Publicidade

1 Tessalonicenses 4

ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਜੀਉਣਾ

1 ਦੂਸਰੇ ਮਾਮਲਿਆਂ ਲਈ, ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਹਦਾਇਤ ਕਰਦੇ ਹਾਂ ਕਿ ਤੁਸੀਂ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਕਿਵੇਂ ਜੀਉਣਾ ਹੈ, ਜਿਵੇਂ ਕਿ ਅਸਲ ਵਿੱਚ ਤੁਸੀਂ ਜੀ ਰਹੇ ਹੋ। ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ ਅਤੇ ਪ੍ਰਭੂ ਯਿਸ਼ੂ ਵਿੱਚ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਵਿੱਚ ਹੋਰ ਵੀ ਵੱਧਦੇ ਜਾਓ। 2 ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਪ੍ਰਭੂ ਯਿਸ਼ੂ ਦੇ ਅਧਿਕਾਰ ਦੁਆਰਾ ਕੀ ਹੁਕਮ ਦਿੱਤੇ ਹਨ।

3 ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ: ਅਤੇ ਤੁਹਾਨੂੰ ਹਰਾਮਕਾਰੀ ਤੋਂ ਬਚਣਾ ਚਾਹੀਦਾ ਹੈ; 4 ਕਿ ਤੁਹਾਡੇ ਵਿੱਚੋਂ ਹਰੇਕ ਨੂੰ ਆਪਣੇ ਸਰੀਰ ਨੂੰ ਇਸ ਤਰੀਕੇ ਨਾਲ ਕਾਬੂ ਵਿੱਚ ਰੱਖਣਾ ਸਿੱਖਣਾ ਚਾਹੀਦਾ ਹੈ ਜੋ ਪਵਿੱਤਰ ਅਤੇ ਸਤਿਕਾਰਯੋਗ ਹੋਵੇ, 5 ਨਾ ਕਾਮ-ਵਾਸਨਾ ਨਾਲ ਪਰਾਈਆਂ ਕੌਮਾਂ ਦੀ ਤਰ੍ਹਾਂ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ; 6 ਅਤੇ ਇਸ ਮਾਮਲੇ ਵਿੱਚ ਕਿਸੇ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਨਾ ਹੀ ਕਿਸੇ ਭਰਾ ਜਾਂ ਭੈਣ ਨਾਲ ਧੋਖਾ ਕਰਨਾ ਚਾਹੀਦਾ ਹੈ। ਪ੍ਰਭੂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦੇਵੇਗਾ ਜੋ ਇਸ ਤਰ੍ਹਾਂ ਦੇ ਪਾਪ ਕਰਦੇ ਹਨ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਅਤੇ ਤੁਹਾਨੂੰ ਚੇਤਾਵਨੀ ਦਿੱਤੀ ਸੀ। 7 ਕਿਉਂਕਿ ਪਰਮੇਸ਼ਵਰ ਨੇ ਸਾਨੂੰ ਅਸ਼ੁੱਧ ਹੋਣ ਲਈ ਨਹੀਂ, ਬਲਕਿ ਇੱਕ ਪਵਿੱਤਰ ਜੀਵਨ ਜੀਉਣ ਲਈ ਬੁਲਾਇਆ ਹੈ। 8 ਇਸ ਲਈ, ਜੋ ਕੋਈ ਵੀ ਇਸ ਸਿੱਖਿਆ ਨੂੰ ਰੱਦ ਕਰਦਾ ਹੈ ਉਹ ਮਨੁੱਖ ਨੂੰ ਨਹੀਂ, ਪਰਮੇਸ਼ਵਰ ਨੂੰ ਰੱਦ ਕਰਦਾ ਹੈ, ਉਹੀ ਪਰਮੇਸ਼ਵਰ ਜੋ ਤੁਹਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ।

