Pular para o conteúdo
Publicidade

ਜ਼ਬੂਰਾਂ 17

ਦਾਵੀਦ ਦੀ ਇੱਕ ਪ੍ਰਾਰਥਨਾ।

1 ਹੇ ਯਾਹਵੇਹ, ਮੇਰੀ ਸੁਣੋ, ਮੇਰੀ ਬੇਨਤੀ ਸਹੀ ਹੈ;

ਮੇਰੀ ਪੁਕਾਰ ਸੁਣੋ।

ਮੇਰੀ ਪ੍ਰਾਰਥਨਾ ਸੁਣੋ

ਇਹ ਧੋਖੇਬਾਜ਼ ਬੁੱਲ੍ਹਾਂ ਤੋਂ ਨਹੀਂ ਨਿਕਲਦੀ।

2 ਮੇਰਾ ਨਿਆਂ ਤੁਹਾਡੇ ਵੱਲੋਂ ਹੋਵੇ;

ਸਿਰਫ ਤੁਹਾਡੀਆਂ ਅੱਖਾਂ ਹੀ ਸੱਚ ਨੂੰ ਦੇਖ ਸਕਦੀਆ ਹਨ।

3 ਭਾਵੇਂ ਤੁਸੀਂ ਮੇਰੇ ਦਿਲ ਦੀ ਜਾਂਚ ਕਰੋ,

ਭਾਵੇਂ ਤੁਸੀਂ ਮੈਨੂੰ ਰਾਤ ਨੂੰ ਪਰਖਿਆ ਅਤੇ ਮੈਨੂੰ ਜਾਂਚਿਆ ਹੈ,

ਤੁਸੀਂ ਦੇਖੋਗੇ ਕਿ ਮੈਂ ਕੋਈ ਬੁਰਾਈ ਦੀ ਯੋਜਨਾ ਨਹੀਂ ਬਣਾਈ ਹੈ।

ਮੇਰੇ ਮੂੰਹ ਨੇ ਉਲੰਘਣਾ ਨਹੀਂ ਕੀਤੀ।

4 ਭਾਵੇਂ ਲੋਕਾਂ ਨੇ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ,

ਮੈਂ ਆਪਣੇ ਆਪ ਨੂੰ ਹਿੰਸਕ ਰਾਹਾਂ ਤੋਂ ਬਚਾਇਆ ਹੈ

ਜੋ ਤੁਹਾਡੇ ਬੁੱਲ੍ਹਾਂ ਨੇ ਹੁਕਮ ਦਿੱਤਾ ਹੈ।

5 ਮੇਰੇ ਕਦਮਾਂ ਨੇ ਤੇਰੇ ਰਾਹਾਂ ਨੂੰ ਫੜ ਲਿਆ ਹੈ;

ਮੇਰੇ ਪੈਰ ਨੂੰ ਠੋਕਰ ਨਹੀਂ ਲੱਗੀ।

6 ਹੇ ਮੇਰੇ ਪਰਮੇਸ਼ਵਰ, ਮੈਂ ਤੈਨੂੰ ਪੁਕਾਰਦਾ ਹਾਂ, ਕਿਉਂਕਿ ਤੂੰ ਮੈਨੂੰ ਉੱਤਰ ਦੇਵੇਗਾ।

ਮੇਰੇ ਵੱਲ ਕੰਨ ਲਗਾ ਅਤੇ ਮੇਰੀ ਪ੍ਰਾਰਥਨਾ ਸੁਣ।

7 ਮੈਨੂੰ ਆਪਣੇ ਮਹਾਨ ਪਿਆਰ ਦੇ ਅਚੰਭੇ ਕੰਮ ਦਿਖਾ,

ਤੁਸੀਂ ਆਪਣੇ ਸੱਜੇ ਹੱਥ ਨਾਲ ਉਹਨਾਂ ਬਚਾਉ,

ਜਿਹੜੇ ਆਪਣੇ ਦੁਸ਼ਮਣਾਂ ਤੋਂ ਤੇਰੀ ਸ਼ਰਨ ਲੈਂਦੇ ਹਨ।

8 ਮੈਨੂੰ ਆਪਣੀ ਅੱਖ ਦੀ ਕਾਕੀ ਵਾਂਗ ਰੱਖੋ;

