Homem
A Bíblia fala sobre o homem como criação de Deus — feito à sua imagem e semelhança, mas também frágil, mortal e necessitado de redenção.
Criado à imagem de Deus
Deus criou o homem à sua imagem. Mas pelo pecado, o homem caiu e passou a depender da graça para ser restaurado.
ਤਦ ਪਰਮੇਸ਼ਵਰ ਨੇ ਆਖਿਆ, ਆਓ ਮਨੁੱਖ ਨੂੰ ਆਪਣੇ ਸਰੂਪ ਉੱਤੇ ਆਪਣੇ ਵਰਗਾ ਬਣਾਈਏ ਤਾਂ ਜੋ ਉਹ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ, ਪਸ਼ੂਆਂ, ਜੰਗਲੀ ਜਾਨਵਰਾਂ ਅਤੇ ਧਰਤੀ ਉੱਤੇ ਘਿੱਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰਨ।
ਇਸ ਲਈ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ,
ਪਰਮੇਸ਼ਵਰ ਦੇ ਸਰੂਪ ਉੱਤੇ ਉਸ ਨੇ ਉਹਨਾਂ ਨੂੰ;
ਨਰ ਅਤੇ ਨਾਰੀ ਕਰਕੇ ਬਣਾਇਆ।
ਤਦ ਆਦਮੀ ਅਤੇ ਉਸ ਦੀ ਪਤਨੀ ਨੇ ਯਾਹਵੇਹ ਪਰਮੇਸ਼ਵਰ ਦੀ ਆਵਾਜ਼ ਸੁਣੀ, ਜਦੋਂ ਉਹ ਸ਼ਾਮ ਦੇ ਵੇਲੇ ਬਾਗ਼ ਵਿੱਚ ਟਹਿਲ ਰਿਹਾ ਸੀ ਅਤੇ ਉਹ ਯਾਹਵੇਹ ਪਰਮੇਸ਼ਵਰ ਤੋਂ ਬਾਗ਼ ਦੇ ਰੁੱਖਾਂ ਦੇ ਵਿੱਚਕਾਰ ਛੁੱਪ ਗਏ।
ਇਸ ਲਈ, ਜਿਵੇਂ ਕਿ ਪਾਪ ਇੱਕ ਆਦਮੀ ਦੁਆਰਾ ਸੰਸਾਰ ਵਿੱਚ ਆਇਆ ਸੀ, ਅਤੇ ਪਾਪ ਦੁਆਰਾ ਮੌਤ ਆਈ, ਅਤੇ ਇਸ ਤਰ੍ਹਾਂ ਮੌਤ ਸਾਰੇ ਲੋਕਾਂ ਵਿੱਚ ਆਈ, ਕਿਉਂਕਿ ਸਾਰਿਆਂ ਨੇ ਪਾਪ ਕੀਤਾ।
ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ, "ਪਹਿਲਾਂ ਮਨੁੱਖ ਆਦਮ ਜਿਉਂਦਾ ਪ੍ਰਾਣੀ ਹੋਇਆ, ਪਰ ਆਖਰੀ ਆਦਮ ਜੀਵਨ ਦੇਣ ਵਾਲਾ ਆਤਮਾ ਹੋਇਆ।" ਪਹਿਲਾਂ ਉਹ ਨਹੀਂ ਜੋ ਆਤਮਿਕ ਹੈ, ਪਰ ਉਹ ਜੋ ਸਧਾਰਨ, ਅਤੇ ਬਾਅਦ ਵਿੱਚ ਆਤਮਿਕ। ਪਹਿਲਾਂ ਮਨੁੱਖ ਮਿੱਟੀ ਦਾ ਬਣਿਆ; ਦੂਸਰਾ ਮਨੁੱਖ ਸਵਰਗ ਤੋਂ ਹੈ। ਜਿਵੇਂ ਉਹ ਧਰਤੀ ਦਾ ਮਨੁੱਖ ਸੀ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਧਰਤੀ ਦੇ ਹਨ; ਅਤੇ ਜਿਵੇਂ ਉਹ ਸਵਰਗੀ ਮਨੁੱਖ ਹੈ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਸਵਰਗ ਦੇ ਹਨ। ਅਤੇ ਜਿਸ ਤਰ੍ਹਾਂ ਅਸੀਂ ਧਰਤੀ ਦੇ ਮਨੁੱਖ ਦੇ ਚਿੱਤਰ ਵਿੱਚ ਜਨਮ ਲਿਆ ਹੈ, ਉਸੇ ਤਰ੍ਹਾਂ ਅਸੀਂ ਸਵਰਗੀ ਮਨੁੱਖ ਦੇ ਸਰੂਪ ਨੂੰ ਵੀ ਧਾਰਨ ਕਰਾਂਗੇ।
Fragilidade humana
O homem nascido de mulher é de poucos dias e cheio de inquietação. Deus conhece nossa fragilidade e cuida de nós.
