ਚੜ੍ਹਾਈ ਦਾ ਗੀਤ।
1 ਜਿਹੜੇ ਯਾਹਵੇਹ ਉੱਤੇ ਭਰੋਸਾ ਰੱਖਦੇ ਹਨ, ਉਹ ਸੀਯੋਨ ਪਰਬਤ ਵਰਗੇ ਹਨ,
ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ ਪਰ ਉਹ ਸਦਾ ਲਈ ਕਾਇਮ ਰਹਿੰਦੇ ਹਨ।
2 ਜਿਵੇਂ ਪਰਬਤਾਂ ਨੇ ਯੇਰੂਸ਼ਲੇਮ ਨੂੰ ਘੇਰਿਆ ਹੋਇਆ ਹੈ,
ਇਸੇ ਤਰ੍ਹਾਂ ਯਾਹਵੇਹ ਨੇ ਆਪਣੇ ਲੋਕਾਂ ਨੂੰ ਹੁਣ ਤੋਂ ਲੈ ਕੇ ਅਤੇ ਸਦਾ ਲਈ ਘੇਰਿਆ ਹੋਇਆ ਹੈ।
3 ਧਰਮੀ ਨੂੰ ਦਿੱਤੀ ਹੋਈ ਧਰਤੀ ਉੱਤੇ
ਦੁਸ਼ਟ ਦਾ ਰਾਜ ਨਹੀਂ ਰਹੇਗਾ,
ਤਾਂ ਧਰਮੀ ਆਪਣੇ ਹੱਥਾਂ ਨੂੰ,
ਬੁਰਾਈ ਕਰਨ ਲਈ ਵਰਤਣਗੇ।
4 ਹੇ ਯਾਹਵੇਹ, ਉਹਨਾਂ ਦਾ ਭਲਾ ਕਰ ਜਿਹੜੇ ਨੇਕ ਹਨ,
ਉਹਨਾਂ ਦਾ ਜਿਹੜੇ ਨੇਕ ਦਿਲ ਦੇ ਹਨ।
5 ਪਰ ਜਿਹੜੇ ਟੇਢੇ ਰਾਹਾਂ ਵੱਲ ਮੁੜਦੇ ਹਨ,
ਯਾਹਵੇਹ ਉਹਨਾਂ ਨੂੰ ਕੁਕਰਮੀਆਂ ਦੇ ਨਾਲ ਬਾਹਰ ਕੱਢ ਦੇਵੇਗਾ।
ਇਸਰਾਏਲ ਉੱਤੇ ਸ਼ਾਂਤੀ ਹੋਵੇ।