Pular para o conteúdo
Publicidade

ਅੱਯੋਬ 41

1 "ਕੀ ਤੂੰ ਲਿਵਯਾਥਾਨ ਨੂੰ ਮੱਛੀ ਦੀ ਹੁੱਕ ਨਾਲ ਖਿੱਚ ਸਕਦਾ ਹੈ

ਜਾਂ ਰੱਸੀ ਨਾਲ ਉਸਦੀ ਜੀਭ ਨੂੰ ਬੰਨ੍ਹ ਸਕਦਾ ਹੈ?

2 ਕੀ ਤੂੰ ਇਸ ਦੇ ਨੱਕ ਵਿੱਚ ਰੱਸੀ ਪਾ ਸਕਦਾ ਹੈ

ਜਾਂ ਇਸ ਦੇ ਜਬਾੜੇ ਨੂੰ ਹੁੱਕ ਨਾਲ ਵਿੰਨ੍ਹ ਸਕਦਾ ਹੈ?

3 ਕੀ ਇਹ ਤੇਰੇ ਤੋਂ ਰਹਿਮ ਦੀ ਭੀਖ ਮੰਗਦਾ ਰਹੇਗਾ?

ਕੀ ਇਹ ਤੇਰੇ ਨਾਲ ਕੋਮਲ ਸ਼ਬਦਾਂ ਨਾਲ ਗੱਲ ਕਰੇਗਾ?

4 ਕੀ ਇਹ ਤੇਰੇ ਨਾਲ ਇਕਰਾਰਨਾਮਾ ਕਰੇਗਾ

ਕਿ ਤੂੰ ਇਸ ਨੂੰ ਜੀਵਨ ਭਰ ਲਈ ਆਪਣਾ ਗੁਲਾਮ ਬਣਾ ਲਵੇ?

5 ਕੀ ਤੂੰ ਉਸ ਨਾਲ ਪੰਛੀ ਵਾਂਗ ਖੇਡ ਸਕਦਾ ਹੈ

ਜਾਂ ਇਸਨੂੰ ਆਪਣੇ ਘਰ ਦੀਆਂ ਮੁਟਿਆਰਾਂ ਲਈ ਬੰਨ ਕੇ ਰੱਖੇਗਾ?

6 ਕੀ ਵਪਾਰੀ ਇਸ ਲਈ ਵਪਾਰ ਕਰਨਗੇ?

ਕੀ ਉਹ ਇਸ ਨੂੰ ਵਪਾਰੀਆਂ ਵਿੱਚ ਵੰਡ ਦੇਣਗੇ?

7 ਕੀ ਤੂੰ ਇਸ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈ,

ਜਾਂ ਇਸ ਦੇ ਸਿਰ ਨੂੰ ਮੱਛੀਆਂ ਫੜਨ ਵਾਲੇ ਤ੍ਰਿਸੂਲਾਂ ਨਾਲ?

8 ਜੇ ਤੂੰ ਇਸ ਉੱਤੇ ਹੱਥ ਰੱਖੇ,

ਤੂੰ ਸੰਘਰਸ਼ ਨੂੰ ਯਾਦ ਰੱਖੇਗਾ ਦੁਬਾਰਾ ਕਦੇ ਨਹੀਂ ਕਰੇਗਾ!

9 ਉਸਨੂੰ ਫੜਨ ਦੀ ਆਸ ਰੱਖਣੀ ਵਿਅਰਥ ਹੈ;

ਉਸਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ।

10 ਕੋਈ ਵੀ ਇਸ ਨੂੰ ਜਗਾਉਣ ਲਈ ਇੰਨਾ ਕਰੜਾ ਨਹੀਂ ਹੈ।

ਤਾਂ ਮੇਰੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?

11 ਮੇਰੇ ਵਿਰੁੱਧ ਕਿਸ ਨੇ ਦਾਅਵਾ ਕੀਤਾ ਹੈ ਕਿ ਮੈਨੂੰ ਭੁਗਤਾਨ ਕਰਨਾ ਚਾਹੀਦਾ ਹੈ?

