Publicidade

Tiago 4

ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ

1 ਤੁਹਾਡੇ ਵਿੱਚ ਲੜਾਈਆਂ ਅਤੇ ਝਗੜੇ ਦਾ ਕਾਰਨ ਕੀ ਹੈ? ਕੀ ਉਹ ਤੁਹਾਡੀਆਂ ਇੱਛਾਵਾਂ ਤੋਂ ਨਹੀਂ ਆਉਂਦੇ ਜੋ ਤੁਹਾਡੇ ਅੰਦਰ ਲੜਦੇ ਹਨ? 2 ਤੁਹਾਡੀ ਇੱਛਾ ਹੈ ਪਰ ਤੁਹਾਡੇ ਕੋਲ ਨਹੀਂ ਹੈ, ਇਸ ਲਈ ਤੁਸੀਂ ਮਾਰ ਦਿੰਦੇ ਹੋ। ਤੁਸੀਂ ਲੋਭ ਕਰਦੇ ਹੋ ਪਰ ਜੋ ਤੁਸੀਂ ਚਾਹੁੰਦੇ ਹੋ ਉਹ ਪ੍ਰਾਪਤ ਨਹੀਂ ਕਰ ਸਕਦੇ, ਇਸ ਲਈ ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ। ਤੁਹਾਡੇ ਕੋਲ ਨਹੀਂ ਹੈ ਕਿਉਂਕਿ ਤੁਸੀਂ ਪਰਮੇਸ਼ਵਰ ਤੋਂ ਨਹੀਂ ਮੰਗਦੇ। 3 ਜਦੋਂ ਤੁਸੀਂ ਪਰਮੇਸ਼ਵਰ ਕੋਲੋ ਮੰਗਦੇ ਹੋ, ਤੁਹਾਨੂੰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਤੁਸੀਂ ਬੁਰੀ ਨੀਤ ਨਾਲ ਮੰਗਦੇ ਹੋ, ਤਾਂ ਜੋ ਤੁਸੀਂ ਉਸ ਨੂੰ ਆਪਣੀਆਂ ਭੋਗ ਬਿਲਾਸਾਂ ਤੇ ਖਰਚ ਕਰ ਸਕੋ।

4 ਹੇ ਬੇਵਫ਼ਾ ਲੋਕੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਦੋਸਤੀ ਕਰਨਾ ਪਰਮੇਸ਼ਵਰ ਨਾਲ ਵੈਰ ਕਰਨਾ ਹੈ? ਇਸ ਲਈ, ਜੋ ਕੋਈ ਵੀ ਸੰਸਾਰ ਦਾ ਦੋਸਤ ਬਣਨ ਦੀ ਚੋਣ ਕਰਦਾ ਹੈ ਉਹ ਪਰਮੇਸ਼ਵਰ ਦਾ ਦੁਸ਼ਮਣ ਬਣ ਜਾਂਦਾ ਹੈ। 5 ਜਾਂ ਕੀ ਤੁਸੀਂ ਸੋਚਦੇ ਹੋ ਕਿ ਪਵਿੱਤਰ ਸ਼ਾਸਤਰ ਬਿਨਾਂ ਕਿਸੇ ਕਾਰਨ ਦੇ ਕਹਿੰਦਾ ਹੈ ਕਿ ਉਹ ਈਰਖਾ ਨਾਲ ਉਸ ਪਵਿੱਤਰ ਆਤਮਾ ਦੀ ਇੱਛਾ ਰੱਖਦਾ ਹੈ ਜਿਸ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ? 6 ਪਰ ਪਰਮੇਸ਼ਵਰ ਸਾਨੂੰ ਵਧੇਰੇ ਕਿਰਪਾ ਦਿੰਦਾ ਹੈ। ਇਸੇ ਲਈ ਪਵਿੱਤਰ ਸ਼ਾਸਤਰ ਕਹਿੰਦਾ ਹੈ:

"ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ

ਪਰ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ।"

7 ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ। ਦੁਸ਼ਟ ਦਾ ਸਾਹਮਣਾ ਕਰੋ, ਅਤੇ ਉਹ ਤੁਹਾਡੇ ਅੱਗੋਂ ਭੱਜ ਜਾਵੇਗਾ। 8 ਪਰਮੇਸ਼ਵਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਧੋਵੋ ਅਤੇ ਆਪਣੇ ਦਿਲਾਂ ਨੂੰ ਸ਼ੁੱਧ ਕਰੋ, ਤੁਸੀਂ ਜੋ ਦੋਗਲੇ ਹੋ 9 ਦੁੱਖੀ ਹੋਵੋ, ਸੋਗ ਕਰੋ ਅਤੇ ਰੋਵੋ। ਆਪਣੇ ਹਾਸੇ ਨੂੰ ਸੋਗ ਅਤੇ ਆਪਣੀ ਖੁਸ਼ੀ ਨੂੰ ਉਦਾਸੀ ਵਿੱਚ ਬਦਲੋ। 10 ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਨੀਵਾਂ ਕਰੋ, ਅਤੇ ਉਹ ਤੁਹਾਨੂੰ ਉੱਚਾ ਕਰੇਗਾ।

