Palavras de conforto
Deus é o Deus de todo conforto. Ele consola os que choram, restaura os quebrantados e promete que a dor presente dará lugar à alegria eterna.
O Deus de toda consolação
Bendito seja o Deus e Pai de nosso Senhor Jesus Cristo, Pai das misericórdias e Deus de toda consolação, que nos consola em todas as tribulações.
ਪਰਮੇਸ਼ਵਰ ਦਾ ਧੰਨਵਾਦ ਕਰਨਾ
ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਦੀ ਉਸਤਤ ਹੋਵੇ, ਜਿਹੜਾ ਕਿਰਪਾ ਦਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ਵਰ ਹੈ। ਪਰਮੇਸ਼ਵਰ ਸਾਡੀਆ ਸਾਰੀਆਂ ਮੁਸ਼ਕਲਾਂ ਵਿੱਚ ਸਾਨੂੰ ਸ਼ਾਂਤੀ ਦਿੰਦਾ ਹੈ, ਤਾਂ ਜੋ ਅਸੀਂ ਉਸੇ ਸ਼ਾਂਤੀ ਨਾਲ ਦੂਸਰਿਆ ਨੂੰ ਦਿਲਾਸਾ ਦੇ ਸਕੀਏ ਜਿਹੜੀ ਅਸੀਂ ਪਰਮੇਸ਼ਵਰ ਤੋਂ ਪਾਈ ਹੈ।
ਪਰਮੇਸ਼ਵਰ ਦਾ ਧੰਨਵਾਦ ਕਰਨਾ
ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਦੀ ਉਸਤਤ ਹੋਵੇ, ਜਿਹੜਾ ਕਿਰਪਾ ਦਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ਵਰ ਹੈ। ਪਰਮੇਸ਼ਵਰ ਸਾਡੀਆ ਸਾਰੀਆਂ ਮੁਸ਼ਕਲਾਂ ਵਿੱਚ ਸਾਨੂੰ ਸ਼ਾਂਤੀ ਦਿੰਦਾ ਹੈ, ਤਾਂ ਜੋ ਅਸੀਂ ਉਸੇ ਸ਼ਾਂਤੀ ਨਾਲ ਦੂਸਰਿਆ ਨੂੰ ਦਿਲਾਸਾ ਦੇ ਸਕੀਏ ਜਿਹੜੀ ਅਸੀਂ ਪਰਮੇਸ਼ਵਰ ਤੋਂ ਪਾਈ ਹੈ। ਜਿਸ ਤਰ੍ਹਾਂ ਮਸੀਹ ਦੇ ਦੁੱਖਾਂ ਵਿੱਚ ਸਾਡਾ ਹਿੱਸਾ ਹੈ, ਉਸੇ ਤਰ੍ਹਾਂ ਮਸੀਹ ਦੇ ਦੁਆਰਾ ਸਾਡਾ ਦਿਲਾਸਾ ਵੀ ਬਹੁਤ ਹੈ। ਜੇ ਅਸੀਂ ਦੁੱਖ ਝੱਲਦੇ ਹਾਂ, ਤੇ ਇਹ ਤੁਹਾਡੇ ਆਰਾਮ ਅਤੇ ਮੁਕਤੀ ਲਈ ਹੈ; ਅਗਰ ਅਸੀਂ ਆਰਾਮ ਪਾਉਂਦੇ ਹਾਂ ਤਾਂ ਇਹ ਜਿਹੜਾ ਉਹਨਾਂ ਦੁੱਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜਿਹੜੇ ਦੁੱਖ ਅਸੀਂ ਝੱਲਦੇ ਹਾਂ। ਅਤੇ ਤੁਹਾਡੇ ਲਈ ਸਾਡੀ ਇਹ ਆਸ ਯਕੀਨਨ ਹੈ, ਕਿਉਂਕਿ ਅਸੀਂ ਜਾਣਦੇ ਹਾਂ ਜਿਸ ਤਰ੍ਹਾਂ ਤੁਸੀਂ ਸਾਡੇ ਦੁੱਖਾ ਵਿੱਚ ਸਾਂਝੀ ਹੋਵੇ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ।
ਜਿਸ ਤਰ੍ਹਾਂ ਮਸੀਹ ਦੇ ਦੁੱਖਾਂ ਵਿੱਚ ਸਾਡਾ ਹਿੱਸਾ ਹੈ, ਉਸੇ ਤਰ੍ਹਾਂ ਮਸੀਹ ਦੇ ਦੁਆਰਾ ਸਾਡਾ ਦਿਲਾਸਾ ਵੀ ਬਹੁਤ ਹੈ।
ਕਿਉਂਕਿ ਉਸ ਨੇ ਦੁੱਖੀ ਦੇ ਦੁੱਖ ਨੂੰ ਤੁੱਛ ਨਹੀਂ ਜਾਣਿਆ ਹੈ;
ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ
ਪਰ ਸਹਾਇਤਾ ਲਈ ਉਸ ਦੀ ਦੁਹਾਈ ਸੁਣੀ ਹੈ।
ਯਾਹਵੇਹ ਟੁੱਟੇ ਦਿਲ ਵਾਲੇ ਦੇ ਨੇੜੇ ਹੈ
ਅਤੇ ਕੁਚਲੇ ਆਤਮਾ ਵਾਲੇ ਲੋਕਾਂ ਨੂੰ ਬਚਾਉਂਦਾ ਹੈ।
Promessas de restauração
Deus sarará o quebrantado de coração e atará as suas feridas. Quem semeia em lágrimas, colherá com júbilo.
ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ
ਅਤੇ ਉਹਨਾਂ ਦੇ ਜ਼ਖਮਾਂ ਤੇ ਪੱਟੀ ਬੰਨ੍ਹਦਾ ਹੈ।
ਕਿਉਂਕਿ ਉਸਦਾ ਕ੍ਰੋਧ ਇੱਕ ਪਲ ਹੀ ਰਹਿੰਦਾ ਹੈ,
ਪਰ ਉਸਦੀ ਕਿਰਪਾ ਉਮਰ ਭਰ ਲਈ ਰਹਿੰਦੀ ਹੈ।
ਰੋਣਾ ਤਾਂ ਰਾਤ ਤੀਕ ਠਹਿਰ ਸਕਦਾ ਹੈ,
ਪਰ ਅਨੰਦ ਸਵੇਰ ਨੂੰ ਆਉਂਦਾ ਹੈ।
ਪਰਮੇਸ਼ਵਰ ਸਾਡੀ ਪਨਾਹ ਅਤੇ ਤਾਕਤ ਹੈ,
ਉਹ ਮੁਸੀਬਤ ਵਿੱਚ ਸਾਡਾ ਵੱਡਾ ਸਹਾਇਕ ਹੈ।
ਆਪਣੀਆਂ ਚਿੰਤਾਵਾਂ ਯਾਹਵੇਹ
ਉੱਤੇ ਸੁੱਟੋ ਅਤੇ ਉਹ ਤੁਹਾਨੂੰ ਸੰਭਾਲੇਗਾ;
ਉਹ ਧਰਮੀ ਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ।
ਮੇਰੇ ਦੁੱਖ ਨੂੰ ਦਰਜ ਕਰ;
ਮੇਰੇ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ,
ਕੀ ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?
