Publicidade

Tiago 3

ਜੀਭ ਨੂੰ ਕਾਬੂ ਵਿੱਚ ਰੱਖਣਾ

1 ਹੇ ਮੇਰੇ ਸਾਥੀ ਵਿਸ਼ਵਾਸੀਓ, ਤੁਹਾਡੇ ਵਿੱਚੋਂ ਬਹੁਤੇ ਉਪਦੇਸ਼ਕ ਨਾ ਬਣਨ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਜੋ ਉਪਦੇਸ਼ਕ ਹਾਂ, "ਉਪਦੇਸ਼ਕਾਂ ਦਾ ਦੂਜਿਆਂ ਨਾਲੋਂ ਸਖ਼ਤ ਨਿਆਂ ਕੀਤਾ ਜਾਵੇਗਾ," 2 ਅਸੀਂ ਸਾਰੇ ਕਈ ਤਰੀਕਿਆਂ ਨਾਲ ਠੋਕਰ ਖਾਂਦੇ ਹਾਂ। ਕੋਈ ਵੀ ਜਿਹੜਾ ਕਦੀ ਬਚਨ ਵਿੱਚ ਭੁੱਲ ਨਹੀਂ ਕਰਦਾ ਉਹ ਸੰਪੂਰਨ ਹੈ, ਉਹ ਆਪਣੇ ਪੂਰੇ ਸਰੀਰ ਨੂੰ ਠੱਲ੍ਹ ਪਾਉਣ ਦੇ ਯੋਗ ਹੁੰਦਾ ਹੈ।

3 ਜਦੋਂ ਅਸੀਂ ਘੋੜਿਆਂ ਦੇ ਮੂੰਹ ਵਿੱਚ ਲਗਾਮਾਂ ਪਾਉਂਦੇ ਹਾਂ ਤਾਂ ਜੋ ਉਹ ਸਾਡੇ ਵੱਸ ਵਿੱਚ ਰਹਿਣ, ਤੇ ਅਸੀਂ ਉਹਨਾਂ ਦੇ ਸਰੀਰ ਨੂੰ ਮੋੜ ਸਕਦੇ ਹਾਂ। 4 ਜਾਂ ਜਹਾਜ਼ਾਂ ਨੂੰ ਉਦਾਹਰਣ ਵਜੋਂ ਵੇਖੀਏ। ਹਾਲਾਂਕਿ ਉਹ ਇੰਨੇ ਵੱਡੇ ਹੁੰਦੇ ਹਨ ਅਤੇ ਤੇਜ਼ ਹਵਾਵਾਂ ਨਾਲ ਚਲਾਏ ਜਾਂਦੇ ਹਨ, ਉਨ੍ਹਾਂ ਨੂੰ ਚਾਲਕ ਇੱਕ ਬਹੁਤ ਹੀ ਛੋਟੀ ਜਿਹੀ ਪਤਵਾਰ ਨਾਲ ਜਿੱਥੇ ਵੀ ਲੈ ਜਾਣਾ ਚਾਹੁੰਦਾ ਮੋੜ ਲੈਦਾ ਹੈ। 5 ਇਸੇ ਤਰ੍ਹਾਂ, ਜੀਭ ਸਰੀਰ ਦਾ ਇੱਕ ਛੋਟਾ ਜਿਹਾ ਅੰਗ ਹੈ, ਪਰ ਇਹ ਬਹੁਤ ਸ਼ੇਖੀ ਮਾਰਦੀ ਹੈ। ਵਿਚਾਰ ਕਰੋ ਕਿ ਇੱਕ ਛੋਟੀ ਜਿਹੀ ਚੰਗਿਆੜੀ ਨਾਲ ਕਿੰਨੇ ਵੱਡੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ। 6 ਜੀਭ ਵੀ ਅੱਗ ਵਰਗੀ ਹੈ, ਸਰੀਰ ਦੇ ਅੰਗਾਂ ਵਿੱਚ ਬੁਰਾਈ ਦੀ ਦੁਨੀਆਂ ਜੀਭ ਹੈ, ਇਹ ਸਾਰੇ ਸਰੀਰ ਨੂੰ ਭ੍ਰਿਸ਼ਟ ਕਰਦੀ ਹੈ, ਆਪਣੇ ਜੀਵਨ-ਚੱਕਰ ਦੇ ਪੂਰੇ ਰਾਹ ਨੂੰ ਅੱਗ ਲਗਾਉਂਦੀ ਹੈ, ਅਤੇ ਖੁਦ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ।

7 ਹਰ ਪ੍ਰਕਾਰ ਦੇ ਜਾਨਵਰਾਂ, ਪੰਛੀਆਂ, ਸੱਪਾਂ ਅਤੇ ਸਮੁੰਦਰੀ ਜੀਵਾਂ ਨੂੰ ਮਨੁੱਖਜਾਤੀ ਦੁਆਰਾ ਕਾਬੂ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਵੀ ਗਿਆ ਹੈ, 8 ਪਰ ਕੋਈ ਵੀ ਮਨੁੱਖ ਜੀਭ ਨੂੰ ਕਾਬੂ ਨਹੀਂ ਕਰ ਸਕਦਾ। ਇਹ ਇੱਕ ਚੰਚਲ ਬੁਰਾਈ ਹੈ, ਜੋ ਨਾਸ਼ ਕਰਨ ਵਾਲੇ ਜ਼ਹਿਰ ਨਾਲ ਭਰੀ ਹੋਈ ਹੈ।

