1 ਫਿਰ ਅੱਯੋਬ ਨੇ ਜਵਾਬ ਦਿੱਤਾ:
2 "ਕਦ ਤੱਕ ਤੁਸੀਂ ਮੈਨੂੰ ਕਸ਼ਟ ਦਿੰਦੇ ਰਹੋਂਗੇ
ਅਤੇ ਸ਼ਬਦਾਂ ਨਾਲ ਮੈਨੂੰ ਕੁਚਲੋਗੇ?
3 ਹੁਣ ਦਸ ਵਾਰ ਤੂੰ ਮੈਨੂੰ ਲੱਜਿਆਵਾਨ ਕੀਤਾ ਹੈ;
ਬੇਸ਼ਰਮੀ ਨਾਲ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ।
4 ਜੇਕਰ ਇਹ ਸੱਚ ਹੈ ਕਿ ਮੈਂ ਕੁਰਾਹੇ ਪੈ ਗਿਆ ਹਾਂ,
ਮੇਰੀ ਗਲਤੀ ਹੀ ਮੇਰੀ ਚਿੰਤਾ ਹੈ।
5 ਜੇ ਤੁਸੀਂ ਸੱਚ-ਮੁੱਚ ਆਪਣੇ ਆਪ ਨੂੰ ਮੇਰੇ ਨਾਲੋਂ ਉੱਚਾ ਕਰੋਗੇ
ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ,
6 ਤਦ ਜਾਣ ਲੈ ਕਿ ਪਰਮੇਸ਼ਵਰ ਹੀ ਨੇ ਮੈਨੂੰ ਝੁਕਾਇਆ ਹੈ
ਅਤੇ ਮੇਰੇ ਦੁਆਲੇ ਆਪਣਾ ਜਾਲ ਵਿਛਾਇਆ ਹੈ।
7 "ਹਾਲਾਂਕਿ ਮੈਂ ਪੁਕਾਰਦਾ ਹਾਂ, ‘ਜ਼ੁਲਮ, ਜ਼ੁਲਮ!’ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ;
ਭਾਵੇਂ ਮੈਂ ਮਦਦ ਲਈ ਦੁਹਾਈ ਦਿੰਦਾ ਹਾਂ, ਕੋਈ ਇਨਸਾਫ਼ ਨਹੀਂ ਹੁੰਦਾ।
8 ਉਸਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਲੰਘ ਨਹੀਂ ਸਕਦਾ;
ਉਸ ਨੇ ਮੇਰੇ ਰਾਹਾਂ ਨੂੰ ਹਨੇਰੇ ਨਾਲ ਢੱਕ ਦਿੱਤਾ ਹੈ।
9 ਉਸ ਨੇ ਮੇਰੀ ਇੱਜ਼ਤ ਖੋਹ ਲਈ ਹੈ
ਅਤੇ ਮੇਰੇ ਸਿਰ ਤੋਂ ਤਾਜ ਉਤਾਰ ਦਿੱਤਾ ਹੈ।
10 ਉਹ ਮੈਨੂੰ ਹਰ ਪਾਸਿਓਂ ਢਾਹ ਦਿੰਦਾ ਹੈ ਜਦੋਂ ਤੱਕ ਮੈਂ ਨਹੀਂ ਜਾਂਦਾ;
ਉਹ ਮੇਰੀ ਆਸ ਨੂੰ ਰੁੱਖ ਵਾਂਗ ਉਖਾੜ ਸੁੱਟਦਾ ਹੈ।
11 ਉਸ ਦਾ ਗੁੱਸਾ ਮੇਰੇ ਵਿਰੁੱਧ ਬਲਦਾ ਹੈ;
ਉਹ ਮੈਨੂੰ ਆਪਣੇ ਦੁਸ਼ਮਣਾਂ ਵਿੱਚ ਗਿਣਦਾ ਹੈ।
12 ਉਸ ਦੀਆਂ ਫ਼ੌਜਾਂ ਜ਼ੋਰ ਨਾਲ ਅੱਗੇ ਵਧਦੀਆਂ ਹਨ;
ਉਹਨਾਂ ਨੇ ਮੇਰੇ ਵਿਰੁੱਧ ਘੇਰਾਬੰਦੀ ਦਾ ਢਾਂਚਾ ਬਣਾਇਆ
ਅਤੇ ਮੇਰੇ ਤੰਬੂ ਦੁਆਲੇ ਡੇਰਾ ਲਾਉਂਦੇ ਹਨ।
13 "ਉਸ ਨੇ ਮੇਰੇ ਪਰਿਵਾਰ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਹੈ;
ਮੇਰੇ ਜਾਣਕਾਰ ਮੇਰੇ ਤੋਂ ਪੂਰੀ ਤਰ੍ਹਾਂ ਦੂਰ ਹਨ।
14 ਮੇਰੇ ਰਿਸ਼ਤੇਦਾਰ ਚਲੇ ਗਏ ਹਨ;
ਮੇਰੇ ਨਜ਼ਦੀਕੀ ਦੋਸਤ ਮੈਨੂੰ ਭੁੱਲ ਗਏ ਹਨ।
15 ਮੇਰੇ ਮਹਿਮਾਨ ਅਤੇ ਮੇਰੇ ਨੌਕਰ ਮੈਨੂੰ ਵਿਦੇਸ਼ੀ ਗਿਣਦੇ ਹਨ;
ਉਹ ਮੈਨੂੰ ਇੱਕ ਅਜਨਬੀ ਵਾਂਗ ਦੇਖਦੇ ਹਨ।
