1 "ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਸੀ
ਕਿ ਮੈਂ ਕਿਸੇ ਮੁਟਿਆਰ ਨੂੰ ਕਾਮਵਾਸਨਾ ਨਾਲ ਨਹੀਂ ਦੇਖਾਂਗਾ।
2 ਕਿਉਂ ਜੋ ਉੱਪਰਲੇ ਪਰਮੇਸ਼ਵਰ ਤੋਂ ਸਾਡੀ ਬਹੁਤਾਤ ਕੀ ਹੈ,
ਸਰਵਸ਼ਕਤੀਮਾਨ ਤੋਂ ਸਾਡੀ ਵਿਰਾਸਤ?
3 ਕੀ ਇਹ ਦੁਸ਼ਟਾਂ ਲਈ ਤਬਾਹੀ ਨਹੀਂ ਹੈ,
ਉਹਨਾਂ ਲਈ ਜੋ ਬੁਰਾਈ ਕਰਦੇ ਹਨ?
4 ਕੀ ਉਹ ਮੇਰੇ ਰਾਹਾਂ ਨੂੰ ਨਹੀਂ ਵੇਖਦਾ
ਅਤੇ ਮੇਰੇ ਹਰ ਕਦਮ ਨੂੰ ਨਹੀਂ ਗਿਣਦਾ?
5 "ਜੇ ਮੈਂ ਝੂਠ ਨਾਲ ਚੱਲਿਆ ਹਾਂ ਜਾਂ
ਮੇਰਾ ਪੈਰ ਧੋਖੇ ਦੇ ਪਿੱਛੇ ਤੁਰਿਆ ਹੈ,
6 ਪਰਮੇਸ਼ਵਰ ਮੈਨੂੰ ਇਮਾਨਦਾਰ ਤੱਕੜੀ ਵਿੱਚ ਤੋਲ ਦੇਵੇ
ਅਤੇ ਉਹ ਜਾਣ ਲਵੇਗਾ ਕਿ ਮੈਂ ਨਿਰਦੋਸ਼ ਹਾਂ,
7 ਜੇ ਮੇਰੇ ਕਦਮ ਰਸਤੇ ਤੋਂ ਹਟ ਗਏ ਹਨ,
ਜੇ ਮੇਰਾ ਦਿਲ ਮੇਰੀਆਂ ਅੱਖਾਂ ਦੁਆਰਾ ਚਲਾਇਆ ਗਿਆ ਹੈ,
ਜਾਂ ਜੇ ਮੇਰੇ ਹੱਥ ਅਸ਼ੁੱਧ ਹੋ ਗਏ ਹਨ,
8 ਤਾਂ ਜੋ ਮੈਂ ਬੀਜਿਆ ਹੈ, ਉਹ ਹੋਰ ਖਾਣਗੇ,
ਅਤੇ ਮੇਰੀਆਂ ਫ਼ਸਲਾਂ ਪੁੱਟੀਆਂ ਜਾਣ।
9 "ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਤ ਹੋ ਗਿਆ ਹੋਵੇ,
ਜਾਂ ਜੇ ਮੈਂ ਆਪਣੇ ਗੁਆਂਢੀ ਦੇ ਦਰਵਾਜ਼ੇ ਤੇ ਲੁਕਿਆ ਹੋਇਆ ਹਾਂ,
10 ਤਦ ਮੇਰੀ ਪਤਨੀ ਕਿਸੇ ਹੋਰ ਆਦਮੀ ਦਾ ਅਨਾਜ ਪੀਸ ਸਕਦੀ ਹੈ,
ਅਤੇ ਹੋਰ ਆਦਮੀ ਉਸ ਦੇ ਨਾਲ ਸੌਣ।
11 ਕਿਉਂਕਿ ਇਹ ਦੁਸ਼ਟਤਾ ਹੈ,
ਇੱਕ ਪਾਪ ਜਿਸਦਾ ਨਿਆਂ ਕੀਤਾ ਜਾਣਾ ਹੈ।
12 ਇਹ ਇੱਕ ਅੱਗ ਹੈ ਜੋ ਤਬਾਹੀ ਨੂੰ ਸਾੜਦੀ ਹੈ;
ਸਗੋਂ ਮੇਰੀ ਫ਼ਸਲ ਨੂੰ ਜੜ੍ਹ ਤੋਂ ਉਖਾੜ ਸੁੱਟਦੀ।
13 "ਜੇਕਰ ਮੈਂ ਆਪਣੇ ਕਿਸੇ ਵੀ ਨੌਕਰ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੋਵੇ,
ਭਾਵੇਂ ਉਹ ਮਰਦ ਹੋਵੇ ਜਾਂ ਔਰਤ,
ਜਦੋਂ ਉਹਨਾਂ ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ,
14 ਮੈਂ ਕੀ ਕਰਾਂਗਾ ਜਦੋਂ ਪਰਮੇਸ਼ਵਰ ਮੇਰਾ ਸਾਹਮਣਾ ਕਰੇਗਾ?