ਯਾਹਵੇਹ ਕੁਚਲੇ ਹੋਇਆ ਲਈ ਪਨਾਹ ਹੈ,
ਮੁਸੀਬਤ ਦੇ ਸਮੇਂ ਵਿੱਚ ਇੱਕ ਗੜ੍ਹ ਵਾਂਗ ਹੈ।
ਯਾਹਵੇਹ ਮੇਰੀ ਚੱਟਾਨ, ਮੇਰਾ ਛੁਡਾਉਣ ਵਾਲਾ ਹੈ ਅਤੇ ਮੇਰਾ ਮੁਕਤੀਦਾਤਾ ਹੈ;
ਮੇਰਾ ਪਰਮੇਸ਼ਵਰ ਮੇਰੀ ਚੱਟਾਨ ਹੈ, ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ,
ਮੇਰੀ ਢਾਲ ਅਤੇ ਮੇਰੀ ਮੁਕਤੀ ਦਾ ਸਿੰਗ, ਅਤੇ ਮੇਰਾ ਗੜ੍ਹ ਹੈ।
Paz e descanso
Jesus disse: 'Vinde a mim, todos os cansados e sobrecarregados, e eu vos aliviarei.' A paz de Deus que excede todo entendimento guarda o coração.
"ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ।
"ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਤੋਂ ਸਿੱਖੋ ਕਿਉਂਕਿ ਮੈਂ ਮਨ ਦਾ ਕੋਮਲ ਅਤੇ ਨਮਰ ਹਾਂ ਅਤੇ ਤੁਸੀਂ ਆਪਣੀ ਆਤਮਾ ਲਈ ਆਰਾਮ ਪਾਓਗੇ।
ਮੁਬਾਰਕ ਹਨ ਉਹ ਜਿਹੜੇ ਸੋਗ ਕਰਦੇ ਹਨ,
ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ।
ਮੈਂ ਤੁਹਾਨੂੰ ਸ਼ਾਤੀ ਦਿੰਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਉਵੇਂ ਨਹੀਂ ਦਿੰਦਾ ਜਿਸ ਤਰ੍ਹਾਂ ਸੰਸਾਰ ਦਿੰਦਾ ਹੈ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਤੁਸੀਂ ਡਰਨਾ।
"ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋਂ। ਇਸ ਸੰਸਾਰ ਵਿੱਚ ਤੁਹਾਡੇ ਤੇ ਕਸ਼ਟ ਆਉਣਗੇ। ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।"
ਇਸੇ ਤਰ੍ਹਾਂ ਤੁਹਾਡੇ ਨਾਲ ਹੋਵੇਗਾ: ਹੁਣ ਤੁਹਾਡਾ ਸੋਗ ਦਾ ਸਮਾਂ ਆ ਗਿਆ ਹੈ। ਪਰ ਮੈਂ ਤੁਹਾਨੂੰ ਫਿਰ ਮਿਲਾਂਗਾ ਅਤੇ ਤੁਸੀਂ ਖੁਸ਼ ਹੋਵੋਂਗੇ ਅਤੇ ਕੋਈ ਵੀ ਤੁਹਾਡੀ ਖੁਸ਼ੀ ਨੂੰ ਨਹੀਂ ਖੋਹ ਸਕਦਾ।
ਕਿਸੇ ਵੀ ਚੀਜ਼ ਬਾਰੇ ਚਿੰਤਤ ਨਾ ਹੋਵੋ, ਪਰ ਹਰ ਸਥਿਤੀ ਵਿੱਚ, ਪ੍ਰਾਰਥਨਾ ਅਤੇ ਬੇਨਤੀ ਦੁਆਰਾ, ਧੰਨਵਾਦ ਦੇ ਨਾਲ, ਆਪਣੀਆਂ ਬੇਨਤੀਆਂ ਪਰਮੇਸ਼ਵਰ ਅੱਗੇ ਪੇਸ਼ ਕਰੋ।
ਅਤੇ ਪਰਮੇਸ਼ਵਰ ਦੀ ਸ਼ਾਂਤੀ, ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸ਼ੂ ਵਿੱਚ ਤੁਹਾਡੇ ਦਿਲਾਂ ਅਤੇ ਸੋਚਾਂ ਦੀ ਰਾਖੀ ਕਰੇਗੀ।
Esperança eterna
Deus enxugará toda lágrima. A dor presente é momentânea, mas a glória futura é eterna. O Senhor transforma luto em dança.
ਅਤੇ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਇਹ ਆਖਦੀ ਹੋਈ ਸੁਣੀ, "ਵੇਖੋ! ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਹੁਣ ਲੋਕਾਂ ਦੇ ਵਿੱਚਕਾਰ ਹੈ, ਅਤੇ ਪਰਮੇਸ਼ਵਰ ਉਹਨਾਂ ਦੇ ਨਾਲ ਰਹਿਣਗੇ। ਅਤੇ ਉਹ ਪਰਮੇਸ਼ਵਰ ਦੇ ਲੋਕ ਹੋਣਗੇ, ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ। ਅਤੇ ਉਹ ਉਹਨਾਂ ਦੀਆਂ ਅੱਖਾਂ ਵਿੱਚੋਂ ਸਾਰੇ ਹੰਝੂਆਂ ਨੂੰ ਸਾਫ਼ ਕਰੇਗਾ। ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ ਅਤੇ ਨਾ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ, ਕਿਉਂਕਿ ਪੁਰਾਣੀਆਂ ਗੱਲਾਂ ਹੁਣ ਜਾਂਦੀਆਂ ਰਹੀਆਂ ਹਨ।"
ਪਰਮੇਸ਼ਵਰ ਜਿਹੜੇ ਸਿੰਘਾਸਣ ਤੇ ਬਿਰਾਜਮਾਨ ਹਨ ਬੋਲੇ, "ਵੇਖੋ, ਮੈਂ ਸਭ ਕੁਝ ਨਵਾਂ ਬਣਾ ਰਿਹਾ ਹਾਂ!" ਤਦ ਉਹਨਾਂ ਨੇ ਬੋਲਿਆਂ, "ਲਿਖ, ਕਿਉਂ ਜੋ ਇਹ ਸ਼ਬਦ ਵਿਸ਼ਵਾਸਯੋਗ ਅਤੇ ਸੱਚੇ ਹਨ।"
ਉਮੀਦ ਦਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਸਾਰੀ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦੇਵੇ, ਤਾਂ ਜੋ ਤੁਸੀਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਮੀਦ ਵਿੱਚ ਭਰਪੂਰ ਹੋ ਸਕੋ।
ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਪਰ ਆਪਣੇ ਮਨ ਨੂੰ ਨਵੇਂ ਹੋਣ ਦੇ ਕਾਰਨ ਬਦਲੋ ਤਦ ਤੁਸੀਂ ਪਰਖ ਅਤੇ ਸਮਝ ਸਕਦੇ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ। ਉਸ ਦੀ ਚੰਗੀ, ਮਨਭਾਉਂਦੀ ਅਤੇ ਸੰਪੂਰਨ ਇੱਛਾ ਕੀ ਹੈ।
ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ,
ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ਵਰ ਹਾਂ,
ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ,
ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।
ਯਾਹਵੇਹ ਦੀ ਕਿਰਪਾ ਦਾ ਸਾਲ
ਯਾਹਵੇਹ ਦਾ ਆਤਮਾ ਮੇਰੇ ਉੱਤੇ ਹੈ,
ਕਿਉਂਕਿ ਯਾਹਵੇਹ ਨੇ ਮੈਨੂੰ ਮਸਹ ਕੀਤਾ ਹੈ,
ਤਾਂ ਜੋ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਵਾਂ।
ਉਸ ਨੇ ਮੈਨੂੰ ਟੁੱਟੇ ਦਿਲਾਂ ਨੂੰ ਬੰਨ੍ਹਣ ਲਈ,
ਬੰਦੀਆਂ ਲਈ ਅਜ਼ਾਦੀ ਦਾ ਐਲਾਨ ਕਰਨ ਲਈ
ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁਟਕਾਰਾ ਪਾਉਣ ਲਈ ਭੇਜਿਆ ਹੈ,
ਯਾਹਵੇਹ ਦੀ ਕਿਰਪਾ ਦੇ ਸਾਲ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ।
ਅਤੇ ਸਾਡੇ ਪਰਮੇਸ਼ਵਰ ਦਾ ਬਦਲਾ ਲੈਣ ਦਾ ਦਿਨ,
ਸਾਰੇ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ,
ਅਤੇ ਸੀਯੋਨ ਵਿੱਚ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ ਇਹ ਕਰਾਂ,
ਉਹਨਾਂ ਨੂੰ ਸੁਆਹ ਦੀ ਬਜਾਏ ਸੁੰਦਰਤਾ ਦਾ ਮੁਕਟ,
ਸੋਗ ਦੇ ਥਾਂ
ਖੁਸ਼ੀ ਦਾ ਤੇਲ ਲਾਵਾਂ,
ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ
ਨਿਰਾਸ਼ ਆਤਮਾ ਦੇ ਥਾਂ,
ਉਸਤਤ ਦਾ ਕੱਪੜਾ,
ਉਹ ਧਰਮ ਦੇ ਬਲੂਤ ਕਹਾਉਣਗੇ,
ਯਾਹਵੇਹ ਦੇ ਲਾਏ ਹੋਏ ਸਦਾਉਣਗੇ,
ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ।
ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ,
ਮੈਂ ਤੁਹਾਨੂੰ ਦਿਲਾਸਾ ਦੇਵਾਂਗਾ।
ਅਤੇ ਤੁਹਾਨੂੰ ਯੇਰੂਸ਼ਲੇਮ ਉੱਤੇ ਦਿਲਾਸਾ ਮਿਲੇਗਾ।"
Nunca sozinhos
Deus nunca nos abandona. Ele está ao nosso lado em cada vale, segura nossa mão e promete que o choro não durará para sempre.
ਯਾਹਵੇਹ ਆਪ ਤੁਹਾਡੇ ਅੱਗੇ-ਅੱਗੇ ਜਾਂਦਾ ਹੈ ਅਤੇ ਉਹ ਤੇਰੇ ਨਾਲ ਹੋਵੇਗਾ। ਉਹ ਨਾ ਤੈਨੂੰ ਕਦੇ ਛੱਡੇਗਾ ਅਤੇ ਨਾ ਹੀ ਕਦੇ ਤਿਆਗੇਗਾ। ਇਸ ਲਈ ਨਾ ਡਰ ਅਤੇ ਨਾ ਘਬਰਾ।"
ਆਪਣੀ ਜ਼ਿੰਦਗੀ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚ ਸੰਤੁਸ਼ਟ ਰਹੋ, ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ,
"ਮੈਂ ਤੈਨੂੰ ਕਦੇ ਨਹੀਂ ਛੱਡਾਂਗਾ;
ਅਤੇ ਮੈਂ ਤੈਨੂੰ ਕਦੇ ਨਹੀਂ ਤਿਆਗਾਂਗਾ।"
ਯਾਹਵੇਹ ਚੰਗਾ ਹੈ,
ਮੁਸੀਬਤ ਦੇ ਸਮੇਂ ਵਿੱਚ ਪਨਾਹ ਹੈ।
ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਵਿੱਚ ਭਰੋਸਾ ਰੱਖਦੇ ਹਨ,
ਯਾਹਵੇਹ ਤੇਰਾ ਪਰਮੇਸ਼ਵਰ ਤੇਰੇ ਨਾਲ ਹੈ,
ਸ਼ਕਤੀਸ਼ਾਲੀ ਯੋਧਾ ਜੋ ਬਚਾਉਂਣ ਵਾਲਾ ਹੈ।
ਉਹ ਤੇਰੇ ਵਿੱਚ ਬਹੁਤ ਪ੍ਰਸੰਨ ਹੋਵੇਗਾ।
ਆਪਣੇ ਪਿਆਰ ਵਿੱਚ ਉਹ ਤੈਨੂੰ ਨਹੀਂ ਝਿੜਕੇਗਾ,
ਪਰ ਗੀਤ ਗਾ ਕੇ ਤੇਰੇ ਉੱਤੇ ਖੁਸ਼ੀ ਮਨਾਏਗਾ।"
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਤੁਹਾਡੇ ਲਈ ਕਿਹੜੀਆਂ ਯੋਜਨਾਵਾਂ ਹਨ," ਯਾਹਵੇਹ ਦਾ ਵਾਕ ਹੈ, "ਤੁਹਾਨੂੰ ਖੁਸ਼ਹਾਲ ਕਰਨ ਦੀਆਂ ਯੋਜਨਾਵਾਂ ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ, ਤੁਹਾਨੂੰ ਉਮੀਦ ਅਤੇ ਭਵਿੱਖ ਦੇਣ ਦੀਆਂ ਯੋਜਨਾਵਾਂ।
ਇਸ ਲਈ, ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ: ਪੁਰਾਣੀਆ ਗੱਲਾਂ ਬੀਤ ਗਈਆਂ, ਉਹ ਹੁਣ ਨਵੀਆਂ ਹੋ ਗਈਆਂ।
ਇਸ ਲਈ ਫਿਰ, ਜਿਹੜੇ ਲੋਕ ਪਰਮੇਸ਼ਵਰ ਦੇ ਅਨੁਸਾਰ ਦੁੱਖ ਝੱਲਦੇ ਹਨ ਉਨ੍ਹਾਂ ਨੂੰ ਆਪਣੇ ਵਫ਼ਾਦਾਰ ਸਿਰਜਣਹਾਰ ਦੇ ਪ੍ਰਤੀ ਸਮਰਪਣ ਕਰਨਾ ਚਾਹੀਦਾ ਹੈ ਅਤੇ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਇਸ ਲਈ, ਆਪਣੇ ਆਪ ਨੂੰ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਨੀਵਾਂ ਕਰੋ, ਤਾਂ ਜੋ ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇਗਾ। ਆਪਣੀ ਸਾਰੀ ਚਿੰਤਾ ਪਰਮੇਸ਼ਵਰ ਉੱਤੇ ਸੁੱਟ ਦੇਵੋ ਕਿਉਂਕਿ ਉਹ ਤੁਹਾਡਾ ਫ਼ਿਕਰ ਕਰਦਾ ਹੈ।
ਭਾਵੇਂ ਮੈਂ ਹਨੇਰੇ ਨਾਲ ਭਰੀ ਹੋਈ ਘਾਟੀ
ਵਿੱਚੋਂ ਦੀ ਹੋ ਕੇ ਲੰਘਾਂ,
ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾਂ,
ਕਿਉਂਕਿ ਤੂੰ ਜੋ ਮੇਰੇ ਨਾਲ ਹੈ;
ਤੇਰੀ ਸੋਟੀ ਅਤੇ ਤੇਰੀ ਲਾਠੀ,
ਮੈਨੂੰ ਦਿਲਾਸਾ ਦਿੰਦੀਆ ਹਨ।
ਮੈਂ ਯਾਹਵੇਹ ਤੋਂ ਇੱਕੋ ਚੀਜ਼ ਮੰਗਦਾ ਹਾਂ,
ਇਹੀ ਮੇਰੀ ਚਾਹਤ ਹੈ:
ਕਿ ਮੈਂ ਆਪਣੇ ਜੀਵਨ ਦੇ ਸਾਰੇ ਦਿਨ
ਯਾਹਵੇਹ ਦੇ ਘਰ ਵਿੱਚ ਵੱਸਿਆ ਰਹਾਂ।
ਤਾਂ ਜੋ ਯਾਹਵੇਹ ਦੀ ਸੁੰਦਰਤਾ ਨੂੰ ਨਿਹਾਰਦਾ ਰਹਾਂ
ਅਤੇ ਉਸਨੂੰ ਉਸਦੇ ਹੈਕਲ ਵਿੱਚ ਭਾਲ ਸਕਾਂ।
ਕਿਉਂਕਿ ਮੁਸੀਬਤ ਦੇ ਦਿਨ
ਉਹ ਮੈਨੂੰ ਆਪਣੇ ਨਿਵਾਸ ਵਿੱਚ ਸੰਭਾਲੇਗਾ;
ਉਹ ਮੈਨੂੰ ਆਪਣੇ ਪਵਿੱਤਰ ਤੰਬੂ ਦੀ ਸ਼ਰਨ ਵਿੱਚ ਛੁਪਾਵੇਗਾ
ਅਤੇ ਮੈਨੂੰ ਚੱਟਾਨ ਉੱਤੇ ਉੱਚਾ ਕਰੇਗਾ।
ਮੇਰੇ ਦੁੱਖ ਵਿੱਚ ਮੇਰਾ ਦਿਲਾਸਾ ਇਹ ਹੈ:
ਕਿ ਤੇਰਾ ਵਾਅਦਾ ਮੇਰੀ ਜਾਨ ਦੀ ਰੱਖਿਆ ਕਰਦਾ ਹੈ।
ਨੀਵਿਆਂ ਨੂੰ ਉਹ ਉੱਪਰ ਬਿਠਾਉਂਦਾ ਹੈ,
ਅਤੇ ਸੋਗ ਕਰਨ ਵਾਲਿਆਂ ਨੂੰ ਸੁਰੱਖਿਆ ਵਿੱਚ ਉੱਚਾ ਕਰਦਾ ਹੈ।
ਯਿਸ਼ੂ ਨੇ ਜਵਾਬ ਦਿੱਤਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਅਜਿਹਾ ਕੋਈ ਵੀ ਨਹੀਂ ਜਿਸਨੇ ਮੇਰੇ ਲਈ ਅਤੇ ਖੁਸ਼ਖ਼ਬਰੀ ਦੀ ਖ਼ਾਤਰ ਆਪਣੇ ਪਰਿਵਾਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬੱਚਿਆਂ ਜਾਂ ਜਾਇਦਾਦ ਨੂੰ ਛੱਡ ਦਿੱਤਾ ਹੋਵੇ ਅਤੇ ਉਹ ਸੌ ਗੁਣਾ ਪ੍ਰਾਪਤ ਨਾ ਕਰੇ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਅਤੇ ਖੇਤ; ਸਤਾਏ ਜਾਣ ਦੇ ਨਾਲ ਅਤੇ ਆਉਣ ਵਾਲੇ ਯੁੱਗ ਵਿੱਚ ਸਦੀਪਕ ਜੀਵਨ।
ਅਤੇ ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਇੱਕ ਹੋਰ ਸਹਾਇਕ ਦੇਵੇਗਾ ਤਾਂ ਜੋ ਉਹ ਤੁਹਾਡੀ ਸਹਾਇਤਾ ਕਰੇ ਅਤੇ ਹਮੇਸ਼ਾ ਤੁਹਾਡੇ ਨਾਲ ਰਹੇ। ਉਹ ਸੱਚ ਦਾ ਆਤਮਾ ਹੈ। ਸੰਸਾਰ ਉਸ ਨੂੰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਉਹ ਉਸ ਨੂੰ ਵੇਖ ਨਹੀਂ ਸਕਦਾ ਅਤੇ ਨਾ ਉਸ ਨੂੰ ਜਾਣਦਾ ਹੈ। ਪਰ ਤੁਸੀਂ ਉਸ ਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਅੰਦਰ ਹੋਵੇਗਾ। ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗਾ; ਮੈਂ ਤੁਹਾਡੇ ਕੋਲ ਆਵਾਂਗਾ।