Irmãos de Jesus
Os irmãos de Jesus são mencionados nos Evangelhos. Embora inicialmente céticos sobre sua missão, alguns, como Tiago, tornaram-se líderes da igreja primitiva.
Menções nos Evangelhos
Jesus teve irmãos chamados Tiago, José, Simão e Judas. Eles conviveram com Ele na casa de Nazaré e participaram de sua vida pública.
ਕੀ ਇਹ ਤਰਖਾਣ ਦਾ ਪੁੱਤਰ ਨਹੀਂ? ਅਤੇ ਇਸਦੀ ਮਾਤਾ ਦਾ ਨਾਮ ਮਰਿਯਮ ਨਹੀਂ ਅਤੇ ਇਹ ਦੇ ਭਰਾ ਯਾਕੋਬ, ਯੋਸੇਫ਼ ਸ਼ਿਮਓਨ ਤੇ ਯਹੂਦਾਹ ਨਹੀਂ ਹਨ? ਅਤੇ ਉਸ ਦੀਆਂਂ ਸਾਰੀਆਂ ਭੈਣਾਂ ਸਾਡੇ ਨਾਲ ਨਹੀਂ ਹਨ? ਫਿਰ ਉਸਨੂੰ ਇਹ ਸਭ ਕੁਝ ਕਿੱਥੋਂ ਮਿਲਿਆ?"
ਯਿਸ਼ੂ ਦੀ ਮਾਤਾ ਅਤੇ ਭਰਾ
ਜਦੋਂ ਯਿਸ਼ੂ ਇਕੱਠੀ ਹੋਈ ਭੀੜ ਨਾਲ ਗੱਲਾਂ ਕਰ ਰਹੇ ਸਨ, ਉਸ ਸਮੇਂ ਉਹਨਾਂ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਯਿਸ਼ੂ ਨਾਲ ਗੱਲ ਕਰਨੀ ਚਾਹੁੰਦੇ ਸਨ।
ਉਦੋਂ ਯਿਸ਼ੂ ਦੀ ਮਾਤਾ ਅਤੇ ਉਹ ਦੇ ਭਰਾ ਉੱਥੇ ਆ ਗਏ। ਉਹ ਬਾਹਰ ਹੀ ਖੜ੍ਹੇ ਰਹੇ। ਉਹਨਾਂ ਨੇ ਸੁਨੇਹਾ ਭੇਜ ਕੇ ਯਿਸ਼ੂ ਨੂੰ ਬਾਹਰ ਬੁਲਵਾਇਆ। ਭੀੜ ਉਹਨਾਂ ਨੂੰ ਘੇਰੇ ਹੋਏ ਬੈਠੀ ਸੀ ਅਤੇ ਉਹਨਾਂ ਨੇ ਯਿਸ਼ੂ ਨੂੰ ਦੱਸਿਆ, "ਉਹ ਵੇਖੋ! ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਬਾਹਰ ਤੁਹਾਡੀ ਤਲਾਸ਼ ਕਰ ਰਹੇ ਹਨ।"
ਯਿਸ਼ੂ ਨੇ ਪੁੱਛਿਆ, "ਮੇਰੀ ਮਾਤਾ ਅਤੇ ਮੇਰੇ ਭਰਾ ਕੌਣ ਹਨ?"
ਤਦ ਆਪਣੇ ਆਲੇ-ਦੁਆਲੇ ਬੈਠੀ ਭੀੜ ਉੱਤੇ ਆਪਣੀ ਨਜ਼ਰ ਪਾਉਂਦੇ ਹੋਏ ਉਸ ਨੇ ਕਿਹਾ, "ਇਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ! ਜੋ ਕੋਈ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਦਾ ਹੈ, ਉਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।"
ਯਿਸ਼ੂ ਦਾ ਸੱਚਾ ਪਰਿਵਾਰ
ਤਦ ਯਿਸ਼ੂ ਦੀ ਮਾਤਾ ਅਤੇ ਭਰਾ ਉਹ ਨੂੰ ਮਿਲਣ ਲਈ ਉੱਥੇ ਆਏ ਪਰ ਲੋਕਾਂ ਦੀ ਭੀੜ ਕਾਰਨ ਉਹ ਦੇ ਤੱਕ ਪਹੁੰਚ ਨਾ ਸਕੇ।
Da incredulidade à fé
Os irmãos de Jesus não criam nele inicialmente. Mas após a ressurreição, estavam entre os discípulos em oração.
