Morte
A morte é a realidade que todos enfrentam, mas para o cristão ela não é o fim. A Bíblia ensina que Cristo venceu a morte e nos dá a esperança da ressurreição e da vida eterna.
Cristo venceu a morte
Onde está, ó morte, o teu aguilhão? Cristo destruiu o poder da morte e nos deu a vitória pela ressurreição.
"ਹੇ ਮੌਤ, ਕਿੱਥੇ ਹੈ, ਤੇਰੀ ਜਿੱਤ?
ਹੇ ਮੌਤ, ਕਿੱਥੇ ਹੈ, ਤੇਰਾ ਡੰਗ?"
ਮੌਤ ਦਾ ਡੰਗ ਪਾਪ ਹੈ, ਅਤੇ ਪਾਪ ਦੀ ਸ਼ਕਤੀ ਬਿਵਸਥਾ ਹੈ। ਪਰ ਧੰਨਵਾਦ ਹੈ ਪਰਮੇਸ਼ਵਰ ਦਾ! ਉਹ ਸਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਦੁਆਰਾ ਜਿੱਤ ਦਿੰਦਾ ਹੈ।
ਆਖਰੀ ਦੁਸ਼ਮਣ ਜਿਸ ਦਾ ਨਾਸ ਹੋਣਾ ਹੈ ਉਹ ਮੌਤ ਹੈ।
ਜਿਸ ਪ੍ਰਕਾਰ ਮਨੁੱਖ ਦੇ ਰਾਹੀ ਮੌਤ ਆਈ, ਉਸੇ ਪ੍ਰਕਾਰ ਮਨੁੱਖ ਦੇ ਹੀ ਰਾਹੀ ਮਰੇ ਹੋਇਆ ਦਾ ਪੁਨਰ-ਉਥਾਨ ਵੀ ਆਇਆ।
ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਹੋ ਜਾਣਗੇ।
ਇਹ ਇੱਕ ਭਰੋਸੇਮੰਦ ਬਚਨ ਹੈ:
ਜੇ ਅਸੀਂ ਉਸ ਦੇ ਨਾਲ ਮਰੇ,
ਤਾਂ ਅਸੀਂ ਉਸ ਦੇ ਨਾਲ ਜੀਵਾਂਗੇ ਵੀ;
ਮੁਬਾਰਕ ਅਤੇ ਪਵਿੱਤਰ ਹੈ ਉਹ ਜਿਹੜਾ ਪਹਿਲਾਂ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਲ ਹੁੰਦਾ ਹੈ। ਦੂਸਰੀ ਮੌਤ ਦਾ ਉਸ ਉੱਤੇ ਕੋਈ ਹੱਕ ਨਹੀਂ ਹੈ, ਪਰ ਉਹ ਪਰਮੇਸ਼ਵਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ।
A esperança da vida eterna
Jesus disse: 'Eu sou a ressurreição e a vida.' Quem crê nele não está morto, mas apenas adormecido — e um dia despertará para a glória.
ਯਿਸ਼ੂ ਨੇ ਉਸ ਨੂੰ ਕਿਹਾ, "ਪੁਨਰ-ਉਥਾਨ ਅਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਜੀਵੇਗਾ, ਭਾਵੇਂ ਉਹ ਮਰ ਵੀ ਜਾਵੇ; ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਕੇ ਜਿਉਂਦਾ ਹੈ ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਤੇ ਵਿਸ਼ਵਾਸ ਕਰਦੀ ਹੈ?"
ਯਿਸ਼ੂ ਨੇ ਉਸ ਨੂੰ ਕਿਹਾ, "ਪੁਨਰ-ਉਥਾਨ ਅਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਜੀਵੇਗਾ, ਭਾਵੇਂ ਉਹ ਮਰ ਵੀ ਜਾਵੇ; ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਕੇ ਜਿਉਂਦਾ ਹੈ ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਤੇ ਵਿਸ਼ਵਾਸ ਕਰਦੀ ਹੈ?"
ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ; ਮੈਂ ਉਹਨਾਂ ਨੂੰ ਜਾਣਦਾ ਹਾਂ, ਅਤੇ ਉਹ ਮੇਰੇ ਪਿੱਛੇ-ਪਿੱਛੇ ਚੱਲਦੀਆਂ ਹਨ। ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ, ਅਤੇ ਉਹ ਕਦੇ ਨਹੀਂ ਮਰਨਗੀਆਂ। ਕੋਈ ਵੀ ਉਹਨਾਂ ਨੂੰ ਮੇਰੇ ਹੱਥੋਂ ਨਹੀਂ ਖੋਹ ਸਕਦਾ।
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਵਿਸ਼ਵਾਸੀ ਜੋ ਮਰ ਗਏ ਹਨ
ਹੇ ਭਰਾਵੋ ਅਤੇ ਭੈਣੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਲੋਕਾਂ ਬਾਰੇ ਅਣਜਾਣ ਹੋਵੋ ਜਿਹੜੇ ਮੌਤ ਦੀ ਨੀਂਦ ਸੁੱਤੇ ਪਏ ਹਨ, ਤਾਂ ਜੋ ਤੁਸੀਂ ਬਾਕੀ ਮਨੁੱਖਜਾਤੀ ਵਾਂਗ ਸੋਗ ਨਾ ਕਰੋ, ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ। ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸ਼ੂ ਮਰ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ, ਅਤੇ ਇਸ ਲਈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਯਿਸ਼ੂ ਵਿੱਚ ਸੌਂ ਗਏ ਹਨ ਉਹਨਾਂ ਦੇ ਨਾਲ ਲਿਆਵੇਗਾ।
ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ। ਉਸ ਤੋਂ ਬਾਅਦ, ਅਸੀਂ ਜੋ ਅਜੇ ਵੀ ਜਿੰਦਾ ਹਾਂ ਅਤੇ ਬਚੇ ਹੋਏ ਹਾਂ ਉਹਨਾਂ ਦੇ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ। ਅਤੇ ਇਸ ਤਰ੍ਹਾਂ ਅਸੀਂ ਸਦਾ ਲਈ ਪ੍ਰਭੂ ਦੇ ਨਾਲ ਰਹਾਂਗੇ।
Não temas a morte
Não temas os que matam o corpo. Para o cristão, viver é Cristo e morrer é lucro. O vale da sombra da morte não assusta quem caminha com o Pastor.
ਅਤੇ ਉਹਨਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਨਾਸ਼ ਕਰਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ, ਜਿਹੜਾ ਸਰੀਰ ਅਤੇ ਆਤਮਾ ਦੋਨਾਂ ਨੂੰ ਨਰਕ ਵਿੱਚ ਨਾਸ਼ ਕਰ ਸਕਦਾ ਹੈ।
ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ, ਉਹ ਉਸਨੂੰ ਗੁਆ ਦੇਵੇਗਾ ਪਰ ਜੋ ਮੇਰੇ ਕਾਰਨ ਆਪਣੀ ਜਾਨ ਗੁਆਏ ਉਹ ਉਸਨੂੰ ਪਾ ਲਵੇਗਾ।
ਮੇਰੇ ਲਈ, ਜੀਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ।
ਮੈਂ ਦੋਹਾਂ ਦੇ ਵਿੱਚ ਫਸਿਆ ਹੋਇਆ ਹਾਂ: ਮੈਂ ਵਿਦਾ ਹੋ ਕੇ ਅਤੇ ਮਸੀਹ ਦੇ ਨਾਲ ਰਹਿਣਾ ਚਾਹੁੰਦਾ ਹਾਂ, ਜੋ ਕਿ ਹੁਣ ਤੱਕ ਬਿਹਤਰ ਹੈ; ਪਰ ਇਹ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ ਕਿ ਮੈਂ ਸਰੀਰ ਵਿੱਚ ਰਹਾਂ।
