Pular para o conteúdo
Publicidade

ਅੱਯੋਬ 22

ਏਲੀਫਾਜ਼

1 ਤਦ ਏਲੀਫਾਜ਼ ਤੇਮਾਨੀ ਨੇ ਉੱਤਰ ਦਿੱਤਾ:

2 "ਕੀ ਕੋਈ ਮਨੁੱਖ ਪਰਮੇਸ਼ਵਰ ਲਈ ਲਾਭਦਾਇਕ ਹੋ ਸਕਦਾ ਹੈ?

ਕੀ ਕੋਈ ਸਿਆਣਾ ਮਨੁੱਖ ਵੀ ਉਸ ਨੂੰ ਲਾਭ ਪਹੁੰਚਾ ਸਕਦਾ ਹੈ?

3 ਜੇਕਰ ਤੁਸੀਂ ਧਰਮੀ ਹੁੰਦੇ ਤਾਂ ਸਰਵਸ਼ਕਤੀਮਾਨ ਨੂੰ ਕੀ ਖੁਸ਼ੀ ਮਿਲੇਗੀ?

ਜੇ ਤੁਹਾਡੇ ਰਾਹ ਨਿਰਦੋਸ਼ ਹੋਣ ਤਾਂ ਉਸ ਨੂੰ ਕੀ ਲਾਭ ਹੋਵੇਗਾ?

4 "ਕੀ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ,

ਅਤੇ ਤੇਰੇ ਉੱਤੇ ਦੋਸ਼ ਲਾਉਂਦਾ ਹੈ?

5 ਕੀ ਤੁਹਾਡੀ ਦੁਸ਼ਟਤਾ ਮਹਾਨ ਨਹੀਂ ਹੈ?

ਕੀ ਤੁਹਾਡੇ ਪਾਪ ਬੇਅੰਤ ਨਹੀਂ ਹਨ?

6 ਤੁਸੀਂ ਬਿਨਾਂ ਕਿਸੇ ਕਾਰਨ ਆਪਣੇ ਰਿਸ਼ਤੇਦਾਰਾਂ ਤੋਂ ਸੁਰੱਖਿਆ ਦੀ ਮੰਗ ਕੀਤੀ;

ਤੁਸੀਂ ਲੋਕਾਂ ਦੇ ਕੱਪੜੇ ਲਾਹ ਦਿੱਤੇ, ਉਹਨਾਂ ਨੂੰ ਨੰਗੇ ਛੱਡ ਦਿੱਤਾ।

7 ਤੂੰ ਥੱਕੇ ਹੋਏ ਨੂੰ ਪਾਣੀ ਨਾ ਦਿੱਤਾ

ਅਤੇ ਭੁੱਖਿਆਂ ਨੂੰ ਭੋਜਨ ਨਹੀਂ ਦਿੱਤਾ,

8 ਭਾਵੇਂ ਤੂੰ ਇੱਕ ਤਾਕਤਵਰ ਆਦਮੀ, ਜ਼ਮੀਨ ਦਾ ਮਾਲਕ ਸੀ,

ਇੱਕ ਇੱਜ਼ਤ ਵਾਲਾ ਆਦਮੀ, ਇਸ ਵਿੱਚ ਰਹਿੰਦਾ ਸੀ।

9 ਅਤੇ ਤੂੰ ਵਿਧਵਾਵਾਂ ਨੂੰ ਖਾਲੀ ਹੱਥ ਭੇਜ ਦਿੱਤਾ

ਅਤੇ ਯਤੀਮਾਂ ਦਾ ਬਲ ਤੋੜ ਦਿੱਤਾ।

10 ਇਸ ਲਈ ਤੇਰੇ ਚਾਰੇ ਪਾਸੇ ਫਾਹੇ ਹਨ,

ਅਚਾਨਕ ਆਉਣ ਵਾਲਾ ਸੰਕਟ ਤੈਨੂੰ ਡਰਾਉਂਦਾ ਹੈ,

11 ਇੰਨਾ ਹਨੇਰਾ ਕਿਉਂ ਕੀ ਤੂੰ ਨਹੀਂ ਦੇਖ ਸਕਦਾ,

ਅਤੇ ਪਾਣੀ ਦਾ ਹੜ੍ਹ ਤੈਨੂੰ ਕਿਉਂ ਢੱਕ ਲੈਂਦਾ ਹੈ।

12 "ਕੀ ਪਰਮੇਸ਼ਵਰ ਸਵਰਗ ਦੀਆਂ ਉਚਾਈਆਂ ਵਿੱਚ ਨਹੀਂ ਹੈ?

