Coração puro
Bem-aventurados os puros de coração, porque verão a Deus. A pureza de coração é alvo, privilégio e busca constante do cristão que deseja contemplar a face do Senhor.
Coração puro
Bem-aventurados os puros de coração. A pureza interior precede toda transformação externa e abre os olhos para ver a Deus.
ਮੁਬਾਰਕ ਹਨ ਉਹ ਜਿਹੜੇ ਸ਼ੁੱਧ ਮਨ ਵਾਲੇ ਹਨ,
ਕਿਉਂ ਜੋ ਉਹ ਪਰਮੇਸ਼ਵਰ ਦੇ ਦਰਸ਼ਨ ਕਰਨਗੇ।
ਕੌਣ ਯਾਹਵੇਹ ਦੇ ਪਹਾੜ ਉੱਤੇ ਚੜ੍ਹ ਸਕਦਾ ਹੈ?
ਕੌਣ ਉਸ ਦੇ ਪਵਿੱਤਰ ਸਥਾਨ ਵਿੱਚ ਖੜ੍ਹਾ ਹੋ ਸਕਦਾ ਹੈ?
ਉਹ ਜਿਸ ਦੇ ਹੱਥ ਸਾਫ਼ ਅਤੇ ਦਿਲ ਸ਼ੁੱਧ ਹੈ,
ਜੋ ਮੂਰਤੀ ਵਿੱਚ ਭਰੋਸਾ ਨਹੀਂ ਰੱਖਦਾ
ਤੇ ਨਾ ਹੀ ਝੂਠੇ ਦੇਵਤੇ ਦੀ ਸਹੁੰ ਖਾਂਦਾ।
ਉਹ ਯਾਹਵੇਹ ਵੱਲੋਂ ਅਸੀਸ ਪ੍ਰਾਪਤ ਕਰਨਗੇ
ਅਤੇ ਮੁਕਤੀਦਾਤਾ ਪਰਮੇਸ਼ਵਰ ਤੋਂ ਧਾਰਮਿਕਤਾ ਪ੍ਰਾਪਤ ਕਰਨਗੇ।
ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ।
ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ।
ਹੇ ਪਰਮੇਸ਼ਵਰ, ਮੇਰੇ ਵਿੱਚ ਇੱਕ ਸਾਫ਼ ਦਿਲ ਉਤਪੰਨ ਕਰ,
ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।
ਮੈਨੂੰ ਆਪਣੀ ਹਜ਼ੂਰੀ ਤੋਂ ਨਾ ਕੱਢ
ਅਤੇ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਨਾ ਲੈ।
ਸੱਚ-ਮੁੱਚ ਪਰਮੇਸ਼ਵਰ ਇਸਰਾਏਲ ਲਈ ਭਲਾ ਹੈ,
ਉਹਨਾਂ ਲਈ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
Purificar-se
Todo o que tem essa esperança em Cristo se purifica. O amor procede de coração puro, boa consciência e fé sincera.
ਉਹ ਸਾਰੇ ਜਿਨ੍ਹਾਂ ਨੂੰ ਮਸੀਹ ਵਿੱਚ ਇਹ ਉਮੀਦ ਹੈ ਉਹ ਆਪਣੇ ਆਪ ਨੂੰ ਸ਼ੁੱਧ ਕਰਦੇ ਹਨ, ਜਿਵੇਂ ਉਹ ਸ਼ੁੱਧ ਹੈ।
