1 ਤਦ ਅੱਯੋਬ ਨੇ ਉੱਤਰ ਦਿੱਤਾ:
2 "ਅਸਲ ਵਿੱਚ, ਮੈਂ ਜਾਣਦਾ ਹਾਂ ਕਿ ਇਹ ਸੱਚ ਹੈ।
ਪਰ ਸਿਰਫ ਪ੍ਰਾਣੀ ਪਰਮੇਸ਼ਵਰ ਅੱਗੇ ਆਪਣੀ ਨਿਰਦੋਸ਼ਤਾ ਕਿਵੇਂ ਸਾਬਤ ਕਰ ਸਕਦੇ ਹਨ?
3 ਭਾਵੇਂ ਉਹ ਉਸ ਨਾਲ ਬਹਿਸ ਕਰਨਾ ਚਾਹੁੰਦੇ ਸਨ,
ਉਹ ਹਜ਼ਾਰਾਂ ਵਿੱਚੋਂ ਇੱਕ ਵਾਰ ਵੀ ਉਸ ਨੂੰ ਉੱਤਰ ਨਾ ਦੇ ਸਕੇ।
4 ਉਸਦੀ ਬੁੱਧੀ ਡੂੰਘੀ ਹੈ, ਉਸਦੀ ਸ਼ਕਤੀ ਵਿਸ਼ਾਲ ਹੈ।
ਕਿਸ ਨੇ ਉਸ ਦਾ ਟਾਕਰਾ ਕੀਤਾ ਹੈ ਅਤੇ ਬੇਖੌਫ਼ ਨਿੱਕਲਿਆ ਹੈ?
5 ਉਹ ਪਹਾੜਾਂ ਨੂੰ ਉਹਨਾਂ ਦੇ ਜਾਣੇ ਬਿਨਾਂ ਹਿਲਾ ਦਿੰਦਾ ਹੈ
ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਉਲਟਾ ਦਿੰਦਾ ਹੈ।
6 ਉਹ ਧਰਤੀ ਨੂੰ ਉਸ ਦੇ ਸਥਾਨ ਤੋਂ ਹਿਲਾ ਦਿੰਦਾ ਹੈ
ਅਤੇ ਉਸ ਦੇ ਥੰਮ ਕੰਬ ਉੱਠਦੇ ਹਨ।
7 ਉਹ ਸੂਰਜ ਨਾਲ ਗੱਲ ਕਰਦਾ ਹੈ ਅਤੇ ਇਹ ਚਮਕਦਾ ਨਹੀਂ ਹੈ;
ਉਹ ਤਾਰਿਆਂ ਦੀ ਰੋਸ਼ਨੀ ਨੂੰ ਬੰਦ ਕਰ ਦਿੰਦਾ ਹੈ।
8 ਉਹ ਇਕੱਲਾ ਹੀ ਅਕਾਸ਼ਾਂ ਨੂੰ ਫੈਲਾਉਂਦਾ ਹੈ
ਅਤੇ ਸਮੁੰਦਰ ਦੀਆਂ ਲਹਿਰਾਂ ਉੱਤੇ ਤੁਰਦਾ ਹੈ।
9 ਉਹ ਆਕਸ਼ ਦੇ ਤਾਰਿਆਂ ਨੂੰ ਜੋ ਬੇਰਾ ਅਤੇ ਓਰਿਅਨ,
ਪਲੀਏਡਸ ਅਤੇ ਦੱਖਣ ਦੇ ਤਾਰਾਮੰਡਲ ਨੂੰ ਬਣਉਣ ਵਾਲਾ ਹੈ।
10 ਉਹ ਅਜਿਹੇ ਚਮਤਕਾਰ ਕਰਦਾ ਹੈ ਜਿਨ੍ਹਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ,
ਚਮਤਕਾਰ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।
11 ਜਦੋਂ ਉਹ ਮੇਰੇ ਕੋਲੋਂ ਲੰਘਦਾ ਹੈ, ਮੈਂ ਉਸਨੂੰ ਨਹੀਂ ਦੇਖ ਸਕਦਾ;
ਜਦੋਂ ਉਹ ਲੰਘਦਾ ਹੈ, ਮੈਂ ਉਸਨੂੰ ਨਹੀਂ ਜਾਣ ਸਕਦਾ।
12 ਜੇ ਉਹ ਖੋਹ ਲਵੇ, ਤਾਂ ਕੌਣ ਰੋਕ ਸਕਦਾ ਹੈ?
ਉਸ ਨੂੰ ਕੌਣ ਕਹਿ ਸਕਦਾ ਹੈ, ‘ਤੂੰ ਕੀ ਕਰ ਰਿਹਾ ਹੈ?’