ਮੈਨੂੰ ਆਪਣੇ ਖੰਭਾਂ ਦੇ ਪਰਛਾਵੇਂ ਹੇਠ ਛੁਪਾ ਲੈ

9 ਉਹਨਾਂ ਦੁਸ਼ਟਾਂ ਤੋਂ ਜਿਹੜੇ ਮੈਨੂੰ ਤਬਾਹ ਕਰਨ ਲਈ ਤਿਆਰ ਹਨ,

ਮੇਰੇ ਘਾਤਕ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰਦੇ ਹਨ।

10 ਉਹ ਆਪਣੇ ਬੇਰਹਿਮ ਦਿਲਾਂ ਨੂੰ ਬੰਦ ਕਰ ਲੈਂਦੇ ਹਨ,

ਅਤੇ ਉਹਨਾਂ ਦੇ ਮੂੰਹ ਹੰਕਾਰ ਨਾਲ ਬੋਲਦੇ ਹਨ।

11 ਉਹਨਾਂ ਨੇ ਮੇਰਾ ਪਿੱਛਾ ਕੀਤਾ ਹੈ, ਉਹਨਾਂ ਨੇ ਹੁਣ ਮੈਨੂੰ ਘੇਰ ਲਿਆ ਹੈ,

ਅੱਖਾਂ ਨਾਲ ਚੌਕਸ ਹੋ ਕੇ, ਮੈਨੂੰ ਜ਼ਮੀਨ ਉੱਤੇ ਸੁੱਟਣ ਲਈ।

12 ਉਹ ਸ਼ਿਕਾਰ ਲਈ ਭੁੱਖੇ ਸ਼ੇਰ ਵਰਗੇ ਹਨ,

ਇੱਕ ਬੱਬਰ ਸ਼ੇਰ ਵਾਂਗੂ ਜਿਹੜਾ ਘਾਤ ਵਿੱਚ ਬੈਠਾ ਹੈ।

13 ਹੇ ਯਾਹਵੇਹ, ਉੱਠ, ਉਹਨਾਂ ਦਾ ਸਾਹਮਣਾ ਕਰ, ਉਹਨਾਂ ਨੂੰ ਹੇਠਾਂ ਲਿਆ;

ਆਪਣੀ ਤਲਵਾਰ ਨਾਲ ਮੈਨੂੰ ਦੁਸ਼ਟਾਂ ਤੋਂ ਬਚਾ।

14 ਯਾਹਵੇਹ, ਆਪਣੇ ਹੱਥ ਨਾਲ ਮੈਨੂੰ ਅਜਿਹੇ ਲੋਕਾਂ ਤੋਂ ਬਚਾਓ,

ਇਸ ਸੰਸਾਰ ਦੇ ਲੋਕਾਂ ਤੋਂ ਜਿਨ੍ਹਾਂ ਦਾ ਫਲ ਇਸ ਜੀਵਨ ਵਿੱਚ ਹੈ।

ਜੋ ਕੁਝ ਤੁਸੀਂ ਦੁਸ਼ਟਾਂ ਲਈ ਜਮ੍ਹਾਂ ਕੀਤਾ ਹੈ ਉਹ ਉਹਨਾਂ ਦੇ ਢਿੱਡ ਭਰ ਦੇਵੇ।

ਹੋ ਸਕਦਾ ਹੈ ਕਿ ਉਹਨਾਂ ਦੇ ਬੱਚੇ ਇਸ ਤੇ ਆਪਣੇ ਆਪ ਨੂੰ ਖਾਈ ਜਾਣ,

ਅਤੇ ਉਹਨਾਂ ਦੇ ਛੋਟੇ ਬੱਚਿਆਂ ਲਈ ਬਚਿਆ ਹੋਇਆ ਹੋਵੇ।

15 ਮੇਰੇ ਲਈ, ਮੈਂ ਸਹੀ ਠਹਿਰਾਇਆ ਜਾਵਾਂਗਾ ਅਤੇ ਤੁਹਾਡਾ ਚਿਹਰਾ ਦੇਖਾਂਗਾ;

ਜਦੋਂ ਮੈਂ ਜਾਗ ਜਾਵਾਂਗਾ, ਮੈਂ ਤੇਰਾ ਸਰੂਪ ਦੇਖ ਕੇ ਰੱਜ ਜਾਵਾਂਗਾ।

Estes versículos te tocaram? Ore agora!

+581 estão orando agora.

Junte-se à corrente de oração.