"ਮਨੁੱਖ, ਔਰਤ ਤੋਂ ਪੈਦਾ ਹੋਇਆ,
ਉਹ ਥੋੜੇ ਦਿਨਾਂ ਦਾ ਅਤੇ ਉਸਦਾ ਜੀਵਨ ਮੁਸੀਬਤਾਂ ਨਾਲ ਭਰਿਆ ਹੁੰਦਾ ਹੈ।
‘ਕੀ ਕੋਈ ਪ੍ਰਾਣੀ ਪਰਮੇਸ਼ਵਰ ਨਾਲੋਂ ਵੱਧ ਧਰਮੀ ਹੋ ਸਕਦਾ ਹੈ?
ਕੀ ਇੱਕ ਤਕੜਾ ਮਨੁੱਖ ਵੀ ਆਪਣੇ ਸਿਰਜਣਹਾਰ ਪਰਮੇਸ਼ਵਰ ਨਾਲੋਂ ਜ਼ਿਆਦਾ ਸ਼ੁੱਧ ਹੋ ਸਕਦਾ ਹੈ?
"ਮਨੁੱਖ ਜਾਤੀ ਕੀ ਹੈ ਕਿ ਤੁਸੀਂ ਉਹਨਾਂ ਦੀ ਇੰਨ੍ਹੀ ਜ਼ਿਆਦਾ ਵਡਿਆਈ ਕਰੋ,
ਕਿ ਤੁਸੀਂ ਉਹਨਾਂ ਨੂੰ ਇੰਨਾ ਧਿਆਨ ਦਿਓ,
ਪਰ ਬਚਨ ਨੇ ਇਸ ਪ੍ਰਕਾਰ ਗਵਾਹੀ ਦਿੱਤੀ ਹੈ:
"ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ,
ਮਨੁੱਖ ਦਾ ਪੁੱਤਰ ਹੈ ਹੀ ਕਿ ਜੋ ਤੂੰ ਉਸ ਦੀ ਚਿੰਤਾਂ ਕਰੇ?
ਮਨੁੱਖ ਦੇ ਕਦਮਾਂ ਨੂੰ ਯਾਹਵੇਹ ਹੀ ਚਲਾਉਂਦਾ ਹੈ,
ਤਾਂ ਕੋਈ ਆਪਣਾ ਰਾਹ ਕਿਵੇਂ ਸਮਝ ਸਕਦਾ ਹੈ?
Renovação e chamado
Despojados do velho homem e revestidos do novo, somos chamados a buscar a justiça, a piedade e o amor.