13 ਪਰਮੇਸ਼ਵਰ ਆਪਣੇ ਕ੍ਰੋਧ ਨੂੰ ਨਹੀਂ ਰੋਕਦਾ;
ਰਾਹਾਬ ਦੇ ਟੋਲੇ ਵੀ ਉਸ ਦੇ ਪੈਰਾਂ ਅੱਗੇ ਝੁਕ ਗਏ।
14 "ਫਿਰ ਮੈਂ ਉਸ ਨਾਲ ਕਿਵੇਂ ਵਿਵਾਦ ਕਰ ਸਕਦਾ ਹਾਂ?
ਮੈਂ ਉਸ ਨਾਲ ਬਹਿਸ ਕਰਨ ਲਈ ਸ਼ਬਦ ਕਿਵੇਂ ਲੱਭ ਸਕਦਾ ਹਾਂ?
15 ਭਾਵੇਂ ਮੈਂ ਬੇਕਸੂਰ ਸੀ, ਮੈਂ ਉਸਨੂੰ ਜਵਾਬ ਨਹੀਂ ਦੇ ਸਕਿਆ;
ਮੈਂ ਸਿਰਫ ਆਪਣੇ ਨਿਆਂ ਕਰਨ ਵਾਲੇ ਦੇ ਕੋਲ ਰਹਿਮ ਦੀ ਬੇਨਤੀ ਕਰ ਸਕਦਾ ਹਾਂ।
16 ਭਾਵੇਂ ਮੈਂ ਉਸਨੂੰ ਬੁਲਾਇਆ ਅਤੇ ਉਸਨੇ ਜਵਾਬ ਦਿੱਤਾ,
ਮੈਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਮੇਰੀ ਸੁਣਵਾਈ ਕਰੇਗਾ।
17 ਉਹ ਮੈਨੂੰ ਤੂਫ਼ਾਨ ਨਾਲ ਕੁਚਲ ਦੇਵੇਗਾ
ਅਤੇ ਬਿਨਾਂ ਕਾਰਨ ਮੇਰੇ ਜ਼ਖਮਾਂ ਨੂੰ ਵਧਾ ਦੇਵੇਗਾ।
18 ਉਸ ਨੇ ਮੈਨੂੰ ਸਾਹ ਨਾ ਲੈਣ ਦਿੱਤਾ
ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ।
19 ਤਾਕਤ ਦੀ ਗੱਲ ਹੋਵੇ ਤਾਂ ਉਹ ਬਲਵਾਨ ਹੈ!
ਅਤੇ ਜੇ ਇਹ ਨਿਆਂ ਦੀ ਗੱਲ ਹੈ, ਤਾਂ ਉਸ ਨੂੰ ਕੌਣ ਲਲਕਾਰ ਸਕਦਾ ਹੈ?
20 ਜੇ ਮੈਂ ਬੇਕਸੂਰ ਹੁੰਦਾ, ਮੇਰਾ ਮੂੰਹ ਮੈਨੂੰ ਨਿੰਦਦਾ;
ਜੇ ਮੈਂ ਨਿਰਦੋਸ਼ ਹੁੰਦਾ, ਤਾਂ ਇਹ ਮੈਨੂੰ ਦੋਸ਼ੀ ਠਹਿਰਾਉਂਦਾ।
21 "ਹਾਲਾਂਕਿ ਮੈਂ ਨਿਰਦੋਸ਼ ਹਾਂ,
ਮੈਨੂੰ ਆਪਣੇ ਲਈ ਕੋਈ ਚਿੰਤਾ ਨਹੀਂ ਹੈ;
ਮੈਂ ਆਪਣੀ ਜਾਨ ਨੂੰ ਤੁੱਛ ਜਾਣਦਾ ਹਾਂ।
22 ਇਹ ਸਭ ਇੱਕੋ ਜਿਹਾ ਹੈ; ਇਸ ਲਈ ਮੈਂ ਆਖਦਾ ਹਾਂ,
‘ਉਹ ਨਿਰਦੋਸ਼ ਅਤੇ ਦੁਸ਼ਟ ਦੋਹਾਂ ਦਾ ਨਾਸ ਕਰਦਾ ਹੈ।’
23 ਜਦੋਂ ਇੱਕ ਬਿਪਤਾ ਅਚਾਨਕ ਮੌਤ ਲਿਆਉਂਦੀ ਹੈ,
ਉਹ ਨਿਰਦੋਸ਼ਾਂ ਦੀ ਨਿਰਾਸ਼ਾ ਦਾ ਮਜ਼ਾਕ ਉਡਾਉਂਦੀ ਹੈ।
24 ਜਦੋਂ ਭੂਮੀ ਦੁਸ਼ਟਾਂ ਦੇ ਹੱਥਾਂ ਵਿੱਚ ਆ ਜਾਂਦੀ ਹੈ,
ਉਹ ਉਸਦੇ ਨਿਆਂਕਾਰਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਹੈ।
ਜੇ ਉਹ ਨਹੀਂ ਹੈ, ਤਾਂ ਕੌਣ ਹੈ?
