Dia dos pais
O Dia dos Pais celebra o amor e o sacrifício paterno. A Bíblia honra os pais como provedores, protetores e guias espirituais que moldam as próximas gerações.
O pai que educa
Instrui a criança no caminho em que deve andar. O pai justo educa com amor, firmeza e o exemplo de uma vida íntegra.
ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ,
ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।
ਜਿਹੜਾ ਆਪਣੇ ਬੱਚਿਆ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਹਨਾਂ ਦਾ ਵੈਰੀ ਹੈ,
ਪਰ ਜਿਹੜਾ ਆਪਣੇ ਬੱਚਿਆ ਨੂੰ ਚੰਗੀ ਤਰ੍ਹਾਂ ਪਿਆਰ ਕਰਦਾ ਹੈ ਉਹਨਾਂ ਨੂੰ ਤਾੜਦਾ ਹੈ।
ਧਰਮੀ ਲੋਕ ਨਿਰਦੋਸ਼ ਜੀਵਨ ਜੀਉਂਦੇ ਹਨ,
ਉਹਨਾਂ ਦੇ ਮਗਰੋਂ ਉਹਨਾਂ ਦੇ ਪੁੱਤਰ ਧੰਨ ਹੁੰਦੇ ਹਨ!
ਇੱਕ ਧਰਮੀ ਬੱਚੇ ਦੇ ਪਿਤਾ ਨੂੰ ਬਹੁਤ ਖੁਸ਼ੀ ਹੁੰਦੀ ਹੈ,
ਇੱਕ ਮਨੁੱਖ ਜਿਹੜਾ ਬੁੱਧਵਾਨ ਪੁੱਤਰ ਦਾ ਪਿਤਾ ਹੈ, ਉਸ ਤੋਂ ਅਨੰਦ ਹੁੰਦਾ ਹੈ।
ਜੋ ਕੋਈ ਯਾਹਵੇਹ ਤੋਂ ਡਰਦਾ ਹੈ ਇੱਕ ਸੁਰੱਖਿਅਤ ਕਿਲ੍ਹਾ ਹੈ,
ਅਤੇ ਉਹ ਉਹਨਾਂ ਦੇ ਬੱਚਿਆਂ ਲਈ ਪਨਾਹ ਹੋਵੇਗੀ।
Honra e alegria
Honra a teu pai e tua mãe. Os filhos são herança do Senhor, e a família que serve a Deus junta é inabalável.
ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਸਤਿਕਾਰ ਕਰ, ਤਾਂ ਜੋ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ।
ਬੱਚੇ ਯਾਹਵੇਹ ਵੱਲੋਂ ਇੱਕ ਵਿਰਾਸਤ ਹਨ,
ਅਤੇ ਗਰਭ ਦਾ ਫਲ ਇੱਕ ਇਨਾਮ ਹੈ।
ਜਿਵੇਂ ਸੂਰਮੇ ਦੇ ਹੱਥ ਵਿੱਚ ਤੀਰ,
ਉਸੇ ਤਰ੍ਹਾਂ ਜਵਾਨੀ ਦੇ ਪੁੱਤਰ ਹਨ।
ਮੁਬਾਰਕ ਹੈ ਉਹ ਮਨੁੱਖ,
ਜਿਸ ਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਹੈ।
ਉਹ ਸ਼ਰਮਿੰਦਾ ਨਹੀਂ ਹੋਣਗੇ
ਜਦੋਂ ਉਹ ਅਦਾਲਤ ਵਿੱਚ ਆਪਣੇ ਵਿਰੋਧੀਆਂ ਨਾਲ ਲੜਦੇ ਹਨ।
ਜੇਕਰ ਤੁਸੀਂ ਇਸ ਵੇਲੇ ਯਾਹਵੇਹ ਦੀ ਸੇਵਾ ਕਰਨ ਦਾ ਮਨ ਨਹੀਂ ਕਰਦੇ, ਤਾਂ ਅੱਜ ਹੀ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ। ਕੀ ਤੁਹਾਡੇ ਪੁਰਖਿਆਂ ਨੇ ਫ਼ਰਾਤ ਦੇ ਪਾਰ ਉਨ੍ਹਾਂ ਦੇਵਤਿਆਂ ਦੀ ਸੇਵਾ ਕੀਤੀ ਸੀ ਜਾਂ ਅਮੋਰੀਆਂ ਦੇ ਦੇਵਤੇ ਸਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਪਰ ਮੈਂ ਅਤੇ ਮੇਰਾ ਘਰਾਣਾ ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।"
ਜਾਗਦੇ ਰਹੋ; ਵਿਸ਼ਵਾਸ ਵਿੱਚ ਮਜ਼ਬੂਤ ਰਹੋ; ਹੌਸਲਾ ਰੱਖੋ, ਤਕੜੇ ਹੋਵੋ।
ਤਾਂ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ।
"ਪਰ ਜਦੋਂ ਉਹ ਅਜੇ ਬਹੁਤ ਦੂਰ ਹੀ ਸੀ ਉਸ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਉਹ ਤਰਸ ਨਾਲ ਭਰ ਗਿਆ। ਉਹ ਭੱਜ ਕੇ ਆਪਣੇ ਪੁੱਤਰ ਕੋਲ ਗਿਆ ਅਤੇ ਉਸੇ ਨੂੰ ਆਪਣੇ ਗਲੇ ਨਾਲ ਲਾ ਕੇ ਚੁੰਮਿਆ।
"ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ।’
"ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵਧੀਆ ਬਸਤਰ ਲਿਆਓ ਅਤੇ ਇਸ ਨੂੰ ਪਹਿਨਾਓ ਅਤੇ ਇਸ ਦੀ ਉਂਗਲ ਵਿੱਚ ਅੰਗੂਠੀ ਅਤੇ ਇਸ ਦੇ ਪੈਰੀਂ ਜੁੱਤੀ ਪਾਓ। ਅਤੇ ਪਲਿਆ ਹੋਇਆ ਵੱਛਾ ਲਿਆ ਕੇ ਦਾਵਤ ਤਿਆਰ ਕਰੋ ਤਾਂ ਜੋ ਅਸੀਂ ਖੁਸ਼ੀ ਮਨਾਈਏ।