ਜਦੋਂ ਨਿਆਂ ਲਈ ਬੁਲਾਇਆ ਜਾਵੇਗਾ ਤਾਂ ਮੈਂ ਕੀ ਜਵਾਬ ਦਿਆਂਗਾ?
15 ਜਿਸ ਨੇ ਮੈਨੂੰ ਕੁੱਖ ਵਿੱਚ ਸਾਜਿਆ, ਕੀ ਉਸ ਨੇ ਉਹਨਾਂ ਨੂੰ ਨਹੀਂ ਬਣਾਇਆ?
ਕੀ ਸਾਡੀਆਂ ਮਾਵਾਂ ਵਿੱਚ ਸਾਡੇ ਦੋਹਾਂ ਦਾ ਇੱਕ ਰੂਪ ਨਹੀਂ ਸੀ?
16 "ਜੇ ਮੈਂ ਗਰੀਬਾਂ ਦੀਆਂ ਇੱਛਾਵਾਂ ਤੋਂ ਇਨਕਾਰ ਕੀਤਾ ਹੈ
ਜਾਂ ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਨਿਰਾਸ਼ ਗਈਆਂ ਹੋਣ,
17 ਜਾਂ ਮੈਂ ਆਪਣੀ ਰੋਟੀ ਆਪਣੇ ਕੋਲ ਰੱਖੀ ਹੋਵੇ,
ਅਤੇ ਅਨਾਥਾਂ ਨਾਲ ਸਾਂਝੀ ਨਾ ਕੀਤੀ ਹੋਵੇ,
18 ਪਰ ਮੈਂ ਆਪਣੀ ਜਵਾਨੀ ਤੋਂ ਉਹਨਾਂ ਨੂੰ ਪਿਤਾ ਵਾਂਗ ਪਾਲਿਆ,
ਅਤੇ ਆਪਣੇ ਜਨਮ ਤੋਂ ਹੀ ਮੈਂ ਵਿਧਵਾ ਦੀ ਅਗਵਾਈ ਕੀਤੀ,
19 ਜੇ ਮੈਂ ਕਿਸੇ ਨੂੰ ਕੱਪੜਿਆਂ ਦੀ ਘਾਟ ਕਾਰਨ
ਜਾਂ ਲੋੜਵੰਦ ਨੂੰ ਕੱਪੜਿਆਂ ਤੋਂ ਬਿਨਾਂ ਮਰਦੇ ਦੇਖਿਆ ਹੋਵੇ,
20 ਅਤੇ ਉਹਨਾਂ ਦੇ ਦਿਲਾਂ ਨੇ ਮੈਨੂੰ ਅਸੀਸ ਨਹੀਂ ਦਿੱਤੀ
ਕਿਉਂਕਿ ਮੇਰੀਆਂ ਭੇਡਾਂ ਦੇ ਉੱਨ ਦੇ ਕੱਪੜੇ ਨਾਲ ਉਹਨਾਂ ਨੂੰ ਸੇਕਿਆ ਗਿਆ,
21 ਜੇ ਮੈਂ ਅਨਾਥਾਂ ਦੇ ਵਿਰੁੱਧ ਹੱਥ ਉਠਾਇਆ ਹੋਵੇ,
ਇਹ ਜਾਣ ਕੇ ਕਿ ਅਦਾਲਤ ਵਿੱਚ ਮੇਰਾ ਪ੍ਰਭਾਵ ਸੀ,
22 ਫੇਰ ਮੇਰੀ ਬਾਂਹ ਮੋਢੇ ਤੋਂ ਡਿੱਗ ਜਾਵੇ,
ਜੋੜ ਤੋਂ ਟੁੱਟ ਜਾਵੇ।
23 ਕਿਉਂ ਜੋ ਮੈਂ ਪਰਮੇਸ਼ਵਰ ਦੇ ਵਿਨਾਸ਼ ਤੋਂ ਡਰਦਾ ਸੀ,