11 ਹੇ ਭਰਾਵੋ ਅਤੇ ਭੈਣੋ, ਇੱਕ-ਦੂਜੇ ਦੀ ਨਿੰਦਿਆ ਨਾ ਕਰੋ। ਜਿਹੜਾ ਵੀ ਕੋਈ ਆਪਣੇ ਭਰਾ ਜਾਂ ਭੈਣ ਦੇ ਵਿਰੁੱਧ ਬੋਲਦਾ ਹੈ ਅਤੇ ਉਸ ਤੇ ਦੋਸ਼ ਲਾਉਂਦਾ ਹੈ ਉਹ ਬਿਵਸਥਾ ਦੇ ਵਿਰੁੱਧ ਬੋਲਦਾ ਹੈ। ਅਤੇ ਪਰਮੇਸ਼ਵਰ ਦੀ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ। ਪਰ ਜੇ ਤੂੰ ਪਰਮੇਸ਼ਵਰ ਦੀ ਬਿਵਸਥਾ ਤੇ ਦੋਸ਼ ਲਾਉਂਦਾ ਹੈ ਤਾਂ ਤੁਸੀਂ ਬਿਵਸਥਾ ਉੱਤੇ ਚੱਲਣ ਵਾਲੇ ਨਹੀਂ ਸਗੋਂ ਦੋਸ਼ ਲਾਉਣ ਵਾਲੇ ਬਣੇ। 12 ਇੱਥੇ ਸਿਰਫ ਇੱਕ ਬਿਵਸਥਾ ਦੇਣ ਵਾਲਾ ਅਤੇ ਨਿਆਈਂ ਹੈ, ਪਰਮੇਸ਼ਵਰ ਹੈ ਜੋ ਬਚਾਉਂਦਾ ਅਤੇ ਨਸ਼ਟ ਕਰਨ ਦੇ ਯੋਗ ਹੈ। ਪਰ ਤੁਸੀਂ ਆਪਣੇ ਗੁਆਂਢੀ ਦਾ ਨਿਆਂ ਕਰਨ ਵਾਲੇ ਕੌਣ ਹੋ?

ਕੱਲ ਬਾਰੇ ਸ਼ੇਖੀ ਮਾਰਨਾ

13 ਹੁਣ ਸੁਣੋ, ਤੁਸੀਂ ਜੋ ਕਹਿੰਦੇ ਹੋ, "ਅੱਜ ਜਾਂ ਕੱਲ੍ਹ ਅਸੀਂ ਇਸ ਜਾਂ ਉਸ ਸ਼ਹਿਰ ਵਿੱਚ ਜਾਵਾਂਗੇ, ਉੱਥੇ ਇੱਕ ਸਾਲ ਬਿਤਾਵਾਂਗੇ, ਕਾਰੋਬਾਰ ਕਰਾਂਗੇ ਅਤੇ ਪੈਸਾ ਕਮਾਵਾਂਗੇ।" 14 ਕਿਉਂ ਜੋ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਵੇਗਾ। ਤੁਹਾਡੀ ਜ਼ਿੰਦਗੀ ਕੀ ਹੈ? ਤੁਸੀਂ ਇੱਕ ਭਾਫ਼ ਹੋ ਜੋ ਥੋੜ੍ਹੀ ਦੇਰ ਲਈ ਪ੍ਰਗਟ ਹੁੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ। 15 ਇਸ ਦੀ ਬਜਾਏ, ਤੁਹਾਨੂੰ ਇਹ ਕਹਿਣਾ ਚਾਹੀਦਾ ਹੈ, "ਜੇ ਇਹ ਪ੍ਰਭੂ ਦੀ ਇੱਛਾ ਹੋਵੇ, ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ।" 16 ਜਿਵੇਂ ਕਿ ਇਹ ਹੈ, ਤੁਸੀਂ ਆਪਣੀਆਂ ਹੰਕਾਰੀ ਯੋਜਨਾਵਾਂ ਉੱਤੇ ਘੁੰਮਡ ਕਰਦੇ ਹੋ। ਅਜਿਹੀਆਂ ਸਾਰੀਆਂ ਸ਼ੇਖੀਆਂ ਮਾਰਨਾ ਬੁਰਾਈ ਹੈ। 17 ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।

Veja também

Publicidade
Tiago
Ver todos os capítulos de Tiago
Bíblia Online Bíblia Online

Bíblia Online • Versão: 2026-06-15_21-32-39-