ਦਾਵੀਦ ਦਾ ਜ਼ਬੂਰ।
1 ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।
2 ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ,
ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।
3 ਉਹ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ।
ਉਹ ਆਪਣੇ ਨਾਮ ਦੇ ਲਈ
ਮੇਰੀ ਸਹੀ ਮਾਰਗਾਂ ਉੱਤੇ ਚੱਲਣ ਵਿੱਚ ਅਗਵਾਈ ਕਰਦਾ ਹੈ।
4 ਭਾਵੇਂ ਮੈਂ ਹਨੇਰੇ ਨਾਲ ਭਰੀ ਹੋਈ ਘਾਟੀ
ਵਿੱਚੋਂ ਦੀ ਹੋ ਕੇ ਲੰਘਾਂ,
ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾਂ,
ਕਿਉਂਕਿ ਤੂੰ ਜੋ ਮੇਰੇ ਨਾਲ ਹੈ;
ਤੇਰੀ ਸੋਟੀ ਅਤੇ ਤੇਰੀ ਲਾਠੀ,
ਮੈਨੂੰ ਦਿਲਾਸਾ ਦਿੰਦੀਆ ਹਨ।
5 ਤੂੰ ਮੇਰੇ ਦੁਸ਼ਮਣਾਂ ਦੀ ਮੌਜੂਦਗੀ ਵਿੱਚ
ਮੇਰੇ ਸਾਹਮਣੇ ਇੱਕ ਮੇਜ਼ ਤਿਆਰ ਕਰਦਾ ਹੈ।
ਤੂੰ ਮੇਰੇ ਸਿਰ ਨੂੰ ਤੇਲ ਨਾਲ ਮਸਹ ਕਰਦਾ ਹੈ;
ਮੇਰਾ ਕਟੋਰਾ ਬਰਕਤਾਂ ਨਾਲ ਹੋਇਆ ਹੈ।
6 ਯਕੀਨਨ ਤੇਰੀ ਚੰਗਿਆਈ ਅਤੇ ਪਿਆਰ
ਮੇਰੇ ਜੀਵਨ ਦੇ ਸਾਰੇ ਦਿਨਾਂ ਵਿੱਚ ਮੇਰੇ ਨਾਲ-ਨਾਲ ਰਹੇਗੀ,
ਅਤੇ ਮੈਂ ਸਦਾ ਦੇ ਲਈ ਯਾਹਵੇਹ ਦੇ ਘਰ ਵਿੱਚ
ਵਾਸ ਕਰਦਾ ਰਹਾਂਗਾ।