ਅਕਾਸ਼ ਦੇ ਹੇਠਾਂ ਸਭ ਕੁਝ ਮੇਰਾ ਹੈ।

12 "ਮੈਂ ਲਿਵਯਾਥਾਨ ਦੇ ਅੰਗ,

ਇਸਦੀ ਤਾਕਤ ਅਤੇ ਇਸ ਦੇ ਸੁੰਦਰ ਰੂਪ ਬਾਰੇ ਗੱਲ ਕਰਨ ਵਿੱਚ ਅਸਫ਼ਲ ਨਹੀਂ ਹੋਵਾਂਗਾ।

13 ਕੌਣ ਇਸ ਦਾ ਉੱਪਰਲਾ ਲਿਬਾਸ ਉਤਾਰ ਸਕਦਾ ਹੈ?

ਇਸ ਦੇ ਦੋਹਰੇ ਕਵਚ ਨੂੰ ਕੌਣ ਪਾਰ ਕਰ ਸਕਦਾ ਹੈ?

14 ਇਸ ਦੇ ਮੂੰਹ ਦੇ ਦਰਵਾਜ਼ੇ ਖੋਲ੍ਹਣ ਦੀ ਹਿੰਮਤ ਕੌਣ ਕਰਦਾ ਹੈ,

ਉਸਦੇ ਦੰਦਾਂ ਦਾ ਘੇਰਾ ਭਿਆਨਕ ਹੈ?

15 ਉਸਦੇ ਛਿਲਕੇ ਦੀਆਂ ਧਾਰੀਆਂ ਉਸਦਾ ਘਮੰਡ ਹਨ

ਇਹ ਕੱਸ ਕੇ ਮੋਹਰ ਨਾਲ ਜੋੜੀਆਂ ਗਈਆਂ ਹਨ;

16 ਉਹ ਇੱਕ ਦੂਸਰੇ ਦੇ ਐਨੇ ਨੇੜੇ ਹਨ

ਕਿ ਕੋਈ ਹਵਾ ਵਿਚਕਾਰ ਨਹੀਂ ਲੰਘ ਸਕਦੀ।

17 ਉਹ ਇੱਕ-ਦੂਜੇ ਨਾਲ-ਨਾਲ ਜੁੜੇ ਹੋਏ ਹਨ;

ਉਹ ਇਕੱਠੇ ਜੁੜੇ ਹੋਏ ਹਨ ਅਤੇ ਵੱਖ ਨਹੀਂ ਕੀਤੇ ਜਾ ਸਕਦੇ ਹਨ।

18 ਇਸ ਦੇ ਛਿੱਕਣ ਨਾਲ ਰੌਸ਼ਨੀ ਦੀਆਂ ਲਪਟਾਂ ਨਿਕਲਦੀਆਂ ਹਨ;

ਇਸ ਦੀਆਂ ਅੱਖਾਂ ਸਵੇਰ ਦੀਆਂ ਕਿਰਨਾਂ ਵਰਗੀਆਂ ਹਨ।

19 ਇਸ ਦੇ ਮੂੰਹ ਵਿੱਚੋਂ ਲਾਟਾਂ ਦੀ ਧਾਰਾ;

ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ ਹਨ।

20 ਧੂੰਆਂ ਇਸ ਦੀਆਂ ਨਾਸਾਂ ਵਿੱਚੋਂ ਨਿਕਲਦਾ ਹੈ

ਜਿਵੇਂ ਕਿ ਬਲਦੇ ਕਾਨੇ ਉੱਤੋਂ ਜਾਂ ਉਬਲਦੇ ਘੜੇ ਵਿੱਚੋਂ।

21 ਇਸ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ,

ਅਤੇ ਇਸ ਦੇ ਮੂੰਹ ਵਿੱਚੋਂ ਅੱਗ ਦੀਆਂ ਅੰਗਾਰੀਆਂ ਨਿਕਲਦੀਆਂ ਹਨ।

22 ਤਾਕਤ ਇਸ ਦੀ ਗਰਦਨ ਵਿੱਚ ਰਹਿੰਦੀ ਹੈ;

ਨਿਰਾਸ਼ਾ ਇਸਦੇ ਅੱਗੇ ਪਹਿਲਾਂ ਹੀ ਆ ਜਾਂਦੀ ਹੈ।

23 ਇਸ ਦੇ ਮਾਸ ਦੀਆਂ ਤਹਿਆਂ ਕੱਸ ਕੇ ਜੁੜੀਆਂ ਹੋਈਆਂ ਹਨ;

