Publicidade

Salmos 29

ਦਾਵੀਦ ਦਾ ਇੱਕ ਜ਼ਬੂਰ।

1 ਹੇ ਪਰਮੇਸ਼ਵਰ ਦੇ ਪੁੱਤਰੋ, ਯਾਹਵੇਹ ਦੀ ਵਡਿਆਈ ਕਰੋ,

ਯਾਹਵੇਹ ਦੀ ਮਹਿਮਾ ਅਤੇ ਤਾਕਤ ਦੀ ਵਡਿਆਈ ਕਰੋ।

2 ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ;

ਉਸਦੀ ਪਵਿੱਤਰਤਾਈ ਦੀ ਸ਼ਾਨ ਵਿੱਚ ਯਾਹਵੇਹ ਦੀ ਅਰਾਧਨਾ ਕਰੋ।

3 ਯਾਹਵੇਹ ਦੀ ਆਵਾਜ਼ ਪਾਣੀਆਂ ਦੇ ਉੱਪਰ ਹੈ;

ਮਹਿਮਾ ਦਾ ਪਰਮੇਸ਼ਵਰ ਗਰਜਦਾ ਹੈ,

ਯਾਹਵੇਹ ਸ਼ਕਤੀਸ਼ਾਲੀ ਪਾਣੀਆਂ ਉੱਤੇ ਗਰਜਦਾ ਹੈ।

4 ਯਾਹਵੇਹ ਦੀ ਆਵਾਜ਼ ਸ਼ਕਤੀਸ਼ਾਲੀ ਹੈ;

ਯਾਹਵੇਹ ਦੀ ਆਵਾਜ਼ ਸ਼ਾਨਦਾਰ ਹੈ।

5 ਯਾਹਵੇਹ ਦੀ ਆਵਾਜ਼ ਦਿਆਰ ਨੂੰ ਤੋੜ ਦਿੰਦੀ ਹੈ;

ਯਾਹਵੇਹ ਲਬਾਨੋਨ ਦੇ ਦਿਆਰ ਦੇ ਟੁਕੜੇ ਕਰ ਦਿੰਦਾ ਹੈ।

6 ਉਹ ਲਬਾਨੋਨ ਨੂੰ ਵੱਛੇ ਵਾਂਗੂੰ ਉਛਾਲਦਾ ਹੈ,

ਅਤੇ ਸੀਰੀਓਨ ਨੂੰ ਜੰਗਲੀ ਬਲਦ ਵਾਂਗੂੰ।

7 ਯਾਹਵੇਹ ਦੀ ਆਵਾਜ਼

ਅੱਗ ਦੀਆਂ ਲਾਟਾਂ ਨੂੰ ਪਾੜਦੀ ਹੈ।

8 ਯਾਹਵੇਹ ਦੀ ਆਵਾਜ਼ ਉਜਾੜ ਨੂੰ ਹਿਲਾ ਦਿੰਦੀ ਹੈ;

ਯਾਹਵੇਹ ਕਾਦੇਸ਼ ਦੇ ਉਜਾੜ ਨੂੰ ਹਿਲਾ ਦਿੰਦਾ ਹੈ।

9 ਯਾਹਵੇਹ ਦੀ ਆਵਾਜ਼ ਨਾਲ ਹਿਰਨੀਆਂ ਦੇ ਗਰਭ ਡਿੱਗ ਜਾਂਦੇ ਨੇ

ਯਾਹਵੇਹ ਦੀ ਆਵਾਜ਼ ਓਕਸਕ ਦੇ ਰੁੱਖ ਨੂੰ ਮਰੋੜਦੀ ਹੈ

ਅਤੇ ਜੰਗਲਾਂ ਨੂੰ ਨੰਗੇ ਕਰ ਦਿੰਦੀ ਹੈ।

ਅਤੇ ਉਸਦੇ ਮੰਦਰ ਵਿੱਚ ਸਾਰੇ ਪੁਕਾਰਦੇ ਹਨ, "ਯਾਹਵੇਹ ਦੀ ਮਹਿਮਾ!"

10 ਯਾਹਵੇਹ ਹੜ੍ਹ ਉੱਤੇ ਬਿਰਾਜਮਾਨ ਹੈ;

ਯਾਹਵੇਹ ਸਦਾ ਲਈ ਰਾਜਾ ਹੋ ਕੇ ਬੈਠਦਾ ਹੈ।

11 ਯਾਹਵੇਹ ਆਪਣੇ ਲੋਕਾਂ ਨੂੰ ਤਾਕਤ ਦਿੰਦਾ ਹੈ;

ਯਾਹਵੇਹ ਆਪਣੇ ਲੋਕਾਂ ਨੂੰ ਸ਼ਾਂਤੀ ਨਾਲ ਅਸੀਸ ਦਿੰਦਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-