ਤਾਰਿਆਂ ਦੀ ਉਚਾਈ ਵੇਖ ਕਿ ਉਹ ਕਿੰਨ੍ਹੇ ਉੱਚੇ ਹਨ!

13 ਫਿਰ ਵੀ ਤੁਸੀਂ ਕਹਿੰਦੇ ਹੋ, ‘ਪਰਮੇਸ਼ਵਰ ਕੀ ਜਾਣਦਾ ਹੈ?

ਕੀ ਉਹ ਅਜਿਹੇ ਹਨੇਰੇ ਵਿੱਚ ਨਿਆਂ ਕਰਦਾ ਹੈ?

14 ਸੰਘਣੇ ਬੱਦਲਾਂ ਨੇ ਉਸ ਨੂੰ ਢੱਕ ਲਿਆ ਹੈ, ਇਸ ਲਈ ਉਹ ਸਾਨੂੰ ਨਹੀਂ ਦੇਖਦਾ

ਜਦੋਂ ਉਹ ਅਕਾਸ਼ ਵਿੱਚ ਘੁੰਮਦਾ ਹੈ।’

15 ਕੀ ਤੂੰ ਪੁਰਾਣੇ ਰਾਹ ਉੱਤੇ ਚੱਲੋਗਾ

ਜਿਸਨੂੰ ਦੁਸ਼ਟ ਤੁਰਦੇ ਹਨ?

16 ਉਹ ਆਪਣੇ ਸਮੇਂ ਤੋਂ ਪਹਿਲਾਂ ਹੀ ਵਹਿ ਗਏ,

ਉਹਨਾਂ ਦੀ ਨੀਂਹ ਹੜ੍ਹ ਨਾਲ ਵਹਿ ਗਈ।

17 ਉਹਨਾਂ ਨੇ ਪਰਮੇਸ਼ਵਰ ਨੂੰ ਕਿਹਾ, ‘ਸਾਨੂੰ ਇਕੱਲਾ ਛੱਡ ਦੇ!

ਸਰਵਸ਼ਕਤੀਮਾਨ ਸਾਡਾ ਕੀ ਕਰ ਸਕਦਾ ਹੈ?’

18 ਫਿਰ ਵੀ ਇਹ ਉਹ ਸੀ ਜਿਸ ਨੇ ਉਹਨਾਂ ਦੇ ਘਰਾਂ ਨੂੰ ਚੰਗੀਆਂ ਚੀਜ਼ਾਂ ਨਾਲ ਭਰ ਦਿੱਤਾ,

ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।

19 ਧਰਮੀ ਆਪਣੀ ਬਰਬਾਦੀ ਵੇਖ ਕੇ ਖੁਸ਼ ਹੁੰਦੇ ਹਨ;

ਨਿਰਦੋਸ਼ ਉਹਨਾਂ ਦਾ ਮਜ਼ਾਕ ਉਡਾਉਂਦੇ ਹੋਏ ਆਖਦੇ ਹਨ,

20 ‘ਯਕੀਨਨ ਸਾਡੇ ਦੁਸ਼ਮਣ ਤਬਾਹ ਹੋ ਗਏ ਹਨ,

ਅਤੇ ਅੱਗ ਉਹਨਾਂ ਦੀ ਦੌਲਤ ਨੂੰ ਖਾ ਜਾਂਦੀ ਹੈ।’

21 "ਪਰਮੇਸ਼ਵਰ ਦੇ ਅਧੀਨ ਹੋ ਅਤੇ ਸ਼ਾਤੀ ਵਿੱਚ ਉਸ ਨਾਲ ਰਹਿ;