ਪਰ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ। ਅਤੇ ਸਾਡੇ ਮੁਕਤੀਦਾਤਾ, ਪ੍ਰਭੂ ਯਿਸ਼ੂ ਮਸੀਹ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਜੋ, ਉਸ ਸ਼ਕਤੀ ਦੁਆਰਾ ਜਿਸ ਨਾਲ ਉਹ ਹਰ ਇੱਕ ਚੀਜ਼ ਨੂੰ ਆਪਣੇ ਵੱਸ ਕਰ ਸਕਦਾ ਹੈ, ਉਹ ਸਾਡੇ ਨਿਮਾਣੇ ਸਰੀਰ ਨੂੰ ਬਦਲ ਦੇਵੇਗਾ ਤਾਂ ਜੋ ਉਹ ਆਪਣੇ ਮਹਿਮਾ ਦੇ ਸਰੀਰ ਦੀ ਵਰਗਾ ਬਣਾਵੇਗਾ।
ਭਾਵੇਂ ਮੈਂ ਹਨੇਰੇ ਨਾਲ ਭਰੀ ਹੋਈ ਘਾਟੀ
ਵਿੱਚੋਂ ਦੀ ਹੋ ਕੇ ਲੰਘਾਂ,
ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾਂ,
ਕਿਉਂਕਿ ਤੂੰ ਜੋ ਮੇਰੇ ਨਾਲ ਹੈ;
ਤੇਰੀ ਸੋਟੀ ਅਤੇ ਤੇਰੀ ਲਾਠੀ,
ਮੈਨੂੰ ਦਿਲਾਸਾ ਦਿੰਦੀਆ ਹਨ।
ਭਾਵੇਂ ਮੈਂ ਹਨੇਰੇ ਨਾਲ ਭਰੀ ਹੋਈ ਘਾਟੀ
ਵਿੱਚੋਂ ਦੀ ਹੋ ਕੇ ਲੰਘਾਂ,
ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾਂ,
ਕਿਉਂਕਿ ਤੂੰ ਜੋ ਮੇਰੇ ਨਾਲ ਹੈ;
ਤੇਰੀ ਸੋਟੀ ਅਤੇ ਤੇਰੀ ਲਾਠੀ,
ਮੈਨੂੰ ਦਿਲਾਸਾ ਦਿੰਦੀਆ ਹਨ।
ਜੇ ਅਸੀਂ ਜੀਉਂਦੇ ਹਾਂ, ਅਸੀਂ ਪ੍ਰਭੂ ਲਈ ਜੀਉਂਦੇ ਹਾਂ; ਅਤੇ ਜੇ ਅਸੀਂ ਮਰਦੇ ਹਾਂ, ਅਸੀਂ ਪ੍ਰਭੂ ਲਈ ਮਰਦੇ ਹਾਂ। ਇਸ ਲਈ, ਭਾਵੇਂ ਅਸੀਂ ਜਿਉਂਦੇ ਹਾਂ ਜਾਂ ਮਰਦੇ ਹਾਂ, ਅਸੀਂ ਪ੍ਰਭੂ ਦੇ ਹਾਂ।
A eternidade nos aguarda
Deus enxugará toda lágrima. A morte será o último inimigo destruído. Para os salvos, a morte é a porta de entrada na presença eterna de Deus.
ਅਤੇ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਇਹ ਆਖਦੀ ਹੋਈ ਸੁਣੀ, "ਵੇਖੋ! ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਹੁਣ ਲੋਕਾਂ ਦੇ ਵਿੱਚਕਾਰ ਹੈ, ਅਤੇ ਪਰਮੇਸ਼ਵਰ ਉਹਨਾਂ ਦੇ ਨਾਲ ਰਹਿਣਗੇ। ਅਤੇ ਉਹ ਪਰਮੇਸ਼ਵਰ ਦੇ ਲੋਕ ਹੋਣਗੇ, ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ। ਅਤੇ ਉਹ ਉਹਨਾਂ ਦੀਆਂ ਅੱਖਾਂ ਵਿੱਚੋਂ ਸਾਰੇ ਹੰਝੂਆਂ ਨੂੰ ਸਾਫ਼ ਕਰੇਗਾ। ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ ਅਤੇ ਨਾ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ, ਕਿਉਂਕਿ ਪੁਰਾਣੀਆਂ ਗੱਲਾਂ ਹੁਣ ਜਾਂਦੀਆਂ ਰਹੀਆਂ ਹਨ।"
ਅਤੇ ਉਹ ਉਹਨਾਂ ਦੀਆਂ ਅੱਖਾਂ ਵਿੱਚੋਂ ਸਾਰੇ ਹੰਝੂਆਂ ਨੂੰ ਸਾਫ਼ ਕਰੇਗਾ। ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ ਅਤੇ ਨਾ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ, ਕਿਉਂਕਿ ਪੁਰਾਣੀਆਂ ਗੱਲਾਂ ਹੁਣ ਜਾਂਦੀਆਂ ਰਹੀਆਂ ਹਨ।"
