Falar
A Bíblia tem muito a ensinar sobre a arte de falar. As palavras têm poder de vida e de morte — podem edificar ou destruir, curar ou ferir, aproximar ou afastar.
O poder das palavras
A morte e a vida estão no poder da língua. A palavra branda desvia a ira, mas a palavra dura suscita o furor.
ਮੌਤ ਅਤੇ ਜੀਵਨ ਦੋਵੇਂ ਜੀਭ ਦੇ ਵੱਸ ਵਿੱਚ ਹਨ,
ਅਤੇ ਜੋ ਇਸਨੂੰ ਪਿਆਰ ਕਰਦੇ ਹਨ ਉਹ ਇਸਦਾ ਫਲ ਖਾਣਗੇ।
ਇੱਕ ਕੋਮਲ ਜਵਾਬ ਕ੍ਰੋਧ ਨੂੰ ਠੰਢਾ ਕਰ ਦਿੰਦਾ ਹੈ,
ਪਰ ਕਠੋਰ ਬਚਨ ਕ੍ਰੋਧ ਨੂੰ ਭੜਕਾਉਂਦਾ ਹੈ।
ਸੁੱਖ ਦੇਣ ਵਾਲੀ ਜੀਭ ਜੀਵਨ ਦਾ ਬਿਰਛ ਹੈ,
ਪਰ ਭੈੜੀ ਜੀਭ ਆਤਮਾ ਨੂੰ ਕੁਚਲ ਦਿੰਦੀ ਹੈ।
ਇੱਕ ਵਿਅਕਤੀ ਨੂੰ ਢੁਕਵਾਂ ਜਵਾਬ ਦੇਣ ਵਿੱਚ ਖੁਸ਼ੀ ਮਿਲਦੀ ਹੈ,
ਅਤੇ ਸਮੇਂ ਸਿਰ ਬਚਨ ਕਿੰਨਾ ਚੰਗਾ ਹੈ!
ਸਲਾਹਾਂ ਦੀ ਘਾਟ ਕਾਰਨ ਯੋਜਨਾਵਾਂ ਅਸਫ਼ਲ ਹੁੰਦੀਆਂ ਹਨ,
ਪਰ ਬਹੁਤ ਸਾਰੇ ਸਲਾਹਕਾਰਾਂ ਨਾਲ ਉਹ ਸਫਲ ਹੁੰਦੀਆਂ ਹਨ।
Falar com sabedoria
No muito falar não falta transgressão. A boca do justo fala sabedoria, e quem guarda os lábios guarda a si mesmo.
ਸ਼ਬਦਾਂ ਦੇ ਗੁਣਾ ਕਰਨ ਨਾਲ ਪਾਪ ਦਾ ਅੰਤ ਨਹੀਂ ਹੁੰਦਾ,
ਪਰ ਬੁੱਧਵਾਨ ਆਪਣੀ ਜੀਭ ਨੂੰ ਫੜੀ ਰੱਖਦਾ ਹੈ।
ਜਿਹੜੇ ਆਪਣੇ ਬੁੱਲ੍ਹਾਂ ਦੀ ਰਾਖੀ ਕਰਦੇ ਹਨ, ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ,
ਪਰ ਜੋ ਕਾਹਲੀ ਨਾਲ ਬੋਲਦੇ ਹਨ ਉਹ ਤਬਾਹ ਹੋ ਜਾਣਗੇ।
ਮੂਰਖ ਵੀ ਸਿਆਣਾ ਸਮਝਿਆ ਜਾਂਦਾ ਹੈ ਜੇ ਉਹ ਚੁੱਪ ਰਹੇ,
ਅਤੇ ਸਮਝਦਾਰ ਜੇ ਉਹ ਆਪਣੀਆਂ ਜੀਭਾਂ ਨੂੰ ਫੜੀ ਰੱਖੇ।
ਇੱਕ ਚੁਗ਼ਲੀ ਕਰਨ ਵਾਲਾ ਮਨੁੱਖ ਦੂਸਰਿਆ ਦੀਆ ਗੱਲਾਂ ਪ੍ਰਗਟ ਕਰਦਾ ਹੈ,
ਪਰ ਇੱਕ ਭਰੋਸੇਯੋਗ ਵਿਅਕਤੀ ਗੁਪਤ ਰੱਖਦਾ ਹੈ।
ਉਹਨਾਂ ਲਈ ਬੋਲੋ ਜੋ ਆਪਣੇ ਲਈ ਨਹੀਂ ਬੋਲ ਸਕਦੇ,
ਉਨ੍ਹਾਂ ਸਾਰਿਆਂ ਦੇ ਹੱਕ ਲਈ ਜੋ ਬੇਸਹਾਰਾ ਹਨ।
ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ,
ਪਰ ਮੂਰਖ ਦੇ ਬੁੱਲ੍ਹ ਉਸਨੂੰ ਖਾ ਜਾਂਦੇ ਹਨ।
Falar a verdade
Cada palavra ociosa será pesada no dia do juízo. Fale a verdade, edifique com a boca e confesse Cristo com os lábios.
ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲਾਂ ਦਾ ਜੋ ਉਹ ਬੋਲਦਾ ਹੈ, ਨਿਆਂ ਦੇ ਦਿਨ ਉਸਦਾ ਹਿਸਾਬ ਦੇਵੇਗਾ।
"ਅਗਰ ਤੁਹਾਡਾ ਭਰਾ ਜਾਂ ਭੈਣ ਪਾਪ ਕਰੇ, ਤਾਂ ਇਕੱਲਾ ਜਾ ਕੇ ਉਸ ਨਾਲ ਗੱਲਬਾਤ ਕਰਕੇ ਉਸਨੂੰ ਸਮਝਾ ਅਤੇ ਉਸਦਾ ਅਪਰਾਧ ਉਸਨੂੰ ਦੱਸ, ਅਗਰ ਉਹ ਤੁਹਾਡੀ ਸੁਣਨ, ਤਾਂ ਤੁਸੀਂ ਉਹਨਾਂ ਨੂੰ ਬਚਾ ਲਿਆ।
ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਵਿਅਰਥ ਸ਼ਬਦ ਨਾ ਦੁਹਰਾਓ, ਜਿਵੇਂ ਪਰਾਈਆਂ ਕੌਮਾਂ ਦੇ ਲੋਕ ਕਰਦੇ ਹਨ ਕਿਉਂਕਿ ਉਹਨਾਂ ਦਾ ਵਿਚਾਰ ਹੈ ਕਿ ਜ਼ਿਆਦਾ ਬੋਲਣ ਨਾਲ ਸਾਡੀ ਪ੍ਰਾਰਥਨਾ ਸੁਣੀ ਜਾਵੇਗੀ।
ਉਹ ਸ਼ਬਦ ਜੋ ਤੁਸੀਂ ਹਨ੍ਹੇਰੇ ਵਿੱਚ ਕਹਿੰਦੇ ਹੋ, ਚਾਨਣ ਵਿੱਚ ਸੁਣੇ ਜਾਣਗੇ, ਜੋ ਕੁਝ ਤੁਸੀਂ ਅੰਦਰਲੇ ਕਮਰੇ ਵਿੱਚ ਵੜ ਕੇ ਕੰਨਾਂ ਵਿੱਚ ਕਿਹਾ ਹੈ, ਉਸ ਦਾ ਪ੍ਰਚਾਰ ਕੋਠੇ ਉੱਤੇ ਕੀਤਾ ਜਾਵੇਗਾ।
ਅਤੇ ਇੱਕ ਚੰਗਾ ਵਿਅਕਤੀ ਆਪਣੇ ਮਨ ਦੇ ਖ਼ਜ਼ਾਨੇ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ, ਅਤੇ ਇੱਕ ਬੁਰਾ ਵਿਅਕਤੀ ਆਪਣੇ ਮਨ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆ ਗੱਲਾਂ ਕੱਢਦਾ ਹੈ; ਕਿਉਂਕਿ ਜੋ ਮਨ ਵਿੱਚ ਭਰਿਆ ਹੁੰਦਾ ਹੈ ਉਹ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ।
ਜੇ ਤੁਸੀਂ ਆਪਣੇ ਮੂੰਹ ਨਾਲ ਇਹ ਐਲਾਨ ਕਰਦੇ ਹੋ।" ਯਿਸ਼ੂ ਪ੍ਰਭੂ ਹੈ ਅਤੇ ਆਪਣੇ ਦਿਲ ਵਿੱਚ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਤਾਂ ਤੁਸੀਂ ਬਚਾਏ ਜਾਓਗੇ।
ਇਸੇ ਤਰ੍ਹਾਂ, ਪਵਿੱਤਰ ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੀ ਸਹਾਇਤਾ ਕਰਦਾ ਹੈ। ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਗੱਲ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਪਵਿੱਤਰ ਆਤਮਾ ਖੁਦ ਸਾਡੇ ਲਈ ਅਕੱਥ ਹਾਹੁਕੇ ਭਰ ਕੇ ਪ੍ਰਾਰਥਨਾ ਕਰਦਾ ਹੈ।
Edificar com palavras
Não saia da boca nenhuma palavra torpe. Sejam prontos para ouvir, tardios para falar, e tardios para a ira.
