Publicidade

Salmos 1

1 ਮੁਬਾਰਕ ਹੈ ਉਹ ਮਨੁੱਖ

ਜੋ ਦੁਸ਼ਟਾਂ ਦੇ ਕਦਮਾਂ ਤੇ ਨਹੀਂ ਚਲਦਾ,

ਨਾ ਹੀ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ,

ਨਾ ਹੀ ਮਖੌਲ ਕਰਨ ਵਾਲਿਆਂ ਦੀ ਸੰਗਤ ਵਿੱਚ ਬੈਠਦਾ ਹੈ,

2 ਪਰ ਉਹ ਜਿਹੜਾ ਯਾਹਵੇਹ ਦੀ ਬਿਵਸਥਾ ਵਿੱਚ ਖੁਸ਼ ਰਹਿੰਦਾ ਹੈ,

ਅਤੇ ਜਿਸਦਾ ਧਿਆਨ ਉਸ ਦੀ ਬਿਵਸਥਾ ਉੱਤੇ ਦਿਨ-ਰਾਤ ਲੱਗਾ ਰਹਿੰਦਾ ਹੈ।

3 ਉਹ ਮਨੁੱਖ ਤਾਂ ਉਸ ਦਰਖ਼ਤ ਦੇ ਵਰਗਾ ਹੈ, ਜੋ ਵਗਦੇ ਪਾਣੀਆਂ ਦੇ ਕਿਨਾਰੇ ਉੱਤੇ ਲਾਇਆ ਗਿਆ ਹੋਵੇ,

ਜੋ ਆਪਣਾ ਫਲ ਰੁੱਤ ਅਨੁਸਾਰ ਦਿੰਦਾ ਹੈ,

ਅਤੇ ਜਿਸ ਦੇ ਪੱਤੇ ਨਹੀਂ ਕੁਮਲਾਉਂਦੇ,

ਜੋ ਕੁਝ ਉਹ ਕਰਦਾ ਹੈ ਸੋ ਸਫ਼ਲ ਹੋਵੇਗਾ।

4 ਦੁਸ਼ਟ ਇਸ ਤਰ੍ਹਾਂ ਦੇ ਨਹੀਂ ਹੁੰਦੇ!

ਪਰ ਉਹ ਤੂੜੀ ਦੇ ਵਾਂਗ ਹੁੰਦੇ ਹਨ

ਜਿਸ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ।

5 ਇਸ ਲਈ ਦੁਸ਼ਟ ਨਿਆਂ ਦੇ ਸਾਹਮਣੇ ਨਹੀਂ ਖਲੋ ਸਕੇਗਾ

ਅਤੇ ਨਾ ਹੀ ਪਾਪੀ ਧਰਮੀ ਲੋਕਾਂ ਦੀ ਸਭਾ ਵਿੱਚ ਖਲੋ ਸਕਣਗੇ।

6 ਕਿਉਂਕਿ ਯਾਹਵੇਹ ਧਰਮੀ ਲੋਕਾਂ ਦੇ ਮਾਰਗ ਉੱਤੇ ਨਜ਼ਰ ਰੱਖਦਾ ਹੈ,

ਪਰ ਦੁਸ਼ਟਾਂ ਦਾ ਮਾਰਗ ਨਾਸ਼ ਵੱਲ ਜਾਂਦਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-