Publicidade

Salmos 28

ਦਾਵੀਦ ਦੁਆਰਾ ਰਚਨਾ।

1 ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ;

ਤੂੰ ਮੇਰੀ ਚੱਟਾਨ ਹੈ,

ਮੇਰੀ ਅਣਸੁਣੀ ਨਾ ਕਰ।

ਕਿਉਂਕਿ ਜੇ ਤੂੰ ਚੁੱਪ ਰਿਹਾ,

ਮੈਂ ਉਹਨਾਂ ਵਰਗਾ ਹੋਵਾਂਗਾ ਜੋ ਟੋਏ ਵਿੱਚ ਉਤਰ ਜਾਂਦੇ ਹਨ।

2 ਦਯਾ ਲਈ ਮੇਰੀ ਪੁਕਾਰ ਸੁਣੋ

ਜਦੋਂ ਮੈਂ ਤੈਨੂੰ ਮਦਦ ਲਈ ਪੁਕਾਰਦਾ ਹਾਂ,

ਜਦੋਂ ਮੈਂ ਆਪਣੇ ਹੱਥ

ਤੇਰੇ ਅੱਤ ਪਵਿੱਤਰ ਸਥਾਨ ਵੱਲ ਚੁੱਕਦਾ ਹਾਂ।

3 ਮੈਨੂੰ ਦੁਸ਼ਟਾਂ ਦੇ ਨਾਲ ਨਾ ਗਿਣ,

ਉਹਨਾਂ ਦੇ ਨਾਲ ਜੋ ਬੁਰਿਆਈ ਕਰਦੇ ਹਨ,

ਜੋ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ

ਪਰ ਆਪਣੇ ਦਿਲਾਂ ਵਿੱਚ ਵੈਰ ਰੱਖਦੇ ਹਨ।

4 ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ

ਉਹਨਾਂ ਦੇ ਬੁਰੇ ਕੰਮਾਂ ਅਨੁਸਾਰ ਫਲ ਦੇ।

ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿਓ

ਅਤੇ ਉਹਨਾਂ ਨੂੰ ਉਹ ਦੰਡ ਦਵੋ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ।

5 ਕਿਉਂਕਿ ਉਹਨਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ ਹੈ

ਅਤੇ ਉਸਦੇ ਹੱਥਾਂ ਨੇ ਕੀ ਕੀਤਾ ਹੈ,

ਉਹ ਉਹਨਾਂ ਨੂੰ ਢਾਹ ਦੇਵੇਗਾ ਅਤੇ ਉਹਨਾਂ ਨੂੰ ਦੁਬਾਰਾ ਕਦੇ ਨਹੀਂ ਬਣਾਏਗਾ।

6 ਯਾਹਵੇਹ ਦੀ ਵਡਿਆਈ ਹੋਵੇ,

ਕਿਉਂਕਿ ਉਸਨੇ ਦਯਾ ਲਈ ਮੇਰੀ ਪੁਕਾਰ ਸੁਣ ਲਈ ਹੈ।

7 ਯਾਹਵੇਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ;

ਮੇਰਾ ਦਿਲ ਉਸ ਵਿੱਚ ਭਰੋਸਾ ਰੱਖਦਾ ਹੈ, ਅਤੇ ਉਹ ਮੇਰੀ ਸਹਾਇਤਾ ਕਰਦਾ ਹੈ।

ਮੇਰਾ ਦਿਲ ਖੁਸ਼ੀ ਨਾਲ ਉਛਲਦਾ ਹੈ,

ਅਤੇ ਮੈਂ ਆਪਣੇ ਗੀਤ ਨਾਲ ਉਸਦੀ ਵਡਿਆਈ ਕਰਾਂਗਾ।

8 ਯਾਹਵੇਹ ਉਸ ਦੇ ਲੋਕਾਂ ਦੀ ਤਾਕਤ ਹੈ,

ਉਸਦੇ ਮਸਹ ਕੀਤੇ ਹੋਏ ਲਈ ਮੁਕਤੀ ਦਾ ਗੜ੍ਹ ਹੈ।

9 ਆਪਣੇ ਲੋਕਾਂ ਨੂੰ ਬਚਾਓ ਅਤੇ ਆਪਣੀ ਵਿਰਾਸਤ ਨੂੰ ਅਸੀਸ ਦਿਓ;

ਉਹਨਾਂ ਦਾ ਚਰਵਾਹਾ ਬਣੋ ਅਤੇ ਉਹਨਾਂ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-