Pular para o conteúdo
Publicidade

ਜ਼ਬੂਰਾਂ 11

ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਜ਼ਬੂਰ।

1 ਯਾਹਵੇਹ ਵਿੱਚ ਮੈਂ ਪਨਾਹ ਲੈਂਦਾ ਹਾਂ।

ਤਾਂ ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ:

"ਪੰਛੀ ਵਾਂਗੂੰ ਆਪਣੇ ਪਹਾੜ ਵੱਲ ਨੂੰ ਉੱਡ ਜਾ।

2 ਵੇਖੋ, ਦੁਸ਼ਟ ਆਪਣੇ ਧਣੁੱਖ ਨੂੰ ਝੁਕਾਉਂਦੇ ਹਨ;

ਉਹ ਆਪਣੇ ਤੀਰ ਚਿੱਲੇ ਉੱਤੇ ਚਾੜ੍ਹਦੇ ਹਨ,

ਕਿ ਅੰਧਕਾਰ ਵਿੱਚੋਂ

ਸਿੱਧੇ ਲੋਕਾਂ ਦੇ ਦਿਲਾਂ ਵਿੱਚ ਮਾਰਨ।

3 ਜੇ ਨੀਹਾਂ ਢਾਹੀਆਂ ਜਾਣ,

ਤਾਂ ਧਰਮੀ ਕੀ ਕਰ ਸਕਦਾ ਹੈ?"

4 ਯਾਹਵੇਹ ਆਪਣੇ ਪਵਿੱਤਰ ਮੰਦਰ ਵਿੱਚ ਹੈ;

ਯਾਹਵੇਹ ਆਪਣੇ ਸਵਰਗੀ ਸਿੰਘਾਸਣ ਉੱਤੇ ਹੈ।

ਉਹ ਧਰਤੀ ਉੱਤੇ ਸਭ ਮਨੁੱਖਾਂ ਨੂੰ ਦੇਖਦਾ ਹੈ;

ਉਸ ਦੀਆਂ ਅੱਖਾਂ ਉਹਨਾਂ ਦੀ ਜਾਂਚ ਕਰਦੀਆਂ ਹਨ।

5 ਯਾਹਵੇਹ ਧਰਮੀ ਨੂੰ ਪਰਖਦਾ ਹੈ, ਪਰ ਦੁਸ਼ਟਾਂ ਨੂੰ, ਜੋ ਹਿੰਸਾ ਨੂੰ ਪਿਆਰ ਕਰਦੇ ਹਨ,

ਉਹ ਜਨੂੰਨ ਨਾਲ ਨਫ਼ਰਤ ਕਰਦਾ ਹੈ।

6 ਉਹ ਦੁਸ਼ਟਾਂ ਉੱਤੇ ਬਲਦੇ ਕੋਲਿਆਂ ਅਤੇ ਬਲਦੀ ਗੰਧਕ ਦੀ ਵਰਖਾ ਕਰੇਗਾ।

ਇੱਕ ਝੁਲਸਣ ਵਾਲੀ ਹਵਾ ਉਹਨਾਂ ਦੀ ਥਾਂ ਹੋਵੇਗੀ।

7 ਕਿਉਂਕਿ ਯਾਹਵੇਹ ਧਰਮੀ ਹੈ, ਉਹ ਨਿਆਂ ਨੂੰ ਪਿਆਰ ਕਰਦਾ ਹੈ;

ਸਿੱਧੇ ਲੋਕ ਉਸਦਾ ਚਿਹਰਾ ਵੇਖਣਗੇ।

Estes versículos te tocaram? Ore agora!

+581 estão orando agora.

Junte-se à corrente de oração.