9 ਜੀਭ ਨਾਲ ਅਸੀਂ ਆਪਣੇ ਪ੍ਰਭੂ ਸਾਡੇ ਪਿਤਾ ਦੀ ਉਸਤਤ ਕਰਦੇ ਹਾਂ, ਅਤੇ ਇਸ ਦੇ ਨਾਲ ਅਸੀਂ ਉਨ੍ਹਾਂ ਮਨੁੱਖਾਂ ਨੂੰ ਸਰਾਪ ਦਿੰਦੇ ਹਾਂ, ਜੋ ਪਰਮੇਸ਼ਵਰ ਦੇ ਸਰੂਪ ਉੱਤੇ ਬਣਾਏ ਗਏ ਹਨ। 10 ਉਸੇ ਮੂੰਹ ਵਿੱਚੋਂ ਪ੍ਰਸ਼ੰਸਾ ਅਤੇ ਸਰਾਪ ਨਿਕਲਦੇ ਹਨ। ਹੇ ਮੇਰੇ ਭਰਾਵੋ ਅਤੇ ਭੈਣੋ, ਇਹ ਗੱਲਾਂ ਇਸੇ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ। 11 ਕੀ ਇੱਕ ਹੀ ਝਰਨੇ ਤੋਂ ਮਿੱਠਾ ਪਾਣੀ ਅਤੇ ਖਾਰਾ ਪਾਣੀ ਦੋਵੇਂ ਵਹਿ ਸਕਦੇ ਹਨ? 12 ਹੇ ਮੇਰੇ ਭਰਾਵੋ ਅਤੇ ਭੈਣੋ, ਕੀ ਇਹ ਹੋ ਸਕਦਾ ਹੈ ਕਿ ਹੰਜ਼ੀਰ ਦੇ ਬੂਟੇ ਨੂੰ ਜ਼ੈਤੂਨ ਦਾ ਫ਼ਲ ਜਾਂ ਅੰਗੂਰੀ ਵੇਲ ਨੂੰ ਹੰਜ਼ੀਰ ਲੱਗ ਸਕਦੇ ਹਨ? ਉਸੇ ਤਰ੍ਹਾਂ ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ।

ਦੋ ਤਰ੍ਹਾਂ ਦੀ ਬੁੱਧੀ

13 ਤੁਹਾਡੇ ਵਿੱਚੋਂ ਕੌਣ ਬੁੱਧੀਮਾਨ ਅਤੇ ਸਮਝਦਾਰ ਹੈ? ਜੋ ਅਜਿਹਾ ਹੋਵੇ ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਤੋਂ ਉਸ ਨਰਮਾਈ ਨਾਲ ਵਿਖਾਵੇ ਜੋ ਬੁੱਧ ਨਾਲ ਪੈਦਾ ਹੁੰਦੀ ਹੈ। 14 ਪਰ ਜੇ ਤੁਸੀਂ ਆਪਣੇ ਦਿਲਾਂ ਵਿੱਚ ਕੌੜੀ ਈਰਖਾ ਅਤੇ ਸੁਆਰਥੀ ਇੱਛਾ ਰੱਖਦੇ ਹੋ, ਤਾਂ ਇਸ ਬਾਰੇ ਸ਼ੇਖੀ ਨਾ ਮਾਰੋ ਜਾਂ ਸੱਚਾਈ ਤੋਂ ਇਨਕਾਰ ਨਾ ਕਰੋ। 15 ਅਜਿਹੀ "ਬੁੱਧ" ਸਵਰਗ ਤੋਂ ਨਹੀਂ ਉਤਰਦੀ ਪਰ ਧਰਤੀ ਉੱਤੇ, ਬੁੱਧੀਹੀਣ ਅਤੇ ਸ਼ੈਤਾਨੀ ਹੈ। 16 ਕਿਉਂਕਿ ਜਿੱਥੇ ਤੁਸੀਂ ਈਰਖਾ ਅਤੇ ਸੁਆਰਥੀ ਇੱਛਾ ਰੱਖਦੇ ਹੋ, ਉੱਥੇ ਤੁਹਾਨੂੰ ਵਿਕਾਰ ਅਤੇ ਹਰ ਭੈੜੀ ਆਦਤ ਮਿਲਦੀ ਹੈ।

17 ਪਰ ਜਿਹੜੀ ਬੁੱਧ ਸਵਰਗ ਤੋਂ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਪਵਿੱਤਰ ਹੁੰਦੀ ਹੈ; ਫਿਰ ਸ਼ਾਂਤੀ-ਪਸੰਦ, ਵਿਚਾਰਸ਼ੀਲ, ਅਧੀਨਤਾ, ਦਯਾ ਅਤੇ ਚੰਗੇ ਫ਼ਲ ਨਾਲ ਭਰਪੂਰ, ਨਿਰਪੱਖ ਅਤੇ ਨਿਸ਼ਕਪਟ ਹੁੰਦੀ ਹੈ। 18 ਮੇਲ ਮਿਲਾਪ ਕਰਵਾਉਣ ਵਾਲਾ ਵਿਅਕਤੀ ਸ਼ਾਂਤੀ ਦੇ ਬੀਜ ਦੁਆਰਾ ਧਾਰਮਿਕਤਾ ਦੀ ਉਪਜ ਇਕੱਠੀ ਕਰਦਾ ਹੈ।

Veja também

Publicidade
Tiago
Ver todos os capítulos de Tiago
Bíblia Online Bíblia Online

Bíblia Online • Versão: 2026-06-15_21-32-39-