ਆਪਣੇ ਮੂੰਹੋਂ ਕੋਈ ਵੀ ਗੰਦੀ ਗੱਲ ਨਾ ਨਿਕਲਣ ਦਿਓ, ਸਗੋਂ ਦੂਜਿਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਕਿਰਪਾ ਦੇ ਕਾਰਨ ਉਸਾਰਨ ਵਿੱਚ ਮਦਦਗਾਰ ਬਣੋ ਤਾਂ ਜੋ ਸੁਣਨ ਵਾਲਿਆਂ ਨੂੰ ਲਾਭ ਹੋ ਸਕੇ।
ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਇਸ ਗੱਲ ਦਾ ਧਿਆਨ ਰੱਖੋ: ਹਰ ਮਨੁੱਖ ਸੁਣਨ ਵਿੱਚ ਤੇਜ਼, ਬੋਲਣ ਵਿੱਚ ਧੀਮਾ ਅਤੇ ਗੁੱਸਾ ਕਰਨ ਵਿੱਚ ਵੀ ਧੀਮਾ ਹੋਣਾ ਚਾਹੀਦਾ ਹੈ,
ਅਸੀਂ ਸਾਰੇ ਕਈ ਤਰੀਕਿਆਂ ਨਾਲ ਠੋਕਰ ਖਾਂਦੇ ਹਾਂ। ਕੋਈ ਵੀ ਜਿਹੜਾ ਕਦੀ ਬਚਨ ਵਿੱਚ ਭੁੱਲ ਨਹੀਂ ਕਰਦਾ ਉਹ ਸੰਪੂਰਨ ਹੈ, ਉਹ ਆਪਣੇ ਪੂਰੇ ਸਰੀਰ ਨੂੰ ਠੱਲ੍ਹ ਪਾਉਣ ਦੇ ਯੋਗ ਹੁੰਦਾ ਹੈ।
ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਲਵੋ ਜਾਂ ਬਦਨਾਮੀ ਦੇ ਬਦਲੇ ਬਦਨਾਮੀ ਨਾ ਕਰੋ। ਇਸ ਲਈ, ਬੁਰਾਈ ਦੇ ਬਦਲੇ ਬਰਕਤ ਦਿਓ, ਕਿਉਂਕਿ ਤੁਹਾਨੂੰ ਇਸ ਲਈ ਬੁਲਾਇਆ ਗਿਆ ਤਾਂ ਜੋ ਤੁਸੀਂ ਬਰਕਤ ਦੇ ਵਾਰਸ ਬਣੋ।
ਹੇ ਪਿਆਰੇ ਬੱਚਿਓ, ਆਓ ਅਸੀਂ ਸ਼ਬਦਾਂ ਜਾਂ ਬੋਲੀ ਨਾਲ ਨਹੀਂ ਬਲਕਿ ਕੰਮਾਂ ਅਤੇ ਸੱਚਾਈ ਨਾਲ ਪਿਆਰ ਕਰੀਏ।
ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ;
ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।
ਮੇਰਾ ਮੂੰਹ ਤੇਰੀ ਉਸਤਤ ਨਾਲ ਭਰਿਆ ਹੋਇਆ ਹੈ,
ਸਾਰਾ ਦਿਨ ਤੇਰੀ ਉਸਤਤ ਦਾ ਪਰਚਾਰ ਕਰਦਾ ਹਾਂ।