Pular para o conteúdo
Publicidade

ਅੱਯੋਬ 25

ਬਿਲਦਦ

1 ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ:

2 "ਦਬਦਬਾ ਅਤੇ ਡਰ ਪਰਮੇਸ਼ਵਰ ਦਾ ਹੈ;

ਉਹ ਸਵਰਗ ਦੀਆਂ ਉਚਾਈਆਂ ਵਿੱਚ ਵਿਵਸਥਾ ਕਾਇਮ ਕਰਦਾ ਹੈ।

3 ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ?

ਅਤੇ ਕੌਣ ਹੈ ਜਿਸ ਦੇ ਉੱਤੇ ਉਸਦਾ ਚਾਨਣ ਨਹੀਂ ਪੈਂਦਾ ਹੈ?

4 ਤਾਂ ਫਿਰ ਇੱਕ ਪ੍ਰਾਣੀ ਪਰਮੇਸ਼ਵਰ ਦੇ ਅੱਗੇ ਧਰਮੀ ਕਿਵੇਂ ਹੋ ਸਕਦਾ ਹੈ?

ਔਰਤ ਤੋਂ ਜੰਮਿਆ ਹੋਇਆ ਪਵਿੱਤਰ ਕਿਵੇਂ ਹੋ ਸਕਦਾ ਹੈ?

5 ਜੇ ਚੰਨ ਵੀ ਚਮਕੀਲਾ ਨਹੀਂ ਹੈ

ਅਤੇ ਤਾਰੇ ਵੀ ਉਸ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ ਹਨ,

6 ਫਿਰ ਮਨੁੱਖ ਕੀ ਹੈ, ਉਹ ਤਾਂ ਸਿਰਫ ਇੱਕ ਕੀੜਾ ਹੈ,

ਇੱਕ ਮਨੁੱਖ, ਜੋ ਸਿਰਫ ਇੱਕ ਕੀੜਾ ਹੈ!"

Estes versículos te tocaram? Ore agora!

+581 estão orando agora.

Junte-se à corrente de oração.