Pular para o conteúdo
Publicidade

ਜ਼ਬੂਰਾਂ 81

ਸੰਗੀਤ ਨਿਰਦੇਸ਼ਕ ਲਈ। ਗਿੱਤੀਥ81 ਸ਼ਾਇਦ ਇੱਕ ਸੰਗੀਤਕ ਸ਼ਬਦ ਉੱਤੇ ਅਧਾਰਿਤ। ਆਸਾਫ਼ ਦੀ ਰਚਨਾ।

1 ਪਰਮੇਸ਼ਵਰ ਲਈ, ਜੋ ਸਾਡਾ ਬਲ ਹੈ ਖੁਸ਼ੀ ਦੇ ਗੀਤ ਗਾਓ;

ਯਾਕੋਬ ਦੇ ਪਰਮੇਸ਼ਵਰ ਨੂੰ ਉੱਚੀ ਆਵਾਜ਼ ਵਿੱਚ ਪੁਕਾਰੋ!

2 ਸੰਗੀਤ ਸ਼ੁਰੂ ਕਰੋ, ਡਫਲੀ ਵਜਾਓ,

ਸੁਰੀਲੀ ਰਬਾਬ ਅਤੇ ਬੰਸਰੀ ਵਜਾਓ।

3 ਨਵੇਂ ਚੰਦ ਦੇ ਤਿਉਹਾਰ ਉੱਤੇ ਤੁਰ੍ਹੀ ਵਜਾਓ,

ਅਤੇ ਨਾਲੇ ਜਦੋਂ ਚੰਦਰਮਾ ਪੂਰਾ ਹੋ ਜਾਵੇ, ਜੋ ਸਾਡੇ ਤਿਉਹਾਰ ਦੇ ਦਿਨ;

4 ਇਹ ਇਸਰਾਏਲ ਲਈ ਇੱਕ ਬਿਵਸਥਾ ਹੈ,

ਯਾਕੋਬ ਦੇ ਪਰਮੇਸ਼ਵਰ ਦਾ ਹੁਕਮ ਹੈ।

5 ਜਦ ਪਰਮੇਸ਼ਵਰ ਮਿਸਰ ਦੀ ਧਰਤੀ ਦੇ ਵਿਰੁੱਧ ਨਿੱਕਲਿਆ,

ਤਾਂ ਉਸ ਨੇ ਯੋਸੇਫ਼ ਲਈ ਇੱਕ ਬਿਧੀ ਸਥਾਪਿਤ ਕੀਤੀ।

ਮੈਂ ਇੱਕ ਅਣਜਾਣ ਆਵਾਜ਼ ਨੂੰ ਇਹ ਕਹਿੰਦੇ ਸੁਣਿਆ:

6 "ਮੈਂ ਉਹਨਾਂ ਦੇ ਮੋਢਿਆਂ ਤੋਂ ਬੋਝ ਹਟਾ ਦਿੱਤਾ ਹੈ;

ਉਹਨਾਂ ਦੇ ਹੱਥ ਟੋਕਰੀ ਚੁੱਕਣ ਦੇ ਕੰਮ ਤੋਂ ਅਜ਼ਾਦ ਹੋ ਗਏ।

7 ਤੁਸੀਂ ਆਪਣੀ ਬਿਪਤਾ ਵਿੱਚ ਪੁਕਾਰਿਆ ਅਤੇ ਮੈਂ ਤੁਹਾਨੂੰ ਛੁਡਾਇਆ,

ਮੈਂ ਗਰਜਦੇ ਬੱਦਲਾਂ ਵਿੱਚੋਂ ਤੁਹਾਨੂੰ ਉੱਤਰ ਦਿੱਤਾ,

ਮੈਂ ਤੈਨੂੰ ਮਰੀਬਾਹ ਦੇ ਪਾਣੀਆਂ ਵਿੱਚ ਪਰਖਿਆ।

8 ਹੇ ਮੇਰੇ ਲੋਕੋ, ਮੇਰੀ ਸੁਣੋ ਅਤੇ ਮੈਂ ਤੁਹਾਨੂੰ ਚੇਤਾਵਨੀ ਦਿਆਂਗਾ,

ਹੇ ਇਸਰਾਏਲ! ਜੇਕਰ ਤੁਸੀਂ ਸਿਰਫ ਮੇਰੀ ਸੁਣੋ,

9 ਤੁਹਾਡੇ ਵਿੱਚ ਕੋਈ ਦੂਸਰਾ ਦੇਵਤਾ ਨਾ ਹੋਵੇ,

ਤੁਸੀਂ ਮੇਰੇ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ।

10 ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ,

ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਕੱਢ ਲਿਆਇਆ।

ਆਪਣਾ ਮੂੰਹ ਖੋਲ੍ਹੋ ਅਤੇ ਮੈਂ ਇਸਨੂੰ ਭਰ ਦਿਆਂਗਾ।

11 "ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ;

ਇਸਰਾਏਲ ਮੇਰੇ ਅਧੀਨ ਨਹੀਂ ਹੋਇਆ।

12 ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਜ਼ਿੱਦੀ ਦਿਲਾਂ ਦੇ ਹਵਾਲੇ ਕਰ ਦਿੱਤਾ,

ਕਿ ਉਹ ਆਪਣੇ ਹੀ ਮੱਤ ਦੇ ਅਨੁਸਾਰ ਚੱਲਣ।

13 "ਜੇਕਰ ਮੇਰੇ ਲੋਕ ਮੇਰੀ ਸੁਣਦੇ,

ਜੇ ਇਸਰਾਏਲ ਸਿਰਫ ਮੇਰੇ ਰਾਹਾਂ ਉੱਤੇ ਚੱਲਦਾ,

14 ਮੈਂ ਕਿੰਨੀ ਜਲਦੀ ਉਹਨਾਂ ਦੇ ਵੈਰੀਆਂ ਨੂੰ ਕਾਬੂ ਕਰ ਲੈਂਦਾ,

ਅਤੇ ਉਹਨਾਂ ਦੇ ਦੁਸ਼ਮਣਾਂ ਦੇ ਵਿਰੁੱਧ ਆਪਣਾ ਹੱਥ ਮੋੜਦਾ!

15 ਜਿਹੜੇ ਲੋਕ ਯਾਹਵੇਹ ਨੂੰ ਨਫ਼ਰਤ ਕਰਦੇ ਹਨ, ਉਹ ਉਸ ਦੇ ਅੱਗੇ ਰੋਣਗੇ,

ਅਤੇ ਉਹਨਾਂ ਦੀ ਸਜ਼ਾ ਸਦਾ ਲਈ ਰਹੇਗੀ।

16 ਪਰ ਤੁਹਾਨੂੰ ਸਭ ਤੋਂ ਵਧੀਆ ਕਣਕ ਖੁਆਈ ਜਾਵੇਗੀ।

ਚੱਟਾਨ ਦੇ ਸ਼ਹਿਦ ਨਾਲ ਮੈਂ ਤੁਹਾਨੂੰ ਸੰਤੁਸ਼ਟ ਕਰਾਂਗਾ।"

Estes versículos te tocaram? Ore agora!

+581 estão orando agora.

Junte-se à corrente de oração.