ਉਹ ਹਿੱਲ ਨਹੀਂ ਸਕਦੀਆਂ ਹਨ।

24 ਇਸ ਦੀ ਛਾਤੀ ਚੱਟਾਨ ਵਾਂਗ ਸਖ਼ਤ ਹੈ,

ਚੱਕੀ ਦੇ ਹੇਠਲੇ ਪੁੜੇ ਵਾਂਗ ਸਖ਼ਤ ਹੈ।

25 ਜਦੋਂ ਪਰਮੇਸ਼ਵਰ ਉੱਠਦਾ ਹੈ, ਸ਼ਕਤੀਸ਼ਾਲੀ ਡਰ ਜਾਂਦੇ ਹਨ;

ਇਸਦੇ ਡਰ ਦੇ ਮਾਰੇ ਕੰਬ ਉੱਠਦੇ ਹਨ।

26 ਜਿਹੜੀ ਤਲਵਾਰ ਉਸ ਤੱਕ ਪਹੁੰਚਦੀ ਹੈ, ਉਸ ਦਾ ਕੋਈ ਅਸਰ ਨਹੀਂ ਹੁੰਦਾ,

ਨਾ ਹੀ ਬਰਛੀ, ਨਾ ਭਾਲਾ ਨਾ ਨੇਜਾ।

27 ਉਹ ਦੇ ਸਾਹਮਣੇ ਲੋਹਾ ਤੂੜੀ ਵਾਂਗ

ਅਤੇ ਪਿੱਤਲ ਸੜੀ ਹੋਈ ਲੱਕੜ ਵਾਂਗ ਹੈ।

28 ਤੀਰ ਇਸ ਨੂੰ ਦੌੜਾ ਨਹੀਂ ਸਕਦੇ;

ਗੁਲੇਲ ਦੇ ਪੱਥਰ ਇਸ ਲਈ ਤਿਣਕੇ ਦੇ ਪੱਥਰ ਵਰਗੇ ਹਨ।

29 ਲਾਠੀਆਂ ਉਸ ਲਈ ਸੁੱਕੇ ਹੋਏ ਕਾਨੇ ਵਰਗੀਆਂ ਹਨ;

ਬਰਛੇ ਦੀ ਆਵਾਜ਼ ਸੁਣ ਕੇ ਉਹ ਹੱਸਣ ਲੱਗ ਪੈਂਦਾ ਹੈ।

30 ਇਸ ਦੇ ਹੇਠਲੇ ਪਾਸੇ ਤੇਜ਼ ਠੀਕਰਿਆਂ ਵਰਗਾ ਹੈ,

ਇਸ ਤਰ੍ਹਾਂ ਲਗਦਾ ਜਿਵੇਂ ਚਿੱਕੜ ਉੱਤੇ ਫਲ੍ਹਾਂ ਫੇਰਦਾ ਹੈ।

31 ਉਹ ਸਾਗਰ ਨੂੰ ਪਾਣੀ ਵਾਂਗ ਉਬਾਲਦਾ ਹੈ

ਅਤੇ ਸਮੁੰਦਰ ਨੂੰ ਅਤਰ ਦੇ ਬਰਤਨ ਵਾਂਗ ਭੜਕਾਉਂਦਾ ਹੈ।

32 ਇਹ ਆਪਣੇ ਪਿੱਛੇ ਇੱਕ ਚਮਕਦਾਰ ਰਾਹ ਛੱਡਦਾ ਹੈ;

ਕੋਈ ਸੋਚੇਗਾ ਕਿ ਡੂੰਘਾਈ ਉੱਤੇ ਚਿੱਟੇ ਵਾਲ ਆਏ ਹੋਣ।

33 ਧਰਤੀ ਉੱਤੇ ਕੋਈ ਵੀ ਇਸ ਦੇ ਬਰਾਬਰ ਨਹੀਂ ਹੈ,

ਉਹ ਬਿਨ੍ਹਾਂ ਡਰ ਤੋਂ ਸਿਰਜਿਆ ਗਿਆ ਹੈ।

34 ਉਹ ਹਰੇਕ ਹੰਕਾਰੀ ਨੂੰ ਵੇਖਦਾ ਹੈ;

ਉਹ ਸਾਰੇ ਹੰਕਾਰੀ ਲੋਕਾਂ ਦਾ ਰਾਜਾ ਹੈ।"

Estes versículos te tocaram? Ore agora!

+581 estão orando agora.

Junte-se à corrente de oração.