Coração quebrantado
Deus está perto dos que têm o coração quebrantado. A Bíblia consola os aflitos: o sacrifício que Deus aceita é o espírito quebrantado e um coração contrito — jamais desprezará.
ਯਾਹਵੇਹ ਟੁੱਟੇ ਦਿਲ ਵਾਲੇ ਦੇ ਨੇੜੇ ਹੈ
ਅਤੇ ਕੁਚਲੇ ਆਤਮਾ ਵਾਲੇ ਲੋਕਾਂ ਨੂੰ ਬਚਾਉਂਦਾ ਹੈ।
ਹੇ ਪਰਮੇਸ਼ਵਰ, ਮੇਰਾ ਬਲੀਦਾਨ ਟੁੱਟਿਆ ਹੋਇਆ ਆਤਮਾ ਹੈ
ਟੁੱਟੇ ਅਤੇ ਕੁਚਲੇ ਹੋਏ ਮਨ ਨੂੰ,
ਹੇ ਪਰਮੇਸ਼ਵਰ, ਤੂੰ ਤੁੱਛ ਨਾ ਜਾਣਿਆ।
ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ
ਅਤੇ ਉਹਨਾਂ ਦੇ ਜ਼ਖਮਾਂ ਤੇ ਪੱਟੀ ਬੰਨ੍ਹਦਾ ਹੈ।
ਭਾਵੇਂ ਕੀ ਮੇਰਾ ਸਰੀਰ ਅਤੇ ਮੇਰਾ ਦਿਲ ਕਮਜ਼ੋਰ ਹੋ ਜਾਵੇ,
ਪਰ ਪਰਮੇਸ਼ਵਰ ਹਮੇਸ਼ਾ ਮੇਰੇ ਦਿਲ ਦੀ ਤਾਕਤ
ਅਤੇ ਮੇਰਾ ਹਿੱਸਾ ਹੈ।
ਕਿਉਂ ਜੋ ਉੱਚਾ ਅਤੇ ਉੱਚਾ ਪੁਰਖ ਇਹ ਆਖਦਾ ਹੈ,
ਉਹ ਜਿਹੜਾ ਸਦਾ ਲਈ ਜੀਉਂਦਾ ਹੈ, ਜਿਸ ਦਾ ਨਾਮ ਪਵਿੱਤਰ ਹੈ:
"ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਰਹਿੰਦਾ ਹਾਂ,
ਪਰ ਪਛਤਾਉਣ ਵਾਲੇ ਦੇ ਨਾਲ ਵੀ ਅਤੇ ਨੀਚ ਆਤਮਾ ਵਿੱਚ,
ਦੀਨਾਂ ਦੀ ਆਤਮਾ ਨੂੰ ਸੁਰਜੀਤ ਕਰਨ ਲਈ,
ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ,
ਅਤੇ ਇਸ ਤਰ੍ਹਾਂ ਹੋਂਦ ਵਿੱਚ ਆਏ?"
ਯਾਹਵੇਹ ਦਾ ਵਾਕ ਹੈ।
"ਇਹ ਉਹ ਹਨ ਜਿਨ੍ਹਾਂ ਨੂੰ ਮੈਂ ਮਿਹਰਬਾਨੀ ਨਾਲ ਵੇਖਦਾ ਹਾਂ:
ਉਹ ਜਿਹੜੇ ਨਿਮਰ ਹਨ ਅਤੇ ਆਤਮਾ ਵਿੱਚ ਪਛਤਾਏ ਹਨ,
ਅਤੇ ਜੋ ਮੇਰੇ ਬਚਨ ਤੋਂ ਕੰਬਦੇ ਹਨ।
ਯਾਹਵੇਹ ਦਾ ਆਤਮਾ ਮੇਰੇ ਉੱਤੇ ਹੈ,
ਕਿਉਂਕਿ ਯਾਹਵੇਹ ਨੇ ਮੈਨੂੰ ਮਸਹ ਕੀਤਾ ਹੈ,
ਤਾਂ ਜੋ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਵਾਂ।
ਉਸ ਨੇ ਮੈਨੂੰ ਟੁੱਟੇ ਦਿਲਾਂ ਨੂੰ ਬੰਨ੍ਹਣ ਲਈ,
ਬੰਦੀਆਂ ਲਈ ਅਜ਼ਾਦੀ ਦਾ ਐਲਾਨ ਕਰਨ ਲਈ
ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁਟਕਾਰਾ ਪਾਉਣ ਲਈ ਭੇਜਿਆ ਹੈ,