ਜਿਸ ਤਰ੍ਹਾਂ ਲੋਕਾਂ ਦਾ ਇੱਕ ਵਾਰ ਮਰਨਾ ਅਤੇ ਉਸ ਤੋਂ ਬਾਅਦ ਉਸ ਦਾ ਨਿਆਂ ਹੋਣਾ ਠਹਿਰਾਇਆ ਹੋਇਆ ਹੈ,
ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਤਾਂ ਮੌਤ, ਨਾ ਹੀ ਜ਼ਿੰਦਗੀ, ਨਾ ਹੀ ਦੂਤ, ਨਾ ਹੀ ਭੂਤ, ਨਾ ਹੀ ਵਰਤਮਾਨ, ਨਾ ਭਵਿੱਖ ਅਤੇ ਨਾ ਹੀ ਕੋਈ ਰਾਜ, ਨਾ ਹੀ ਉਚਾਈ, ਨਾ ਡੂੰਘਾਈ, ਨਾ ਹੀ ਸਾਰੀ ਸ੍ਰਿਸ਼ਟੀ ਦੀ ਕੋਈ ਚੀਜ਼ ਸਾਨੂੰ ਉਸ ਪਰਮੇਸ਼ਵਰ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਜੋ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਹੈ।
ਇਹ ਬਹੁਤ ਔਖੀ ਗੱਲ ਹੈ ਕਿ ਕੋਈ ਕਿਸੇ ਧਰਮੀ ਵਿਅਕਤੀ ਦੇ ਲਈ ਮਰੇ, ਇਹ ਹੋ ਸਕਦਾ ਹੈ ਕਿ ਇੱਕ ਭਲੇ ਵਿਅਕਤੀ ਲਈ ਸ਼ਾਇਦ ਕੋਈ ਮਰਨ ਦੀ ਹਿੰਮਤ ਕਰੇ। ਪਰ ਪਰਮੇਸ਼ਵਰ ਨੇ ਆਪਣੇ ਪਿਆਰ ਨੂੰ ਸਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਕਰਦੇ ਹਨ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।
ਜੇ ਆਦਮ ਦੇ ਪਾਪ ਕਰਨ ਦੁਆਰਾ ਮੌਤ ਦਾ ਰਾਜ ਹੋ ਗਿਆ, ਤਾਂ ਉਹ ਲੋਕ ਜਿਹੜੇ ਪਰਮੇਸ਼ਵਰ ਦੀ ਕਿਰਪਾ ਅਤੇ ਧਰਮੀ ਹੋਣ ਦੇ ਵਰਦਾਨ ਨੂੰ ਪ੍ਰਾਪਤ ਕਰਦੇ ਹਨ, ਇੱਕ ਆਦਮੀ, ਯਿਸ਼ੂ ਮਸੀਹ ਦੇ ਰਾਹੀਂ ਜੀਉਣਗੇ।
ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ, ਪਰੰਤੂ ਪਰਮੇਸ਼ਵਰ ਦਾ ਤੋਹਫ਼ਾ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਸਦੀਪਕ ਜੀਵਨ ਹੈ।
A morte na perspectiva bíblica
Há tempo de nascer e tempo de morrer. A morte é realidade humana, mas Deus é Senhor tanto dos vivos quanto dos mortos.
ਸਿਆਣਪ
ਇੱਕ ਚੰਗਾ ਨਾਮ ਅਤਰ ਨਾਲੋਂ ਚੰਗਾ ਹੈ,
ਅਤੇ ਮੌਤ ਦਾ ਦਿਨ ਜਨਮ ਦੇ ਦਿਨ ਨਾਲੋਂ ਚੰਗਾ ਹੈ।
ਜਿਹੜੇ ਸਿੱਧੇ ਚੱਲਦੇ ਹਨ
ਸ਼ਾਂਤੀ ਵਿੱਚ ਪ੍ਰਵੇਸ਼ ਕਰਦੇ ਹਨ।
ਉਹ ਅਰਾਮ ਪਾਉਂਦੇ ਹਨ ਜਿਵੇਂ ਉਹ ਮੌਤ ਵਿੱਚ ਪਏ ਰਹਿੰਦੇ ਹਨ।
ਜਿਹੜੇ ਲੋਕ ਅੰਧਕਾਰ ਵਿੱਚ ਚਲਦੇ ਸਨ
ਉਹਨਾਂ ਨੇ ਇੱਕ ਵੱਡਾ ਚਾਨਣ ਵੇਖਿਆ;
ਅਤੇ ਜਿਹੜੇ ਮੌਤ ਦੇ ਸਾਯੇ ਵਿੱਚ ਜੀ ਰਹੇ ਸਨ,
ਉਹਨਾਂ ਉੱਤੇ ਰੋਸ਼ਨੀ ਚਮਕੀ।
ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ।"
ਕੌਣ ਜੀਵਤ ਰਹਿ ਸਕਦਾ ਹੈ ਅਤੇ ਮੌਤ ਨੂੰ ਨਹੀਂ ਵੇਖ ਸਕਦਾ,
ਜਾਂ ਕਬਰ ਦੇ ਜ਼ੋਰ ਤੋਂ ਕੌਣ ਬਚ ਸਕਦਾ ਹੈ?
