Publicidade

Jó 42

ਅੱਯੋਬ

1 ਫਿਰ ਅੱਯੋਬ ਨੇ ਯਾਹਵੇਹ ਨੂੰ ਜਵਾਬ ਦਿੱਤਾ:

2 "ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ;

ਤੇਰਾ ਕੋਈ ਮਕਸਦ ਨਾਕਾਮ ਨਹੀਂ ਹੋ ਸਕਦਾ।

3 ਤੁਸੀਂ ਪੁੱਛਿਆ, ‘ਇਹ ਕੌਣ ਹੈ ਜੋ ਬਿਨਾਂ ਗਿਆਨ ਤੋਂ ਮੇਰੀਆਂ ਯੋਜਨਾਵਾਂ ਨੂੰ ਢੱਕਦਾ ਹੈ?’

ਨਿਸ਼ਚਤ ਤੌਰ ਤੇ ਮੈਂ ਉਹ ਗੱਲ ਬੋਲੀਆਂ ਜੋ ਮੈਂ ਨਹੀਂ ਸਮਝਦਾ ਸੀ,

ਮੇਰੇ ਲਈ ਇਹਨਾਂ ਨੂੰ ਜਾਣਨਾ ਬਹੁਤ ਵਧੀਆ ਹੈ।

4 "ਤੂੰ ਕਿਹਾ ਸੀ, ‘ਹੁਣ ਸੁਣ, ਅਤੇ ਮੈਂ ਬੋਲਾਂਗਾ;

ਮੈਂ ਤੇਰੇ ਤੋਂ ਸਵਾਲ ਕਰਦਾ ਹਾਂ,

ਅਤੇ ਤੂੰ ਮੈਨੂੰ ਉੱਤਰ ਦੇਵੇਗਾ।’

5 ਮੇਰੇ ਕੰਨਾਂ ਨੇ ਤੇਰੇ ਬਾਰੇ ਸੁਣਿਆ ਸੀ,

ਪਰ ਹੁਣ ਮੇਰੀਆਂ ਅੱਖਾਂ ਨੇ ਤੈਨੂੰ ਵੇਖਿਆ ਹੈ।

6 ਇਸ ਲਈ ਮੈਂ ਆਪਣੇ ਆਪ ਨੂੰ ਤੁੱਛ ਸਮਝਦਾ ਹਾਂ

ਅਤੇ ਮਿੱਟੀ ਅਤੇ ਸੁਆਹ ਵਿੱਚ ਪਛਤਾਉਂਦਾ ਹਾਂ।"

ਸਮਾਪਤੀ

7 ਜਦੋਂ ਯਾਹਵੇਹ ਨੇ ਅੱਯੋਬ ਨੂੰ ਇਹ ਗੱਲਾਂ ਕਹੀਆਂ, ਤਾਂ ਉਸਨੇ ਤੇਮਾਨੀ ਏਲੀਫਾਜ਼ ਨੂੰ ਕਿਹਾ, "ਮੈਂ ਤੇਰੇ ਅਤੇ ਤੇਰੇ ਦੋ ਦੋਸਤਾਂ ਨਾਲ ਗੁੱਸੇ ਹਾਂ, ਕਿਉਂਕਿ ਤੂੰ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਕਿ ਮੇਰੇ ਸੇਵਕ ਅੱਯੋਬ ਨੇ ਕੀਤਾ ਹੈ। 8 ਇਸ ਲਈ ਹੁਣ ਸੱਤ ਬਲਦ ਅਤੇ ਸੱਤ ਭੇਡੂ ਲੈ ਕੇ ਮੇਰੇ ਸੇਵਕ ਅੱਯੋਬ ਕੋਲ ਜਾਓ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ। ਮੇਰਾ ਸੇਵਕ ਅੱਯੋਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ, ਅਤੇ ਮੈਂ ਉਸ ਦੀ ਪ੍ਰਾਰਥਨਾ ਨੂੰ ਸੁਣਾਗਾ ਅਤੇ ਤੁਹਾਡੀ ਮੂਰਖਤਾ ਦੇ ਅਨੁਸਾਰ ਤੁਹਾਡੇ ਨਾਲ ਪੇਸ਼ ਨਹੀਂ ਆਵਾਂਗਾ। ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਮੇਰੇ ਸੇਵਕ ਅੱਯੋਬ ਨੇ ਕਿਹਾ ਹੈ।" 9 ਇਸ ਲਈ ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਹੀ ਕੀਤਾ ਜੋ ਯਾਹਵੇਹ ਨੇ ਉਹਨਾਂ ਨੂੰ ਕਿਹਾ ਸੀ; ਅਤੇ ਯਾਹਵੇਹ ਨੇ ਅੱਯੋਬ ਦੀ ਪ੍ਰਾਰਥਨਾ ਸਵੀਕਾਰ ਕੀਤੀ।

