Publicidade

Jó 37

1 "ਇਸ ਤੇ ਮੇਰਾ ਦਿਲ ਧੜਕਦਾ ਹੈ

ਅਤੇ ਆਪਣੀ ਜਗ੍ਹਾ ਤੋਂ ਉੱਛਲਦਾ।

2 ਸੁਣੋ! ਉਸ ਦੀ ਆਵਾਜ਼ ਦੀ ਗਰਜ ਸੁਣੋ,

ਉਸ ਦੇ ਮੂੰਹ ਵਿੱਚੋਂ ਗੂੰਜ ਉੱਠਦੀ ਹੈ।

3 ਉਹ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਦੇ ਹੇਠਾਂ ਉਤਾਰਦਾ ਹੈ

ਅਤੇ ਇਸਨੂੰ ਧਰਤੀ ਦੇ ਸਿਰੇ ਤੱਕ ਭੇਜਦਾ ਹੈ।

4 ਉਸ ਤੋਂ ਬਾਅਦ ਉਸ ਦੀ ਦਹਾੜ ਦੀ ਆਵਾਜ਼ ਆਉਂਦੀ ਹੈ;

ਉਹ ਆਪਣੀ ਸ਼ਾਨਦਾਰ ਆਵਾਜ਼ ਨਾਲ ਗਰਜਦਾ ਹੈ।

ਜਦੋਂ ਉਸਦੀ ਆਵਾਜ਼ ਗੂੰਜਦੀ ਹੈ,

ਉਹ ਕੁਝ ਵੀ ਪਿੱਛੇ ਨਹੀਂ ਰੱਖਦਾ।

5 ਪਰਮੇਸ਼ਵਰ ਦੀ ਆਵਾਜ਼ ਸ਼ਾਨਦਾਰ ਤਰੀਕਿਆਂ ਨਾਲ ਗਰਜਦੀ ਹੈ;

ਉਹ ਸਾਡੀ ਸਮਝ ਤੋਂ ਬਾਹਰ ਮਹਾਨ ਕੰਮ ਕਰਦਾ ਹੈ।

6 ਉਹ ਬਰਫ਼ ਨੂੰ ਕਹਿੰਦਾ ਹੈ, ‘ਧਰਤੀ ਉੱਤੇ ਡਿੱਗ ਜਾ,’

ਅਤੇ ਮੀਂਹ ਨੂੰ ਕਹਿੰਦਾ ਹੈ, ‘ਜ਼ਬਰਦਸਤ ਵਰਖਾ ਹੋ ਜਾ।’

7 ਉਹ ਸਾਰੇ ਲੋਕਾਂ ਨੂੰ ਉਹਨਾਂ ਦੀ ਮਿਹਨਤ ਤੋਂ ਰੋਕ ਦਿੰਦਾ ਹੈ,

ਤਾਂ ਜੋ ਹਰ ਕੋਈ ਜੋ ਉਸਨੇ ਬਣਾਇਆ ਹੈ ਉਸਦੇ ਕੰਮ ਨੂੰ ਜਾਣ ਸਕੇ।

8 ਜਾਨਵਰ ਢੱਕ ਲੈਂਦੇ ਹਨ;

ਉਹ ਆਪਣੇ ਡੇਰਿਆਂ ਵਿੱਚ ਰਹਿੰਦੇ ਹਨ।

9 ਹਨੇਰੀ ਆਪਣੇ ਕਮਰੇ ਵਿੱਚੋਂ ਬਾਹਰ ਆਉਂਦੀ ਹੈ,

ਚੱਲਦੀਆਂ ਹਵਾਵਾਂ ਨਾਲ ਠੰਡ ਹੁੰਦੀ ਹੈ।

10 ਪਰਮੇਸ਼ਵਰ ਦਾ ਸਾਹ ਬਰਫ਼ ਪੈਦਾ ਕਰਦਾ ਹੈ,

ਅਤੇ ਸਾਰੇ ਪਾਣੀ ਜੰਮ ਜਾਂਦੇ ਹਨ।

11 ਉਹ ਨਮੀ ਨਾਲ ਬੱਦਲਾਂ ਨੂੰ ਭਰਦਾ ਹੈ;

ਉਹ ਉਹਨਾਂ ਵਿੱਚ ਆਪਣੀ ਬਿਜਲੀ ਖਿਲਾਰਦਾ ਹੈ।

12 ਉਹ ਉਸਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ

ਉਹ ਪੂਰੀ ਧਰਤੀ ਤੇ ਘੁੰਮਦੇ ਹਨ

ਜੋ ਕੁਝ ਉਹ ਉਹਨਾਂ ਨੂੰ ਹੁਕਮ ਦੇਵੇ ਉਹ ਪੂਰਾ ਕਰਨ।

13 ਉਹ ਲੋਕਾਂ ਨੂੰ ਸਜ਼ਾ ਦੇਣ,

ਜਾਂ ਆਪਣੀ ਧਰਤੀ ਨੂੰ ਪਾਣੀ ਦੇਣ ਅਤੇ ਆਪਣਾ ਪਿਆਰ ਦਿਖਾਉਣ ਲਈ ਬੱਦਲਾਂ ਨੂੰ ਲਿਆਉਂਦਾ ਹੈ।

14 "ਇਹ ਸੁਣ, ਅੱਯੋਬ;

ਰੁਕ ਅਤੇ ਪਰਮੇਸ਼ਵਰ ਦੇ ਅਦਭੁਤ ਕੰਮਾਂ ਨੂੰ ਵਿਚਾਰ।

15 ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਕਿਵੇਂ ਬੱਦਲਾਂ ਨੂੰ ਹੁਕਮ ਦਿੰਦਾ ਹੈ

ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ?

