Nem só de pão vive o homem
'Nem só de pão vive o homem' — essa declaração de Jesus ao diabo no deserto revela que a Palavra de Deus é o verdadeiro alimento que sustenta a vida em plenitude.
O verdadeiro alimento
Quando tentado a transformar pedras em pão, Jesus respondeu com a Escritura: a vida humana depende de toda palavra que sai da boca de Deus.
ਯਿਸ਼ੂ ਨੇ ਉੱਤਰ ਦਿੱਤਾ, "ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਬਚਨ ਨਾਲ ਜੋ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਦਾ ਹੈ।’"
ਸ਼ੈਤਾਨ ਨੇ ਉਸ ਨੂੰ ਕਿਹਾ, "ਅਗਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਇਹ ਪੱਥਰ ਨੂੰ ਹੁਕਮ ਦੇ ਤਾਂ ਜੋ ਇਹ ਰੋਟੀਆਂ ਬਣ ਜਾਣ।"
ਯਿਸ਼ੂ ਨੇ ਉੱਤਰ ਦਿੱਤਾ, "ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ।’"
ਉਸ ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਫਿਰ ਤੁਹਾਨੂੰ ਮੰਨਾ ਖੁਆਇਆ, ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪੁਰਖਿਆਂ ਨੇ ਜਾਣਿਆ ਸੀ, ਤੁਹਾਨੂੰ ਇਹ ਸਿਖਾਉਣ ਲਈ ਕਿ ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ ਪਰ ਹਰ ਇੱਕ ਬਚਨ ਨਾਲ ਜੋ ਯਾਹਵੇਹ ਦੇ ਮੂੰਹ ਵਿੱਚੋਂ ਨਿਕਲਦਾ ਹੈ।
Jesus, o pão vivo
Jesus é o pão da vida que desceu do céu. Quem come deste pão viverá para sempre. Ele é o sustento que satisfaz a fome da alma.
ਤਦ ਯਿਸ਼ੂ ਨੇ ਕਿਹਾ, "ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਵੀ ਮੇਰੇ ਕੋਲ ਆਵੇਗਾ ਉਹ ਕਦੀ ਭੁੱਖਾ ਨਹੀਂ ਰਹੇਗਾ, ਅਤੇ ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ ਕਦੇ ਪਿਆਸਾ ਨਹੀਂ ਰਹੇਗਾ।
ਮੈਂ ਹੀ ਜੀਵਨ ਦੀ ਰੋਟੀ ਹਾਂ।
ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਆਈ ਹੈ। ਜਿਹੜਾ ਵੀ ਇਹ ਰੋਟੀ ਖਾਂਦਾ ਹੈ ਉਹ ਸਦਾ ਜੀਵੇਗਾ। ਇਹ ਰੋਟੀ ਮੇਰਾ ਮਾਸ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਕਿ ਸੰਸਾਰ ਨੂੰ ਜੀਵਨ ਮਿਲੇ।"
ਜਿਵੇਂ ਕਿ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਹੈ ਅਤੇ ਮੈਂ ਪਿਤਾ ਰਾਹੀਂ ਜਿਉਂਦਾ ਹਾਂ, ਇਸ ਲਈ ਜੋ ਕੋਈ ਮੈਨੂੰ ਖਾਂਦਾ ਹੈ ਉਹ ਮੇਰੇ ਕਾਰਨ ਜੀਵੇਗਾ। ਇਹ ਉਹ ਰੋਟੀ ਹੈ ਜੋ ਸਵਰਗ ਤੋਂ ਹੇਠਾਂ ਆਉਂਦੀ ਹੈ। ਤੁਹਾਡੇ ਪਿਉ-ਦਾਦਿਆਂ ਨੇ ਮੰਨਾ ਖਾਧਾ ਅਤੇ ਮਰ ਗਏ, ਪਰ ਜਿਹੜਾ ਕੋਈ ਵੀ ਇਸ ਰੋਟੀ ਨੂੰ ਖਾਦਾਂ ਹੈ ਉਹ ਸਦਾ ਜੀਵੇਗਾ।"
Buscar o Reino acima de tudo
Não andeis ansiosos pelo que comer ou beber. Buscai primeiro o Reino de Deus, e todas estas coisas vos serão acrescentadas.
