Ensinar
Ensinar é mandamento e dom. A Bíblia exorta pais, líderes e mestres a transmitir a verdade divina com fidelidade, paciência e sabedoria para as próximas gerações.
Ensinar a Palavra
Toda Escritura é útil para ensinar. Quem ouve as palavras de Jesus e as pratica é como o homem sábio que construiu sobre a rocha.
ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੇ ਆਤਮਾ ਦੁਆਰਾ ਰਚਿਆ ਗਿਆ ਹੈ ਅਤੇ ਧਾਰਮਿਕਤਾ ਦੀ ਸਿੱਖਿਆ, ਝਿੜਕਣ, ਸੁਧਾਰਨ ਅਤੇ ਸਿਖਲਾਈ ਲਈ ਲਾਭਦਾਇਕ ਹੈ, ਤਾਂ ਕਿ ਪਰਮੇਸ਼ਵਰ ਦਾ ਸੇਵਕ ਹਰ ਚੰਗੇ ਕੰਮ ਲਈ ਚੰਗੀ ਤਰ੍ਹਾਂ ਤਿਆਰ ਹੋ ਸਕੇ।
"ਇਸ ਲਈ ਹਰ ਕੋਈ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਿਅਕਤੀ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ਹੈ।
ਮਸੀਹ ਦੇ ਬਚਨ ਨੂੰ ਤੁਹਾਡੇ ਵਿਚਕਾਰ ਭਰਪੂਰ ਰਹਿਣ ਦਿਓ ਜਿਵੇਂ ਤੁਸੀਂ ਜ਼ਬੂਰਾਂ, ਭਜਨ ਅਤੇ ਆਤਮਿਕ ਗੀਤਾਂ ਦੁਆਰਾ ਇੱਕ-ਦੂਜੇ ਨੂੰ ਸਾਰੀ ਬੁੱਧ ਨਾਲ ਸਿਖਾਉਂਦੇ ਅਤੇ ਸਲਾਹ ਦਿੰਦੇ ਹੋ ਅਤੇ ਆਪਣੇ ਦਿਲਾਂ ਵਿੱਚ ਸ਼ੁਕਰਗੁਜ਼ਾਰ ਹੋ ਕੇ ਪਰਮੇਸ਼ਵਰ ਲਈ ਗਾਇਆ ਕਰੋ।
ਕਿਉਂਕਿ ਜੋ ਕੁਝ ਪਹਿਲਾਂ ਹੀ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਸੀ ਉਹ ਸਾਨੂੰ ਸਿਖਾਉਣ ਲਈ ਲਿਖਿਆ ਗਿਆ ਸੀ, ਤਾਂ ਜੋ ਸਹਿਣਸ਼ੀਲਤਾ ਦੁਆਰਾ ਸਿਖਾਇਆ ਗਿਆ ਪਵਿੱਤਰ ਸ਼ਾਸਤਰ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ ਆਸ ਰੱਖੀਏ।
ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਦੀਆਂ ਕਹਾਉਤਾਂ
ਬੁੱਧ ਅਤੇ ਸਿੱਖਿਆ ਪ੍ਰਾਪਤ ਕਰਨ ਲਈ,
ਸੂਝ ਦੇ ਸ਼ਬਦਾਂ ਨੂੰ ਸਮਝਣ ਲਈ,
ਵਿਵੇਕਸ਼ੀਲ ਵਿਵਹਾਰ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ,
ਉਹ ਕਰਨਾ ਜੋ ਸਹੀ, ਜਾਇਜ਼ ਅਤੇ ਨਿਰਪੱਖ ਹੋਵੇ।
ਸਧਾਰਨ ਲੋਕਾਂ ਨੂੰ ਸਮਝਦਾਰੀ ਅਤੇ
ਨੌਜਵਾਨਾਂ ਨੂੰ ਗਿਆਨ ਅਤੇ ਮੱਤ ਦੇਣ ਲਈ,
ਤਾਂ ਜੋ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ,
ਅਤੇ ਸਮਝਦਾਰ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ।
ਤਾਂ ਜੋ ਉਹ ਕਹਾਉਤਾਂ, ਦ੍ਰਿਸ਼ਟਾਂਤਾਂ
ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ।
ਯਾਹਵੇਹ ਦਾ ਡਰ ਗਿਆਨ ਦੀ ਸ਼ੁਰੂਆਤ ਹੈ,
ਪਰ ਮੂਰਖ ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦਾ ਹੈ।
Instruir as gerações
Ensina a criança nos caminhos de Deus. A geração que não conhece o Senhor perde a herança espiritual da fé.
ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰੋ। ਇਹ ਹੁਕਮ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਤੁਹਾਡੇ ਦਿਲਾਂ ਉੱਤੇ ਰਹਿਣ। ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ।
ਹੇ ਮੇਰੇ ਪੁੱਤਰ, ਆਪਣੇ ਪਿਤਾ ਦਾ ਉਪਦੇਸ਼ ਸੁਣ,
ਅਤੇ ਆਪਣੀ ਮਾਂ ਦੀ ਸਿੱਖਿਆ ਨੂੰ ਨਾ ਛੱਡ;
ਕਿਉਂਕਿ ਉਹ ਤੇਰੇ ਸਿਰ ਉੱਤੇ ਸ਼ਿੰਗਾਰਨ ਵਾਲਾ ਸਿਹਰਾ ਹੈ,
ਅਤੇ ਤੇਰੇ ਗਲ਼ੇ ਵਿੱਚ ਪਾਉਣ ਵਾਲਾ ਕੈਂਠਾ ਹੋਵੇਗਾ।
ਹੇ ਮੇਰੇ ਪੁੱਤਰ, ਆਪਣੇ ਪਿਤਾ ਦੇ ਹੁਕਮ ਦੀ ਪਾਲਨਾ ਕਰ,
ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ।
ਉਹਨਾਂ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਬੰਨ੍ਹੀ ਰੱਖ;
ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ ਲੈ,
ਜਦੋਂ ਤੁਸੀਂ ਤੁਰੋਗੇ, ਉਹ ਤੁਹਾਡੀ ਅਗਵਾਈ ਕਰਨਗੀਆਂ;
ਜਦੋਂ ਤੁਸੀਂ ਸੌਂਓਗੇ, ਉਹ ਤੁਹਾਡੀ ਨਿਗਰਾਨੀ ਕਰਨਗੀਆਂ;
ਜਦੋਂ ਤੁਸੀਂ ਜਾਗੋਗੇ, ਉਹ ਤੁਹਾਡੇ ਨਾਲ ਗੱਲ ਕਰਨਗੀਆਂ।
ਕਿਉਂਕਿ ਹੁਕਮ ਇੱਕ ਦੀਵਾ ਹੈ,
ਇਹ ਸਿੱਖਿਆ ਇੱਕ ਚਾਨਣ ਹੈ,
ਤਾੜਨਾ ਅਤੇ ਸਿੱਖਿਆ
ਜੀਵਨ ਦਾ ਰਾਹ ਹੈ,
ਬੁੱਧ ਪ੍ਰਾਪਤ ਕਰੋ, ਸਮਝ ਨੂੰ ਵੀ ਪ੍ਰਾਪਤ ਕਰੋ,
ਮੇਰੇ ਬਚਨਾਂ ਨੂੰ ਨਾ ਭੁੱਲੋ, ਨਾ ਉਹਨਾਂ ਤੋਂ ਮੂੰਹ ਮੋੜੋ।