16 ਕੀ ਤੁਸੀਂ ਜਾਣਦੇ ਹੋ ਕਿ ਬੱਦਲ ਕਿਵੇਂ ਲਟਕਦੇ ਹਨ?

ਅਤੇ ਉਸ ਦੇ ਅਚੰਭੇ ਕੰਮ ਹਨ ਜੋ ਗਿਆਨ ਵਿੱਚ ਸੰਪੂਰਨ ਹਨ।

17 ਤੁਸੀਂ ਜਿਹੜੇ ਆਪਣੇ ਕੱਪੜੇ ਪਹਿਨਦੇ ਹੋ

ਜਦੋਂ ਧਰਤੀ ਦੱਖਣ ਦੀ ਹਵਾ ਦੇ ਹੇਠਾਂ ਸ਼ਾਂਤ ਹੁੰਦੀ ਹੈ,

18 ਕੀ ਤੂੰ ਉਸ ਨਾਲ ਅਕਾਸ਼ ਨੂੰ ਫੈਲਾਉਣ ਵਿੱਚ ਸ਼ਾਮਲ ਹੋ ਸਕਦਾ ਹੈ,

ਜਿਹੜਾ ਕੱਚੇ ਪਿੱਤਲ ਦੇ ਸ਼ੀਸ਼ੇ ਵਾਂਗ ਨਿੱਗਰ ਹੈ?

19 "ਤੂੰ ਆਪ ਹੀ ਦੱਸ, ਅਸੀਂ ਪਰਮੇਸ਼ਵਰ ਕੋਲੋਂ ਕੀ ਮੰਗੀਏ;

ਸਾਡੇ ਹਨੇਰੇ ਕਾਰਨ ਸਾਡੇ ਲਈ ਉਹਨਾਂ ਅੱਗੇ ਆਪਣਾ ਪੱਖ ਪੇਸ਼ ਕਰਨਾ ਸੰਭਵ ਨਹੀਂ!

20 ਕੀ ਪਰਮੇਸ਼ਵਰ ਨੂੰ ਇਹ ਸੂਚਨਾ ਦੇਣੀ ਚਾਹੀਦੀ ਹੈ, ਕਿ ਮੈਂ ਉਹਨਾਂ ਤੋਂ ਗੱਲ ਕਰਾਂ?

ਕਿ ਇੱਕ ਆਦਮੀ ਨੂੰ ਆਪਣੇ ਜੀਵਨ ਦੇ ਨੁਕਸਾਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ?

21 ਹੁਣ ਕੋਈ ਵੀ ਸੂਰਜ ਵੱਲ ਨਹੀਂ ਦੇਖ ਸਕਦਾ,

ਜਿਵੇਂ ਕਿ ਇਹ ਅਕਾਸ਼ ਵਿੱਚ ਚਮਕਦਾ ਹੈ

ਜਦੋਂ ਹਵਾ ਬਦਲਾਂ ਨੂੰ ਸਾਫ਼ ਕਰ ਦਿੰਦੀ ਹੈ।

22 ਉੱਤਰ ਤੋਂ ਉਹ ਸੁਨਹਿਰੀ ਸ਼ਾਨ ਵਿੱਚ ਆਉਂਦਾ ਹੈ;

ਪਰਮੇਸ਼ਵਰ ਸ਼ਾਨਦਾਰ ਮਹਿਮਾ ਵਿੱਚ ਆਉਂਦਾ ਹੈ।

23 ਸਰਵਸ਼ਕਤੀਮਾਨ ਸਾਡੀ ਪਹੁੰਚ ਤੋਂ ਪਰੇ ਹੈ ਅਤੇ ਸ਼ਕਤੀ ਵਿੱਚ ਉੱਚਾ ਹੈ;

ਆਪਣੇ ਨਿਆਂ ਅਤੇ ਮਹਾਨ ਧਾਰਮਿਕਤਾ ਵਿੱਚ, ਉਹ ਜ਼ੁਲਮ ਨਹੀਂ ਕਰਦਾ।

24 ਇਸ ਲਈ, ਲੋਕ ਉਸ ਦਾ ਆਦਰ ਕਰਦੇ ਹਨ,

ਕਿਉਂ ਜੋ ਉਹ ਸਾਰੇ ਬੁੱਧੀਮਾਨਾਂ ਦੀ ਦਿਲੋਂ ਪਰਵਾਹ ਨਹੀਂ ਕਰਦਾ ਹੈ।"

Veja também

Publicidade
Bíblia Online Bíblia Online

Bíblia Online • Versão: 2026-06-18_14-04-22-