A paixão de Cristo
A paixão de Cristo é o ato de amor supremo da história. Jesus sofreu voluntariamente a cruz, carregando os pecados da humanidade para nos dar vida eterna.
O caminho da cruz
Jesus sabia o que o aguardava. Mesmo em agonia, submeteu-se à vontade do Pai e caminhou resolutamente para o Calvário.
ਆਪਣੀ ਮੌਤ ਦੇ ਬਾਰੇ ਯਿਸ਼ੂ ਦੀ ਭਵਿੱਖਬਾਣੀ
ਉਸ ਸਮੇਂ ਯਿਸ਼ੂ ਆਪਣੇ ਚੇਲਿਆਂ ਨੂੰ ਦੱਸਣ ਲੱਗੇ, ਇਹ ਜ਼ਰੂਰੀ ਹੈ ਜੋ ਮੈਂ ਯੇਰੂਸ਼ਲੇਮ ਨੂੰ ਜਾਵਾਂ ਅਤੇ ਉੱਥੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੇ ਹੱਥੋਂ ਦੁੱਖ ਸਹਿਣ ਕਰਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਸਰੇ ਦਿਨ ਫਿਰ ਜੀ ਉੱਠਾਂ।
ਤਦ ਉਸ ਨੇ ਉਹਨਾਂ ਨੂੰ ਕਿਹਾ, "ਮੇਰੀ ਆਤਮਾ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੱਕ। ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।"
ਮਸੀਹ ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।
ਉਸ ਨੇ ਆਪਣੇ ਆਪ ਨੂੰ ਨੀਵਾਂ ਕਰ ਦਿੱਤਾ।
ਮੌਤ ਤੱਕ ਆਗਿਆਕਾਰੀ ਰਿਹਾ।
ਸਲੀਬ ਦੀ ਮੌਤ ਤੱਕ!
ਕਿਉਂਕਿ ਬੱਚੇ ਮਾਸ ਅਤੇ ਖੂਨ ਦੇ ਹੁੰਦੇ ਹਨ, ਉਸ ਨੇ ਵੀ ਉਹਨਾਂ ਦੀ ਮਨੁੱਖਤਾ ਵਿੱਚ ਸਾਂਝ ਕੀਤੀ ਤਾਂ ਜੋ ਉਸ ਦੀ ਮੌਤ ਨਾਲ ਉਹ ਉਸ ਦੀ ਸ਼ਕਤੀ ਨੂੰ ਤੋੜ ਦੇਵੇ ਜਿਸ ਕੋਲ ਮੌਤ ਦੀ ਸ਼ਕਤੀ ਹੈ ਅਰਥਾਤ ਦੁਸ਼ਟ, ਅਤੇ ਉਹਨਾਂ ਲੋਕਾਂ ਨੂੰ ਅਜ਼ਾਦ ਕਰੇ ਜੋ ਆਪਣੀ ਸਾਰੀ ਜ਼ਿੰਦਗੀ ਮੌਤ ਦੇ ਡਰ ਨਾਲ ਗੁਲਾਮੀ ਵਿੱਚ ਫਸੇ ਹੋਏ ਸਨ।
O sacrifício voluntário
Ninguém tirou a vida de Jesus — Ele a deu voluntariamente. Ele veio para servir e dar a sua vida em resgate por muitos.
ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣਾ ਜੀਵਨ ਦਿੰਦਾ ਹਾਂ, ਪਰ ਮੈਂ ਇਸ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹਾਂ। ਕੋਈ ਵੀ ਮੇਰੇ ਤੋਂ ਜਾਨ ਨਹੀਂ ਲੈਂਦਾ, ਪਰ ਮੈਂ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਦਿੰਦਾ ਹਾਂ। ਮੇਰੇ ਕੋਲ ਇਸ ਨੂੰ ਰੱਖਣ ਦਾ ਅਧਿਕਾਰ ਅਤੇ ਇਸ ਨੂੰ ਦੁਬਾਰਾ ਲੈਣ ਦਾ ਅਧਿਕਾਰ ਵੀ ਹੈ। ਇਹ ਹੁਕਮ ਮੈਨੂੰ ਮੇਰੇ ਪਿਤਾ ਵੱਲੋਂ ਮਿਲਿਆ ਹੈ।"
ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਪਰ ਸੇਵਾ ਕਰਨ ਲਈ ਆਇਆ ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।"
ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਯਿਸ਼ੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਝੂਠੀ ਗਵਾਹੀ ਲੱਭਦੇ ਸਨ। ਪਰ ਉਹਨਾਂ ਨੂੰ ਕੁਝ ਨਾ ਮਿਲਿਆ।
ਪਰ ਪਰਮੇਸ਼ਵਰ ਨੇ ਆਪਣੇ ਪਿਆਰ ਨੂੰ ਸਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਕਰਦੇ ਹਨ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।
ਇਸ ਲਈ ਤੁਸੀਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ, ਤੁਹਾਡੇ ਲਈ ਇੱਕ ਨਮੂਨਾ ਛੱਡ ਗਿਆ, ਤਾਂ ਜੋ ਤੁਸੀਂ ਉਸ ਦੇ ਕਦਮਾਂ ਤੇ ਚੱਲੋ।
"ਮਸੀਹ ਨੇ ਕੋਈ ਪਾਪ ਨਹੀਂ ਕੀਤਾ,
ਅਤੇ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਾ ਨਿੱਕਲੀ।"
ਜਦੋਂ ਉਨ੍ਹਾਂ ਨੇ ਉਸ ਦੀ ਬੇਇੱਜ਼ਤੀ ਕੀਤੀ, ਤਾਂ ਉਸ ਨੇ ਬਦਲਾ ਨਹੀਂ ਲਿਆ; ਦੁੱਖ ਝੱਲਦੇ ਹੋਏ ਵੀ ਉਸ ਨੇ ਕੋਈ ਸ਼ਬਦ ਨਹੀਂ ਬੋਲਿਆ। ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਸੌਂਪ ਦਿੱਤਾ ਜੋ ਨਿਰਪੱਖਤਾ ਨਾਲ ਨਿਆਂ ਕਰਦਾ ਹੈ। "ਉਸ ਨੇ ਆਪ ਹੀ ਸਾਡੇ ਪਾਪਾਂ ਨੂੰ ਆਪਣੇ ਸਰੀਰ ਉੱਤੇ ਲੈ ਕੇ ਸਲੀਬ ਤੇ ਚੁੱਕ ਲਏ, ਤਾਂ ਜੋ ਅਸੀਂ ਆਪਣੇ ਪਾਪਾਂ ਲਈ ਮਰ ਕੇ ਧਾਰਮਿਕਤਾ ਲਈ ਜੀ ਸਕੀਏ। ਉਸ ਦੇ ਜ਼ਖਮਾਂ ਨਾਲ ਤੁਸੀਂ ਚੰਗੇ ਕੀਤੇ ਗਏ ਹੋ।"
ਉਹ ਮਨੁੱਖਾਂ ਦੁਆਰਾ ਤੁੱਛ ਜਾਣਿਆ ਅਤੇ ਰੱਦਿਆ ਗਿਆ,
ਇੱਕ ਮਨੁੱਖ, ਦੁੱਖ ਅਤੇ ਦਰਦ ਤੋਂ ਜਾਣੂ ਸੀ।
ਉਸ ਵਰਗਾ ਜਿਸ ਤੋਂ ਲੋਕ ਆਪਣਾ ਮੂੰਹ ਲੁਕਾਉਂਦੇ ਹਨ
ਉਹ ਤੁੱਛ ਜਾਣਿਆ ਜਾਂਦਾ ਸੀ, ਅਤੇ ਅਸੀਂ ਉਸ ਦੀ ਕਦਰ ਨਾ ਕੀਤੀ।
ਸੱਚ-ਮੁੱਚ ਉਸ ਨੇ ਸਾਡੇ ਰੋਗ ਚੁੱਕ ਲਏ,
ਅਤੇ ਸਾਡੇ ਦੁੱਖ ਉਠਾਏ,
ਪਰ ਅਸੀਂ ਉਸ ਨੂੰ ਮਾਰਿਆ ਹੋਇਆ,
ਪਰਮੇਸ਼ਵਰ ਦਾ ਕੁੱਟਿਆ ਅਤੇ ਭੰਨਿਆ ਹੋਇਆ ਸਮਝਿਆ।
ਪਰ ਉਹ ਸਾਡੇ ਅਪਰਾਧਾਂ ਦੇ ਕਾਰਨ ਘਾਇਲ ਕੀਤਾ ਗਿਆ,
ਉਹ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ;
ਸਾਡੀ ਸ਼ਾਂਤੀ ਲਈ, ਉਸ ਉੱਤੇ ਸਜ਼ਾ ਲਾਗੂ ਹੋਈ,
ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਚੰਗੇ ਹੋਏ ਹਾਂ।