Pular para o conteúdo
Publicidade

ਅੱਯੋਬ 8

ਬਿਲਦਦ

1 ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ,

2 "ਤੂੰ ਕਦ ਤੱਕ ਅਜਿਹੀਆਂ ਗੱਲਾਂ ਆਖੇਂਗਾ?

ਤੇਰੇ ਸ਼ਬਦ ਇੱਕ ਤੂਫਾਨੀ ਹਵਾ ਵਰਗੇ ਹਨ।

3 ਕੀ ਪਰਮੇਸ਼ਵਰ ਨਿਆਂ ਨੂੰ ਵਿਗਾੜਦਾ ਹੈ?

ਕੀ ਸਰਵਸ਼ਕਤੀਮਾਨ ਕਦੇ ਸਹੀ ਨੂੰ ਵਿਗਾੜਦਾ ਹੈ?

4 ਜਦੋਂ ਤੇਰੇ ਬੱਚਿਆਂ ਨੇ ਉਸਦੇ ਵਿਰੁੱਧ ਪਾਪ ਕੀਤਾ,

ਉਸਨੇ ਉਹਨਾਂ ਨੂੰ ਉਹਨਾਂ ਦੇ ਪਾਪ ਦੀ ਸਜ਼ਾ ਦੇ ਹਵਾਲੇ ਕਰ ਦਿੱਤਾ।

5 ਪਰ ਜੇ ਤੂੰ ਪਰਮੇਸ਼ਵਰ ਨੂੰ ਦਿਲੋਂ ਭਾਲੇਗਾ

ਅਤੇ ਸਰਵਸ਼ਕਤੀਮਾਨ ਅੱਗੇ ਬੇਨਤੀ ਕਰੇਗਾ,

6 ਜੇਕਰ ਤੂੰ ਸ਼ੁੱਧ ਅਤੇ ਨੇਕ ਹੁੰਦਾ,

ਤਾਂ ਹੁਣ ਵੀ ਉਹ ਤੇਰੇ ਲਈ ਆਪਣੇ ਆਪ ਨੂੰ ਉਠਾਏਗਾ

ਅਤੇ ਤੈਨੂੰ ਤੇਰੀ ਖੁਸ਼ਹਾਲ ਅਵਸਥਾ ਵਿੱਚ ਬਹਾਲ ਕਰੇਗਾ।

7 ਤੇਰੀ ਸ਼ੁਰੂਆਤ ਨਿਮਰ ਲੱਗੇਗੀ,

ਪਰ ਤੇਰਾ ਭਵਿੱਖ ਬਹੁਤ ਖੁਸ਼ਹਾਲ ਹੋਵੇਗਾ।

8 "ਪਹਿਲੀ ਪੀੜ੍ਹੀ ਨੂੰ ਪੁੱਛ

ਅਤੇ ਪਤਾ ਕਰ ਕਿ ਉਹਨਾਂ ਦੇ ਪੁਰਖਿਆਂ ਨੇ ਕੀ ਸਿੱਖਿਆ ਹੈ,

9 ਕਿਉਂਕਿ ਅਸੀਂ ਕੱਲ੍ਹ ਹੀ ਪੈਦਾ ਹੋਏ ਹਾਂ ਅਤੇ ਕੁਝ ਨਹੀਂ ਜਾਣਦੇ ਹਾਂ,

ਕਿ ਧਰਤੀ ਉੱਤੇ ਸਾਡੇ ਦਿਨ ਇੱਕ ਪਰਛਾਵੇਂ ਵਾਂਗ ਹਨ।

10 ਕੀ ਉਹ ਤੈਨੂੰ ਹਿਦਾਇਤ ਨਹੀਂ ਦੇਣਗੇ ਅਤੇ ਤੈਨੂੰ ਨਹੀਂ ਦੱਸਣਗੇ?

ਕੀ ਉਹ ਆਪਣੀ ਸਮਝ ਤੋਂ ਬਚਨ ਨਹੀਂ ਕੱਢਣਗੇ?

11 ਕੀ ਸਰਕੰਢਾ ਦਲਦਲ ਦੇ ਬਿਨਾਂ ਵਧ ਸਕਦਾ ਹੈ?

ਕੀ ਕਾਨੇ ਪਾਣੀ ਤੋਂ ਬਿਨਾਂ ਵਧ ਸਕਦੇ ਹਨ?

