Publicidade

Jó 27

ਅੱਯੋਬ ਦੇ ਅੰਤਿਮ ਸ਼ਬਦ

1 ਅਤੇ ਅੱਯੋਬ ਨੇ ਆਪਣੇ ਸ਼ਬਦ ਜਾਰੀ ਰੱਖੇ:

2 "ਜੀਉਂਦੇ ਪਰਮੇਸ਼ਵਰ ਦੀ ਸਹੁੰ, ਜਿਸ ਨੇ ਮੈਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੈ,

ਸਰਵਸ਼ਕਤੀਮਾਨ, ਜਿਸ ਨੇ ਮੇਰੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ ਹੈ,

3 ਜਿੰਨਾ ਚਿਰ ਮੇਰੇ ਅੰਦਰ ਪ੍ਰਾਣ ਹਨ,

ਮੇਰੇ ਨਾਸਾਂ ਵਿੱਚ ਪਰਮੇਸ਼ਵਰ ਦਾ ਸਾਹ ਹੈ,

4 ਮੇਰੇ ਬੁੱਲ੍ਹ ਕੋਈ ਬੁਰਾਈ ਨਹੀਂ ਬੋਲਣਗੇ,

ਅਤੇ ਮੇਰੀ ਜੀਭ ਝੂਠ ਨਹੀਂ ਬੋਲੇਗੀ।

5 ਮੈਂ ਕਦੇ ਨਹੀਂ ਮੰਨਾਂਗਾ ਕਿ ਤੁਸੀਂ ਸਹੀ ਹੋ;

ਜਦੋਂ ਤੱਕ ਮੈਂ ਨਹੀਂ ਮਰਦਾ ਹਾਂ, ਮੈਂ ਆਪਣੀ ਵਫ਼ਾਦਾਰੀ ਦਾ ਇਨਕਾਰ ਨਹੀਂ ਕਰਾਂਗਾ।

6 ਮੈਂ ਆਪਣੀ ਧਾਰਮਿਕਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਸ ਨੂੰ ਕਦੇ ਨਹੀਂ ਛੱਡਾਂਗਾ;

ਜਿੰਨਾ ਚਿਰ ਮੈਂ ਜਿਉਂਦਾ ਹਾਂ ਮੇਰਾ ਜ਼ਮੀਰ ਮੈਨੂੰ ਬਦਨਾਮ ਨਹੀਂ ਕਰੇਗਾ।

7 "ਮੇਰਾ ਦੁਸ਼ਮਣ ਦੁਸ਼ਟਾਂ ਵਰਗਾ ਹੋਵੇ,

ਮੇਰਾ ਵਿਰੋਧੀ ਬੁਰਿਆਰਾਂ ਵਰਗਾ ਹੋਵੇ!

8 ਕਿਉਂ ਜੋ ਅਧਰਮੀ ਨੂੰ ਕੀ ਆਸ ਹੈ ਜਦੋਂ ਉਹ ਕੱਟੇ ਜਾਂਦੇ ਹਨ,

ਜਦੋਂ ਪਰਮੇਸ਼ਵਰ ਉਹਨਾਂ ਦੀ ਜਾਨ ਲੈ ਲੈਂਦਾ ਹੈ?

9 ਕੀ ਪਰਮੇਸ਼ਵਰ ਉਹਨਾਂ ਦੀ ਦੁਹਾਈ ਸੁਣਦਾ ਹੈ

ਜਦੋਂ ਉਹਨਾਂ ਉੱਤੇ ਬਿਪਤਾ ਆਉਂਦੀ ਹੈ?

10 ਕੀ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਵਿੱਚ ਪ੍ਰਸੰਨ ਹੋਣਗੇ?

ਕੀ ਉਹ ਹਰ ਵੇਲੇ ਪਰਮੇਸ਼ਵਰ ਨੂੰ ਪੁਕਾਰਨਗੇ?

11 "ਮੈਂ ਤੁਹਾਨੂੰ ਪਰਮੇਸ਼ਵਰ ਦੀ ਸ਼ਕਤੀ ਬਾਰੇ ਸਿਖਾਵਾਂਗਾ;

ਮੈਂ ਸਰਵਸ਼ਕਤੀਮਾਨ ਦੇ ਰਾਹਾਂ ਨੂੰ ਨਹੀਂ ਲੁਕਾਵਾਂਗਾ।

12 ਇਹ ਸਭ ਤੁਸੀਂ ਆਪ ਦੇਖਿਆ ਹੈ।

ਫਿਰ ਇਹ ਅਰਥਹੀਣ ਗੱਲਾਂ ਕਿਉਂ?

