Publicidade

Jó 21

ਅੱਯੋਬ ਦੀ ਚੇਤਾਵਨੀ

1 ਫਿਰ ਅੱਯੋਬ ਨੇ ਜਵਾਬ ਦਿੱਤਾ:

2 "ਮੇਰੀਆਂ ਗੱਲਾਂ ਧਿਆਨ ਨਾਲ ਸੁਣੋ;

ਜਿਸ ਨਾਲ ਤੁਹਾਨੂੰ ਤਸੱਲੀ ਹੋਵੇ ਜੋ ਤੁਸੀਂ ਮੈਨੂੰ ਦਿੰਦੇ ਹੋ।

3 ਮੈਨੂੰ ਸਹਿਣ ਕਰੋ, ਤਾਂ ਜੋ ਮੈਂ ਬੋਲਾ,

ਅਤੇ ਮੇਰੇ ਬੋਲਣ ਤੋਂ ਬਾਅਦ, ਮਜ਼ਾਕ ਉਡਾਓ।

4 "ਕੀ ਮੇਰੀ ਸ਼ਿਕਾਇਤ ਕਿਸੇ ਮਨੁੱਖ ਨੂੰ ਹੈ?

ਮੈਨੂੰ ਬੇਸਬਰ ਕਿਉਂ ਨਹੀਂ ਹੋਣਾ ਚਾਹੀਦਾ?

5 ਮੇਰੇ ਵੱਲ ਦੇਖੋ ਅਤੇ ਘਬਰਾਓ;

ਆਪਣੇ ਮੂੰਹ ਉੱਤੇ ਆਪਣਾ ਹੱਥ ਰੱਖੋ।

6 ਜਦੋਂ ਮੈਂ ਇਸ ਬਾਰੇ ਸੋਚਦਾ ਹਾਂ, ਮੈਂ ਘਬਰਾ ਜਾਂਦਾ ਹਾਂ;

ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ।

7 ਦੁਸ਼ਟ ਕਿਉਂ ਜਿਉਂਦੇ ਰਹਿੰਦੇ ਹਨ?

ਜਦ ਉਹ ਬੁੱਢੇ ਹੋ ਜਾਂਦੇ ਹਨ ਤਾਂ ਵੀ ਸ਼ਕਤੀ ਵਿੱਚ ਵਧਦੇ ਜਾਂਦੇ ਹਨ

8 ਉਹ ਆਪਣੇ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਸਥਾਪਤ ਦੇਖਦੇ ਹਨ,

ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਸਾਹਮਣੇ ਦਿੜ੍ਹ ਹੋ ਜਾਦੀ ਹੈ।

9 ਉਹਨਾਂ ਦੇ ਘਰ ਸੁਰੱਖਿਅਤ ਅਤੇ ਡਰ ਤੋਂ ਮੁਕਤ ਹਨ;

ਪਰਮੇਸ਼ਵਰ ਦੀ ਸੋਟੀ ਉਹਨਾਂ ਉੱਤੇ ਨਹੀਂ ਹੈ।

10 ਉਹਨਾਂ ਦੇ ਬਲਦ ਬਿਨਾਂ ਕਿਸੇ ਰੁਕਾਵਟ ਦੇ ਗਰਭ ਧਾਰਨ ਕਰਦੇ ਹਨ;

ਉਹਨਾਂ ਦੀਆਂ ਗਾਵਾਂ ਵੱਛੀਆਂ ਨੂੰ ਜਨਮ ਦਿੰਦੀਆਂ ਹਨ ਅਤੇ ਉਹਨਾਂ ਦਾ ਕਦੇ ਵੀ ਗਰਭਪਾਤ ਨਹੀਂ ਹੁੰਦਾ।

11 ਉਹ ਆਪਣੇ ਬੱਚਿਆਂ ਨੂੰ ਝੁੰਡ ਵਾਂਗ ਭੇਜਦੇ ਹਨ;

ਉਹਨਾਂ ਦੇ ਛੋਟੇ ਬੱਚੇ ਨੱਚਦੇ ਹਨ।

12 ਉਹ ਡੱਫ ਅਤੇ ਬਰਬਤ ਨਾਲ ਗੀਤ ਨੂੰ ਗਾਉਂਦੇ ਹਨ;

ਉਹ ਬੀਨ ਦੀ ਆਵਾਜ਼ ਨਾਲ ਖੁਸ਼ੀ ਮਨਾਉਂਦੇ ਹਨ।

13 ਉਹ ਆਪਣੇ ਸਾਲ ਖੁਸ਼ਹਾਲੀ ਵਿੱਚ ਬਿਤਾਉਂਦੇ ਹਨ

ਅਤੇ ਸ਼ਾਂਤੀ ਨਾਲ ਕਬਰ ਵਿੱਚ ਚਲੇ ਜਾਂਦੇ ਹਨ।

14 ਫਿਰ ਵੀ ਉਹ ਪਰਮੇਸ਼ਵਰ ਨੂੰ ਕਹਿੰਦੇ ਹਨ, ‘ਸਾਨੂੰ ਇਕੱਲਾ ਛੱਡ ਦੇ!

