Publicidade

Salmos 99

1 ਯਾਹਵੇਹ ਰਾਜ ਕਰਦਾ ਹੈ,

ਕੌਮਾਂ ਕੰਬਣ;

ਉਹ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ,

ਧਰਤੀ ਹਿੱਲ ਜਾਵੇ।

2 ਸੀਯੋਨ ਵਿੱਚ ਯਾਹਵੇਹ ਮਹਾਨ ਹੈ;

ਉਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ।

3 ਉਹ ਤੇਰੇ ਮਹਾਨ ਅਤੇ ਸ਼ਾਨਦਾਰ ਨਾਮ ਦੀ ਉਸਤਤ ਕਰਨ,

ਯਾਹਵੇਹ ਪਵਿੱਤਰ ਹੈ।

4 ਰਾਜਾ ਬਲਵਾਨ ਹੈ ਅਤੇ ਉਹ ਨਿਆਂ ਨੂੰ ਪਿਆਰ ਕਰਦਾ ਹੈ,

ਤੂੰ ਇਨਸਾਫ਼ ਦੀ ਸਥਾਪਨਾ ਕੀਤੀ ਹੈ;

ਤੂੰ ਹੀ ਯਾਕੋਬ ਦੇ ਲੋਕਾਂ ਵਿੱਚ ਨਿਆਂ ਅਤੇ ਧਰਮ ਕਰਦਾ ਹੈ।

5 ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ,

ਅਤੇ ਉਸ ਦੇ ਪੈਰਾਂ ਦੀ ਚੌਂਕੀ ਉੱਤੇ ਮੱਥਾ ਟੇਕੋ,

ਉਹ ਪਵਿੱਤਰ ਹੈ।

6 ਮੋਸ਼ੇਹ ਅਤੇ ਹਾਰੋਨ ਉਸ ਦੇ ਜਾਜਕਾਂ ਵਿੱਚੋਂ ਸਨ,

ਸਮੂਏਲ ਉਸ ਦੇ ਨਾਮ ਨੂੰ ਪੁਕਾਰਨ ਵਾਲਿਆਂ ਵਿੱਚੋਂ ਸੀ;

ਉਹਨਾਂ ਨੇ ਯਾਹਵੇਹ ਨੂੰ ਪੁਕਾਰਿਆ

ਅਤੇ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ।

7 ਯਾਹਵੇਹ ਨੇ ਬੱਦਲ ਦੇ ਥੰਮ੍ਹ ਵਿੱਚੋਂ ਉਹਨਾਂ ਨਾਲ ਗੱਲ ਕੀਤੀ,

ਉਹਨਾਂ ਨੇ ਯਾਹਵੇਹ ਦੀਆਂ ਬਿਧੀਆਂ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜੋ ਉਸ ਨੇ ਉਹਨਾਂ ਨੂੰ ਦਿੱਤੇ ਸਨ।

8 ਯਾਹਵੇਹ ਸਾਡੇ ਪਰਮੇਸ਼ਵਰ,

ਤੂੰ ਉਹਨਾਂ ਨੂੰ ਉੱਤਰ ਦਿੱਤਾ;

ਤੂੰ ਇਸਰਾਏਲ ਲਈ ਇੱਕ ਮਾਫ਼ ਕਰਨ ਵਾਲਾ ਪਰਮੇਸ਼ਵਰ ਸੀ,

ਭਾਵੇਂ ਤੂੰ ਉਹਨਾਂ ਦੇ ਬੁਰੇ ਕੰਮਾਂ ਦੀ ਸਜ਼ਾ ਦਿੱਤੀ ਸੀ।

9 ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ,

ਉਹ ਦੇ ਪਵਿੱਤਰ ਪਰਬਤ ਉੱਤੇ ਉਸ ਦੀ ਉਪਾਸਨਾ ਕਰੋ,

ਕਿਉਂਕਿ ਸਾਡਾ ਪਰਮੇਸ਼ਵਰ ਯਾਹਵੇਹ ਪਵਿੱਤਰ ਹੈ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-