ਕੱਲ ਦੇ ਲਈ ਚਿੰਤਾ ਨਾ ਕਰੋ
"ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਕਿ ਤੁਸੀਂ ਆਪਣੀ ਜ਼ਿੰਦਗੀ ਅਤੇ ਸਰੀਰ ਦੀ ਚਿੰਤਾ ਨਾ ਕਰੋ, ਕਿ ਤੁਸੀਂ ਕੀ ਖਾਵੋਂਗੇ ਜਾਂ ਪੀਵੋਗੇ; ਜਾਂ ਕੀ ਪਹਿਨੋਗੇ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਜ਼ਰੂਰੀ ਨਹੀਂ ਹੈ?
ਅਤੇ ਆਪਣਾ ਮਨ ਇਨ੍ਹਾਂ ਗੱਲਾਂ ਤੇ ਨਾ ਲਗਾਓ ਕਿ ਤੁਸੀਂ ਕੀ ਖਾਵੋਂਗੇ ਜਾਂ ਕੀ ਪੀਵੋਂਗੇ ਇਸ ਦੇ ਬਾਰੇ ਚਿੰਤਾ ਨਾ ਕਰੋ। ਕਿਉਂਕਿ ਸੰਸਾਰਿਕ ਗ਼ੈਰ-ਯਹੂਦੀ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ ਅਤੇ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਚੀਜ਼ਾ ਦੀ ਲੋੜ ਹੈ। ਪਰ ਪਹਿਲਾਂ ਪਰਮੇਸ਼ਵਰ ਦੇ ਰਾਜ ਦੀ ਖੋਜ ਕਰੋ, ਤਾਂ ਇਹ ਸਾਰੀਆਂ ਵਸਤਾ ਤੁਹਾਨੂੰ ਦਿੱਤੀਆਂ ਜਾਣਗੀਆਂ।
ਇਸੇ ਦੌਰਾਨ ਉਸ ਦੇ ਚੇਲਿਆਂ ਨੇ ਉਸ ਨੂੰ ਬੇਨਤੀ ਕੀਤੀ, "ਰੱਬੀ ਕੁਝ ਖਾ ਲਓ।"
ਪਰ ਯਿਸ਼ੂ ਨੇ ਚੇਲਿਆਂ ਨੂੰ ਕਿਹਾ, "ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਹਦੇ ਬਾਰੇ ਤੁਹਾਨੂੰ ਕੁਝ ਨਹੀਂ ਪਤਾ।"
ਤਦ ਉਸ ਦੇ ਚੇਲਿਆਂ ਨੇ ਇੱਕ-ਦੂਜੇ ਨੂੰ ਕਿਹਾ, "ਸ਼ਾਇਦ ਉਸ ਲਈ ਕਿਸੇ ਨੇ ਭੋਜਨ ਲਿਆਦਾਂ ਹੋਵੇ?"
ਯਿਸ਼ੂ ਨੇ ਕਿਹਾ, "ਮੇਰਾ ਭੋਜਨ ਪਰਮੇਸ਼ਵਰ ਦੀ ਇੱਛਾ ਪੂਰੀ ਕਰਨਾ ਹੈ ਜਿਸ ਨੇ ਮੈਨੂੰ ਭੇਜਿਆ ਹੈ ਉਸ ਦੇ ਕੰਮ ਨੂੰ ਸੰਪੂਰਨ ਕਰਨਾ ਹੀ ਮੇਰਾ ਭੋਜਨ ਹੈ।
ਭਾਵੇਂ ਹੰਜੀਰ ਦੇ ਰੁੱਖ ਨਾ ਫਲਣ,
ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ,
ਭਾਵੇਂ ਜ਼ੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ,
ਅਤੇ ਖੇਤਾਂ ਵਿੱਚ ਅੰਨ ਨਾ ਉਪਜੇ,
ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ,
ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,
ਫਿਰ ਵੀ ਮੈਂ ਯਾਹਵੇਹ ਵਿੱਚ ਅਨੰਦ ਅਤੇ ਮਗਨ ਹੋਵਾਗਾ,
ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਵਿੱਚ ਖੁਸ਼ੀ ਮਨਾਵਾਂਗਾ।
ਸਰਬਸ਼ਕਤੀਮਾਨ ਯਾਹਵੇਹ ਮੇਰੀ ਤਾਕਤ ਹੈ;
ਉਹ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਵਾਂਗ ਬਣਾਉਂਦਾ ਹੈ,
ਉਹ ਮੈਨੂੰ ਉਚਾਈਆਂ ਉੱਤੇ ਚੱਲਣ ਦੇ ਯੋਗ ਬਣਾਉਂਦਾ ਹੈ।
ਸੰਗੀਤ ਨਿਰਦੇਸ਼ਕ ਲਈ। ਮੇਰੇ ਤਾਰਾਂ ਵਾਲੇ ਸਾਜ਼ਾਂ ਤੇ।