ਬੁੱਧ ਨੂੰ ਨਾ ਛੱਡੋ ਅਤੇ ਉਹ ਤੁਹਾਡੀ ਰੱਖਿਆ ਕਰੇਗੀ,
ਉਸਨੂੰ ਪਿਆਰ ਕਰੋ ਅਤੇ ਉਹ ਤੁਹਾਡੀ ਦੇਖਭਾਲ ਕਰੇਗੀ।
ਬੁੱਧ ਦੀ ਸ਼ੁਰੂਆਤ ਇਹ ਹੈ ਬੁੱਧ ਨੂੰ ਪ੍ਰਾਪਤ ਕਰੋ,
ਭਾਵੇਂ ਤੁਹਾਨੂੰ ਇਸਦੀ ਕੀਮਤ ਦੇਣੀ ਪਵੇ, ਪਰ ਸਮਝ ਨੂੰ ਪ੍ਰਾਪਤ ਕਰੋ।
ਉਸ ਦੀ ਕਦਰ ਕਰੋ ਤਾਂ ਉਹ ਤੁਹਾਨੂੰ ਉੱਚਾ ਕਰੇਗੀ।
ਉਸਨੂੰ ਗਲੇ ਲਗਾਓ ਤਾਂ ਉਹ ਤੁਹਾਡਾ ਆਦਰ ਕਰੇਗੀ।
ਉਪਦੇਸ਼ ਨੂੰ ਫੜੀ ਰੱਖੋ, ਇਸ ਨੂੰ ਜਾਣ ਨਾ ਦਿਓ
ਇਸਦੀ ਚੰਗੀ ਤਰ੍ਹਾਂ ਰਾਖੀ ਕਰੋ, ਕਿਉਂਕਿ ਇਹ ਤੁਹਾਡੀ ਜ਼ਿੰਦਗੀ ਹੈ!
ਦੁਸ਼ਟਾਂ ਦੇ ਰਾਹ ਉੱਤੇ ਪੈਰ ਨਾ ਰੱਖ,
ਨਾ ਦੁਸ਼ਟਾਂ ਦੇ ਮਾਰਗ ਉੱਤੇ ਚੱਲ।
ਸਭ ਤੋਂ ਵੱਧ ਆਪਣੇ ਦਿਲ ਦੀ ਰਾਖੀ ਕਰੋ,
ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਉਸੇ ਵਿੱਚੋਂ ਨਿਕਲਦਾ ਹੈ।
ਆਪਣੇ ਮੂੰਹ ਨੂੰ ਵਿਕਾਰਾਂ ਤੋਂ ਮੁਕਤ ਰੱਖੋ,
ਭ੍ਰਿਸ਼ਟ ਗੱਲਾਂ ਨੂੰ ਆਪਣੇ ਬੁੱਲ੍ਹਾਂ ਤੋਂ ਦੂਰ ਰੱਖੋ।
ਤੇਰੀਆਂ ਅੱਖਾਂ ਸਿੱਧੀਆਂ ਅੱਗੇ ਵੇਖਦੀਆਂ ਰਹਿਣ;
ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ।
ਆਪਣੇ ਪੈਰਾਂ ਦੇ ਰਾਹਾਂ ਨੂੰ ਧਿਆਨ ਨਾਲ ਸਮਝ
ਅਤੇ ਤੇਰੇ ਸਾਰੇ ਰਾਹ ਦ੍ਰਿੜ੍ਹ ਰਹਿਣਗੇ।
ਸੱਜੇ ਜਾਂ ਖੱਬੇ ਨਾ ਮੁੜੋ;
ਆਪਣੇ ਪੈਰ ਨੂੰ ਬੁਰਾਈ ਤੋਂ ਬਚਾਓ।
ਬੁੱਧਵਾਨ ਦੀ ਸਿੱਖਿਆ ਜੀਵਨ ਦਾ ਚਸ਼ਮਾ ਹੈ,
