Jesus me ama
Jesus me ama — essa certeza transforma vidas. O amor de Cristo não depende do nosso merecimento, mas da sua natureza. Ele nos amou primeiro, e nada pode nos separar desse amor.
Ele me amou primeiro
Nós amamos porque Ele nos amou primeiro. O amor de Deus se manifestou em nos enviar seu Filho como propiciação pelos nossos pecados.
ਅਸੀਂ ਪਿਆਰ ਕਰਦੇ ਹਾਂ ਕਿਉਂਕਿ ਸਾਨੂੰ ਪਹਿਲਾਂ ਉਸ ਨੇ ਪਿਆਰ ਕੀਤਾ ਸੀ।
ਇਹ ਪਿਆਰ ਹੈ: ਇਹ ਨਹੀਂ ਕਿ ਅਸੀਂ ਪਰਮੇਸ਼ਵਰ ਨੂੰ ਪਿਆਰ ਕੀਤਾ, ਪਰ ਇਹ ਕਿ ਉਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਲਈ ਪ੍ਰਾਸਚਿਤ ਦੀ ਬਲੀ ਵਜੋਂ ਭੇਜਿਆ।
ਵੇਖੋ ਪਿਤਾ ਨੇ ਸਾਡੇ ਉੱਤੇ ਕਿੰਨਾਂ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੋ ਹੈ ਜੋ ਅਸੀਂ ਹਾਂ! ਦੁਨੀਆਂ ਸਾਨੂੰ ਨਹੀਂ ਜਾਣਦੀ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸਨ।
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਆਰ ਕੀ ਹੈ: ਯਿਸ਼ੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਅਤੇ ਸਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਲਈ ਆਪਣੀ ਜਾਨ ਦੇਣੀ ਚਾਹੀਦੀ ਹੈ।
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਪਰ ਪਰਮੇਸ਼ਵਰ ਨੇ ਆਪਣੇ ਪਿਆਰ ਨੂੰ ਸਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਕਰਦੇ ਹਨ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।
Amor inseparável
Nem a morte, nem a vida, nem qualquer outra criatura poderá nos separar do amor de Deus em Cristo Jesus nosso Senhor.
ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਤਾਂ ਮੌਤ, ਨਾ ਹੀ ਜ਼ਿੰਦਗੀ, ਨਾ ਹੀ ਦੂਤ, ਨਾ ਹੀ ਭੂਤ, ਨਾ ਹੀ ਵਰਤਮਾਨ, ਨਾ ਭਵਿੱਖ ਅਤੇ ਨਾ ਹੀ ਕੋਈ ਰਾਜ, ਨਾ ਹੀ ਉਚਾਈ, ਨਾ ਡੂੰਘਾਈ, ਨਾ ਹੀ ਸਾਰੀ ਸ੍ਰਿਸ਼ਟੀ ਦੀ ਕੋਈ ਚੀਜ਼ ਸਾਨੂੰ ਉਸ ਪਰਮੇਸ਼ਵਰ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਜੋ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਹੈ।
ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ? ਕੀ ਮੁਸੀਬਤ ਜਾ ਕਠਿਨਾਈ ਜਾਂ ਅੱਤਿਆਚਾਰ, ਕਾਲ ਜਾਂ ਨੰਗਾਪਨ ਜਾ ਖ਼ਤਰੇ ਜਾ ਤਲਵਾਰ? ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:
