Publicidade

Salmos 61

ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਦਾਵੀਦ ਦੁਆਰਾ ਰਚਨਾ।

1 ਹੇ ਪਰਮੇਸ਼ਵਰ, ਮੇਰੀ ਪੁਕਾਰ ਸੁਣ,

ਮੇਰੀ ਪ੍ਰਾਰਥਨਾ ਸੁਣ।

2 ਮੈਂ ਧਰਤੀ ਦੇ ਸਿਰੇ ਤੋਂ ਤੈਨੂੰ ਪੁਕਾਰਦਾ ਹਾਂ,

ਜਿਵੇਂ ਮੇਰਾ ਦਿਲ ਨਿਰਾਸ਼ ਹੈ ਮੈਂ ਤੈਨੂੰ ਪੁਕਾਰਦਾ ਹਾਂ;

ਮੈਨੂੰ ਉਸ ਚੱਟਾਨ ਵੱਲ ਲੈ ਚਲ ਜੋ ਮੇਰੇ ਨਾਲੋਂ ਉੱਚੀ ਹੈ।

3 ਕਿਉਂ ਜੋ ਤੂੰ ਮੇਰੀ ਪਨਾਹ ਹੈ,

ਦੁਸ਼ਮਣ ਦੇ ਵਿਰੁੱਧ ਇੱਕ ਮਜ਼ਬੂਤ ਬੁਰਜ ਹੈ।

4 ਮੈਂ ਤੇਰੇ ਤੰਬੂ ਵਿੱਚ ਰਹਿਣ ਦੀ

ਅਤੇ ਤੇਰੇ ਖੰਭਾਂ ਦੀ ਸ਼ਰਨ ਵਿੱਚ ਪਨਾਹ ਲੈਣ ਦੀ ਸਦਾ ਲਈ ਇੱਛਾ ਰੱਖਦਾ ਹਾਂ।

5 ਹੇ ਪਰਮੇਸ਼ਵਰ, ਤੂੰ ਮੇਰੀਆਂ ਸੁੱਖਣਾ ਸੁਣੀਆਂ ਹਨ;

ਤੂੰ ਮੈਨੂੰ ਉਹਨਾਂ ਦੀ ਵਿਰਾਸਤ ਦਿੱਤੀ ਹੈ ਜਿਹੜੇ ਤੇਰੇ ਨਾਮ ਤੋਂ ਡਰਦੇ ਹਨ।

6 ਰਾਜੇ ਦੇ ਜੀਵਨ ਦੇ ਦਿਨ ਵਧਾ ਦੇ,

ਉਸ ਦੇ ਸਾਲ ਬਹੁਤ ਸਾਰੀਆਂ ਪੀੜ੍ਹੀਆਂ ਤੱਕ ਹੋਣਗੇ।

7 ਉਹ ਸਦਾ ਲਈ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਿਰਾਜਮਾਨ ਹੋਵੇ;

ਉਸ ਦੀ ਰੱਖਿਆ ਲਈ ਆਪਣੇ ਪਿਆਰ ਅਤੇ ਵਫ਼ਾਦਾਰੀ ਨੂੰ ਨਿਯੁਕਤ ਕਰੋ।

8 ਤਦ ਮੈਂ ਸਦਾ ਤੇਰੇ ਨਾਮ ਦੀ ਵਡਿਆਈ ਲਈ ਗਾਵਾਂਗਾ

ਅਤੇ ਮੈਂ ਹਰ ਰੋਜ਼ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-