25 "ਮੇਰੇ ਦਿਨ ਦੌੜਨ ਵਾਲੇ ਦੇ ਨਾਲੋਂ ਤੇਜ਼ ਹਨ;
ਉਹ ਖੁਸ਼ੀ ਦੀ ਝਲਕ ਦੇ ਬਿਨਾਂ ਉੱਡ ਜਾਂਦੇ ਹਨ।
26 ਉਹ ਕਾਗਜ਼ਾਂ ਦੀਆਂ ਕਿਸ਼ਤੀਆਂ ਵਾਂਗ ਲੰਘਦੇ ਹਨ,
ਉਕਾਬ ਵਾਂਗ ਆਪਣੇ ਸ਼ਿਕਾਰ ਤੇ ਝਪਟਦੇ ਹਨ।
27 ਜੇ ਮੈਂ ਕਹਾਂ, ‘ਮੈਂ ਆਪਣੀ ਸ਼ਿਕਾਇਤ ਭੁੱਲ ਜਾਵਾਂਗਾ,
ਮੈਂ ਆਪਣਾ ਪ੍ਰਗਟਾਵਾ ਲਵਾਂਗਾ, ਅਤੇ ਮੁਸਕਰਾਵਾਂਗਾ,’
28 ਮੈਂ ਅਜੇ ਵੀ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ,
ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਨਿਰਦੋਸ਼ ਨਹੀਂ ਠਹਿਰਾਵੋਗੇ।
29 ਕਿਉਂਕਿ ਮੈਂ ਪਹਿਲਾਂ ਹੀ ਦੋਸ਼ੀ ਪਾਇਆ ਗਿਆ ਹਾਂ,
ਮੈਂ ਕਿਉਂ ਵਿਅਰਥ ਸੰਘਰਸ਼ ਕਰਾਂ?
30 ਭਾਵੇਂ ਮੈਂ ਆਪਣੇ ਆਪ ਨੂੰ ਸਾਬਣ ਨਾਲ
ਅਤੇ ਆਪਣੇ ਹੱਥ ਨੂੰ ਸਾਫ਼ ਪਾਣੀ ਨਾਲ ਧੋਵਾਂ,
31 ਤਦ ਵੀ ਤੁਸੀਂ ਮੈਨੂੰ ਚਿੱਕੜ ਦੇ ਟੋਏ ਵਿੱਚ ਸੁੱਟ ਦਿਓਗੇ
ਤਾਂ ਜੋ ਮੇਰੇ ਕੱਪੜੇ ਵੀ ਮੈਨੂੰ ਘਿਣ ਕਰਨਗੇ।
32 "ਉਹ ਮੇਰੇ ਵਰਗਾ ਕੋਈ ਪ੍ਰਾਣੀ ਨਹੀਂ ਹੈ ਕਿ ਮੈਂ ਉਸਨੂੰ ਜਵਾਬ ਦੇ ਸਕਾਂ,
ਤਾਂ ਜੋ ਅਸੀਂ ਅਦਾਲਤ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰ ਸਕੀਏ।
33 ਜੇ ਕੋਈ ਸਾਡੇ ਵਿਚਕਾਰ ਵਿਚੋਲਗੀ ਕਰਨ ਵਾਲਾ ਹੁੰਦਾ,
ਕੋਈ ਜੋ ਸਾਡਾ ਮਿਲਾਪ ਕਰਾ ਸਕਦਾ,
34 ਜੋ ਮੇਰੇ ਤੋਂ ਪਰਮੇਸ਼ਵਰ ਦੀ ਸੋਟੀ ਨੂੰ ਦੂਰ ਕਰ ਦਿੰਦਾ,
ਤਾਂ ਜੋ ਉਹ ਦਾ ਡਰ ਮੈਨੂੰ ਹੋਰ ਨਾ ਡਰਾਉਂਦਾ।
35 ਫਿਰ ਮੈਂ ਉਸ ਤੋਂ ਡਰੇ ਬਿਨਾਂ ਬੋਲ ਸਕਦਾ,
ਪਰ ਜਿਵੇਂ ਇਹ ਹੁਣ ਮੇਰੇ ਨਾਲ ਖੜ੍ਹਾ ਹੈ, ਮੈਂ ਨਹੀਂ ਕਰ ਸਕਦਾ।"