ਅਤੇ ਉਹ ਦੇ ਪਰਤਾਪ ਦੇ ਡਰ ਤੋਂ ਮੈਂ ਇਹੋ ਜਿਹੇ ਕੰਮ ਨਾ ਕਰ ਸਕਦਾ ਸੀ।
24 "ਜੇ ਮੈਂ ਸੋਨੇ ਉੱਤੇ ਭਰੋਸਾ ਰੱਖਿਆ ਹੈ
ਜਾਂ ਸ਼ੁੱਧ ਸੋਨੇ ਨੂੰ ਕਿਹਾ ਹੈ, ‘ਤੂੰ ਮੇਰੀ ਸੁਰੱਖਿਆ ਹੈ,’
25 ਜੇਕਰ ਮੈਂ ਆਪਣੀ ਵੱਡੀ ਦੌਲਤ ਉੱਤੇ ਅਨੰਦ ਹੋਇਆ ਹਾਂ,
ਉਹ ਕਿਸਮਤ ਜੋ ਮੇਰੇ ਹੱਥਾਂ ਨੇ ਪ੍ਰਾਪਤ ਕੀਤੀ ਸੀ,
26 ਜੇਕਰ ਮੈਂ ਸੂਰਜ ਨੂੰ ਆਪਣੀ ਚਮਕ ਵਿੱਚ
ਜਾਂ ਚੰਦਰਮਾ ਨੂੰ ਆਪਣੀ ਚਮਕ ਵਿੱਚ ਦੇਖਿਆ ਹੈ,
27 ਤਾਂ ਜੋ ਮੇਰਾ ਦਿਲ ਗੁਪਤ ਰੂਪ ਵਿੱਚ ਭਰਮਾਇਆ ਗਿਆ ਹੁੰਦਾ
ਅਤੇ ਮੇਰੇ ਹੱਥ ਨੇ ਉਹਨਾਂ ਨੂੰ ਚੁੰਮਣ ਦੀ ਸ਼ਰਧਾਂਜਲੀ ਦਿੱਤੀ,
28 ਫਿਰ ਇਹ ਵੀ ਨਿਆਂ ਕੀਤੇ ਜਾਣ ਵਾਲੇ ਪਾਪ ਹੋਣਗੇ,
ਕਿਉਂਕਿ ਮੈਂ ਉੱਚੀ ਥਾਂ ਉੱਤੇ ਪਰਮੇਸ਼ਵਰ ਨਾਲ ਬੇਵਫ਼ਾ ਹੁੰਦਾ।
29 "ਜੇ ਮੈਂ ਆਪਣੇ ਦੁਸ਼ਮਣ ਦੀ ਬਦਕਿਸਮਤੀ ਤੇ ਖੁਸ਼ ਹੋਇਆ ਹੁੰਦਾ
ਜਾਂ ਉਸ ਉੱਤੇ ਪਈ ਮੁਸੀਬਤ ਤੇ ਖੁਸ਼ ਹੋਇਆ ਹੁੰਦਾ,
30 ਮੈਂ ਆਪਣੇ ਮੂੰਹ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿਰੁੱਧ ਸਰਾਪ ਦੇ ਕੇ
ਆਪਣੇ ਮੂੰਹ ਨੂੰ ਪਾਪ ਕਰਨ ਦੀ ਇਜਾਜ਼ਤ ਨਹੀਂ ਦਿੱਤੀ,
31 ਜੇ ਮੇਰੇ ਘਰ ਵਾਲਿਆਂ ਨੇ ਕਦੇ ਇਹ ਨਾ ਕਿਹਾ ਹੋਵੇ,
ਕੌਣ ਅੱਯੋਬ ਦੇ ਘਰ ਦੇ ਭੋਜਨ ਨਾਲ ਨਾ ਰੱਜਿਆ ਹੋਵੇ?