"ਤੇਰੇ ਕਾਰਨ ਅਸੀਂ ਹਰ ਦਿਨ ਮੌਤ ਦਾ ਸਾਹਮਣਾ ਕਰਦੇ ਹਾਂ;
ਸਾਨੂੰ ਕਤਲ ਕੀਤੇ ਜਾਣ ਵਾਲੀਆਂ ਭੇਡਾਂ ਮੰਨਿਆ ਜਾਂਦਾ ਹੈ।"
ਫਿਰ ਵੀ ਇਨ੍ਹਾਂ ਸਭ ਗੱਲਾਂ ਵਿੱਚ ਅਸੀਂ ਉਸ ਰਾਹੀਂ ਜਿੱਤ ਪ੍ਰਾਪਤ ਕਰਨ ਵਾਲੇ ਨਾਲੋਂ ਵੱਧ ਹਾਂ ਜਿਸ ਨੇ ਸਾਨੂੰ ਪਿਆਰ ਕੀਤਾ।
ਅਤੇ ਯਿਸ਼ੂ ਮਸੀਹ ਵੱਲੋ, ਜੋ ਵਫ਼ਾਦਾਰ ਗਵਾਹ, ਮਰੇ ਹੋਇਆ ਵਿੱਚੋਂ ਜੀ ਉੱਠਣ ਵਾਲਾ ਪਲੌਠਾ ਅਤੇ ਧਰਤੀ ਦੇ ਰਾਜਿਆਂ ਦੇ ਹਾਕਮ ਹੈ।
ਜੋ ਹਮੇਸ਼ਾ ਪ੍ਰੇਮ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਦੇ ਬਲੀਦਾਨ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕੀਤਾ ਹੈ। ਅਤੇ ਮਸੀਹ ਨੇ ਸਾਨੂੰ ਆਪਣੀ ਪਰਜਾ ਅਤੇ ਪਿਤਾ ਪਰਮੇਸ਼ਵਰ ਦੀ ਸੇਵਾ ਕਰਨ ਲਈ ਇੱਕ ਜਾਜਕ ਬਣਾਇਆ ਹੈ, ਉਸ ਦੀ ਮਹਿਮਾ ਅਤੇ ਸ਼ਕਤੀ ਸਦਾ ਅਤੇ ਸਦਾ ਲਈ ਹੋਵੇ! ਆਮੀਨ।
ਪਰਮੇਸ਼ਵਰ ਦੇ ਪਿਆਰੇ ਬੱਚੇ ਹੋਣ ਦੇ ਨਾਤੇ, ਪਰਮੇਸ਼ਵਰ ਦੇ ਚੇਲੇ ਬਣੋ। ਤੁਹਾਡਾ ਸੁਭਾਅ ਪਿਆਰ ਵਾਲਾ ਹੋਵੇ, ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ ਹੈ। ਉਹ ਖੁਦ ਸਾਡੇ ਲਈ ਪਰਮੇਸ਼ਵਰ ਅੱਗੇ ਇੱਕ ਪਿਆਰੀ ਸੁਗੰਧੀ ਭੇਟ ਅਤੇ ਬਲੀਦਾਨ ਬਣ ਗਿਆ।
Celebrar o amor de Jesus
O amor de Jesus é motivo de cântico e louvor. De manhã cantarei teu amor e à noite proclamarei tua misericórdia.
ਤੂੰ ਮੇਰਾ ਬਲ ਹੈ, ਮੈਂ ਤੇਰੀ ਵਡਿਆਈ ਕਰਦਾ ਹਾਂ।
ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ,
ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ।
ਯਾਹਵੇਹ ਮਿਹਰਬਾਨ ਅਤੇ ਦਯਾਵਾਨ ਹੈ,
ਗੁੱਸੇ ਵਿੱਚ ਧੀਰਜ ਹੈ, ਪਿਆਰ ਨਾਲ ਭਰਭੂਰ ਹੈ।
ਉਹ ਹਮੇਸ਼ਾ ਨਹੀਂ ਝਿੜਕੇਗਾ,
ਨਾ ਹੀ ਉਹ ਆਪਣੇ ਕ੍ਰੋਧ ਨੂੰ ਸਦਾ ਲਈ ਕਾਇਮ ਰੱਖੇਗਾ;
ਉਹ ਸਾਡੇ ਪਾਪਾਂ ਦੇ ਅਨੁਸਾਰ ਸਾਡੇ ਨਾਲ ਅਜਿਹਾ ਸਲੂਕ ਨਹੀਂ ਕਰਦਾ,
ਨਾ ਸਾਡੇ ਅਪਰਾਧਾਂ ਅਨੁਸਾਰ ਸਾਡੇ ਤੋਂ ਬਦਲਾ ਲੈਦਾ ਹੈ।
ਜਿੰਨਾ ਅਕਾਸ਼ ਧਰਤੀ ਤੋਂ ਉੱਚਾ ਹੈ,
ਇੰਨੀ ਹੀ ਉਸਦੀ ਵੱਡੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!
ਜਿੰਨਾ ਪੂਰਬ ਪੱਛਮ ਤੋਂ ਦੂਰ ਹੈ,
ਉਸੇ ਤਰ੍ਹਾਂ ਯਾਹਵੇਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ।
ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ: ਕਿ ਜੇ ਕੋਈ ਆਪਣੇ ਦੋਸਤ ਲਈ ਆਪਣੀ ਜਾਨ ਦੇਵੇ।
ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਭਾਵੇਂ ਕਿ ਉਹ ਧਨੀ ਸੀ, ਪਰ ਫਿਰ ਵੀ ਤੁਹਾਡੇ ਲਈ ਗਰੀਬ ਬਣਿਆ, ਤਾਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਬਣ ਜਾਓ।