ਮੈਂ ਤੁਹਾਡੀ ਆਤਮਾ ਤੋਂ ਕਿੱਧਰ ਜਾਵਾਂ?
ਮੈਂ ਤੇਰੀ ਹਜ਼ੂਰੀ ਤੋਂ ਬਚ ਕੇ ਕਿੱਥੇ ਭੱਜ ਸਕਦਾ ਹਾਂ?
ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾ, ਤੂੰ ਉੱਥੇ ਹੈ;
ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਤੂੰ ਉੱਥੇ ਵੀ ਹੈ।
ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗ ਰੱਖ,
ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ,
ਕਿਉਂਕਿ ਪਿਆਰ ਮੌਤ ਵਾਂਗ ਮਜ਼ਬੂਤ ਹੈ,
ਇਸਦੀ ਈਰਖਾ ਕਬਰ ਵਾਂਗ ਅਟੱਲ ਹੈ,
ਇਹ ਬਲਦੀ ਅੱਗ ਵਾਂਗ,
ਅਤੇ ਇੱਕ ਬਲਦੀ ਲਾਟ ਵਾਂਗ ਹੈ।
"ਹੁਣ ਮੇਰੀ ਮੌਤ ਦਾ ਸਮਾਂ ਨੇੜੇ ਹੈ, ਜਿਵੇਂ ਧਰਤੀ ਉੱਤੇ ਸਾਰੇ ਲੋਕ ਮਰਦੇ ਹਨ। ਆਪਣੇ ਦਿਲ ਅਤੇ ਆਤਮਾ ਦੀਆਂ ਡੂੰਘਾਈਆਂ ਵਿੱਚ ਜਾਣੋ ਕਿ ਜੋ ਕੁਝ ਵੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਮੂੰਹੋਂ ਨਿੱਕਲਿਆ ਹੈ ਉਹ ਸਭ ਕੁੱਝ ਪੂਰਾ ਹੋਇਆ ਹੈ। ਉਹ ਸਭ ਕੁਝ ਜੋ ਤੁਹਾਡੇ ਲਈ ਕਿਹਾ ਗਿਆ ਸੀ ਸੱਚ ਹੋ ਗਿਆ ਹੈ
ਕਿਉਂ ਜੋ ਮੈਂ ਕਿਸੇ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ ਅਤੇ ਜੀਉਂਦੇ ਰਹੋ!
ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ ਅਤੇ ਕਿਹਾ, "ਹੇ ਪਿਤਾ ਜੀ, ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ।" ਇਹ ਕਹਿਣ ਤੋਂ ਬਾਅਦ ਉਸ ਨੇ ਆਖਰੀ ਸਾਹ ਲਏ।
ਪਤਾਲ ਵਿੱਚ ਜਿੱਥੇ ਉਹ ਤਸੀਹੇ ਝੱਲ ਰਿਹਾ ਸੀ, ਉਸ ਨੇ ਉੱਪਰ ਵੇਖਿਆ ਅਤੇ ਦੂਰੋਂ ਹੀ ਅਬਰਾਹਾਮ ਨੂੰ ਵੇਖਿਆ ਅਤੇ ਲਾਜ਼ਰ ਉਸ ਦੇ ਨਾਲ ਬੈਠਾ ਹੋਇਆ ਸੀ। ਉਸ ਅਮੀਰ ਆਦਮੀ ਨੇ ਅਬਰਾਹਾਮ ਨੂੰ ਪੁਕਾਰਿਆ ਅਤੇ ਕਿਹਾ, ‘ਹੇ ਪਿਤਾ ਅਬਰਾਹਾਮ, ਮੇਰੇ ਤੇ ਤਰਸ ਖਾਓ ਅਤੇ ਲਾਜ਼ਰ ਨੂੰ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਨੂੰ ਠੰਡਾ ਕਰਨ ਲਈ ਭੇਜੋ ਕਿਉਂਕਿ ਮੈਂ ਇਸ ਅੱਗ ਵਿੱਚ ਤੜਫ਼ ਰਿਹਾ ਹਾਂ।’
ਫਿਰ, ਇੱਛਾ ਗਰਭ ਧਾਰਨ ਤੋਂ ਬਾਅਦ, ਪਾਪ ਨੂੰ ਜਨਮ ਦਿੰਦੀ ਹੈ; ਅਤੇ ਪਾਪ ਜਦੋਂ ਵੱਧ ਜਾਂਦਾ ਹੈ, ਉਹ ਮੌਤ ਨੂੰ ਜਨਮ ਦਿੰਦਾ ਹੈ।