32 ਪਰ ਕਿਸੇ ਅਜਨਬੀ ਨੂੰ ਗਲੀ ਵਿੱਚ ਰਾਤ ਨਹੀਂ ਕੱਟਣੀ ਪਈ,
ਕਿਉਂਕਿ ਮੇਰਾ ਦਰਵਾਜ਼ਾ ਮੁਸਾਫਰਾਂ ਲਈ ਹਮੇਸ਼ਾ ਖੁੱਲ੍ਹਾ ਸੀ,
33 ਮੈਂ ਆਪਣੇ ਪਾਪ ਨੂੰ ਲੋਕਾਂ ਵਾਂਗ ਨਹੀਂ ਛੁਪਾਇਆ ਹੈ,
ਨਾ ਹੀ ਆਪਣੇ ਦੋਸ਼ ਨੂੰ ਆਪਣੇ ਦਿਲ ਵਿੱਚ ਲੁਕੋਇਆ ਹੈ
34 ਕਿਉਂਕਿ ਮੈਂ ਭੀੜ ਤੋਂ ਇੰਨਾ ਡਰਦਾ ਸੀ
ਅਤੇ ਘਰਾਣਿਆ ਦੀ ਨਫ਼ਰਤ ਨੇ ਮੈਨੂੂੰ ਇਨ੍ਹਾਂ ਡਰਾਇਆ ਕਿ ਮੈਂ ਚੁੱਪ ਹੀ ਰਿਹਾ ਅਤੇ ਬਾਹਰ ਨਾ ਗਿਆ?
35 ("ਹਾਏ, ਕਿ ਮੇਰੇ ਕੋਲ ਮੇਰੀ ਸੁਣਨ ਵਾਲਾ ਕੋਈ ਹੁੰਦਾ!
ਮੈਂ ਹੁਣ ਆਪਣੀ ਸਫ਼ਾਈ ਉੱਤੇ ਦਸਤਖਤ ਕਰਦਾ ਹਾਂ ਸਰਵਸ਼ਕਤੀਮਾਨ ਮੈਨੂੰ ਜਵਾਬ ਦੇਵੇ;
ਕਾਸ਼ ਕਿ ਮੇਰੇ ਉੱਤੇ ਦੋਸ਼ ਲਾਉਂਣ ਵਾਲੇ ਦੇ ਸ਼ਿਕਾਇਤ-ਨਾਮੇ ਦੀ ਲਿਖਤ ਮੇਰੇ ਕੋਲ ਹੁੰਦੀ।
36 ਯਕੀਨਨ ਮੈਂ ਇਸਨੂੰ ਆਪਣੇ ਮੋਢੇ ਉੱਤੇ ਪਹਿਨਾਂਗਾ,
ਮੈਂ ਇਸਨੂੰ ਤਾਜ ਵਾਂਗ ਪਹਿਨਾਂਗਾ।
37 ਮੈਂ ਉਸਨੂੰ ਆਪਣੇ ਹਰ ਕਦਮ ਦਾ ਲੇਖਾ ਦਿਆਂਗਾ;
ਮੈਂ ਉਸਨੂੰ ਇੱਕ ਅਧਿਕਾਰੀ ਦੇ ਰੂਪ ਵਿੱਚ ਪੇਸ਼ ਕਰਾਂਗਾ।)
38 "ਜੇ ਮੇਰੀ ਧਰਤੀ ਮੇਰੇ ਵਿਰੁੱਧ ਦੁਹਾਈ ਦੇਵੇ
ਅਤੇ ਉਸ ਦੇ ਸਾਰੇ ਖੰਭ ਹੰਝੂਆਂ ਨਾਲ ਭਿੱਜ ਜਾਣ,
39 ਜੇਕਰ ਮੈਂ ਇਸਦੀ ਉਪਜ ਨੂੰ ਬਿਨਾਂ ਮਜ਼ਦੂਰੀ ਦਿੱਤੇ ਖਾਂਦਾ ਹੋਵੇ
ਜਾਂ ਇਸ ਦੇ ਮਾਲਕਾਂ ਦਾ ਕਤਲ ਕਰ ਦਿੱਤਾ ਹੋਵੇ
40 ਫਿਰ ਕਣਕ ਦੀ ਜਗ੍ਹਾ ਝਾੜੀਆ ਉੱਘ ਜਾਣ
ਅਤੇ ਜੌਂ ਦੀ ਜਗ੍ਹਾ ਜੰਗਲੀ ਬੂਟੀ।"
ਅੱਯੋਬ ਦੇ ਸ਼ਬਦ ਖਤਮ ਹੋਵੇ।