ਜੋ ਮਨੁੱਖ ਨੂੰ ਮੌਤ ਦੇ ਫੰਦਿਆਂ ਵਿੱਚੋਂ ਮੋੜਦੀ ਹੈ।
ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ,
ਅਤੇ ਪਵਿੱਤਰ ਪੁਰਖ ਦਾ ਗਿਆਨ ਸਮਝ ਹੈ।
ਹੇ ਮੇਰੇ ਲੋਕੋ, ਮੇਰੀ ਸਿੱਖਿਆ ਸੁਣੋ;
ਮੇਰੇ ਮੂੰਹ ਦੀਆਂ ਗੱਲਾਂ ਤੇ ਮਨ ਲਗਾਓ।
ਮੈਂ ਇੱਕ ਦ੍ਰਿਸ਼ਟਾਂਤ ਨਾਲ ਆਪਣਾ ਮੂੰਹ ਖੋਲ੍ਹਾਂਗਾ;
ਅਤੇ ਮੈਂ ਪੁਰਾਣੀਆਂ ਗੁਪਤ ਗੱਲਾਂ ਨੂੰ ਬੋਲਾਂਗਾ,
ਗੱਲਾਂ ਜੋ ਅਸੀਂ ਸੁਣੀਆਂ ਅਤੇ ਜਾਣੀਆਂ ਹਨ,
ਉਹ ਗੱਲਾਂ ਜੋ ਸਾਡੇ ਪੁਰਖਿਆਂ ਨੇ ਸਾਨੂੰ ਦੱਸੀਆਂ ਹਨ।
ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਦੀ ਅੰਸ ਤੋਂ ਨਹੀਂ ਲੁਕਾਵਾਂਗੇ।
ਅਸੀਂ ਅਗਲੀ ਪੀੜ੍ਹੀ ਨੂੰ
ਯਾਹਵੇਹ ਦੇ ਪ੍ਰਸ਼ੰਸਾਯੋਗ ਕੰਮਾਂ ਬਾਰੇ,
ਉਸ ਦੀ ਸ਼ਕਤੀ ਅਤੇ ਉਸ ਦੇ ਕੀਤੇ ਗਏ ਅਚਰਜ਼ ਕੰਮਾਂ ਬਾਰੇ ਦੱਸਾਂਗੇ।
ਉਸ ਤੋਂ ਬਾਅਦ ਉਹ ਸਾਰੀ ਪੀੜ੍ਹੀ ਵੀ ਆਪਣੇ ਪਿਉ-ਦਾਦਿਆਂ ਸਮੇਤ ਮਿੱਟੀ ਵਿੱਚ ਦਫ਼ਨ ਹੋ ਗਈ ਅਤੇ ਉਨ੍ਹਾਂ ਤੋਂ ਬਾਅਦ ਇੱਕ ਹੋਰ ਪੀੜ੍ਹੀ ਉੱਠੀ, ਜੋ ਨਾ ਤਾਂ ਯਾਹਵੇਹ ਨੂੰ ਜਾਣਦੀ ਸੀ ਅਤੇ ਨਾ ਹੀ ਉਨ੍ਹਾਂ ਕੰਮਾਂ ਨੂੰ ਜੋ ਯਾਹਵੇਹ ਨੇ ਇਸਰਾਏਲ ਲਈ ਕੀਤੇ ਸਨ।
Fidelidade no ensino
Quem ensina com fidelidade merece dupla honra. Cuidado com doutrinas falsas — permaneçam na doutrina de Cristo.