16 ਮੈਂ ਆਪਣੇ ਸੇਵਕ ਨੂੰ ਪੁਕਾਰਦਾ ਹਾਂ, ਪਰ ਉਹ ਉੱਤਰ ਨਹੀਂ ਦਿੰਦਾ,
ਭਾਵੇਂ ਮੈਂ ਆਪਣੇ ਮੂੰਹ ਨਾਲ ਉਹ ਨੂੰ ਬੇਨਤੀ ਕਰਦਾ ਹਾਂ।
17 ਮੇਰਾ ਸਾਹ ਮੇਰੀ ਪਤਨੀ ਲਈ ਅਪਮਾਨਜਨਕ ਹੈ;
ਮੈਂ ਆਪਣੇ ਪਰਿਵਾਰ ਲਈ ਘਿਣਾਉਣਾ ਹਾਂ।
18 ਇੱਥੋਂ ਤੱਕ ਕਿ ਛੋਟੇ ਮੁੰਡੇ ਵੀ ਮੈਨੂੰ ਤੁੱਛ ਸਮਝਦੇ ਹਨ;
ਜਦੋਂ ਮੈਂ ਉੱਠਦਾ ਹਾਂ, ਤਾਂ ਉਹ ਮੇਰਾ ਮਜ਼ਾਕ ਉਡਾਉਂਦੇ ਹਨ।
19 ਮੇਰੇ ਸਾਰੇ ਗੂੜ੍ਹੇ ਦੋਸਤ ਮੈਨੂੰ ਨਫ਼ਰਤ ਕਰਦੇ ਹਨ;
ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹ ਮੇਰੇ ਵਿਰੁੱਧ ਹੋ ਗਏ ਹਨ।
20 ਮੈਂ ਚਮੜੀ ਅਤੇ ਹੱਡੀਆਂ ਤੋਂ ਇਲਾਵਾ ਕੁਝ ਵੀ ਨਹੀਂ ਹਾਂ;
ਮੈਂ ਜੋ ਹਾਂ, ਮੌਤ ਤੋਂ ਵਾਲ-ਵਾਲ ਬਚ ਨਿੱਕਲਿਆ ਹਾਂ।
21 "ਮੇਰੇ ਉੱਤੇ ਤਰਸ ਕਰੋ, ਮੇਰੇ ਦੋਸਤੋ, ਤਰਸ ਕਰੋ,
ਕਿਉਂਕਿ ਪਰਮੇਸ਼ਵਰ ਦੇ ਹੱਥ ਨੇ ਮੈਨੂੰ ਮਾਰਿਆ ਹੈ।
22 ਤੁਸੀਂ ਪਰਮੇਸ਼ਵਰ ਵਾਂਗ ਮੇਰਾ ਪਿੱਛਾ ਕਿਉਂ ਕਰਦੇ ਹੋ?
ਕੀ ਤੁਹਾਨੂੰ ਮੇਰਾ ਮਾਸ ਕਦੇ ਨਹੀਂ ਮਿਲੇਗਾ?
23 "ਕਾਸ਼, ਮੇਰੇ ਸ਼ਬਦ ਲਿਖੇ ਜਾਂਦੇ,
ਕਾਸ਼ ਉਹ ਇੱਕ ਪੱਤਰੀ ਉੱਤੇ ਲਿਖੇ ਜਾਂਦੇ,
24 ਕਿ ਉਹ ਸੀਸੇ ਉੱਤੇ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ,
ਹਮੇਸ਼ਾ ਲਈ ਚੱਟਾਨ ਵਿੱਚ ਉੱਕਰੇ ਜਾਂਦੇ!
25 ਮੈਂ ਜਾਣਦਾ ਹਾਂ ਕਿ ਮੇਰਾ ਮੁਕਤੀਦਾਤਾ ਜਿਉਂਦਾ ਹੈ,
ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ।
26 ਅਤੇ ਮੇਰੀ ਚਮੜੀ ਦੇ ਨਸ਼ਟ ਹੋਣ ਤੋਂ ਬਾਅਦ,
ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ਵਰ ਨੂੰ ਦੇਖਾਂਗਾ;
27 ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖਾਂਗਾ
ਉਹਨਾਂ ਨੂੰ ਕੋਈ ਹੋਰ ਨਹੀਂ, ਸਗੋਂ ਆਪਣੀਆਂ ਅੱਖਾਂ ਨਾਲ ਦੇਖੇਗਾ।
ਮੇਰਾ ਦਿਲ ਮੇਰੇ ਅੰਦਰ ਕਿੰਨਾ ਤਰਸਦਾ ਹੈ!
28 "ਜੇ ਤੁਸੀਂ ਆਖਦੇ ਹੋ, ‘ਅਸੀਂ ਉਸ ਨੂੰ ਕਿਵੇਂ ਫੜਾਂਗੇ,
ਕਿਉਂਕਿ ਉਸ ਉੱਪਰ ਅਸੀਂ ਕਿਹੜਾ ਦੋਸ਼ ਲਗਾ ਸਕਦੇ ਹਾਂ?’
29 ਤੁਹਾਨੂੰ ਤਲਵਾਰ ਤੋਂ ਡਰਨਾ ਚਾਹੀਦਾ ਹੈ;
ਕਿਉਂਕਿ ਕ੍ਰੋਧ ਤਲਵਾਰ ਦੀ ਸਜ਼ਾ ਲਿਆਵੇਗਾ,
ਤਦ ਤੁਸੀਂ ਜਾਣੋਗੇ ਕਿ ਨਿਆਂ ਵੀ ਹੁੰਦਾ ਹੈ।"