ਅਤੇ ਯਿਸ਼ੂ ਦੇ ਭਰਾਵਾਂ ਨੇ ਉਸ ਨੂੰ ਕਿਹਾ, "ਹੁਣ ਤੁਸੀਂ ਇੱਥੋਂ ਚੱਲੋ ਅਤੇ ਯਹੂਦਿਯਾ ਨੂੰ ਜਾਓ, ਜਿੱਥੇ ਤੁਹਾਡੇ ਚੇਲੇ ਤੁਹਾਡੇ ਕੰਮ ਵੇਖਣ। ਜੋ ਕੋਈ ਵੀ ਮਸ਼ਹੂਰ ਹੋਣਾ ਚਾਹੁੰਦਾ ਹੈ ਉਹ ਕਦੀ ਵੀ ਇਸ ਤਰ੍ਹਾਂ ਲੁਕ ਕੇ ਕੰਮ ਨਹੀਂ ਕਰਦਾ! ਜੇ ਤੁਸੀਂ ਇਹ ਕੰਮ ਕਰ ਰਹੇ ਹੋ ਤਾਂ ਆਪਣੇ ਆਪ ਨੂੰ ਦੁਨੀਆਂ ਨੂੰ ਦਿਖਾਓ!" ਕਿਉਂਕਿ ਯਿਸ਼ੂ ਦੇ ਭਰਾਵਾਂ ਨੇ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ।
ਯਿਸ਼ੂ ਨੇ ਉਸ ਨੂੰ ਆਖਿਆ, "ਮੈਨੂੰ ਨਾ ਛੂਹ, ਕਿਉਂਕਿ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ ਹਾਂ, ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਇਹ ਦੱਸ, ਮੈਂ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਜਾ ਰਿਹਾ ਹਾਂ, ਅਤੇ ਆਪਣੇ ਪਰਮੇਸ਼ਵਰ ਅਤੇ ਤੁਹਾਡੇ ਪਰਮੇਸ਼ਵਰ ਕੋਲ।"
ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸ਼ੂ ਦੀ ਮਾਤਾ ਮਰਿਯਮ ਅਤੇ ਉਸ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।
ਪਰ ਪ੍ਰਭੂ ਦੇ ਭਰਾ ਯਾਕੋਬ ਤੋਂ ਬਿਨ੍ਹਾਂ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਵੇਖਿਆ।
ਪਰਮੇਸ਼ਵਰ ਦੇ ਬਹੁਤ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਹਿਮਾ ਵਿੱਚ ਲਿਆਉਣ ਲਈ, ਇਹ ਸਹੀ ਸੀ ਕਿ ਪਰਮੇਸ਼ਵਰ, ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸਭ ਕੁਝ ਮੌਜੂਦ ਹੈ, ਉਹਨਾਂ ਦੀ ਮੁਕਤੀ ਦੇ ਆਗੂ ਨੂੰ ਦੁੱਖ ਝੱਲਣ ਦੁਆਰਾ ਸਿੱਧ ਕਰੇ। ਉਹ ਜੋ ਪਵਿੱਤਰ ਕਰਦਾ ਹੈ ਅਤੇ ਉਹ ਸਾਰੇ ਜੋ ਪਵਿੱਤਰ ਕੀਤੇ ਜਾ ਰਹੇ ਹਨ ਇੱਕੋ ਪਿਤਾ ਦੇ ਬੱਚੇ ਹਨ। ਇਸੇ ਲਈ ਉਹਨਾਂ ਨੂੰ ਭਰਾ ਅਤੇ ਭੈਣ ਕਹਿਣ ਵਿੱਚ ਸ਼ਰਮ ਨਹੀਂ ਆਉਂਦੀ।