ਬਜ਼ੁਰਗ ਜੋ ਕਲੀਸਿਆ ਦੇ ਕੰਮਾਂ ਦਾ ਭਾਰ ਚੰਗੀ ਤਰ੍ਹਾਂ ਚੱਕਦੇ ਹਨ ਉਹ ਦੁਗਣੇ ਸਤਿਕਾਰ ਦੇ ਯੋਗ ਹਨ, ਖ਼ਾਸ ਕਰ ਉਹ ਜਿਨ੍ਹਾਂ ਦਾ ਕੰਮ ਪ੍ਰਚਾਰ ਕਰਨਾ ਅਤੇ ਉਪਦੇਸ਼ ਦੇਣਾ ਹੈ। ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, "ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ," ਅਤੇ "ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।"
ਸੰਸਾਰਿਕ ਗੱਲਾਂ ਤੋਂ ਬਚੋ, ਕਿਉਂਕਿ ਇਹ ਲੋਕਾਂ ਨੂੰ ਜੋ ਇਸ ਵਿੱਚ ਉਲਝਦੇ ਹਨ ਅਗਾਹਾਂ ਹੀ ਅਗਾਹਾਂ ਅਭਗਤੀ ਵਿੱਚ ਲੈ ਜਾਵੇਗੀ। ਉਹਨਾਂ ਦੀ ਸਿੱਖਿਆ ਸੜੇ ਹੋਏ ਜ਼ਖਮ ਵਾਂਗ ਫੈਲ ਜਾਵੇਗੀ। ਉਹਨਾਂ ਵਿਚੋਂ ਹਿਮੇਨੇਆਸ ਅਤੇ ਫਿਲੇਤੁਸ ਹਨ,
ਜਿਹੜਾ ਵਿਅਕਤੀ ਅੱਗੇ ਵੱਧਦਾ ਹੈ ਅਤੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਉਸ ਕੋਲ ਪਰਮੇਸ਼ਵਰ ਨਹੀਂ ਹੈ; ਜਿਹੜਾ ਵੀ ਉਪਦੇਸ਼ ਜਾਰੀ ਰੱਖਦਾ ਹੈ ਉਸ ਦੇ ਕੋਲ ਪਿਤਾ ਅਤੇ ਪੁੱਤਰ ਦੋਵੇਂ ਹਨ।
ਜਦੋਂ ਤਿਉਹਾਰ ਦਾ ਅੱਧ ਦਿਨ ਹੋਇਆ, ਤਾਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਗਏ ਅਤੇ ਉਪਦੇਸ਼ ਦੇਣਾ ਸ਼ੁਰੂ ਕੀਤਾ। ਉੱਥੇ ਦੇ ਯਹੂਦੀ ਆਗੂ ਹੈਰਾਨ ਸਨ ਅਤੇ ਉਹਨਾਂ ਨੇ ਪੁੱਛਿਆ, "ਇਸ ਮਨੁੱਖ ਨੂੰ ਬਿਨਾਂ ਪੜ੍ਹੇ ਇਸ ਤਰ੍ਹਾਂ ਦੀ ਸਿੱਖਿਆ ਕਿਵੇਂ ਮਿਲੀ?"
ਯਿਸ਼ੂ ਨੇ ਉੱਤਰ ਦਿੱਤਾ, "ਜੋ ਸਿੱਖਿਆ ਮੈਂ ਦਿੰਦਾ ਹਾਂ, ਇਹ ਮੇਰੀ ਆਪਣੀ ਸਿੱਖਿਆ ਨਹੀਂ ਹੈ। ਸਗੋਂ ਮੇਰੇ ਘੱਲਣ ਵਾਲੇ ਦੀ ਹੈ। ਜਿਹੜਾ ਵੀ ਵਿਅਕਤੀ ਪਰਮੇਸ਼ਵਰ ਦੀ ਇੱਛਾ ਪੂਰੀ ਕਰਦਾ ਹੈ ਉਹ ਜਾਣਦਾ ਹੈ ਕਿ ਮੇਰੀ ਸਿੱਖਿਆ ਪਰਮੇਸ਼ਵਰ ਵੱਲੋਂ ਹੈ ਜਾਂ ਸਿਰਫ ਮੇਰੇ ਆਪਣੇ ਵੱਲੋਂ ਹੈ। ਜੋ ਕੋਈ ਵੀ ਆਪਣੇ ਵੱਲੋਂ ਬੋਲਦਾ ਹੈ ਉਹ ਸਿਰਫ ਆਪਣੀ ਵਡਿਆਈ ਚਾਹੁੰਦਾ ਹੈ, ਪਰ ਜਿਹੜਾ ਵਿਅਕਤੀ ਆਪਣੇ ਘੱਲਣ ਵਾਲੇ ਦੀ ਵਡਿਆਈ ਕਰਨਾ ਚਾਹੁੰਦਾ ਹੈ ਉਹ ਝੂਠ ਨਹੀਂ, ਸੱਚ ਬੋਲਦਾ ਹੈ।