Publicidade

Jonas 2

1 ਮੱਛੀ ਦੇ ਅੰਦਰੋਂ ਯੋਨਾਹ ਨੇ ਆਪਣੇ ਯਾਹਵੇਹ ਨੂੰ ਪ੍ਰਾਰਥਨਾ ਕੀਤੀ। 2 ਉਸ ਨੇ ਕਿਹਾ,

"ਮੈਂ ਆਪਣੀ ਬਿਪਤਾ ਵਿੱਚ ਯਾਹਵੇਹ ਨੂੰ ਪੁਕਾਰਿਆ,

ਅਤੇ ਉਸਨੇ ਮੈਨੂੰ ਉੱਤਰ ਦਿੱਤਾ।

ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ,

ਤੂੰ ਮੇਰੀ ਆਵਾਜ਼ ਸੁਣੀ।

3 ਤੂੰ ਮੈਨੂੰ ਡੂੰਘਿਆਈ ਵਿੱਚ,

ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ,

ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ,

ਤੇਰੀਆਂ ਸਾਰੀਆਂ ਲਹਿਰਾਂ

ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ।

4 ਮੈਂ ਆਖਿਆ, ‘ਮੈਂ ਤੁਹਾਡੀ ਨਜ਼ਰ ਤੋਂ ਦੂਰ ਕੀਤਾ ਗਿਆ ਹਾਂ;

ਫੇਰ ਵੀ ਮੈਂ ਤੇਰੇ ਪਵਿੱਤਰ ਭਵਨ ਵੱਲ ਮੁੜ ਕੇ ਦੇਖਾਂਗਾ।’

5 ਪਾਣੀਆਂ ਨੇ ਮੈਨੂੰ ਡਰਾਇਆ,

ਡੂੰਘੇ ਪਾਣੀ ਨੇ ਮੈਨੂੰ ਘੇਰ ਲਿਆ।

ਸਾਗਰੀ ਜਾਲ ਮੇਰੇ ਸਿਰ ਉੱਤੇ ਲਪੇਟਿਆ ਗਿਆ।

6 ਮੈਂ ਪਹਾੜਾਂ ਦੇ ਮੁੱਢਾਂ ਤੱਕ ਡੁੱਬ ਗਿਆ,

ਧਰਤੀ ਦੀਆਂ ਪਰਤਾਂ ਨੇ ਸਦਾ ਦੇ ਲਈ ਮੈਨੂੰ ਢੱਕ ਲਿਆ,

ਪਰ ਹੇ ਯਹੋਵਾਹ! ਮੇਰੇ ਪਰਮੇਸ਼ਵਰ

ਤੂੰ ਮੇਰੀ ਜਾਨ ਨੂੰ ਟੋਏ ਵਿੱਚੋਂ ਉੱਪਰ ਲਿਆਇਆ।

7 "ਜਦੋਂ ਮੇਰੀ ਜ਼ਿੰਦਗੀ ਖ਼ਤਮ ਹੋ ਰਹੀ ਸੀ,

ਮੈਂ ਯਾਹਵੇਹ ਤੈਨੂੰ ਯਾਦ ਕੀਤਾ,

ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ,

ਤੇਰੇ ਪਵਿੱਤਰ ਭਵਨ ਵਿੱਚ ਪਹੁੰਚ ਗਈ।

8 "ਜਿਹੜੇ ਵਿਅਰਥ ਮੂਰਤੀਆਂ ਨੂੰ ਮੰਨਦੇ ਹਨ

ਉਹ ਪਰਮੇਸ਼ਵਰ ਦੇ ਪਿਆਰ ਤੋਂ ਦੂਰ ਹੋ ਜਾਂਦੇ ਹਨ।

9 ਪਰ ਮੈਂ ਸ਼ੁਕਰਗੁਜ਼ਾਰ ਉਸਤਤ ਦੇ ਜੈਕਾਰੇ ਨਾਲ,

ਤੇਰੇ ਲਈ ਬਲੀਦਾਨ ਚੜ੍ਹਾਵਾਂਗਾ।

ਜੋ ਮੈਂ ਸੁੱਖਣਾ ਸੁੱਖੀ ਹੈ, ਮੈਂ ਉਸ ਨੂੰ ਪੂਰਾ ਕਰਾਂਗਾ।

ਮੈਂ ਆਖਾਂਗਾ, ‘ਮੁਕਤੀ ਯਾਹਵੇਹ ਤੋਂ ਆਉਂਦੀ ਹੈ।’ "

10 ਅਤੇ ਯਾਹਵੇਹ ਨੇ ਮੱਛੀ ਨੂੰ ਹੁਕਮ ਦਿੱਤਾ, ਅਤੇ ਉਸਨੇ ਯੋਨਾਹ ਨੂੰ ਸੁੱਕੀ ਜ਼ਮੀਨ ਉੱਤੇ ਉਗਲ ਦਿੱਤੀ।

Veja também

Publicidade
Jonas
Ver todos os capítulos de Jonas
Bíblia Online Bíblia Online

Bíblia Online • Versão: 2026-06-15_21-32-39-