12 ਅਜੇ ਉਹ ਵਧਦੇ ਹੀ ਹੁੰਦੇ ਹਨ ਅਤੇ ਕੱਟਣ ਤੋਂ ਪਹਿਲਾਂ ਹੀ,

ਉਹ ਘਾਹ ਨਾਲੋਂ ਵੀ ਜਲਦੀ ਸੁੱਕ ਜਾਂਦੇ ਹਨ।

13 ਐਸੀ ਮੰਜ਼ਲ ਹੈ ਸਭਨਾਂ ਦੀ ਜੋ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ;

ਇਸ ਤਰ੍ਹਾਂ ਅਧਰਮੀ ਦੀ ਆਸ ਨਸ਼ਟ ਹੋ ਜਾਂਦੀ ਹੈ।

14 ਉਹ ਜਿਸ ਚੀਜ਼ ਤੇ ਭਰੋਸਾ ਕਰਦੇ ਹਨ ਉਹ ਕਮਜ਼ੋਰ ਹੈ;

ਜਿਸ ਤੇ ਉਹ ਭਰੋਸਾ ਕਰਦੇ ਹਨ ਉਹ ਮੱਕੜੀ ਦਾ ਜਾਲ ਹੈ।

15 ਉਹ ਆਪਣੇ ਘਰ ਉੱਤੇ ਭਰੋਸਾ ਰੱਖਦੇ ਹਨ, ਪਰ ਉਹ ਖੜ੍ਹਾ ਨਹੀਂ ਰਹੇਗਾ;

ਉਹ ਇਸ ਨੂੰ ਫੜੀ ਰੱਖਦੇ ਹਨ, ਪਰ ਉਹ ਕਾਇਮ ਨਹੀਂ ਰਹੇਗਾ।

16 ਉਹ ਸੂਰਜ ਦੀ ਰੌਸ਼ਨੀ ਵਿੱਚ ਇੱਕ ਚੰਗੀ ਤਰ੍ਹਾਂ ਸਿੰਜਿਆ ਹੋਇਆ ਪੌਦੇ ਵਾਂਗ ਹੈ,

ਬਾਗ ਵਿੱਚ ਆਪਣੀਆਂ ਟਹਿਣੀਆਂ ਫੈਲਾਉਂਦੇ ਹਨ;

17 ਇਹ ਆਪਣੀਆਂ ਜੜ੍ਹਾਂ ਨੂੰ ਚੱਟਾਨਾਂ ਦੇ ਢੇਰ ਦੇ ਦੁਆਲੇ ਜੋੜਦਾ ਹੈ

ਅਤੇ ਪੱਥਰਾਂ ਵਿਚਕਾਰ ਜਗ੍ਹਾ ਲੱਭਦਾ ਹੈ।

18 ਪਰ ਜਦੋਂ ਇਹ ਆਪਣੀ ਥਾਂ ਤੋਂ ਉਖੜ ਜਾਂਦਾ ਹੈ,

ਉਹ ਸਥਾਨ ਇਸ ਨੂੰ ਰੱਦ ਕਰਦਾ ਹੈ ਅਤੇ ਕਹਿੰਦਾ ਹੈ, ‘ਮੈਂ ਤੁਹਾਨੂੰ ਕਦੇ ਨਹੀਂ ਦੇਖਿਆ।’

19 ਯਕੀਨਨ ਇਸ ਦਾ ਜੀਵਨ ਮੁਰਝਾ ਜਾਂਦਾ ਹੈ,

ਮਿੱਟੀ ਤੋਂ ਹੋਰ ਪੌਦੇ ਉੱਗਦੇ ਹਨ।

20 "ਯਕੀਨਨ ਪਰਮੇਸ਼ਵਰ ਉਸ ਨੂੰ ਰੱਦ ਨਹੀਂ ਕਰਦਾ ਜੋ ਨਿਰਦੋਸ਼ ਹੈ

ਜਾਂ ਕੁਕਰਮੀਆਂ ਦੇ ਹੱਥ ਮਜ਼ਬੂਤ ਨਹੀਂ ਕਰਦਾ।

21 ਉਹ ਤੁਹਾਡੇ ਮੂੰਹ ਨੂੰ ਹਾਸੇ ਨਾਲ

ਅਤੇ ਤੁਹਾਡੇ ਬੁੱਲ੍ਹਾਂ ਨੂੰ ਖੁਸ਼ੀ ਦਿਆ ਜੈਕਾਰਿਆ ਨਾਲ ਭਰ ਦੇਵੇਗਾ।

22 ਤੇਰੇ ਦੁਸ਼ਮਣ ਸ਼ਰਮ ਦੇ ਕੱਪੜੇ ਪਹਿਨਣਗੇ,

ਅਤੇ ਦੁਸ਼ਟਾਂ ਦਾ ਤੰਬੂ ਹੋਵੇਗਾ ਹੀ ਨਹੀਂ।"

Estes versículos te tocaram? Ore agora!

+581 estão orando agora.

Junte-se à corrente de oração.