਵਵੋਥ ਯਾਈਰ ਅਰਥਾਤ ਯਾਈਰ ਦੀਆਂ ਬਸਤੀਆਂ ਕਿਹਾ ਜਾਂਦਾ ਹੈ। 5 ਜਦੋਂ ਯਾਈਰ ਦੀ ਮੌਤ ਹੋ ਗਈ, ਉਸਨੂੰ ਕਾਮੋਨ ਵਿੱਚ ਦਫ਼ਨਾਇਆ ਗਿਆ।

ਯਿਫ਼ਤਾਹ

6 ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ। ਉਨ੍ਹਾਂ ਨੇ ਬਆਲ, ਅਸ਼ਤਾਰੋਥ, ਅਰਾਮ ਦੇ ਦੇਵਤਿਆਂ, ਸੀਦੋਨ ਦੇ ਦੇਵਤਿਆਂ, ਮੋਆਬ ਦੇ ਦੇਵਤਿਆਂ, ਅੰਮੋਨੀਆਂ ਦੇ ਦੇਵਤਿਆਂ ਅਤੇ ਫ਼ਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਇਸਰਾਏਲੀਆਂ ਨੇ ਯਾਹਵੇਹ ਨੂੰ ਛੱਡ ਦਿੱਤਾ ਅਤੇ ਉਸ ਦੀ ਸੇਵਾ ਨਹੀਂ ਕੀਤੀ, 7 ਤਦ ਯਾਹਵੇਹ ਦਾ ਕ੍ਰੋਧ ਇਸਰਾਏਲੀ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਅਤੇ ਅੰਮੋਨੀਆਂ ਦੇ ਹੱਥ ਵਿੱਚ ਕਰ ਦਿੱਤਾ, 8 ਉਨ੍ਹਾਂ ਨੇ ਉਸੇ ਸਾਲ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਗਿਲਆਦ ਵਿੱਚ ਰਹਿੰਦੇ ਸਨ, ਅਠਾਰਾਂ ਸਾਲ ਤੱਕ ਬਹੁਤ ਦੁੱਖ ਦਿੰਦੇ ਰਹੇ। 9 ਅੰਮੋਨੀਆਂ ਨੇ ਯਰਦਨ ਪਾਰ ਲੰਘ ਕੇ ਯਹੂਦਾਹ, ਬਿਨਯਾਮੀਨ ਅਤੇ ਇਫ਼ਰਾਈਮ ਨਾਲ ਅਜਿਹੀ ਲੜਾਈ ਕੀਤੀ ਕਿ ਇਸਰਾਏਲ ਬਹੁਤ ਮੁਸੀਬਤ ਵਿੱਚ ਪੈ ਗਿਆ। 10 ਤਦ ਇਸਰਾਏਲੀਆਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, "ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ, ਅਸੀਂ ਆਪਣੇ ਪਰਮੇਸ਼ਵਰ ਨੂੰ ਤਿਆਗ ਕੇ ਬਆਲ ਦੇਵਤਿਆਂ ਦੀ ਉਪਾਸਨਾ ਕੀਤੀ ਹੈ।"

11 ਯਾਹਵੇਹ ਨੇ ਇਸਰਾਏਲ ਦੇ ਲੋਕਾਂ ਨੂੰ ਜਵਾਬ ਦਿੱਤਾ, "ਜਦੋਂ ਮਿਸਰੀਆਂ, ਅਮੋਰੀਆਂ, ਅੰਮੋਨੀਆਂ, ਫ਼ਲਿਸਤੀਆਂ, 12 ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਤੁਹਾਡੇ ਉੱਤੇ ਜ਼ੁਲਮ ਕੀਤੇ ਅਤੇ ਤੁਸੀਂ ਮਦਦ ਲਈ ਮੇਰੇ ਅੱਗੇ ਦੁਹਾਈ ਦਿੱਤੀ, ਕੀ ਮੈਂ ਤੁਹਾਨੂੰ ਉਨ੍ਹਾਂ ਦੇ ਹੱਥੋਂ ਨਹੀਂ ਬਚਾਇਆ? 13 ਪਰ ਫਿਰ ਵੀ ਤੁਸੀਂ ਮੈਨੂੰ ਤਿਆਗ ਦਿੱਤਾ ਹੈ ਅਤੇ ਹੋਰ ਦੇਵਤਿਆਂ ਦੀ ਪੂਜਾ ਕੀਤੀ, ਇਸ ਲਈ ਮੈਂ ਹੁਣ ਤੁਹਾਨੂੰ ਨਹੀਂ ਬਚਾਵਾਂਗਾ। 14 ਜਾਓ ਅਤੇ ਉਨ੍ਹਾਂ ਦੇਵਤਿਆਂ ਨੂੰ ਪੁਕਾਰੋ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ, ਤਾਂ ਜੋ ਉਹ ਹੀ ਤੁਹਾਨੂੰ ਮੁਸੀਬਤ ਦੇ ਸਮੇਂ ਛੁਡਾਉਣ!"

15 ਪਰ ਇਸਰਾਏਲੀਆਂ ਨੇ ਯਾਹਵੇਹ ਨੂੰ ਆਖਿਆ, "ਅਸੀਂ ਪਾਪ ਕੀਤਾ ਹੈ ਇਸ ਲਈ ਜੋ ਕੁਝ ਵੀ ਤੁਹਾਡੀ ਨਿਗਾਹ ਵਿੱਚ ਚੰਗਾ ਲੱਗੇ ਸਾਡੇ ਨਾਲ ਕਰ, ਪਰ ਹੁਣ ਕਿਰਪਾ ਕਰਕੇ ਸਾਨੂੰ ਹੁਣ ਬਚਾ।" 16 ਫਿਰ ਉਨ੍ਹਾਂ ਨੇ ਆਪਣੇ ਵਿੱਚੋਂ ਪਰਾਏ ਦੇਵਤਿਆਂ ਨੂੰ ਕੱਢ ਦਿੱਤਾ ਅਤੇ ਯਾਹਵੇਹ ਦੀ ਉਸਤਤ ਕੀਤੀ ਅਤੇ ਉਹ ਇਸਰਾਏਲ ਦੇ ਦੁੱਖ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਸੀ।

17 ਜਦੋਂ ਅੰਮੋਨੀਆਂ ਨੇ ਇਕੱਠੇ ਹੋ ਕੇ ਗਿਲਆਦ ਵਿੱਚ ਤੰਬੂ ਲਾਏ ਅਤੇ ਇਸਰਾਏਲਆਂ ਨੇ ਵੀ ਇਕੱਠੇ ਹੋ ਕੇ ਮਿਸਪਾਹ ਵਿੱਚ ਡੇਰੇ ਲਾਏ। 18 ਗਿਲਆਦ ਦੇ ਲੋਕਾਂ ਦੇ ਆਗੂਆਂ ਨੇ ਇੱਕ-ਦੂਜੇ ਨੂੰ ਆਖਿਆ, "ਜੋ ਕੋਈ ਅੰਮੋਨੀਆਂ ਉੱਤੇ ਹਮਲਾ ਕਰਨ ਦੀ ਅਗਵਾਈ ਕਰੇਗਾ ਉਹ ਗਿਲਆਦ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦਾ ਮੁਖੀ ਹੋਵੇਗਾ।"

Estes versículos te tocaram? Ore agora!

+581 estão orando agora.

Junte-se à corrente de oração.