Publicidade

Jó 23

ਅੱਯੋਬ

1 ਫਿਰ ਅੱਯੋਬ ਨੇ ਜਵਾਬ ਦਿੱਤਾ:

2 "ਅੱਜ ਵੀ ਮੇਰੀ ਸ਼ਿਕਾਇਤ ਕੌੜੀ ਹੈ;

ਮੇਰੇ ਹਾਉਂਕੇ ਭਰਨ ਦੇ ਬਾਵਜੂਦ ਉਸਦਾ ਹੱਥ ਭਾਰਾ ਹੈ।

3 ਕਾਸ਼ ਮੈਨੂੰ ਪਤਾ ਹੁੰਦਾ ਕਿ ਉਸਨੂੰ ਕਿੱਥੇ ਲੱਭਣਾ ਹੈ;

ਕਾਸ਼ ਮੈਂ ਉਸ ਦੇ ਰਹਿਣ ਵਾਲੇ ਸਥਾਨ ਤੇ ਜਾ ਸਕਦਾ!

4 ਮੈਂ ਉਸ ਅੱਗੇ ਆਪਣਾ ਪੱਖ ਬਿਆਨ ਕਰਾਂਗਾ

ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਾਂਗਾ।

5 ਮੈਂ ਜਾਣਾਂਗਾ ਕਿ ਉਹ ਮੈਨੂੰ ਕੀ ਜਵਾਬ ਦੇਵੇਗਾ,

ਅਤੇ ਵਿਚਾਰ ਕਰਾਂਗਾ ਕਿ ਉਹ ਮੈਨੂੰ ਕੀ ਕਹੇਗਾ।

6 ਕੀ ਉਹ ਜ਼ੋਰਦਾਰ ਢੰਗ ਨਾਲ ਮੇਰਾ ਵਿਰੋਧ ਕਰੇਗਾ?

ਨਹੀਂ, ਉਹ ਮੇਰੇ ਵਿਰੁੱਧ ਦੋਸ਼ ਨਹੀਂ ਲਾਵੇਗਾ।

7 ਉੱਥੇ ਨੇਕ ਜਨ ਉਸਦੇ ਨਾਲ ਵਾਦ-ਵਿਵਾਦ ਕਰਦੇ ਹਨ,

ਅਤੇ ਉੱਥੇ ਮੈਂ ਆਪਣੇ ਨਿਆਂਕਾਰ ਤੋਂ ਸਦਾ ਲਈ ਛੁਟਕਾਰਾ ਪਾਵਾਂਗਾ।

8 "ਪਰ ਜੇ ਮੈਂ ਪੂਰਬ ਵੱਲ ਜਾਵਾਂ, ਤਾਂ ਉਹ ਉੱਥੇ ਨਹੀਂ ਹੈ;

ਜੇ ਮੈਂ ਪੱਛਮ ਵੱਲ ਜਾਵਾਂ, ਤਾਂ ਮੈਨੂੰ ਉਹ ਨਹੀਂ ਮਿਲਦਾ।

9 ਜਦੋਂ ਉਹ ਉੱਤਰ ਵਿੱਚ ਕੰਮ ਤੇ ਹੁੰਦਾ ਹੈ, ਮੈਂ ਉਸਨੂੰ ਨਹੀਂ ਦੇਖਦਾ;

ਜਦੋਂ ਉਹ ਦੱਖਣ ਵੱਲ ਮੁੜਦਾ ਹੈ, ਤਾਂ ਮੈਨੂੰ ਉਸ ਦੀ ਕੋਈ ਝਲਕ ਨਹੀਂ ਮਿਲਦੀ।

10 ਪਰ ਉਹ ਮੇਰੇ ਰਾਹਾਂ ਨੂੰ ਜਾਣਦਾ ਹੈ;

ਜਦੋਂ ਉਸ ਨੇ ਮੈਨੂੰ ਪਰਖਿਆ, ਮੈਂ ਸੋਨੇ ਵਾਂਗੂੰ ਬਾਹਰ ਆਵਾਂਗਾ।

11 ਮੇਰੇ ਪੈਰਾਂ ਨੇ ਉਸ ਦੇ ਕਦਮਾਂ ਦੀ ਪਾਲਣਾ ਕੀਤੀ ਹੈ;

ਮੈਂ ਬਿਨਾਂ ਮੁੜੇ ਉਹ ਦੇ ਰਾਹ ਤੁਰਿਆ ਰਿਹਾ।

12 ਮੈਂ ਉਸ ਦੇ ਬੁੱਲ੍ਹਾਂ ਦੇ ਹੁਕਮਾਂ ਤੋਂ ਨਹੀਂ ਹਟਿਆ;

ਮੈਂ ਉਸ ਦੇ ਮੂੰਹ ਦੇ ਬਚਨਾਂ ਨੂੰ ਆਪਣੀ ਰੋਜ਼ੀ ਰੋਟੀ ਨਾਲੋਂ ਵੱਧ ਕੀਮਤੀ ਰੱਖਿਆ ਹੈ।

13 "ਪਰ ਪਰਮੇਸ਼ਵਰ ਇਕੱਲਾ ਖੜ੍ਹਾ ਹੈ ਅਤੇ ਕੌਣ ਉਸਦਾ ਵਿਰੋਧ ਕਰ ਸਕਦਾ ਹੈ?

ਉਹ ਜੋ ਚਾਹੁੰਦਾ ਹੈ ਉਹ ਕਰਦਾ ਹੈ।

14 ਉਹ ਮੇਰੇ ਵਿਰੁੱਧ ਆਪਣਾ ਫ਼ਰਮਾਨ ਲਾਗੂ ਕਰਦਾ ਹੈ,

ਅਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਉਸ ਕੋਲ ਅਜੇ ਵੀ ਹਨ।

15 ਇਸ ਲਈ ਮੈਂ ਉਸ ਦੇ ਅੱਗੇ ਡਰਦਾ ਹਾਂ;

ਜਦੋਂ ਮੈਂ ਇਹ ਸਭ ਸੋਚਦਾ ਹਾਂ, ਮੈਂ ਉਸ ਤੋਂ ਡਰਦਾ ਹਾਂ।

16 ਪਰਮੇਸ਼ਵਰ ਨੇ ਮੇਰੇ ਦਿਲ ਨੂੰ ਬੇਹੋਸ਼ ਕਰ ਦਿੱਤਾ ਹੈ;

ਸਰਵਸ਼ਕਤੀਮਾਨ ਨੇ ਮੈਨੂੰ ਡਰਾਇਆ ਹੈ।

17 ਫਿਰ ਵੀ ਮੈਂ ਹਨੇਰੇ ਦੁਆਰਾ ਚੁੱਪ ਨਹੀਂ ਹਾਂ,

ਸੰਘਣੇ ਹਨੇਰੇ ਦੁਆਰਾ ਜੋ ਮੇਰੇ ਚਿਹਰੇ ਨੂੰ ਢੱਕਦਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-19_11-20-24-