Publicidade

Jó 17

1 ਮੇਰੀ ਆਤਮਾ ਟੁੱਟ ਗਈ ਹੈ,

ਮੇਰੇ ਦਿਨ ਘੱਟ ਗਏ ਹਨ,

ਕਬਰ ਮੇਰੀ ਉਡੀਕ ਕਰ ਰਹੀ ਹੈ।

2 ਯਕੀਨਨ ਮਖੌਲ ਮੈਨੂੰ ਘੇਰਦਾ ਹੈ;

ਮੇਰੀ ਨਿਗਾਹ ਉਹਨਾਂ ਦੀ ਦੁਸ਼ਮਣੀ ਉੱਤੇ ਟਿਕੀ ਹੋਈ ਹੈ।

3 "ਹੇ ਪਰਮੇਸ਼ਵਰ, ਤੂੰ ਹੀ ਮੇਰੀ ਜ਼ਮਾਨਤ ਕਰ,

ਹੋਰ ਕੌਣ ਮੇਰੀ ਸੁਰੱਖਿਆ ਕਰੇਗਾ?

4 ਤੂੰ ਉਹਨਾਂ ਦੇ ਮਨਾਂ ਨੂੰ ਸਮਝ ਲਈ ਬੰਦ ਕਰ ਦਿੱਤਾ ਹੈ।

ਇਸ ਲਈ ਤੂੰ ਉਹਨਾਂ ਨੂੰ ਜਿੱਤਣ ਨਹੀਂ ਦੇਵੇਗਾ।

5 ਜਿਹੜਾ ਆਪਣੇ ਮਿੱਤਰ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ,

ਉਹਨਾਂ ਦੇ ਬੱਚਿਆਂ ਦੀਆਂ ਅੱਖਾਂ ਅੰਨ੍ਹੀਆਂ ਹੋ ਜਾਣਗੀਆਂ।

6 "ਪਰਮੇਸ਼ਵਰ ਨੇ ਮੈਨੂੰ ਸਾਰਿਆਂ ਲਈ ਇੱਕ ਮਿਹਣਾ ਬਣਾਇਆ ਹੈ,

ਇੱਕ ਅਜਿਹਾ ਆਦਮੀ ਜਿਸ ਦੇ ਮੂੰਹ ਉੱਤੇ ਲੋਕ ਥੁੱਕਦੇ ਹਨ।

7 ਮੇਰੀਆਂ ਅੱਖਾਂ ਗਮ ਦੇ ਕਾਰਨ ਧੁੰਦਲੀਆਂ ਹੋ ਗਈਆਂ ਹਨ;

ਅਤੇ ਮੇਰੇ ਸਾਰੇ ਅੰਗ ਇੱਕ ਪਰਛਾਵੇਂ ਵਾਂਗੂੰ ਹੋ ਗਏ ਹਨ।

8 ਇਮਾਨਦਾਰ ਲੋਕ ਇਸ ਤੋਂ ਘਬਰਾ ਜਾਂਦੇ ਹਨ;

ਨਿਰਦੋਸ਼ਾਂ ਨੂੰ ਅਧਰਮੀ ਦੇ ਵਿਰੁੱਧ ਭੜਕ ਉੱਠਦੇ ਹਨ।

9 ਫਿਰ ਵੀ, ਧਰਮੀ ਆਪਣੇ ਰਾਹਾਂ ਨੂੰ ਫੜੀ ਰੱਖਣਗੇ,

ਅਤੇ ਜਿਹੜੇ ਸਾਫ਼ ਹੱਥਾਂ ਵਾਲੇ ਹਨ ਮਜ਼ਬੂਤ ਹੋਣਗੇ।

10 "ਪਰ ਆਓ, ਤੁਸੀਂ ਸਾਰੇ, ਦੁਬਾਰਾ ਕੋਸ਼ਿਸ਼ ਕਰੋ!

ਮੈਨੂੰ ਤੁਹਾਡੇ ਵਿੱਚੋਂ ਕੋਈ ਸਿਆਣਾ ਆਦਮੀ ਨਹੀਂ ਮਿਲੇਗਾ।

11 ਮੇਰੇ ਦਿਨ ਬੀਤ ਗਏ, ਮੇਰੀਆਂ ਯੋਜਨਾਵਾਂ ਟੁੱਟ ਗਈਆਂ।

ਫਿਰ ਵੀ ਮੇਰੇ ਦਿਲ ਦੀਆਂ ਇੱਛਾਵਾਂ

12 ਰਾਤ ਨੂੰ ਦਿਨ ਵਿੱਚ ਬਦਲੋ;

ਹਨੇਰੇ ਦੇ ਚਿਹਰੇ ਵਿੱਚ ਚਾਨਣ ਨੇੜੇ ਹੈ।

13 ਜੇਕਰ ਮੈਂ ਇੱਕੋ ਆਸ ਰੱਖਦਾ ਕਿ ਕਬਰ ਮੇਰਾ ਘਰ ਹੈ,

ਜੇਕਰ ਮੈਂ ਹਨੇਰੇ ਦੇ ਖੇਤਰ ਵਿੱਚ ਆਪਣਾ ਬਿਸਤਰਾ ਵਿਛਾ ਦੇਵਾਂ,

14 ਜੇਕਰ ਮੈਂ ਭ੍ਰਿਸ਼ਟਾਚਾਰ ਨੂੰ ਕਹਾਂ, ‘ਤੂੰ ਮੇਰਾ ਪਿਤਾ ਹੈ,’

ਅਤੇ ਕੀੜੇ ਨੂੰ, ‘ਮੇਰੀ ਮਾਂ’ ਜਾਂ ‘ਮੇਰੀ ਭੈਣ,’

15 ਫੇਰ ਮੇਰੀ ਆਸ ਕਿੱਥੇ ਹੈ,

ਕੌਣ ਮੇਰੇ ਲਈ ਕੋਈ ਆਸ ਵੇਖ ਸਕਦਾ ਹੈ?

16 ਕੀ ਇਹ ਮੌਤ ਦੇ ਦਰਵਾਜ਼ੇ ਤੱਕ ਹੇਠਾਂ ਜਾਵੇਗਾ?

ਕੀ ਅਸੀਂ ਇਕੱਠੇ ਮਿੱਟੀ ਵਿੱਚ ਉਤਰਾਂਗੇ?"

Veja também

Publicidade
Bíblia Online Bíblia Online

Bíblia Online • Versão: 2026-06-19_11-20-24-