13 "ਇਹ ਕਿਸਮਤ ਹੈ ਜੋ ਪਰਮੇਸ਼ਵਰ ਦੁਸ਼ਟਾਂ ਨੂੰ ਦਿੰਦਾ ਹੈ,

ਇੱਕ ਬੇਰਹਿਮ ਆਦਮੀ ਨੂੰ ਸਰਵਸ਼ਕਤੀਮਾਨ ਤੋਂ ਵਿਰਾਸਤ ਮਿਲਦੀ ਹੈ:

14 ਜਿੰਨੇ ਵੀ ਉਸਦੇ ਬੱਚੇ ਹਨ, ਤਲਵਾਰ ਉਹਨਾਂ ਦਾ ਹਿੱਸਾ ਹੈ;

ਉਸ ਦੀ ਸੰਤਾਨ ਕਦੇ ਵੀ ਰੋਟੀ ਨਾਲ ਨਹੀਂ ਰੱਜੇਗੀ।

15 ਮਹਾਂਮਾਰੀ ਉਹਨਾਂ ਨੂੰ ਦੱਬੇਗੀ ਜਿਹੜੇ ਉਸ ਤੋਂ ਬਚ ਨਿਕਲਣਗੇ,

ਅਤੇ ਉਹਨਾਂ ਦੀਆਂ ਵਿਧਵਾਵਾਂ ਉਹਨਾਂ ਲਈ ਨਹੀਂ ਰੋਣਗੀਆਂ।

16 ਭਾਵੇਂ ਉਹ ਮਿੱਟੀ ਵਾਂਗ ਚਾਂਦੀ ਦਾ ਢੇਰ

ਅਤੇ ਮਿੱਟੀ ਦੇ ਢੇਰ ਵਾਂਗ ਕੱਪੜੇ ਪਾ ਲੈਂਦਾ ਹੈ,

17 ਜੋ ਕੁਝ ਉਹ ਰੱਖਦਾ ਹੈ ਉਹ ਧਰਮੀ ਪਹਿਨੇਗਾ,

ਅਤੇ ਉਸਦੀ ਚਾਂਦੀ ਨਿਰਦੋਸ਼ ਆਪਸ ਵਿੱਚ ਵੰਡ ਲੈਣਗੇ।

18 ਜਿਹੜਾ ਘਰ ਉਹ ਬਣਾਉਂਦਾ ਹੈ ਉਹ ਰੇਸ਼ਮੀ ਕੀੜੇ ਦੇ ਘਰ ਵਰਗਾ ਹੈ,

ਇੱਕ ਚੌਕੀਦਾਰ ਦੁਆਰਾ ਬਣਾਈ ਗਈ ਝੌਂਪੜੀ ਵਰਗਾ ਹੈ।

19 ਉਹ ਅਮੀਰ ਹੈ, ਪਰ ਅਜਿਹਾ ਨਹੀਂ ਰਹੇਗਾ;

ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਸਭ ਕੁਝ ਖਤਮ ਹੋ ਜਾਂਦਾ ਹੈ।

20 ਭੈਅ ਉਸ ਉੱਤੇ ਹੜ੍ਹ ਵਾਂਗ ਆ ਪੈਂਦਾ ਹੈ;

ਅਤੇ ਤੂਫਾਨ ਰਾਤ ਦੇ ਵੇਲੇ ਉਸਨੂੰ ਉਡਾ ਕੇ ਲੈ ਜਾਂਦਾ ਹੈ।

21 ਪੂਰਬੀ ਹਵਾ ਉਸਨੂੰ ਚੁੱਕ ਕੇ ਲੈ ਜਾਂਦੀ ਹੈ, ਅਤੇ ਉਹ ਚਲਾ ਗਿਆ ਹੈ;

ਉਹ ਉਸਨੂੰ ਉਸਦੀ ਜਗ੍ਹਾ ਤੋਂ ਹੂਝ ਕੇ ਲੈ ਜਾਂਦੀ ਹੈ।

22 ਕਿਉਂਕਿ ਪਰਮੇਸ਼ਵਰ ਬਿਨ੍ਹਾਂ ਤਰਸ ਕੀਤੇ ਦੁਸ਼ਟ ਉੱਤੇ ਬਿਪਤਾ ਪਾਵੇਗਾ

ਕਿਉਂਕਿ ਉਹ ਇਸਦੀ ਸ਼ਕਤੀ ਤੋਂ ਭੱਜਦਾ ਹੈ।

23 ਇਹ ਮਖੌਲ ਵਿੱਚ ਤਾੜੀਆਂ ਮਾਰਦਾ ਹੈ

ਅਤੇ ਉਸਨੂੰ ਉਸਦੀ ਜਗ੍ਹਾ ਤੋਂ ਹਿਲਾ ਦਿੰਦਾ ਹੈ।"

Veja também

Publicidade
Bíblia Online Bíblia Online

Bíblia Online • Versão: 2026-06-19_11-20-24-