Pular para o conteúdo
Publicidade

ਯੋਨਾਹ 3

ਯੋਨਾਹ ਦਾ ਨੀਨਵਾਹ ਨੂੰ ਜਾਣਾ

1 ਤਦ ਯੋਨਾਹ ਨੂੰ ਦੂਜੀ ਵਾਰ ਯਾਹਵੇਹ ਦਾ ਬਚਨ ਆਇਆ: 2 "ਨੀਨਵਾਹ ਦੇ ਵੱਡੇ ਸ਼ਹਿਰ ਵਿੱਚ ਜਾ ਕੇ ਉਸ ਸੰਦੇਸ਼ ਦਾ ਪ੍ਰਚਾਰ ਕਰ ਜੋ ਮੈਂ ਤੈਨੂੰ ਦਿੰਦਾ ਹਾਂ।"

3 ਯੋਨਾਹ ਨੇ ਯਾਹਵੇਹ ਦੇ ਬਚਨ ਨੂੰ ਮੰਨਿਆ ਅਤੇ ਨੀਨਵਾਹ ਨੂੰ ਚਲਾ ਗਿਆ। ਹੁਣ ਨੀਨਵਾਹ ਇੱਕ ਬਹੁਤ ਵੱਡਾ ਸ਼ਹਿਰ ਸੀ; ਜਿਸ ਵਿੱਚੋਂ ਲੰਘਣ ਦਾ ਰਾਸਤਾ ਤਿੰਨ ਦਿਨਾਂ ਸੀ। 4 ਯੋਨਾਹ ਨੇ ਸ਼ਹਿਰ ਵਿੱਚ ਇੱਕ ਦਿਨ ਦਾ ਸਫ਼ਰ ਸ਼ੁਰੂ ਕਰਕੇ ਇਹ ਐਲਾਨ ਕੀਤਾ, "ਹੋਰ ਚਾਲੀ ਦਿਨਾਂ ਤੱਕ ਨੀਨਵਾਹ ਤਬਾਹ ਕੀਤਾ ਜਾਵੇਗਾ।" 5 ਨੀਨਵਾਹ ਦੇ ਲੋਕਾਂ ਨੇ ਪਰਮੇਸ਼ਵਰ ਵਿੱਚ ਵਿਸ਼ਵਾਸ ਕੀਤਾ। ਵਰਤ ਦੀ ਘੋਸ਼ਣਾ ਕੀਤੀ ਗਈ, ਅਤੇ ਸਭਨਾਂ ਨੇ, ਵੱਡੇ ਤੋਂ ਲੈ ਕੇ ਛੋਟੇ ਤੱਕ, ਤੱਪੜ ਪਾ ਲਏ।

6 ਜਦੋਂ ਯੋਨਾਹ ਦੀ ਚੇਤਾਵਨੀ ਨੀਨਵਾਹ ਦੇ ਰਾਜੇ ਕੋਲ ਪਹੁੰਚੀ, ਤਾਂ ਉਹ ਆਪਣੇ ਸਿੰਘਾਸਣ ਤੋਂ ਉੱਠਿਆ, ਆਪਣੇ ਸ਼ਾਹੀ ਬਸਤਰ ਲਾਹ ਲਏ, ਤੱਪੜ ਪਾ ਕੇ ਮਿੱਟੀ ਵਿੱਚ ਬੈਠ ਗਿਆ। 7 ਤਦ ਉਸ ਨੇ ਨੀਨਵਾਹ ਵਿੱਚ ਇਹ ਘੋਸ਼ਣਾ ਕਰਵਾਈ:

"ਰਾਜੇ ਅਤੇ ਉਸ ਦੇ ਅਹਿਲਕਾਰਾਂ ਦੇ ਹੁਕਮ ਨਾਲ:

"ਮਨੁੱਖ ਜਾਂ ਜਾਨਵਰ, ਝੁੰਡ ਜਾਂ ਇੱਜੜ, ਕਿਸੇ ਵੀ ਚੀਜ਼ ਦਾ ਸੁਆਦ ਨਾ ਲੈਣ ਦਿਓ। ਉਨ੍ਹਾਂ ਨੂੰ ਖਾਣ ਜਾਂ ਪੀਣ ਨਾ ਦਿਓ। 8 ਪਰ ਹਰੇਕ ਮਨੁੱਖ ਅਤੇ ਪਸ਼ੂ ਤੱਪੜ ਨਾਲ ਆਪਣੇ ਆਪ ਨੂੰ ਢੱਕਣ ਅਤੇ ਪਰਮੇਸ਼ਵਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ! ਹਰੇਕ ਆਪੋ-ਆਪਣੇ ਭੈੜੇ ਰਾਹ ਤੋਂ ਫਿਰੇ ਅਤੇ ਉਸ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ, ਮੂੰਹ ਮੋੜੇ। 9 ਕੌਣ ਜਾਣਦਾ ਹੈ? ਕਿ ਪਰਮੇਸ਼ਵਰ ਅਜੇ ਵੀ ਤਿਆਗ ਅਤੇ ਰਹਿਮ ਨਾਲ ਆਪਣੇ ਭਿਆਨਕ ਕ੍ਰੋਧ ਤੋਂ ਮੁੜੇ ਤਾਂ ਜੋ ਅਸੀਂ ਨਾਸ਼ ਨਾ ਹੋ ਜਾਈਏ।"

10 ਜਦੋਂ ਪਰਮੇਸ਼ਵਰ ਨੇ ਉਹਨਾਂ ਦੇ ਕੰਮਾਂ ਨੂੰ ਵੇਖਿਆ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਗਏ ਹਨ, ਤਦ ਪਰਮੇਸ਼ਵਰ ਉਸ ਤਬਾਹੀ ਤੋਂ ਪਛਤਾਇਆ; ਜੋ ਉਸ ਨੇ ਕਿਹਾ ਸੀ ਕਿ ਉਹ ਉਹਨਾਂ ਨਾਲ ਕਰੇਗਾ, ਅਤੇ ਉਸ ਨੇ ਉਹ ਨਹੀਂ ਕੀਤੀ।

Estes versículos te tocaram? Ore agora!

+581 estão orando agora.

Junte-se à corrente de oração.

Jonas
Ver todos os capítulos de Jonas