ਇਸ ਲਈ ਆਪਣੇ ਪੁਰਾਣੇ ਸੁਭਾਅ ਨੂੰ ਛੱਡ ਦਿਓ, ਜੋ ਧੋਖੇ ਦੀ ਲਾਲਸਾ ਦੁਆਰਾ ਭ੍ਰਿਸ਼ਟ ਹੋ ਰਿਹਾ ਹੈ। ਆਪਣੇ ਮਨਾਂ ਦੇ ਵਰਤਾਓ ਵਿੱਚ ਨਵੇਂ ਬਣੋ; ਅਤੇ ਨਵੇਂ ਸੁਭਾਓ ਨੂੰ ਪਹਿਨ ਲਵੋ, ਜੋ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਹੈ।
ਆਪਣੇ ਸਰੀਰ ਵਿੱਚ ਬਿਵਸਥਾ ਨੂੰ ਬਿਧੀਆਂ ਅਤੇ ਕਾਨੂੰਨਾਂ ਸਮੇਤ ਇੱਕ ਪਾਸੇ ਰੱਖ ਕੇ। ਉਸ ਦਾ ਉਦੇਸ਼ ਆਪਣੇ ਆਪ ਵਿੱਚ ਦੋਵਾਂ ਵਿੱਚੋਂ ਇੱਕ ਨਵੀਂ ਮਨੁੱਖਤਾ ਪੈਦਾ ਕਰਨਾ ਸੀ, ਇਸ ਤਰ੍ਹਾਂ ਸ਼ਾਂਤੀ ਬਣਾਉਣਾ ਸੀ।
ਪਰ ਤੁਸੀਂ, ਪਰਮੇਸ਼ਵਰ ਦੇ ਜਨ ਹੋ, ਇਨ੍ਹਾਂ ਗੱਲਾਂ ਤੋਂ ਭੱਜੋ ਅਤੇ ਧਾਰਮਿਕਤਾ, ਭਗਤੀ, ਵਿਸ਼ਵਾਸ, ਪਿਆਰ, ਸਬਰ ਅਤੇ ਨਰਮਾਈ ਦਾ ਪਿੱਛਾ ਕਰੋ।
ਜਦੋਂ ਮੈਂ ਬੱਚਾ ਸੀ, ਉਦੋਂ ਮੈਂ ਬੱਚਿਆਂ ਵਾਂਗ ਬੋਲਦਾ ਸੀ, ਬੱਚਿਆਂ ਦੀ ਤਰ੍ਹਾਂ ਸੋਚਦਾ ਅਤੇ ਬੱਚਿਆਂ ਦੀ ਤਰ੍ਹਾਂ ਵਾਦ-ਵਿਵਾਦ ਕਰਦਾ ਸੀ। ਪਰ ਜਦੋਂ ਮੈਂ ਸਿਆਣਾ ਹੋ ਗਿਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਪਿੱਛੇ ਛੱਡ ਦਿੱਤੀਆਂ।
ਕਿਉਂ ਜੋ ਤੁਹਾਡੇ ਮਾਰਗ ਯਾਹਵੇਹ ਦੀ ਨਜ਼ਰ ਦੇ ਸਾਹਮਣੇ ਹਨ,
ਅਤੇ ਉਹ ਤੁਹਾਡੇ ਸਾਰੇ ਮਾਰਗਾਂ ਦੀ ਜਾਂਚ ਕਰਦਾ ਹੈ।
ਮਨ ਦੀਆਂ ਯੋਜਨਾਵਾਂ ਤਾਂ ਆਦਮੀ ਦੇ ਵੱਸ ਵਿੱਚ ਹਨ,
ਪਰ ਜ਼ੁਬਾਨੋ ਸਹੀ ਉੱਤਰ ਯਾਹਵੇਹ ਤੋਂ ਆਉਂਦਾ ਹੈ।
A confiança errada
Maldito o homem que confia no homem. O homem de duplo ânimo é instável em todos os seus caminhos.
ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:
"ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮਨੁੱਖ ਉੱਤੇ ਭਰੋਸਾ ਰੱਖਦਾ ਹੈ,
ਅਤੇ ਜਿਹੜੇ ਮਨੁੱਖ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਨ,
ਜਿਸ ਦਾ ਦਿਲ ਯਾਹਵੇਹ ਵੱਲੋਂ ਫਿਰ ਜਾਂਦਾ ਹੈ।
ਅਜਿਹਾ ਵਿਅਕਤੀ ਇਹ ਉਮੀਦ ਨਾ ਕਰੇ ਕਿ ਪ੍ਰਭੂ ਕੋਲੋ ਮੈਨੂੰ ਕੁਝ ਮਿਲੇਗਾ। ਅਜਿਹਾ ਵਿਅਕਤੀ ਉਸ ਦੇ ਹਰ ਕੰਮ ਵਿੱਚ ਦੋਗਲਾ ਅਤੇ ਅਸਥਿਰ ਹੁੰਦਾ ਹੈ।
ਕਿਸੇ ਬਜ਼ੁਰਗ ਆਦਮੀ ਨੂੰ ਸਖ਼ਤੀ ਨਾਲ ਨਾ ਝਿੜਕੀਂ, ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜੁਆਨਾਂ ਨੂੰ ਭਰਾਵਾਂ ਵਾਂਗ,