ਇਸ ਤਰ੍ਹਾਂ ਤੇਰੀ ਵਿੱਚ ਖੁਸ਼ਹਾਲੀ ਆਵੇਗੀ।

22 ਉਸ ਦੇ ਮੂੰਹ ਦੇ ਉਪਦੇਸ਼ ਸੁਣ

ਅਤੇ ਉਸ ਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖੋ।

23 ਜੇ ਤੂੰ ਸਰਵਸ਼ਕਤੀਮਾਨ ਵੱਲ ਮੁੜੇ, ਤਾਂ ਉਹ ਤੈਨੂੰ ਮੁੜ ਬਹਾਲ ਕਰੇਗਾ:

ਜੇ ਤੂੰ ਆਪਣੇ ਤੰਬੂ ਤੋਂ ਬੁਰਾਈ ਨੂੰ ਦੂਰ ਕਰੇ,

24 ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ,

ਅਤੇ ਸਗੋਂ ਓਫੀਰ ਦਾ ਸੋਨਾ ਦਰਿਆਵਾਂ ਦੀਆਂ ਚਟਾਨਾਂ ਵਿੱਚ ਪਾ ਦੇਵੇ,

25 ਤਦ ਸਰਵਸ਼ਕਤੀਮਾਨ ਆਪ ਤੇਰਾ ਸੋਨਾ ਹੋਵੇਗਾ,

ਅਤੇ ਤੇਰੇ ਲਈ ਸਭ ਤੋਂ ਵਧੀਆ ਚਾਂਦੀ ਹੋਵੇਗਾ।

26 ਨਿਸ਼ਚੇ ਹੀ ਤੂੰ ਸਰਵਸ਼ਕਤੀਮਾਨ ਵਿੱਚ ਅਨੰਦ ਪ੍ਰਾਪਤ ਕਰੇਗਾ

ਅਤੇ ਪਰਮੇਸ਼ਵਰ ਵੱਲ ਆਪਣਾ ਮੂੰਹ ਉੱਚਾ ਕਰੇਗਾ।

27 ਤੂੰ ਉਸ ਅੱਗੇ ਪ੍ਰਾਰਥਨਾ ਕਰੇਗਾ, ਅਤੇ ਉਹ ਤੇਰੀ ਸੁਣੇਗਾ,

ਅਤੇ ਤੂੰ ਆਪਣੀਆਂ ਸੁੱਖਣਾ ਪੂਰੀਆਂ ਕਰੇਗਾ।

28 ਜੋ ਕੁਝ ਤੂੰ ਕਰਨਾ ਚਾਹੇਗਾ ਉਹ ਤੇਰੇ ਲਈ ਹੋ ਜਾਵੇਗਾ,

ਅਤੇ ਤੇਰੇ ਰਾਹਾਂ ਉੱਤੇ ਰੌਸ਼ਨੀ ਚਮਕੇਗੀ।

29 ਜਦੋਂ ਲੋਕਾਂ ਨੂੰ ਨੀਵਾਂ ਕੀਤਾ ਜਾਂਦਾ ਹੈ ਅਤੇ ਤੂੰ ਆਖੇਗਾ, ‘ਉਹਨਾਂ ਨੂੰ ਉੱਚਾ ਚੁੱਕੋ!’

ਤਦ ਉਹ ਨਿਰਾਸ਼ ਲੋਕਾਂ ਨੂੰ ਬਚਾ ਲਵੇਗਾ।

30 ਉਹ ਉਸ ਨੂੰ ਵੀ ਬਚਾਵੇਗਾ ਜੋ ਨਿਰਦੋਸ਼ ਨਹੀਂ ਹੈ,

ਜੋ ਤੁਹਾਡੇ ਹੱਥਾਂ ਦੀ ਸ਼ੁੱਧਤਾ ਦੁਆਰਾ ਛੁਡਾਇਆ ਜਾਵੇਗਾ।"

Estes versículos te tocaram? Ore agora!

+581 estão orando agora.

Junte-se à corrente de oração.