9 ਹੁਣ ਇੱਕ-ਦੂਜੇ ਲਈ ਤੁਹਾਡੇ ਪਿਆਰ ਬਾਰੇ ਸਾਨੂੰ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਨੂੰ ਖੁਦ ਪਰਮੇਸ਼ਵਰ ਨੇ ਇੱਕ-ਦੂਜੇ ਨੂੰ ਪਿਆਰ ਕਰਨਾ ਸਿਖਾਇਆ ਹੈ। 10 ਅਤੇ ਅਸਲ ਵਿੱਚ, ਤੁਸੀਂ ਪੂਰੇ ਮਕਦੂਨਿਯਾ ਪ੍ਰਾਂਤ ਵਿੱਚ ਪਰਮੇਸ਼ਵਰ ਦੇ ਸਾਰੇ ਪਰਿਵਾਰ ਨੂੰ ਪਿਆਰ ਕਰਦੇ ਹੋ। ਫਿਰ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਹੇ ਭਰਾਵੋ ਅਤੇ ਭੈਣੋ, ਕਿ ਤੁਸੀਂ ਹੋਰ ਵੀ ਵੱਧਦੇ ਜਾਓ। 11 ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ, ਕਿ ਸ਼ਾਂਤ ਜੀਵਨ ਜੀਉਣ ਦੀ ਆਪਣੀ ਇੱਛਾ ਬਣਾਉ: ਕਿ ਤੁਹਾਨੂੰ ਆਪੋ-ਆਪਣੇ ਕੰਮ-ਧੰਦੇ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਹੱਥੀਂ ਮਿਹਨਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ, 12 ਤਾਂ ਜੋ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਗੈਰ-ਵਿਸ਼ਵਾਸੀ ਲੋਕਾਂ ਦਾ ਸਤਿਕਾਰ ਜਿੱਤ ਸਕੇ ਅਤੇ ਇਸ ਲਈ ਕਿ ਤੁਸੀਂ ਕਿਸੇ ਤੇ ਨਿਰਭਰ ਨਾ ਹੋਵੋ।

ਵਿਸ਼ਵਾਸੀ ਜੋ ਮਰ ਗਏ ਹਨ

13 ਹੇ ਭਰਾਵੋ ਅਤੇ ਭੈਣੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਲੋਕਾਂ ਬਾਰੇ ਅਣਜਾਣ ਹੋਵੋ ਜਿਹੜੇ ਮੌਤ ਦੀ ਨੀਂਦ ਸੁੱਤੇ ਪਏ ਹਨ, ਤਾਂ ਜੋ ਤੁਸੀਂ ਬਾਕੀ ਮਨੁੱਖਜਾਤੀ ਵਾਂਗ ਸੋਗ ਨਾ ਕਰੋ, ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ। 14 ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸ਼ੂ ਮਰ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ, ਅਤੇ ਇਸ ਲਈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਯਿਸ਼ੂ ਵਿੱਚ ਸੌਂ ਗਏ ਹਨ ਉਹਨਾਂ ਦੇ ਨਾਲ ਲਿਆਵੇਗਾ। 15 ਪ੍ਰਭੂ ਦੇ ਬਚਨ ਦੇ ਅਨੁਸਾਰ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਜੋ ਅਜੇ ਵੀ ਜਿਉਂਦੇ ਹਾਂ, ਅਤੇ ਪ੍ਰਭੂ ਦੇ ਵਾਪਸ ਆਉਣ ਤੱਕ ਬਾਕੀ ਰਹਿੰਦੇ ਹਾਂ, ਨਿਸ਼ਚਤ ਤੌਰ ਤੇ ਉਨ੍ਹਾਂ ਲੋਕਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ, ਜਿਹੜੇ ਸੌਂ ਗਏ ਹਨ। 16 ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ। 17 ਉਸ ਤੋਂ ਬਾਅਦ, ਅਸੀਂ ਜੋ ਅਜੇ ਵੀ ਜਿੰਦਾ ਹਾਂ ਅਤੇ ਬਚੇ ਹੋਏ ਹਾਂ ਉਹਨਾਂ ਦੇ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ। ਅਤੇ ਇਸ ਤਰ੍ਹਾਂ ਅਸੀਂ ਸਦਾ ਲਈ ਪ੍ਰਭੂ ਦੇ ਨਾਲ ਰਹਾਂਗੇ। 18 ਇਸ ਲਈ ਇਨ੍ਹਾਂ ਸ਼ਬਦਾਂ ਨਾਲ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ।

Veja também

Publicidade
1 Tessalonicenses
Ver todos os capítulos de 1 Tessalonicenses
Bíblia Online Bíblia Online

Bíblia Online • Versão: 2026-06-16_06-50-08-