ਯਾਹਵੇਹ ਦੀ ਕਿਰਪਾ ਦੇ ਸਾਲ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ।
ਅਤੇ ਸਾਡੇ ਪਰਮੇਸ਼ਵਰ ਦਾ ਬਦਲਾ ਲੈਣ ਦਾ ਦਿਨ,
ਸਾਰੇ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ,
ਅਤੇ ਸੀਯੋਨ ਵਿੱਚ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ ਇਹ ਕਰਾਂ,
ਉਹਨਾਂ ਨੂੰ ਸੁਆਹ ਦੀ ਬਜਾਏ ਸੁੰਦਰਤਾ ਦਾ ਮੁਕਟ,
ਸੋਗ ਦੇ ਥਾਂ
ਖੁਸ਼ੀ ਦਾ ਤੇਲ ਲਾਵਾਂ,
ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ
ਨਿਰਾਸ਼ ਆਤਮਾ ਦੇ ਥਾਂ,
ਉਸਤਤ ਦਾ ਕੱਪੜਾ,
ਉਹ ਧਰਮ ਦੇ ਬਲੂਤ ਕਹਾਉਣਗੇ,
ਯਾਹਵੇਹ ਦੇ ਲਾਏ ਹੋਏ ਸਦਾਉਣਗੇ,
ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ।
"ਮੁਬਾਰਕ ਹਨ ਉਹ ਜਿਹੜੇ ਦਿਲਾਂ ਦੇ ਗ਼ਰੀਬ ਹਨ,
ਕਿਉਂ ਜੋ ਸਵਰਗ ਰਾਜ ਉਹਨਾਂ ਦਾ ਹੈ।
ਮੁਬਾਰਕ ਹਨ ਉਹ ਜਿਹੜੇ ਸੋਗ ਕਰਦੇ ਹਨ,
ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ।
ਮੁਬਾਰਕ ਹਨ ਉਹ ਜਿਹੜੇ ਹਲੀਮ ਹਨ,
ਕਿਉਂ ਜੋ ਉਹ ਧਰਤੀ ਦੇ ਵਾਰਸ ਹੋਣਗੇ।
ਕਿਉਂਕਿ ਜਿਹੜਾ ਦੁੱਖ ਪਰਮੇਸ਼ਵਰ ਵੱਲੋਂ ਹੈ ਉਹ ਪਛਤਾਵਾ ਲਿਆਉਂਦਾ ਹੈ ਅਤੇ ਸਾਨੂੰ ਮੁਕਤੀ ਵੱਲ ਲੈ ਕੇ ਜਾਂਦਾ ਹੈ ਅਤੇ ਉਸ ਨਾਲ ਕੋਈ ਅਫ਼ਸੋਸ ਨਹੀਂ ਹੁੰਦਾ, ਪਰ ਸੰਸਾਰਕ ਦੁੱਖ ਮੌਤ ਨੂੰ ਲੈ ਕੇ ਆਉਂਦੇ ਹਨ। ਵੇਖੋ, ਉਹ ਜੋ ਪਰਮੇਸ਼ਵਰ ਵੱਲੋਂ ਆਏ ਦੁੱਖ ਨੇ: ਤੁਹਾਡੇ ਵਿੱਚ ਉਤਸ਼ਾਹ ਪੈਦਾ ਕੀਤਾ ਹੈ, ਅਤੇ ਆਪਣੇ ਆਪ ਨੂੰ ਸਾਫ਼ ਕਰਨ ਦੀ ਉਤਸੁਕਤਾ, ਕੀ ਗੁੱਸਾ, ਕੀ ਡਰ, ਕੀ ਚਾਹਤ, ਕੀ ਅਣਖ, ਕੀ ਲਗਨ! ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਜੋ ਅਸੀਂ ਇਨ੍ਹਾਂ ਗੱਲਾਂ ਵਿੱਚ ਸਾਫ਼ ਹਾਂ।
ਉਸ ਨੇ ਮੈਨੂੰ ਆਖਿਆ ਹੈ, "ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ, ਕਿਉਂਕਿ ਮੇਰੀ ਸ਼ਕਤੀ ਕਮਜ਼ੋਰਾਂ ਨੂੰ ਸੰਪੂਰਨ ਬਣਾਉਂਦੀ ਹੈ।" ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਆਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ।