Palavras de consolo
A Bíblia é repleta de palavras de consolo para os aflitos. Deus está perto dos que sofrem e promete enxugar toda lágrima, renovar a esperança e restaurar o coração partido.
Deus está conosco
O Senhor é refúgio e fortaleza. Mesmo no vale da sombra da morte, não precisamos temer — Ele está ao nosso lado para nos consolar.
ਭਾਵੇਂ ਮੈਂ ਹਨੇਰੇ ਨਾਲ ਭਰੀ ਹੋਈ ਘਾਟੀ
ਵਿੱਚੋਂ ਦੀ ਹੋ ਕੇ ਲੰਘਾਂ,
ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾਂ,
ਕਿਉਂਕਿ ਤੂੰ ਜੋ ਮੇਰੇ ਨਾਲ ਹੈ;
ਤੇਰੀ ਸੋਟੀ ਅਤੇ ਤੇਰੀ ਲਾਠੀ,
ਮੈਨੂੰ ਦਿਲਾਸਾ ਦਿੰਦੀਆ ਹਨ।
ਯਾਹਵੇਹ ਮੇਰਾ ਚਾਨਣ ਅਤੇ ਮੇਰੀ ਮੁਕਤੀ ਹੈ;
ਮੈਂ ਕਿਸ ਤੋਂ ਡਰਾਂ?
ਯਾਹਵੇਹ ਮੇਰੀ ਜ਼ਿੰਦਗੀ ਦਾ ਗੜ੍ਹ ਹੈ;
ਮੈਂ ਕਿਸ ਤੋਂ ਡਰਾਂ?
ਯਾਹਵੇਹ ਕੁਚਲੇ ਹੋਇਆ ਲਈ ਪਨਾਹ ਹੈ,
ਮੁਸੀਬਤ ਦੇ ਸਮੇਂ ਵਿੱਚ ਇੱਕ ਗੜ੍ਹ ਵਾਂਗ ਹੈ।
ਮੈਂ ਯਾਹਵੇਹ ਤੋਂ ਇੱਕੋ ਚੀਜ਼ ਮੰਗਦਾ ਹਾਂ,
ਇਹੀ ਮੇਰੀ ਚਾਹਤ ਹੈ:
ਕਿ ਮੈਂ ਆਪਣੇ ਜੀਵਨ ਦੇ ਸਾਰੇ ਦਿਨ
ਯਾਹਵੇਹ ਦੇ ਘਰ ਵਿੱਚ ਵੱਸਿਆ ਰਹਾਂ।
ਤਾਂ ਜੋ ਯਾਹਵੇਹ ਦੀ ਸੁੰਦਰਤਾ ਨੂੰ ਨਿਹਾਰਦਾ ਰਹਾਂ
ਅਤੇ ਉਸਨੂੰ ਉਸਦੇ ਹੈਕਲ ਵਿੱਚ ਭਾਲ ਸਕਾਂ।
ਕਿਉਂਕਿ ਮੁਸੀਬਤ ਦੇ ਦਿਨ
ਉਹ ਮੈਨੂੰ ਆਪਣੇ ਨਿਵਾਸ ਵਿੱਚ ਸੰਭਾਲੇਗਾ;
ਉਹ ਮੈਨੂੰ ਆਪਣੇ ਪਵਿੱਤਰ ਤੰਬੂ ਦੀ ਸ਼ਰਨ ਵਿੱਚ ਛੁਪਾਵੇਗਾ
ਅਤੇ ਮੈਨੂੰ ਚੱਟਾਨ ਉੱਤੇ ਉੱਚਾ ਕਰੇਗਾ।
ਕਿਉਂ ਜੋ ਤੂੰ ਮੇਰੀ ਉਮੀਦ ਹੈ, ਸਰਬਸ਼ਕਤੀਮਾਨ ਯਾਹਵੇਹ,
ਮੇਰੀ ਜਵਾਨੀ ਤੋਂ ਹੀ ਮੇਰਾ ਤੇਰੇ ਭਰੋਸਾ ਹੈ।
Consolação e esperança
Deus consola os humildes e exalta os abatidos. Ele nunca nos desamparará.
ਯਾਹਵੇਹ ਆਪ ਤੁਹਾਡੇ ਅੱਗੇ-ਅੱਗੇ ਜਾਂਦਾ ਹੈ ਅਤੇ ਉਹ ਤੇਰੇ ਨਾਲ ਹੋਵੇਗਾ। ਉਹ ਨਾ ਤੈਨੂੰ ਕਦੇ ਛੱਡੇਗਾ ਅਤੇ ਨਾ ਹੀ ਕਦੇ ਤਿਆਗੇਗਾ। ਇਸ ਲਈ ਨਾ ਡਰ ਅਤੇ ਨਾ ਘਬਰਾ।"
ਉਹਨਾਂ ਤੋਂ ਨਾ ਡਰੋ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਖੁਦ ਤੁਹਾਡੇ ਲਈ ਲੜੇਗਾ।"
ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਤੇ ਹੌਸਲਾ ਰੱਖ, ਨਾ ਡਰ ਅਤੇ ਨਾ ਹੀ ਨਿਰਾਸ਼ ਹੋ, ਕਿਉਂਕਿ ਯਾਹਵੇਹ ਜਿੱਥੇ ਵੀ ਤੂੰ ਜਾਏਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇਗਾ।"
ਨੀਵਿਆਂ ਨੂੰ ਉਹ ਉੱਪਰ ਬਿਠਾਉਂਦਾ ਹੈ,
ਅਤੇ ਸੋਗ ਕਰਨ ਵਾਲਿਆਂ ਨੂੰ ਸੁਰੱਖਿਆ ਵਿੱਚ ਉੱਚਾ ਕਰਦਾ ਹੈ।
ਸਾਡਾ ਪ੍ਰਭੂ ਯਿਸ਼ੂ ਮਸੀਹ ਖੁਦ ਅਤੇ ਸਾਡਾ ਪਿਤਾ ਪਰਮੇਸ਼ਵਰ, ਜਿਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੀ ਕਿਰਪਾ ਨਾਲ ਸਾਨੂੰ ਸਦੀਪਕ ਉਤਸ਼ਾਹ ਅਤੇ ਚੰਗੀ ਉਮੀਦ ਦਿੱਤੀ,
Descanso e renovação
Bem-aventurados os que choram, pois serão consolados. A Bíblia nos convida a descansar nos braços do Pai e encontrar paz para a alma.
ਮੁਬਾਰਕ ਹਨ ਉਹ ਜਿਹੜੇ ਸੋਗ ਕਰਦੇ ਹਨ,
ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ।
ਇਸ ਲਈ, ਆਪਣੇ ਆਪ ਨੂੰ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਨੀਵਾਂ ਕਰੋ, ਤਾਂ ਜੋ ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇਗਾ। ਆਪਣੀ ਸਾਰੀ ਚਿੰਤਾ ਪਰਮੇਸ਼ਵਰ ਉੱਤੇ ਸੁੱਟ ਦੇਵੋ ਕਿਉਂਕਿ ਉਹ ਤੁਹਾਡਾ ਫ਼ਿਕਰ ਕਰਦਾ ਹੈ।
ਮੈਨੂੰ ਆਪਣੀ ਚੰਗਿਆਈ ਦੀ ਨਿਸ਼ਾਨੀ ਦੇ,
ਤਾਂ ਜੋ ਮੇਰੇ ਵੈਰੀ ਇਸ ਨੂੰ ਵੇਖ ਕੇ ਸ਼ਰਮਿੰਦਾ ਹੋਣ,
ਕਿਉਂਕਿ ਹੇ ਯਾਹਵੇਹ, ਤੂੰ ਮੇਰੀ ਸਹਾਇਤਾ ਕੀਤੀ ਹੈ ਅਤੇ ਮੈਨੂੰ ਦਿਲਾਸਾ ਦਿੱਤਾ ਹੈ।
ਤੇਰਾ ਅਟੁੱਟ ਪਿਆਰ ਮੇਰੇ ਲਈ ਦਿਲਾਸਾ ਹੋਵੇ,
ਆਪਣੇ ਸੇਵਕ ਨਾਲ ਕੀਤੇ ਵਾਅਦੇ ਅਨੁਸਾਰ।
ਜਦੋਂ ਤੁਸੀਂ ਲੇਟ ਜਾਓਗੇ, ਤੁਸੀਂ ਨਾ ਡਰੋਗੇ;
ਜਦੋਂ ਤੁਸੀਂ ਲੇਟੋਗੇ, ਤੁਹਾਡੀ ਨੀਂਦ ਮਿੱਠੀ ਹੋਵੇਗੀ।
ਹਰ ਕੰਮ ਦਾ ਇੱਕ ਸਮਾਂ ਹੈ
ਹਰ ਕੰਮ ਦਾ ਇੱਕ ਸਮਾਂ ਹੈ,
ਅਤੇ ਅਕਾਸ਼ ਦੇ ਹੇਠਾਂ ਹਰ ਕੰਮ ਲਈ ਇੱਕ ਸਮਾਂ ਹੈ।
ਇੱਕ ਜੰਮਣ ਦਾ ਸਮਾਂ ਅਤੇ ਇੱਕ ਮਰਨ ਦਾ ਸਮਾਂ ਹੈ,
ਇੱਕ ਲਾਉਣ ਦਾ ਸਮਾਂ ਅਤੇ ਇੱਕ ਪੁੱਟਣ ਸਮਾਂ,
ਇੱਕ ਮਾਰਨ ਦਾ ਸਮਾਂ ਅਤੇ ਇੱਕ ਚੰਗਾ ਕਰਨ ਦਾ ਸਮਾਂ,
ਇੱਕ ਢਾਉਣ ਦਾ ਸਮਾਂ ਅਤੇ ਇੱਕ ਬਣਾਉਣ ਦਾ ਸਮਾਂ,
ਇੱਕ ਰੋਣ ਦਾ ਸਮਾਂ ਅਤੇ ਇੱਕ ਹੱਸਣ ਦਾ ਸਮਾਂ, ਇੱਕ ਸੋਗ ਕਰਨ ਦਾ ਸਮਾਂ ਅਤੇ ਇੱਕ ਨੱਚਣ ਦਾ ਸਮਾਂ,
ਇੱਕ ਪੱਥਰਾਂ ਨੂੰ ਖਿੰਡਾਉਣ ਦਾ ਸਮਾਂ ਅਤੇ ਇੱਕ ਇਕੱਠਾ ਕਰਨ ਦਾ ਸਮਾਂ,
ਇੱਕ ਗਲੇ ਲਗਾਉਣ ਦਾ ਸਮਾਂ ਅਤੇ ਇੱਕ ਗਲ਼ ਲੱਗਣ ਤੋਂ ਦੂਰ ਰਹਿਣ ਦਾ ਸਮਾਂ,
ਇੱਕ ਲੱਭਣ ਦਾ ਸਮਾਂ ਅਤੇ ਇੱਕ ਗੁਆਉਣ ਦਾ ਸਮਾਂ,
ਇੱਕ ਰੱਖਣ ਦਾ ਸਮਾਂ ਅਤੇ ਇੱਕ ਸੁੱਟਣ ਦਾ ਸਮਾਂ,
ਇੱਕ ਪਾੜਨ ਦਾ ਸਮਾਂ ਅਤੇ ਇੱਕ ਸੁਧਾਰਨ ਦਾ ਸਮਾਂ,
ਇੱਕ ਚੁੱਪ ਰਹਿਣ ਦਾ ਸਮਾਂ ਅਤੇ ਇੱਕ ਬੋਲਣ ਦਾ ਸਮਾਂ,
ਇੱਕ ਪਿਆਰ ਕਰਨ ਦਾ ਸਮਾਂ ਅਤੇ ਇੱਕ ਨਫ਼ਰਤ ਕਰਨ ਦਾ ਸਮਾਂ,
ਇੱਕ ਯੁੱਧ ਦਾ ਸਮਾਂ ਅਤੇ ਇੱਕ ਸ਼ਾਂਤੀ ਦਾ ਸਮਾਂ।