10 ਅੱਯੋਬ ਦੁਆਰਾ ਆਪਣੇ ਦੋਸਤਾਂ ਲਈ ਪ੍ਰਾਰਥਨਾ ਕਰਨ ਤੋਂ ਬਾਅਦ, ਯਾਹਵੇਹ ਨੇ ਉਸ ਦੇ ਦੁੱਖਾਂ ਨੂੰ ਦੂਰ ਕੀਤਾ ਅਤੇ ਉਸ ਨੂੰ ਪਹਿਲਾਂ ਨਾਲੋਂ ਦੁੱਗਣਾ ਦਿੱਤਾ। 11 ਉਸ ਦੇ ਸਾਰੇ ਭੈਣ-ਭਰਾ ਅਤੇ ਸਾਰੇ ਜਿਹੜੇ ਉਸ ਨੂੰ ਪਹਿਲਾਂ ਜਾਣਦੇ ਸਨ, ਆਏ ਅਤੇ ਉਸ ਦੇ ਨਾਲ ਉਸ ਦੇ ਘਰ ਭੋਜਨ ਕੀਤਾ। ਉਹਨਾਂ ਨੇ ਉਸ ਨੂੰ ਉਸ ਸਾਰੀਆਂ ਮੁਸੀਬਤਾਂ ਲਈ ਸੋਗ ਕੀਤਾ ਅਤੇ ਉਸਨੂੰ ਦਿਲਾਸਾ ਦਿੱਤਾ ਜੋ ਯਾਹਵੇਹ ਨੇ ਉਸ ਉੱਤੇ ਲਿਆਂਦਾ ਸੀ, ਅਤੇ ਹਰੇਕ ਨੇ ਉਸ ਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਅਤੇ ਇੱਕ-ਇੱਕ ਸੋਨੇ ਦੀ ਮੁੰਦਰੀ ਦਿੱਤੀ ਸੀ।

12 ਯਾਹਵੇਹ ਨੇ ਅੱਯੋਬ ਦੇ ਜੀਵਨ ਦੇ ਬਾਅਦ ਵਾਲੇ ਹਿੱਸੇ ਨੂੰ ਪਹਿਲੇ ਹਿੱਸੇ ਨਾਲੋਂ ਵੱਧ ਬਰਕਤ ਦਿੱਤੀ। ਉਸ ਕੋਲ ਚੌਦਾਂ ਹਜ਼ਾਰ ਭੇਡਾਂ, ਛੇ ਹਜ਼ਾਰ ਊਠ, ਇੱਕ ਹਜ਼ਾਰ ਬਲਦ ਅਤੇ ਇੱਕ ਹਜ਼ਾਰ ਗਧੇ ਸਨ। 13 ਅਤੇ ਉਸਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਵੀ ਸਨ। 14 ਪਹਿਲੀ ਧੀ ਦਾ ਨਾਮ ਉਸ ਨੇ ਯਮੀਮਾਹ ਰੱਖਿਆ, ਦੂਸਰੀ ਕੇਜੀਯਾਹ ਅਤੇ ਤੀਸਰੀ ਕੇਰੇਨ-ਹਪੂਖ। 15 ਸਾਰੇ ਦੇਸ਼ ਵਿੱਚ ਕਿਤੇ ਵੀ ਅੱਯੋਬ ਦੀਆਂ ਧੀਆਂ ਜਿੰਨੀਆਂ ਸੋਹਣੀਆਂ ਔਰਤਾਂ ਨਹੀਂ ਸਨ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਦੇ ਨਾਲ ਵਿਰਾਸਤ ਦਿੱਤੀ ਸੀ।

16 ਇਸ ਤੋਂ ਬਾਅਦ ਅੱਯੋਬ ਇੱਕ ਸੌ ਚਾਲੀ ਸਾਲ ਜੀਉਂਦਾ ਰਿਹਾ; ਉਸਨੇ ਆਪਣੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਚੌਥੀ ਪੀੜ੍ਹੀ ਤੱਕ ਦੇਖਿਆ। 17 ਅਤੇ ਇਸ ਤਰ੍ਹਾਂ ਅੱਯੋਬ ਬਜ਼ੁਰਗ, ਅਤੇ ਪੂਰੀ ਉਮਰ ਦਾ ਹੋ ਕੇ ਮਰਿਆ।

Veja também

Publicidade
Bíblia Online Bíblia Online

Bíblia Online • Versão: 2026-06-19_11-20-24-