ਅਸੀਂ ਤੇਰੇ ਰਾਹਾਂ ਨੂੰ ਜਾਣਨ ਦੀ ਇੱਛਾ ਨਹੀਂ ਰੱਖਦੇ।

15 ਸਰਵਸ਼ਕਤੀਮਾਨ ਕੌਣ ਹੈ ਕਿ ਅਸੀਂ ਉਸ ਦੀ ਸੇਵਾ ਕਰੀਏ?

ਉਸ ਅੱਗੇ ਪ੍ਰਾਰਥਨਾ ਕਰਨ ਨਾਲ ਸਾਨੂੰ ਕੀ ਲਾਭ ਹੋਵੇਗਾ?’

16 ਪਰ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਆਪਣੇ ਹੱਥ ਵਿੱਚ ਨਹੀਂ ਹੈ,

ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।

17 "ਫਿਰ ਵੀ ਦੁਸ਼ਟਾਂ ਦਾ ਦੀਵਾ ਕਿੰਨੀ ਵਾਰ ਬੁਝਦਾ ਹੈ?

ਉਹਨਾਂ ਉੱਤੇ ਕਿੰਨੀ ਵਾਰ ਬਿਪਤਾ ਆਉਂਦੀ ਹੈ,

ਜਦ ਪਰਮੇਸ਼ਵਰ ਆਪਣੇ ਕ੍ਰੋਧ ਨਾਲ ਉਹਨਾਂ ਦੇ ਹਿੱਸੇ ਵਿੱਚ ਦੁੱਖ ਵੰਡਦਾ ਹੈ?

18 ਉਹ ਹਵਾ ਦੀ ਉਡਾਈ ਹੋਈ ਤੂੜੀ ਵਰਗੇ ਹਨ,

ਅਤੇ ਕੱਖ ਵਾਂਙੁ ਜਿਸਨੂੰ ਹਨੇਰੀ ਉਡਾ ਲੈ ਜਾਂਦੀ ਹੈ?

19 ਇਹ ਕਿਹਾ ਜਾਂਦਾ ਹੈ, ‘ਪਰਮੇਸ਼ਵਰ ਦੁਸ਼ਟਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਲਈ ਰੱਖ ਛੱਡਦਾ ਹੈ।’

ਉਹ ਦੁਸ਼ਟਾਂ ਨੂੰ ਬਦਲਾ ਦੇਵੇ, ਤਾਂ ਜੋ ਉਹ ਖੁਦ ਇਸਦਾ ਅਨੁਭਵ ਕਰਨ!

20 ਉਹਨਾਂ ਦੀਆਂ ਆਪਣੀਆਂ ਅੱਖਾਂ ਉਹਨਾਂ ਦੀ ਤਬਾਹੀ ਨੂੰ ਵੇਖਣ;

ਉਹ ਸਰਵਸ਼ਕਤੀਮਾਨ ਦੇ ਕ੍ਰੋਧ ਦਾ ਪਿਆਲਾ ਪੀਣ।

21 ਉਹਨਾਂ ਨੂੰ ਉਹਨਾਂ ਪਰਿਵਾਰਾਂ ਦੀ ਕੀ ਪਰਵਾਹ ਹੈ ਜਿਹਨਾਂ ਨੂੰ ਉਹ ਪਿੱਛੇ ਛੱਡ ਜਾਂਦੇ ਹਨ

ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਜਾਂਦਾ ਹੈ?

22 "ਕੀ ਕੋਈ ਪਰਮੇਸ਼ਵਰ ਨੂੰ ਗਿਆਨ ਸਿਖਾ ਸਕਦਾ ਹੈ,

ਕਿਉਂਕਿ ਉਹ ਸਭ ਤੋਂ ਉੱਚੇ ਦਾ ਨਿਆਂ ਕਰਦਾ ਹੈ?