ਹੇ ਪਿਆਰੇ ਮਿੱਤਰੋ, ਹੁਣ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਪਰ ਅਸੀਂ ਜਾਣਦੇ ਹਾਂ ਕਿ ਜਦੋਂ ਮਸੀਹ ਪ੍ਰਗਟ ਹੁੰਦਾ ਹੈ, ਅਸੀਂ ਉਸਦੇ ਵਰਗੇ ਹੋਵਾਂਗੇ, ਕਿਉਂਕਿ ਅਸੀਂ ਉਸਨੂੰ ਉਸੇ ਤਰ੍ਹਾਂ ਵੇਖਾਂਗੇ ਜਿਵੇਂ ਉਹ ਹੈ। ਉਹ ਸਾਰੇ ਜਿਨ੍ਹਾਂ ਨੂੰ ਮਸੀਹ ਵਿੱਚ ਇਹ ਉਮੀਦ ਹੈ ਉਹ ਆਪਣੇ ਆਪ ਨੂੰ ਸ਼ੁੱਧ ਕਰਦੇ ਹਨ, ਜਿਵੇਂ ਉਹ ਸ਼ੁੱਧ ਹੈ।
ਇਸ ਆਗਿਆ ਦਾ ਉਦੇਸ਼ ਪ੍ਰੇਮ ਹੈ, ਜਿਹੜਾ ਸ਼ੁੱਧ ਮਨ ਅਤੇ ਸਾਫ਼ ਜ਼ਮੀਰ ਅਤੇ ਇੱਕ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ।
ਜਵਾਨੀ ਦੀਆਂ ਭੈੜੀਆਂ ਇੱਛਾਵਾਂ ਤੋਂ ਭੱਜ ਅਤੇ ਉਹਨਾਂ ਨਾਲ ਰਲ ਕੇ, ਧਰਮ, ਵਿਸ਼ਵਾਸ, ਪਿਆਰ ਅਤੇ ਸ਼ਾਂਤੀ ਦਾ ਪਿੱਛਾ ਕਰ ਜੋ ਪ੍ਰਭੂ ਨੂੰ ਸੱਚੇ ਦਿਲੋਂ ਪੁਕਾਰਦੇ ਹਨ।
ਅਤੇ ਇਹ ਮੇਰੀ ਪ੍ਰਾਰਥਨਾ ਹੈ: ਕਿ ਤੁਹਾਡਾ ਪਿਆਰ ਗਿਆਨ ਅਤੇ ਸੂਝ ਦੀ ਡੂੰਘਾਈ ਵਿੱਚ ਵੱਧ ਤੋਂ ਵੱਧ ਹੋਵੇ, ਤਾਂ ਜੋ ਤੁਸੀਂ ਇਹ ਸਮਝ ਸਕੋ ਕਿ ਮਸੀਹ ਦੇ ਵਾਪਸ ਆਉਣ ਦੇ ਦਿਨ ਲਈ ਸਭ ਤੋਂ ਉੱਤਮ ਕੀ ਹੈ ਅਤੇ ਜੋ ਤੁਹਾਨੂੰ ਸ਼ੁੱਧ ਅਤੇ ਨਿਰਦੋਸ਼ ਕਰ ਸਕੇ। ਧਰਮ ਦੇ ਫ਼ਲ ਨਾਲ ਭਰਿਆ ਹੋਇਆ ਜੋ ਯਿਸ਼ੂ ਮਸੀਹ ਦੁਆਰਾ ਆਉਂਦਾ ਹੈ ਪਰਮੇਸ਼ਵਰ ਦੀ ਮਹਿਮਾ ਅਤੇ ਉਸਤਤ ਹੋਵੇ।
ਬਿਨਾਂ ਬੁੜ-ਬੁੜਾਏ ਜਾਂ ਕਿਸੇ ਬਹਿਸ ਦੇ ਸਭ ਕੁਝ ਕਰੋ, ਤਾਂ ਜੋ ਤੁਸੀਂ ਨਿਰਦੋਸ਼ ਅਤੇ ਸ਼ੁੱਧ ਬਣ ਸਕੋ, "ਇੱਕ ਖਰਾਬ ਅਤੇ ਵਿੰਗੀ ਪੀੜ੍ਹੀ ਵਿੱਚ ਬਿਨਾਂ ਕਸੂਰ ਦੇ ਪਰਮੇਸ਼ਵਰ ਦੇ ਬੱਚੇ ਬਣ ਜਾਵੋ।" ਫਿਰ ਤੁਸੀਂ ਇਸ ਸੰਸਾਰ ਦੇ ਲੋਕਾਂ ਵਿੱਚ ਅਕਾਸ਼ ਦੇ ਤਾਰਿਆਂ ਵਾਂਗ ਚਮਕੋਗੇ ਜਿਵੇਂ ਕਿ ਤੁਸੀਂ ਜੀਵਨ ਦੇ ਬਚਨ ਨੂੰ ਦ੍ਰਿੜਤਾ ਨਾਲ ਫੜੀ ਰੱਖਦੇ ਹੋ। ਅਤੇ ਫਿਰ ਮੈਂ ਮਸੀਹ ਦੇ ਦਿਨ ਤੇ ਮਾਣ ਕਰ ਸਕਾਂਗਾ ਕਿ ਮੈਂ ਭੱਜਿਆ ਨਹੀਂ ਜਾਂ ਵਿਅਰਥ ਮਿਹਨਤ ਨਹੀਂ ਕੀਤੀ।
ਹੁਣ ਤੁਸੀਂ ਸੱਚ ਨੂੰ ਮੰਨ ਕੇ ਆਪਣੇ ਆਪ ਨੂੰ ਸ਼ੁੱਧ ਕਰ ਚੁੱਕੇ ਹੋ ਤਾਂ ਜੋ ਤੁਹਾਡੇ ਕੋਲ ਇੱਕ ਦੂਸਰੇ ਲਈ ਖ਼ਰਾ ਪਿਆਰ ਹੋਵੇ, ਇੱਕ ਦੂਸਰੇ ਨਾਲ ਤਨੋਂ ਮਨੋਂ ਗੂੜ੍ਹਾ ਪਿਆਰ ਕਰੋ।
ਮਨੁੱਖ ਦੇ ਸਾਰੇ ਰਾਹ ਉਸ ਨੂੰ ਸ਼ੁੱਧ ਜਾਪਦੇ ਹਨ,
ਪਰ ਯਾਹਵੇਹ ਦਿਲਾਂ ਨੂੰ ਜਾਚਦਾ ਹੈ।