23 ਇੱਕ ਵਿਅਕਤੀ ਪੂਰੇ ਜੋਸ਼ ਵਿੱਚ ਮਰਦਾ ਹੈ,

ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮ ਨਾਲ,

24 ਜਿਸ ਦੇ ਸਰੀਰ ਵਿੱਚ ਚਰਬੀ ਹੈ,

ਅਤੇ ਗੁੱਦੇ ਨਾਲ ਭਰਪੂਰ ਹੱਡੀਆਂ ਹਨ।

25 ਅਤੇ ਕੋਈ ਆਤਮਾ ਦੀ ਕੁੜੱਤਣ ਵਿੱਚ ਮਰ ਜਾਂਦਾ ਹੈ,

ਅਤੇ ਉਸ ਨੇ ਕਿਸੇ ਵੀ ਚੰਗੀ ਚੀਜ਼ ਦਾ ਆਨੰਦ ਨਹੀਂ ਮਾਣਿਆ ਹੁੰਦਾ।

26 ਨਾਲ-ਨਾਲ ਉਹ ਮਿੱਟੀ ਵਿੱਚ ਰਲ ਜਾਂਦੇ ਹਨ,

ਅਤੇ ਕੀੜੇ ਦੋਹਾਂ ਨੂੰ ਢੱਕ ਲੈਂਦੇ ਹਨ।

27 "ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ,

ਉਹ ਯੋਜਨਾਵਾਂ ਜਿਨ੍ਹਾਂ ਦੁਆਰਾ ਤੁਸੀਂ ਮੈਨੂੰ ਗਲਤ ਕਰ ਰਹੇ ਹੋ।

28 ਤੁਸੀਂ ਆਖਦੇ ਹੋ, ‘ਹੁਣ ਕਿੱਥੇ ਹੈ ਉਸ ਮਹਾਨ ਵਿਅਕਤੀ ਦਾ ਘਰ,

ਉਹ ਤੰਬੂ ਜਿੱਥੇ ਦੁਸ਼ਟ ਰਹਿੰਦੇ ਸਨ?’

29 ਕੀ ਤੁਸੀਂ ਯਾਤਰਾ ਕਰਨ ਵਾਲਿਆਂ ਨੂੰ ਕਦੇ ਸਵਾਲ ਨਹੀਂ ਕੀਤਾ?

ਅਤੇ ਉਹਨਾਂ ਦੇ ਨਿਸ਼ਾਨਾ ਨੂੰ ਨਹੀਂ ਪਹਿਚਾਣਦੇ

30 ਭਈ ਦੁਸ਼ਟ ਬਿਪਤਾ ਦੇ ਦਿਨ ਤੋਂ ਬਚੇ,

ਕਿ ਉਹ ਕ੍ਰੋਧ ਦੇ ਦਿਨ ਤੋਂ ਬਚੇ?

31 ਉਹਨਾਂ ਦੇ ਚਾਲ-ਚਲਣ ਨੂੰ ਉਹਨਾਂ ਦੇ ਚਿਹਰੇ ਉੱਤੇ ਕੌਣ ਨਿੰਦਦਾ ਹੈ?

ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਕੌਣ ਦਿੰਦਾ ਹੈ?

32 ਉਹਨਾਂ ਨੂੰ ਕਬਰ ਵਿੱਚ ਲਿਜਾਇਆ ਜਾਂਦਾ ਹੈ,

ਅਤੇ ਉਹਨਾਂ ਦੀਆਂ ਕਬਰਾਂ ਉੱਤੇ ਪਹਿਰਾ ਦਿੱਤਾ ਜਾਂਦਾ ਹੈ।

33 ਵਾਦੀ ਦੀ ਮਿੱਟੀ ਉਹਨਾਂ ਲਈ ਮਿੱਠੀ ਹੈ;

ਹਰ ਕੋਈ ਉਹਨਾਂ ਦੇ ਮਗਰ ਆਉਂਦਾ ਹੈ,

ਅਤੇ ਅਣਗਿਣਤ ਭੀੜ ਉਹਨਾਂ ਦੇ ਅੱਗੇ ਚੱਲਦੀ ਹੈ।

34 "ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ?

ਤੁਹਾਡੇ ਜਵਾਬਾਂ ਵਿੱਚ ਝੂਠ ਤੋਂ ਇਲਾਵਾ ਕੁਝ ਨਹੀਂ ਬਚਿਆ!"

Veja também

Publicidade
Bíblia Online Bíblia Online

Bíblia Online • Versão: 2026-06-19_11-20-24-